ਜਹਾਜ਼ਰਾਨੀ ਮੰਤਰਾਲਾ

ਸ਼੍ਰੀ ਮਨਸੁਖ ਮਾਂਡਵੀਯਾ ਨੇ ਭਾਰਤੀ ਸਮੁੰਦਰੀ ਖੇਤਰ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ ;


ਕੋਵਿਡ-19 ਦੇ ਬਾਅਦ ਕਾਰੋਬਾਰ ਨਿਰੰਤਰਤਾ ਯੋਜਨਾ ਅਤੇ ਪ੍ਰਗਤੀ ਪਥ 'ਤੇ ਮੁੜ ਪਰਤਣ ਬਾਰੇ ਚਰਚਾ ਕੀਤੀ

Posted On: 24 APR 2020 8:37PM by PIB Chandigarh

ਕੇਂਦਰੀ ਸ਼ਿਪਿੰਗ ਰਾਜ ਮੰਤਰੀ (ਸੁਤੰਤਰ ਚਾਰਜ) ਸ਼੍ਰੀ ਮਨਸੁਖ ਮਾਂਡਵੀਯਾ ਨੇ ਅੱਜ ਵੀਡੀਓ ਕਾਨਫਰੰਸਿੰਗ ਜ਼ਰੀਏ ਭਾਰਤ ਦੇ ਸਮੁੰਦਰੀ ਉਦਯੋਗ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕੀਤੀ।

ਗੱਲਬਾਤ ਦਾ ਉਦੇਸ਼ ਕਾਰੋਬਾਰ ਨੂੰ ਨਿਰੰਤਰ ਰੂਪ ਨਾਲ ਜਾਰੀ ਰੱਖਣ ਦੀਆ ਰਣਨੀਤੀਆਂ ਦੇ ਨਾਲ-ਨਾਲ ਕੋਵਿਡ-19 ਦੇ ਬਾਅਦ ਦੀਆ ਚੁਣੌਤੀਆਂ ਨਾਲ ਨਜਿੱਠਣ ਦੀ ਤਿਆਰੀ 'ਤੇ ਵਿਚਾਰ-ਵਟਾਂਦਰਾ ਕਰਨਾ ਸੀ।

ਉਦਯੋਗ ਪ੍ਰਮੁੱਖਾਂ ਨੇ ਇਸ ਮਹੱਤਵਪੂਰਨ ਸਮੇਂ ਵਿੱਚ ਸ਼ਿਪਿੰਗ ਮੰਤਰਾਲੇ ਦੀ ਕਿਰਿਆਸ਼ੀਲ ਅਤੇ ਸਮੇਂ ਸਿਰ ਭੂਮਿਕਾ ਦੀ ਸਰਾਹਨਾ ਕਰਦੇ ਹੋਏ ਬੰਦਰਗਾਹਾਂ ਨੂੰ ਸੁਚਾਰੂ ਰੂਪ ਨਾਲ ਚਲਾਉਣ ਦੀ ਪ੍ਰਤੀਬੱਧਤਾ ਦੁਹਰਾਈ। ਉਨ੍ਹਾਂ ਨੇ ਉਦਯੋਗਾਂ ਨੂੰ ਦਿੱਤੀਆਂ ਗਈਆਂ ਕਈ ਰਾਹਤਾਂ ਅਤੇ ਛੂਟਾਂ ਦੀ ਵੀ ਸਰਾਹਨਾ ਕੀਤੀ, ਜਿਸ ਵਿੱਚ ਕਿਸੇ ਵੀ ਤਰ੍ਹਾ ਦੇ ਬੰਦਰਗਾਹ ਫੀਸ,ਲੇਟ ਫੀਸ ਤੋਂ ਛੁਟ ਦੇ ਨਾਲ-ਨਾਲ ਲੌਕਡਾਊਨ ਮਿਆਦ ਦੇ ਦੌਰਾਨ ਜੁਰਮਾਨਾ ਨਾ ਲਗਾਉਣ ਨਾਲ ਇਹ ਵੱਡੇ ਪੈਮਾਨੇ 'ਤੇ ਉਦਯੋਗਾਂ ਲਈ ਰਾਹਤ ਸਾਬਿਤ ਹੋਈ ਹੈ।

ਉਦਯੋਗ ਪ੍ਰਮੁੱਖਾਂ ਦੇ ਨਾਲ ਗੱਲਬਾਤ ਵਿੱਚ ਸਮੁੰਦਰੀ ਖੇਤਰ ਵਿੱਚ ਕੋਵਿਡ-19 ਕਾਰਨ ਉਤਪੰਨ ਸਥਿਤੀ 'ਤੇ ਸਮੀਖਿਆ ਕੀਤੀ ਗਈ। ਹਿਤਧਾਰਕਾਂ ਨੇ ਸਪਲਾਈ ਚੇਨ ਦੇ ਮੁੱਦਿਆਂ ਵਿਸ਼ੇਸ ਕਰਕੇ ਕਾਰਗੋ ਅਤੇ ਟਰੱਕਾਂ ਦੀ ਆਵਜਾਈ ਜਿਹੀਆਂ ਚੁਣੌਤੀਆਂ 'ਤੇ ਚਰਚਾ ਕਰਦੇ ਹੋਏ ਇਸ ਦਿਸ਼ਾ ਵਿੱਚ ਨੀਤੀਗਤ ਦਖਲ ਦੀ ਬੇਨਤੀ ਕੀਤੀ। ਉਨ੍ਹਾਂ ਨੇ ਕੋਸਟਲ ਸ਼ਿਪਿੰਗ ਵਧਾਉਣ ਅਤੇ ਗਲੋਬਲ ਸ਼ਿਪ ਬਿਲਡਿੰਗ ਵਿੱਚ ਭਾਰਤ ਦੀ ਹਿੱਸੇਦਾਰੀ ਨੂੰ ਵਧਾਉਣ ਦੇ ਵੀ ਸੁਝਾਅ ਦਿੱਤੇ।

ਸ਼੍ਰੀ ਮਨਸੁਖ ਮਾਂਡਵੀਯਾ ਨੇ ਸਮੁੰਦਰੀ ਖੇਤਰ ਦੇ ਉਦਯੋਗ ਹਿਤਧਾਰਕਾਂ ਨੂੰ ਭਰੋਸਾ ਦਿੱਤਾ ਕਿ ਭਾਰਤੀ ਬੰਦਰਗਾਹਾਂ ਆਮ ਵਾਂਗ ਕੰਮ ਸ਼ੁਰੂ ਕਰਨ ਦੇ ਲਈ ਪੂਰੀ ਸਮਰੱਥਾ ਦੇ ਨਾਲ ਤਿਆਰ ਹਨ, ਲੇਕਿਨ ਕੋਵਿਡ-19 ਦੇ ਕਾਰਨ ਕੁਝ ਚੁਣੌਤੀਆਂ ਹਨ, ਜਿਨ੍ਹਾਂ ਨੂੰ ਨੀਤੀਗਤ ਫੈਸਲਿਆਂ ਅਤੇ ਉਨ੍ਹਾਂ ਦੇ ਪ੍ਰਭਾਵੀ ਲਾਗੂਕਰਨ ਨਾਲ ਹੱਲ ਕੀਤਾ ਜਾਵੇਗਾ। ਸ਼੍ਰੀ ਮਾਂਡਵੀਯਾ ਨੇ ਉਦਯੋਗ ਪ੍ਰਮੁੱਖਾਂ ਨੂੰ ਬੇਨਤੀ ਕੀਤੀ ਕਿ ਉਹ ਸਮੁੰਦਰੀ ਖੇਤਰ ਵਿੱਚ ਨਵੀਂ ਰਣਨੀਤੀ ਬਣਾ ਕੇ ਕੋਵਿਡ-19 ਦੇ ਇਸ ਸਮੇਂ ਨੂੰ ਨਵੇਂ ਅਵਸਰ ਵਿੱਚ ਬਦਲਣ। ਉਨ੍ਹਾਂ ਨੇ ਹਿਤਧਾਰਕਾਂ ਨੂੰ ਕਿਹਾ ਕਿ ਸ਼ਿਪਿੰਗ ਮੰਤਰਾਲਾ ਨਿਰੰਤਰ ਅਤੇ ਅਣਥੱਕ ਰੂਪ ਨਾਲ ਕਾਰਜ ਕਰ ਰਿਹਾ ਹੈ ਤਾਕਿ ਸਮੱਸਿਆਵਾਂ ਨੂੰ ਦੂਰ ਕੀਤਾ ਜਾ ਸਕੇ। ਉਨ੍ਹਾਂ ਨੇ ਕੋਵਿਡ-19 ਦੀ ਸਥਿਤੀ ਵਿੱਚ ਬੰਦਰਗਾਹਾਂ ਅਤੇ ਉਦਯੋਗਾਂ ਨੂੰ ਪ੍ਰਫੁੱਲਿਤ ਕਰਨ ਦੇ ਲਈ ਸੁਝਾਅ ਦੇਣ ਦੀ ਵੀ ਬੇਨਤੀ ਕੀਤੀ।

ਫਿੱਕੀ (FICCI) ਦੁਆਰਾ ਆਯੋਜਿਤ ਇਸ ਵੀਡੀਓ ਕਾਨਫਰੰਸ ਵਿੱਚ ਸ਼ਿਪਿੰਗ ਖੇਤਰ ਦੇ ਹਿਤਧਾਰਕਾਂ ਅਤੇ ਪ੍ਰਤੀਨਿਧੀਆਂ, ਬੰਦਰਗਾਹਾਂ ਅਤੇ ਟਰਮੀਨਲ ਸੰਚਾਲਕ, ਅੰਦਰੂਨੀ ਜਲਮਾਰਗ, ਸਪਲਾਈ ਚੇਨ ਲੌਜਿਸਟਿਕਸ ਦੇ ਪ੍ਰਤੀਨਿਧੀਆਂ,ਸ਼ਿਪ ਮਾਲਕਾਂ,ਜਹਾਜ਼ ਨਿਰਮਾਤਾਵਾਂ ਅਤੇ ਕਸਟਮ ਏਜੰਟਾਂ ਨੇ ਹਿੱਸਾ ਲਿਆ।

 

                                                         ***

 ਵਾਈਬੀ/ਏਪੀ



(Release ID: 1618346) Visitor Counter : 87