ਰੇਲ ਮੰਤਰਾਲਾ

ਭਾਰਤੀ ਰੇਲਵੇ ਵਿੱਚ ਰੇਲ ਕੋਚ ਨਿਰਮਾਣ ਦਾ ਕਾਰਜ ਵਾਪਸ ਪਟੜੀ 'ਤੇ ਆ ਰਿਹਾ ਹੈ


ਆਰਸੀਐੱਫ ਕਪੂਰਥਲਾ ਨੇ 23.04.2020 ਨੂੰ ਆਪਣੀ ਉਤਪਾਦਨ ਪ੍ਰਕਿਰਿਆ ਦੁਬਾਰਾ ਸ਼ੁਰੂ ਕਰ ਦਿੱਤੀ ਹੈ

ਰਾਜਾਂ ਵਿੱਚ ਲੌਕਡਾਊਨ ਦੇ ਆਦੇਸ਼ਾਂ ਨੂੰ ਧਿਆਨ ਵਿੱਚ ਰੱਖਦੇ ਹੋਏ, ਹੋਰ ਇਕਾਈਆਂ ਵੀ ਰਾਜਾਂ ਸਰਕਾਰਾਂ ਤੋਂ ਪ੍ਰਵਾਨਗੀ ਮਿਲਦੇ ਹੀ ਨਿਰਮਾਣ ਕਾਰਜ ਸ਼ੁਰੂ ਕਰ ਦੇਣਗੀਆਂ

ਆਰਸੀਐੱਫ ਨੇ ਮਾਲ ਢੋਆ-ਢੁਆਈ ਵਧਾਉਣ ਲਈ ਪਿਛਲੇ ਦੋ ਦਿਨਾਂ ਵਿੱਚ 2 ਪਾਰਸਲ ਕੋਚ ਤਿਆਰ ਕੀਤੇ ਹਨ

Posted On: 25 APR 2020 4:23PM by PIB Chandigarh

ਭਾਰਤੀ ਰੇਲਵੇ ਦੀ ਉਤਪਾਦਨ ਇਕਾਈ ਰੇਲ ਕੋਚ ਫੈਕਟਰੀ (ਆਰਸੀਐੱਫ) ਕਪੂਰਥਲਾ ਨੇ 28 ਦਿਨਾਂ ਦੇ ਰਾਸ਼ਟਰ ਵਿਆਪੀ ਲੌਕਡਾਊਨ ਤੋਂ ਬਾਅਦ 23.04.2020 ਨੁੰ ਆਪਣੀ ਉਤਪਾਦਨ ਪ੍ਰਕਿਰਿਆ ਨੂੰ ਫਿਰ ਤੋਂ ਖੋਲ੍ਹ ਦਿੱਤਾ ਹੈ। ਕੋਵਿਡ-19 ਦੇ ਖ਼ਿਲਾਫ਼ ਇੱਕ ਕਠੋਰ ਲੜਾਈ ਵਿੱਚ, ਗ੍ਰਹਿ ਮੰਤਰਾਲੇ ਦੇ ਆਦੇਸ਼ਾਂ ਅਤੇ ਸਥਾਨਕ ਪ੍ਰਸ਼ਾਸਨ ਦੁਆਰਾ ਜਾਰੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਾਰੀਆਂ ਸੁਰੱਖਿਆ ਸਾਵਧਾਨੀਆਂ ਦਾ ਪਾਲਣ ਕਰਦੇ ਹੋਏ ਕਾਰਖਾਨੇ ਨੂੰ ਖੋਲ੍ਹਿਆ ਗਿਆ ਹੈ। ਆਰਸੀਐੱਫ ਪਰਿਸਰ ਟਾਊਨਸ਼ਿਪ ਦੇ ਅੰਦਰ ਰਹਿਣ ਵਾਲੇ ਕੁੱਲ 3744 ਕਰਮਚਾਰੀਆਂ ਨੂੰ ਕੰਮ ਕਰਨ ਦੀ ਮਨਜ਼ੂਰੀ ਦਿੱਤੀ ਗਈ ਹੈ।ਗ੍ਰਹਿ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਅਤੇ ਰਾਜ ਸਰਕਾਰਾਂ ਦੀ ਸਲਾਹ ਦੇ ਅਨੁਸਾਰ, ਭਾਰਤੀ ਰੇਲਵੇ ਦੀਆਂ ਹੋਰ ਉਤਪਾਦਨ ਇਕਾਈਆਂ ਸਲਾਹ ਦੇ ਅਨੁਸਾਰ ਉਤਪਾਦਨ ਫਿਰ ਤੋਂ ਸ਼ੁਰੂ ਕਰ ਸਕਣਗੀਆਂ।
ਉਤਪਾਦਨ ਦੇ ਲਈ ਉਪਲੱਬਧ ਸੰਸਾਧਨਾਂ ਦੀ ਸੀਮਿਤ ਉਪਲੱਬਧਤਾ ਦੇ ਬਾਵਜੂਦ,ਆਰਸੀਐੱਫ ਕਪੂਰਥਲਾ ਨੇ ਦੋ ਕਾਰਜ ਦਿਨਾਂ ਵਿੱਚ ਦੋ ਕੋਚਾਂ ਨੂੰ ਚਾਲੂ ਕਰ ਦਿੱਤਾ।ਇੱਕ ਐੱਲਐੱਚਬੀ ਉੱਚ ਸਮਰੱਥਾ ਵਾਲੀ ਪਾਰਸਲ ਵੈਨ ਅਤੇ ਇੱਕ ਲਗੇਜ਼ ਕਮ ਜੈਨਰੇਟਰ ਕਾਰ ਕ੍ਰਮਵਾਰ 23.04.2020 ਅਤੇ 24.04.2020 ਨੂੰ ਬਣਾਈਆਂ ਗਈਆਂ ਹਨ।
ਲੌਕਡਾਊਨ ਤੋਂ ਬਾਅਦ ਡਿਊਟੀ 'ਤੇ ਹਾਜ਼ਰ ਹੋਏ ਸਾਰੇ ਕਰਮਚਾਰੀਆਂ ਨੂੰ ਇੱਕ ਸੁਰੱਖਿਆ ਕਿੱਟ ਜਾਰੀ ਕੀਤੀ ਗਈ ਹੈ, ਜਿਸ ਵਿੱਚ ਹਰੇਕ ਵਿਅਕਤੀ ਨੂੰ ਮਾਸਕ,ਸੈਨੀਟਾਈਜ਼ਰ ਬੋਤਲ ਅਤੇ ਸਾਬਣ ਦਿੱਤੇ ਗਏ ਹਨ। ਸਾਰੇ ਇਜ਼ਾਜਤ ਵਾਲੇ ਕਰਮਚਾਰੀਆਂ ਨੂੰ ਕੋਚ ਉਤਪਾਦਨ ਲਈ ਫੈਕਟਰੀ ਵਿੱਚ ਡਿਊਟੀ 'ਤੇ ਬੁਲਾਇਆ ਗਿਆ ਹੈ। ਪ੍ਰਬੰਧਕੀ ਦਫ਼ਤਰਾਂ ਵਿੱਚ ਸਾਰੇ ਅਧਿਕਾਰੀ ਦਫ਼ਤਰ ਵਿੱਚ ਹਾਜ਼ਰ ਹੋਏ ਹਨ ਅਤੇ 33% ਸਟਾਫ ਨੂੰ ਰੋਟੇਸ਼ਨ ਰੋਸਟਰ ਦੇ ਅਧਾਰ 'ਤੇ ਬੁਲਾਇਆ ਜਾ ਰਿਹਾ ਹੈ। ਕੋਵਿਡ ਜਾਗਰੂਕਤਾ ਪੋਸਟਰ ਅਤੇ ਪਾਲਣਾ ਲਈ ਸੁਰੱਖਿਆ ਨਿਰਦੇਸ਼  ਵਰਕਸ਼ਾਪ,ਦਫਤਰਾਂ ਅਤੇ ਰਿਹਾਇਸ਼ੀ ਪਰਿਸਰ ਦੇ ਪ੍ਰਮੁੱਖ ਸਥਾਨਾਂ 'ਤੇ ਪ੍ਰਦਰਸ਼ਿਤ ਕੀਤੇ ਗਏ ਹਨ। ਸਾਰੇ ਕਰਮਚਾਰੀਆਂ ਨੂੰ ਨਿਯਮਿਤ ਤੌਰ 'ਤੇ ਉਨ੍ਹਾਂ ਦੇ ਸੁਪਰਵਾਈਜ਼ਰ ਅਤੇ ਅਧਿਕਾਰੀਆਂ ਦੁਆਰਾ ਸਲਾਹ ਦਿੱਤੀ ਜਾ ਰਹੀ ਹੈ ਕਿ ਕੰਮ ਦੇ ਸਥਾਨ 'ਤੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਏ।ਕਰਮਚਾਰੀਆਂ ਲਈ ਸ਼ੌਪ ਫਲੋਰ ਅਤੇ ਦਫ਼ਤਰਾਂ ਵਿੱਚ ਕਾਫੀ ਮਾਤਰਾ ਵਿੱਚ ਹੈਂਡਸ ਫਰੀ ਤਰਲ ਸਾਬਣ ਡਿਸਪੈਂਸਰ ਅਤੇ ਵਾਸ਼ ਬੇਸਿਨ ਪ੍ਰਦਾਨ ਕੀਤੇ ਗਏ ਹਨ।
ਵਰਕਰਾਂ ਨੂੰ ਤਿੰਨ ਸ਼ਿਫਟਾਂ ਵਿੱਚ ਬੁਲਾਇਆ ਜਾ ਰਿਹਾ ਹੈ ਜਿਸ ਵਿੱਚ ਅਲੱਗ-ਅੱਲਗ ਸਮਾਂ ਹੈ। ਐਂਟਰੀਆਂ,ਦੁਪਹਿਰ ਦੇ ਖਾਣੇ ਦਾ ਸਮੇਂ ਅਤੇ ਤਿੰਨੋਂ ਸਿਫਟਾਂ ਲਈ ਬਾਹਰ ਜਾਣ ਦਾ ਸਮੇਂ ਵਿਚਕਾਰ ਅੰਤਰ ਹੈ। ਹਰੇਕ ਕਰਮਚਾਰੀ ਨੂੰ ਆਪਣੇ ਸਰੀਰ ਦੇ ਤਾਪਮਾਨ ਲਈ ਥਰਮਲ ਸਕੈਨਰਾਂ ਦੁਆਰਾ ਪ੍ਰਵੇਸ਼ ਦੁਆਰਾ 'ਤੇ ਸਕਰੀਨਿੰਗ ਕੀਤਾ ਜਾ ਰਿਹਾ ਹੈ।ਹਰੇਕ ਵਾਹਨ ਜੋ ਆਰਸੀਐੱਫ ਦੇ ਅਹਾਤੇ ਵਿੱਚ ਦਾਖਲ ਹੁੰਦੇ ਹਨ, ਨੂੰ ਪ੍ਰਵੇਸ਼ ਦੁਆਰਾ 'ਤੇ ਪ੍ਰਦਾਨ ਕੀਤੀ ਗਈ ਧੁੰਦ ਸੈਨੀਟਾਈਜ਼ਰ ਸੁਰੰਗ ਦੁਆਰਾ ਸੈਨੀਟਾਈਜ਼ ਕੀਤਾ ਜਾਦਾ ਹੈ। ਸਾਰੇ ਕਰਮਚਾਰੀ ਸਮਾਜਿਕ ਦੂਰੀ ਦੇ ਪ੍ਰੋਟੋਕੋਲ ਦਾ ਨਿਰਵਾਹ ਅਤੇ ਕੰਮ ਵਾਲੀ ਥਾਂ 'ਤੇ ਸਾਰੇ ਸੁਰੱਖਿਆ ਅਤੇ ਸਫਾਈ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰ ਰਹੇ ਹਨ।ਆਰਸੀਐੱਫ ਕੈਂਪਸ ਵਿੱਚ ਸਥਿਤ ਲਾਲਾ ਲਾਜਪਤ ਰੇਲ ਹਸਪਤਾਲ ਨੇ ਕੋਵਿਡ ਸੰਕ੍ਰਮਣ ਦੇ ਲੱਛਣਾਂ ਵਾਲੇ ਮਰੀਜ਼ਾਂ ਲਈ ਵੱਖਰੇ ਕਾਊਂਟਰ ਅਤੇ ਓਪੀਡੀ ਸੈੱਲ ਮੁਹੱਈਆ ਕਰਵਾਏ ਹਨ। ਆਰਸੀਐੱਫ ਵਿੱਚ 24 ਬੈਂਡਾਂ ਦੀ ਕੁਆਰੰਟਾਈਨ ਸੁਵਿਧਾ ਅਤੇ ਐੱਲਐੱਲਆਰ ਹਸਪਤਾਲ ਵਿੱਚ 8 ਬੈਂਡਾਂ ਵਾਲਾ ਆਈਸੋਲੇਸ਼ਨ ਵਾਰਡ ਕੋਵਿਡ ਨਾਲ ਸਬੰਧਿਤ ਕਿਸੀ ਵੀ ਮਾਮਲੇ ਨੂੰ ਸੰਭਾਲਣ ਦੇ ਲਈ ਤਿਆਰ ਹਨ।
ਰਾਜਾਂ ਦੇ ਲੌਕਡਾਊਨ ਦੇ ਆਦੇਸ਼ਾਂ ਦੇ ਆਧਾਰ 'ਤੇ, ਦੂਜੇ ਵੀ ਰਾਜ ਸਰਕਾਰਾਂ ਤੋਂ ਪ੍ਰਵਾਨਗੀ ਮਿਲਦੇ ਹੀ ਉਤਪਾਦਨ ਸ਼ੁਰੂ ਕਰ ਦੇਣਗੇ।
                                                ****
ਡੀਜੀਐੱਨ/ਐੱਮਕੇਵੀ
 



(Release ID: 1618266) Visitor Counter : 161