ਭਾਰਤੀ ਪ੍ਰਤੀਯੋਗਿਤਾ ਕਮਿਸ਼ਨ
ਸੀਸੀਆਈ ਨੇ ਜੇਐੱਸਡਬਲਿਊ ਪ੍ਰੋਜੈਕਟਸ ਲਿਮਿਟਿਡ ਵੱਲੋਂ ਬੀਐੱਮਐੱਮ ਇਸਪਾਤ ਲਿਮਿਟਿਡ ਦੇ ਬਹੁ–ਗਿਣਤੀ ਸ਼ੇਅਰਾਂ ਅਧਿਗ੍ਰਹਿਣ ਨੂੰ ਪ੍ਰਵਾਨਗੀ ਦਿੱਤੀ
Posted On:
24 APR 2020 6:01PM by PIB Chandigarh
ਕੰਪੀਟੀਸ਼ਨ ਕਮਿਸ਼ਨ ਆਵ੍ ਇੰਡੀਆ (ਸੀਸੀਆਈ) ਨੇ ਜੇਐੱਸਡਬਲਿਊ ਪ੍ਰੋਜੈਕਟਸ ਲਿਮਿਟਿਡ (ਜੇਪੀਐੱਲ) ਵੱਲੋਂ ਬੀਐੱਮਐੱਮ ਇਸਪਾਤ ਲਿਮਿਟਿਡ (ਬੀਐੱਮਐੱਮ) ’ਚ ਬਹੁ–ਗਿਣਤੀ ਸ਼ੇਅਰਾਂ ਦੇ ਅਧਿਗ੍ਰਹਿਣ ਨਾਲ ਸਬੰਧਿਤ ਪ੍ਰਸਤਾਵਿਤ ਸੁਮੇਲ ਨੂੰ ਪ੍ਰਵਾਨਗੀ ਦੇ ਦਿੱਤੀ ਹੈ।
ਜੇਐੱਸਡਬਲਿਊ ਗਰੁੱਪ ਦਾ ਇੱਕ ਭਾਗ ਜੇਪੀਐੱਲ ਲੋਹੇ / ਸਪੌਂਜ ਲੋਹੇ ਦੇ ਸਿੱਧੇ ਰਿਡਿਊਸ, ਕੋਕ ਡ੍ਰਾਈ ਕੁਐਂਚਿੰਗ ਦੇ ਸਿੱਧੇ ਨਿਰਮਾਣ ਅਤੇ ਕੈਪਟਿਵ ਬਿਜਲੀ ਉਤਪਾਦਨ ਦੇ ਕਾਰੋਬਾਰ ਵਿੱਚ ਲੱਗਾ ਹੋਇਆ ਹੈ, ਜੋ ਅੰਤ ਵਿੱਚ ਜੇਐੱਸਡਡਬਲਿਊ ਸਟੀਲ ਲਿਮਿਟੇਡ ਲਈ ਜੌਬ–ਵਰਕ ਅਧਾਰ ਉੱਤੇ ਇਸਪਾਤ ਤੇ ਇਸਪਾਤ ਉਤਪਾਦਾਂ ਦੇ ਨਿਰਮਾਣ ਵਿੱਚ ਵਰਤੇ ਜਾਂਦੇ ਹਨ।
ਬੀਐੱਮਐੱਮ, ਭਾਰਤ ਨਾਲ ਨਿਗਮਿਤ, (i) ਕੱਚੇ ਲੋਹੇ ਦੇ ਗੋਲੇ (ਪੈਲੇਟਸ); (ii) ਸਪੌਂਜ ਲੋਹਾ; (iii) ਟੀਐੱਮਟੀ ਬਾਰਸ ਅਤੇ (v) ਸੈਮੀਜ਼ ਸਮੇਤ ਇਸਪਾਤ ਉਤਪਾਦਾਂ ਦੇ ਨਿਰਮਾਣ ਤੇ ਵਿਕਰੀ ਵਿੱਚ ਲੱਗਾ ਹੋਇਆ ਹੈ।
ਸੀਸੀਆਈ ਦੇ ਵਿਸਤ੍ਰਿਤ ਹੁਕਮ ਬਾਅਦ ’ਚ ਆਉਣਗੇ।
****
ਆਰਐੱਮ/ਕੇਐੱਮਐੱਨ
(Release ID: 1617932)
Visitor Counter : 142