ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਭਾਰਤੀ ਖੁਰਾਕ ਨਿਗਮ (ਐੱਫਸੀਆਈ) ਨੇ ਖ਼ੁਰਾਕੀ ਰੇਕਾਂ ਦੀ ਲਦਾਈ ਵਿੱਚ ਨਵਾਂ ਬੈਂਚਮਾਰਕ ਸਥਾਪਿਤ ਕੀਤਾ
ਕਣਕ ਦੀ ਖ਼ਰੀਦ 15 ਅਪ੍ਰੈਲ ਤੋਂ ਬਾਅਦ ਤੇਜ਼ ਹੋਈ
ਭਾਰਤੀ ਖੁਰਾਕ ਨਿਗਮ (ਐੱਫਸੀਆਈ) ਨੇ ਮੌਜੂਦਾ ਸੰਕਟ ਦੌਰਾਨ ਵਾਧੂ ਲੋੜਾਂ ਨੂੰ ਪੂਰਾ ਕਰਨ ਦੇ ਬਾਵਜੂਦ ਆਪਣੇ ਖ਼ੁਰਾਕੀ ਭੰਡਾਰਾਂ ਨੂੰ ਜਲਦੀ ਭਰ ਲੈਣ ਦੀ ਉਮੀਦ ਜਤਾਈ
Posted On:
23 APR 2020 6:39PM by PIB Chandigarh
ਭਾਰਤੀ ਖੁਰਾਕ ਨਿਗਮ (ਐੱਫਸੀਆਈ) ਨੇ 22.04.20 ਨੂੰ ਲਗਭਗ 2.8 ਲੱਖ ਮੀਟ੍ਰਿਕ ਟਨ ਅਨਾਜ ਲਿਜਾਣ ਵਾਲੀਆਂ 102 ਰੇਲ ਖੇਪਾਂ ਭੇਜਣ ਦੇ ਨਾਲ ਹੀ ਇੱਕ ਨਵਾਂ ਬੈਂਚਮਾਰਕ ਸਥਾਪਿਤ ਕਰ ਲਿਆ ਹੈ। ਪੰਜਾਬ ਤੋਂ ਸਭ ਤੋਂ ਵੱਧ 46 ਅਤੇ ਦੂਜੇ ਸਥਾਨ ‘ਤੇ ਤੇਲੰਗਾਨਾ ਨੇ 18 ਟ੍ਰੇਨਾਂ ਵਿੱਚ ਅਨਾਜ ਦੀ ਭਰਾਈ ਕੀਤੀ। ਪੰਜਾਬ ਅਤੇ ਹਰਿਆਣਾ ਤੋਂ ਕਣਕ ਅਤੇ ਚਾਵਲ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਭੇਜੇ ਗਏ, ਤੇਲੰਗਾਨਾ ਤੋਂ ਉਬਲੇ ਹੋਏ ਚਾਵਲ ਕੇਰਲ, ਤਮਿਲ ਨਾਡੂ ਅਤੇ ਪੱਛਮ ਬੰਗਾਲ ਨੂੰ ਭੇਜੇ ਗਏ। ਇਸ ਸੰਚਾਲਨ ਨਾਲ,ਐੱਫਸੀਆਈ ਨੇ ਲੌਕਡਾਊਨ ਦੌਰਾਨ 1.65 ਰੋਜ਼ਾਨਾ ਦੀ ਔਸਤ ਨਾਲ ਕੁੱਲ 5 ਐੱਮਐੱਮਟੀ ਅਨਾਜ ਭੇਜਿਆ ਹੈ। ਇਸੇ ਸਮੇਂ ਦੌਰਾਨ ਐੱਫਸੀਆਈ ਨੇ 4.6 ਐੱਮਐੱਮਟੀ ਨੇ ਲੁਹਾਈ ਕਰਵਾਈ ਹੈ ਅਤੇ ਦੇਸ਼ ਭਰ ਵਿੱਚ ਲੌਕਡਾਊਨ ਦੀਆਂ ਚੁਣੌਤੀਆਂ ਦੇ ਚਲਦਿਆਂ ਅਤੇ ਕੰਟੈਨਮੈਂਟ ਜ਼ੋਨਾਂ ਦੇ ਐਲਾਨ ਦੇ ਬਾਵਜੂਦ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਅੰਨ ਯੋਜਨਾ ਸਮੇਤ ਹੋਰ ਸਕੀਮਾਂ ਤਹਿਤ 9.8 ਐੱਮਐੱਮਟੀ ਅਨਾਜ ਵੰਡਿਆ ਹੈ। ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਈ) ਤਹਿਤ, ਐੱਫਸੀਆਈ ਨੇ ਪਹਿਲਾਂ ਹੀ ਲਗਭਗ 80 ਕਰੋੜ ਲਾਭਾਰਥੀਆਂ ਨੂੰ 5 ਕਿਲੋਗ੍ਰਾਮ ਪ੍ਰਤੀ ਵਿਅਕਤੀ ਨੂੰ ਮੁਫ਼ਤ ਵੰਡ ਲਈ 4.23 ਐੱਮਐੱਮਟੀ ਅਨਾਜ ਰਾਜ ਸਰਕਾਰਾਂ ਨੂੰ ਸੌਂਪ ਦਿੱਤਾ ਹੈ। ਜਿੱਥੇ ਸਾਰੇ ਯਤਨ ਖਪਤਕਾਰ ਰਾਜਾਂ ਨੂੰ ਭੰਡਾਰ ਦੀ ਸਮੇਂ ਸਿਰ ਆਵਾਜਾਈ ਅਤੇ ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਨੂੰ ਨਿਯਮਿਤ ਸਪਲਾਈ ਯਕੀਨੀ ਬਣਾਉਣ ਤੇ ਕੇਂਦ੍ਰਿਤ ਕੀਤੇ ਜਾ ਰਹੇ ਹਨ, ਉੱਥੇ ਹੀ 15.04.20 ਤੋਂ ਸਾਰੇ ਉਤਪਾਦਕ ਰਾਜਾਂ ਦੁਆਰਾ ਖਰੀਦ ਗਤੀਵਿਧੀਆਂ ਸ਼ੁਰੂ ਕਰਨ ਤੋਂ ਬਾਅਦ ਕਣਕ ਖਰੀਦ ਦੀ ਰਫ਼ਤਾਰ ਤੇਜ਼ ਹੋ ਗਈ ਹੈ। 22.04.20 ਤੱਕ ਕੇਂਦਰੀ ਭੰਡਾਰ ਲਈ 3.38 ਐੱਮਐੱਮਟੀ ਕਣਕ ਖਰੀਦੀ ਜਾ ਚੁੱਕੀ ਹੈ, ਜਿਸ ਇਕੱਲੇ ਪੰਜਾਬ ਤੋਂ 2.15 ਐੱਮਐੱਮਟੀ ਕਣਕ ਖਰੀਦੀ ਗਈ ਹੈ। ਇਸ ਸੀਜ਼ਨ ਦੌਰਾਨ 40 ਐੱਮਐੱਮਟੀ ਕਣਕ ਖ਼ਰੀਦਣ ਦਾ ਟੀਚਾ ਰੱਖਿਆ ਗਿਆ ਹੈ। ਕੇਂਦਰੀ ਭੰਡਾਰ ਵਿੱਚ ਇਸ ਤਰ੍ਹਾਂ ਤੇਜ਼ੀ ਆਉਣ ਨਾਲ, ਐੱਫਸੀਆਈ ਮੌਜੂਦਾ ਸੰਕਟ ਦੌਰਾਨ ਲੋਕਾਂ ਅਨਾਜ ਦੀਆਂ ਲੋੜਾਂ ਦੀ ਪੂਰਤੀ ਕਰਨ ਮਗਰੋਂ ਤਾਜ਼ੇ ਸਟਾਕ ਨਾਲ ਭੰਡਾਰ ਭਰਨ ਦੇ ਯੋਗ ਹੋ ਜਾਵੇਗਾ।
******
ਏਪੀਐੱਸ/ਪੀਕੇ/ਐੱਮਐੱਸ
(Release ID: 1617706)
Visitor Counter : 195