ਕੋਲਾ ਮੰਤਰਾਲਾ

ਕੋਲ ਇੰਡੀਆ ਲਿਮਿਟਿਡ ਮੌਜੂਦਾ ਵਿੱਤ ਵਰ੍ਹੇ ਵਿੱਚ 710 ਮੀਟ੍ਰਿਕ ਟਨ ਕੋਲੇ ਦਾ ਉਤਪਾਦਨ ਕਰੇਗੀ : ਸ਼੍ਰੀ ਪ੍ਰਹਲਾਦ ਜੋਸ਼ੀ

Posted On: 23 APR 2020 2:30PM by PIB Chandigarh

 

ਕੋਲ ਇੰਡੀਆ ਲਿਮਿਟਿਡ (ਸੀਆਈਐੱਲ) 710 ਮੀਟ੍ਰਿਕ ਟਨ ਕੋਲੇ ਦਾ ਉਤਪਾਦਨ ਕਰੇਗੀ ਅਤੇ ਕੋਲੇ ਦੀ ਕੁੱਲ ਖਰੀਦ ਦਾ ਟੀਚਾ ਵੀ ਇਸ ਵਿੱਤ ਵਰ੍ਹੇ ਲਈ 719 ਮੀਟ੍ਰਿਕ ਟਨ 'ਤੇ ਰਹੇਗਾ। ਕੇਂਦਰੀ ਕੋਲਾ ਅਤੇ ਖਾਣ ਮੰਤਰੀ, ਸ਼੍ਰੀ ਪ੍ਰਹਲਾਦ ਜੋਸ਼ੀ ਨੇ 22 ਅਪ੍ਰੈਲ ਨੂੰ ਵੀਡੀਓ ਕਾਨਫਰੰਸ ਜ਼ਰੀਏ ਇਸ ਦੀ ਕਾਰਗੁਜ਼ਾਰੀ ਦੀ ਸਮੀਖਿਆ ਕਰਦਿਆਂ ਇਸ ਸਰਕਾਰੀ ਕੰਪਨੀ ਲਈ ਇਹ ਟੀਚੇ ਨਿਰਧਾਰਿਤ ਕੀਤੇ ਹਨ।

ਸ਼੍ਰੀ ਪ੍ਰਹਲਾਦ ਜੋਸ਼ੀ ਨੇ ਕਿਹਾ, "ਕੋਰੋਨਾਵਾਇਰਸ ਲੌਕਡਾਊਨ ਤੋਂ ਬਾਅਦ ਕੋਲੇ ਦੀ ਮੰਗ ਫਿਰ ਤੋਂ ਵਧੇਗੀ, ਇਸ ਲਈ ਮੈਂ ਸੀਆਈਐੱਲ ਨੂੰ ਵਿੱਤ ਵਰ੍ਹੇ 2020-21 ਦੇ ਲਈ ਉਤਪਾਦਨ ਅਤੇ ਟੀਚੇ ਨੂੰ 710 ਮੀਟ੍ਰਿਕ ਟਨ 'ਤੇ ਰੱਖਣ ਦਾ ਨਿਰਦੇਸ਼ ਦਿੱਤਾ ਹੈ, ਜੋ ਕਿ 2023 ਤੱਕ 1 ਬਿਲੀਅਨ ਟਨ ਕੋਲਾ ਉਤਪਾਦਨ ਪ੍ਰਾਪਤ ਕਰਨ ਦੇ ਟੀਚੇ ਦੇ ਅਨੁਰੂਪ ਹੈ।"  

ਕੇਂਦਰੀ ਕੋਲਾ ਅਤੇ ਖਾਣ ਮੰਤਰੀ ਨੇ ਪੂਰੇ ਸਾਲ ਕੋਲਾ ਉਤਪਾਦਨ ਵਿੱਚ ਨਿਰੰਤਰਤਾ 'ਤੇ ਜ਼ੋਰ ਦਿੱਤਾ ਅਤੇ ਸੀਆਈਐੱਲ ਪ੍ਰਬੰਧਨ ਨੂੰ ਸਾਰੀ ਜ਼ਰੂਰੀ ਤਿਆਰੀ ਕਰਨ ਦੇ ਨਿਰਦੇਸ਼ ਦਿੱਤੇ ਤਾਕਿ ਮੌਨਸੂਨ ਦੇ ਮੌਸਮ ਵਿੱਚ ਵੀ ਉਤਪਾਦਨ ਪ੍ਰਭਾਵਿਤ ਨਾ ਹੋਵੇ। ਉਨ੍ਹਾਂ ਨੇ ਸੀਆਈਐੱਲ ਅਧਿਕਾਰੀਆਂ ਨੂੰ ਕਿਹਾ ਕਿ ਉਹ ਸਾਰੇ ਉਪਭੋਗਤਾਵਾਂ ਨੂੰ ਗੁਣਵੱਤਾਪੂਰਨ ਕੋਲਾ ਉਪਲੱਬਧ ਕਰਵਾਉਣ ਅਤੇ ਇਹ ਸੁਨਿਸ਼ਚਿਤ ਕਰਨ ਕਿ ਸਾਲ ਦੇ ਦੌਰਾਨ ਬਿਜਲੀ ਪਲਾਂਟ ਨੂੰ ਉਪਯੁਕਤ ਕੋਲਾ ਉਪਲੱਬਧ ਹੋਵੇ।

ਮੀਟਿੰਗ ਵਿੱਚ ਵਿੱਤ ਵਰ੍ਹੇ 2020-21 ਲਈ ਕੰਪਨੀ ਦਾ ਅਧਿਕ ਬੋਝ (ਓਬੀ)  ਹਟਾਉਣ ਦਾ ਟੀਚਾ 1 ਬੀਟੀ ਯੋਜਨਾਵਾਂ ਦੇ ਨਾਲ ਸਫਬੰਦੀ ਵਿੱਚ 1580 ਮਿਲੀਅਨ ਕਿਊਬਿਕ ਮੀਟਰ ਨਿਰਧਾਰਿਤ ਕੀਤਾ ਗਿਆ ਸੀ। ਓਬੀ ਹਟਾਉਣ ਦਾ ਮਤਲਬ ਕੋਲਾ ਖਣਨ ਦੇ ਲਈ ਉੱਪਰਲੀ ਮਿੱਟੀ ਨੂੰ ਹਟਾਉਣ ਤੋਂ ਹੈ ਜੋ ਉਸ ਨੂੰ ਖਣਨ ਲਈ ਤਿਆਰ ਕਰਦਾ ਹੈ।

ਸ਼੍ਰੀ ਪ੍ਰਹਲਾਦ ਜੋਸ਼ੀ ਨੇ ਕਿਹਾ, "ਮੈਨੂੰ ਸਾਡੇ ਕੋਲਾ ਜੋਧਿਆਂ 'ਤੇ ਮਾਣ ਹੈ ਜੋ ਕੋਰੋਨਾ ਮਹਾਮਾਰੀ ਦੌਰਾਨ ਵੀ ਰੋਸ਼ਨੀਆਂ ਕਰਨ ਲਈ ਦਿਨ-ਰਾਤ ਮਿਹਨਤ ਕਰ ਰਹੇ ਹਨ ਅਤੇ ਉਮੀਦ ਹੈ ਕਿ ਸੀਆਈਐੱਲ ਸਮੇਂ ਸਿਰ ਜਾਂ ਸਮੇਂ ਤੋਂ ਪਹਿਲਾਂ ਨਿਰਧਾਰਿਤ ਟੀਚਿਆਂ ਨੂੰ ਪ੍ਰਾਪਤ ਕਰ ਲਵੇਗੀ। ਟੀਚਿਆਂ ਨੂੰ ਪੂਰਾ ਕਰਨ ਲਈ ਸਰਕਾਰ ਹਰ ਸੰਭਵ ਸਹਾਇਤਾ ਦੇਵੇਗੀ।" 

ਮੰਤਰੀ ਨੇ ਸੀਆਈਐੱਲ ਮੈਨੇਜਮੈਂਟ ਨੂੰ ਕਿਹਾ ਕਿ ਉਹ ਆਪਣੀ ਮੰਗ ਨੂੰ ਪੂਰਾ ਕਰਨ ਲਈ ਮੌਜੂਦਾ ਸਮੇਂ ਵਿੱਚ ਕੋਲਾ ਦਰਾਮਦ ਕਰਨ ਵਾਲੀਆਂ ਕੰਪਨੀਆਂ ਨਾਲ ਸੰਪਰਕ ਕਰਨ ਅਤੇ ਕੋਲੇ ਦੇ ਆਯਾਤ ਦਾ ਵਿਕਲਪ ਢੂੰਡਣ ਲਈ ਵਿਸਤ੍ਰਿਤ ਯੋਜਨਾ ਤਿਆਰ ਕਰਨ ਦੀ ਸਲਾਹ ਦਿੱਤੀ।

                                              ****

ਆਰਜੇ/ਐੱਨਜੀ 



(Release ID: 1617592) Visitor Counter : 111