ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਕੋਵਿਡ ਟ੍ਰਾਂਸਮਿਸ਼ਨ ਰੋਕਣ ਲਈ ਕੀਟਾਣੂਨਾਸ਼ਕ ਕੋਟਿੰਗ
Posted On:
23 APR 2020 2:36PM by PIB Chandigarh
ਫਰੀਦਾਬਾਦ ਸਥਿਤ ਰੀਜਨਲ ਸੈਂਟਰ ਫਾਰ ਬਾਇਓਟੈਕਨੋਲੋਜੀ (ਆਰਸੀਬੀ) ਦੇ ਖੋਜਕਾਰਾਂ ਦੀ ਇੱਕ ਟੀਮ, ਜਿਸ ਦੀ ਅਗਵਾਈ ਡਾ. ਅਵਿਨਾਸ਼ ਬਜਾਜ ਕਰ ਰਹੇ ਹਨ, ਨੇ ਕੋਵਿਡ-19 ਟ੍ਰਾਂਸਮਿਸ਼ਨ ਰੋਕਣ ਲਈ ਵਿਰੁਸੀਡਲ ਕੋਟਿੰਗ ਬਾਰੇ ਇੱਕ ਅਧਿਐਨ ਦੀ ਸ਼ੁਰੂਆਤ ਕੀਤੀ ਹੈ।
ਇਹ ਅਧਿਐਨ ਡਾ. ਮਿਲਾਨ ਸੁਰਜੀਤ, ਜੋ ਕਿ ਟਰਾਂਸਲੇਸ਼ਨਲ ਹੈਲਥ ਸਾਇੰਸ ਐਂਡ ਟੈਕਨੋਲੋਜੀ ਇੰਸਟੀਟਿਊਟ (ਟੀਐੱਚਐੱਸਟੀਆਈ) ਤੋਂ ਹਨ ਅਤੇ ਡਾ. ਸਮਰਾਟ ਮੁਖੋਪਾਧਿਆਏ, ਜੋ ਟੈਕਸਟਾਈਲ ਟੈਕਨੋਲੋਜੀ ਵਿਭਾਗ, ਇੰਡੀਅਨ ਇੰਸਟੀਟਿਊਟ ਆਵ੍ ਟੈਕਨਾਲੋਜੀ, ਰੀਜਨਲ ਸੈਂਟਰ ਫਾਰ ਬਾਇਓਟੈਕਨਾਲੌਜੀ (ਆਰਸੀਬੀ), ਜੋ ਬਾਇਓਟੈਕਨਾਲੋਜੀ ਵਿਭਾਗ, ਭਾਰਤ ਸਰਕਾਰ ਦੁਆਰਾ, ਯੂਨੈਸਕੋ ਦੀ ਸਰਪਸਤੀ ਹੇਠ ਦਿੱਲੀ ਵਿੱਚ ਸਥਾਪਿਤ ਕੀਤੀ ਗਈ ਹੈ, ਦੁਆਰਾ ਸੰਯੁਕਤ ਤੌਰ ‘ਤੇ ਕੀਤਾ ਜਾ ਰਿਹਾ ਹੈ।
ਡਾ. ਬਜਾਜ ਦੇ ਗਰੁੱਪ ਨੂੰ ਐਂਟੀਮਾਈਕ੍ਰੋਬਿਅਲ ਅਣੂਆਂ ਦੀ ਇੰਜੀਨੀਅਰਿੰਗ ਵਿੱਚ ਮੁਹਾਰਤ ਹਾਸਲ ਹੈ ਜੋ ਸੂਖਮ ਜੀਵ-ਜੰਤੂਆਂ ਦੀ ਝਿੱਲੀ ਨੂੰ ਚੋਣਵੇਂ ਅਧਾਰ ਉੱਤੇ ਨਿਸ਼ਾਨਾ ਬਣਾ ਸਕਦੇ ਹਨ। ਇਹ ਗਰੁੱਪ ਉਨ੍ਹਾਂ ਅਣੂਆਂ ਨੂੰ ਵਿਕਸਿਤ ਕਰਨਗੇ ਜੋ ਕੋਵਿਡ -19 ਵਾਇਰਲ ਕਣਾਂ ਦੀਆਂ ਝਿਲੀਆਂ ਨੂੰ ਚੋਣਵੇਂ ਅਧਾਰ 'ਤੇ ਨਿਸ਼ਾਨਾ ਬਣਾਉਣਗੀਆਂ। ਫਿਰ ਇਨ੍ਹਾਂ ਅਣੂਆਂ ਦੀ ਵਰਤੋਂ ਵੱਖ-ਵੱਖ ਸਤਹਾਂ, ਜਿਵੇਂ ਕਿ ਕੱਚ, ਪਲਾਸਟਿਕ, ਜਿਸ ਵਿੱਚ ਕਪਾਹ ,ਨਾਇਲੋਨ, ਅਤੇ ਪੋਲਿਸਟਰ ਦੀ ਕੀਟਾਣੂਨਾਸ਼ਕ ਪਰਤ ਪ੍ਰਦਾਨ ਕਰਨ ਲਈ ਕੀਤੀ ਜਾਵੇਗੀ, ਜੋ ਵਾਇਰਲ ਸੰਚਾਰ ਨੂੰ ਸੰਭਾਵਿਤ ਤੌਰ 'ਤੇ ਰੋਕ ਸਕਦੀ ਹੈ।
ਮਹਾਮਾਰੀ ਨਾਲ ਲੜਨ ਵਿੱਚ ਸਹਾਇਤਾ ਲਈ ਇੱਕ ਹੋਰ ਕੋਸ਼ਿਸ਼ ਵਿੱਚ, ਇੱਕ ਖੋਜ ਗਰੁੱਪ ਵੀ ਹੈ ਜਿਸ ਦੀ ਅਗਵਾਈ ਪ੍ਰੋ. ਦੀਪਕ ਟੀ. ਨਾਇਰ ਅਤੇ ਸਾਥੀ ਕਰ ਰਹੇ ਹਨ। ਇਹ ਗਰੁੱਪ ਇਹ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਐੱਨਐੱਸਪੀ 12 ਪ੍ਰੋਟੀਨ, ਜਿਸ ਵਿੱਚ ਆਰਐੱਨਏ ਪੋਲੀਮਰਜ਼ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ਅਤੇ ਜਿਸ ਵਿੱਚ ਆਰਐੱਨਏ-ਅਧਾਰਿਤ ਸਰਗਰਮੀ ਹੋ ਰਹੀ ਹੈ ਜੋ ਕਿ ਆਰਐੱਨਏ ਪੋਲੀਮਰਜ਼ ਸਰਗਰਮੀ ਹੈ, ਜੋ ਸਾਰਸ-ਕੋਵ -2 ਆਰਐੱਨਏ ਦੀ ਡੁਪਲੀਕੇਸ਼ਨ ਲਈ ਜ਼ਿੰਮੇਵਾਰ ਹੈ।
ਗਰੁੱਪ ਨੇ ਐੱਨਐੱਸਪੀ 12 ਪ੍ਰੋਟੀਨ ਦੇ ਤਿੰਨ-ਅਯਾਮੀ ਢਾਂਚੇ ਦੇ ਇੱਕ ਹੋਮੋਲੋਜੀ ਮਾਡਲ ਨੂੰ ਬਣਾਉਣ ਲਈ ਕੰਪਿਊਟੇਸ਼ਨਲ ਸਾਧਨਾਂ ਦੀ ਵਰਤੋਂ ਕੀਤੀ ਹੈ। ਫਿਰ ਇਸ ਮਾਡਲ ਦੀ ਵਰਤੋਂ ਐੱਨਐੱਸਪੀ 12 ਪ੍ਰੋਟੀਨ ਦੇ ਸੰਭਾਵੀ ਰੋਕੂ ਦੀ ਪਛਾਣ ਕਰਨ ਲਈ ਕੀਤੀ ਗਈ।ਇਨ੍ਹਾਂ ਅਧਿਐਨਾਂ ਨੇ ਭਵਿੱਖਬਾਣੀ ਕੀਤੀ ਹੈ ਕਿ ਵਿਟਾਮਿਨ ਬੀ-12 ਦੀ ਮਿਥਾਈਲਕੋਬਾਲਮਿਨ ਕਿਸਮ ਐੱਨਐੱਸਪੀ 12 ਪ੍ਰੋਟੀਨ ਦੀ ਕਿਰਿਆਸ਼ੀਲ ਸਾਈਟ ਨਾਲ ਜੁੜ ਕੇ ਇਸ ਦੀ ਗਤੀਵਿਧੀ ਨੂੰ ਰੋਕ ਸਕਦੀ ਹੈ।
ਇਸ ਗਰੁੱਪ ਨੇ ਹੁਣ ਐੱਨਐੱਸਪੀ 12 ਪ੍ਰੋਟੀਨ ਨੂੰ ਸਾਫ ਕਰਨ ਲਈ ਯਤਨ ਸ਼ੁਰੂ ਕਰ ਦਿੱਤੇ ਹਨ ਤਾਕਿ ਹਾਈਥ੍ਰੋਪੁਟ ਪਲੇਟ ਵਿਕਸਿਤ ਕੀਤੀ ਜਾ ਸਕੇ ਜਿਸ ਦੀ ਵਰਤੋਂ ਪ੍ਰੋਟੀਨ ਦੇ ਵੱਖ-ਵੱਖ ਅਵਰੋਧਕਾਂ ਦੀ ਪਛਾਣ ਲਈ ਹੋ ਸਕੇ। ਇਹ ਅਵਰੋਧਕ ਸਾਰਸ-ਕੋਵ-2 ਵਾਇਰਸ ਲਈ ਨਵੀਆਂ ਦਵਾਈਆਂ ਵਿਕਸਿਤ ਕਰਨ ਲਈ ਮੁਖ ਮੋਲੀਕਿਊਲਸ ਵਜੋਂ ਕੰਮ ਕਰ ਸਕਣਗੇ।
ਇਸ ਗਰੁੱਪ ਨੇ ਐੱਨਐੱਸਪੀ 12 ਪ੍ਰੋਟੀਨ ਨੂੰ ਸ਼ੁੱਧ ਕਰਨ ਦੀਆਂ ਕੋਸ਼ਿਸ਼ਾਂ ਵੀ ਸ਼ੁਰੂ ਕੀਤੀਆਂ ਹਨ ਜੋ ਉੱਚ ਥ੍ਰੋਪੁਟ ਪਲੇਟ ਅਸੈਸ ਵਿਕਸਿਤ ਕਰਨ ਲਈ ਵਰਤੀਆਂ ਜਾ ਸਕਦੀਆਂ ਹਨ ਜੋ ਪ੍ਰੋਟੀਨ ਦੇ ਵੱਖ-ਵੱਖ ਅਵਰੋਧਕਾਂ ਦੀ ਪਛਾਣ ਕਰਨ ਲਈ ਕੰਮ ਆਉਣਗੀਆਂ। ਇਹ ਅਵਰੋਧਕ ਸਾਰਸ -ਕੋਵ-2 ਵਾਇਰਸ ਵਿਰੁੱਧ ਨਵੀਆਂ ਦਵਾਈਆਂ ਦੇ ਵਿਕਾਸ ਲਈ ਲੀਡ ਅਣੂ ਵਜੋਂ ਕੰਮ ਕਰਨਗੇ।
ਇਸ ਤੋਂ ਇਲਾਵਾ, ਗੁਣਾਤਮਕ ਸਾਧਨਾਂ ਦੀ ਵਰਤੋਂ ਕਰਦਿਆਂ ਸਾਰਸ-ਕੋਵ -2 ਵਾਇਰਸ ਤੋਂ ਦੋ ਹੋਰ ਪ੍ਰੋਟੀਨਾਂ ਦੇ ਸੰਭਾਵੀ ਰੋਕਕਰਤਾਵਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਵਿੱਚ ਐੱਨਐੱਸਪੀ 14 ਸ਼ਾਮਲ ਹੈ, ਜਿਸ ਵਿੱਚ ਇੱਕ ਮਿਥਾਈਲਟ੍ਰਾਂਸਫੇਰੇਸ ਅਤੇ ਐਕਸੋਰਿਬੋਨੁਕਲੀਸ ਗਤੀਵਿਧੀ ਹੈ ਅਤੇ ਐੱਨਐੱਸਪੀ 13 ਜੋ ਆਰਐੱਨਏ ਹੈਲੀਕੇਸ ਕਿਰਿਆ ਹੈ।
ਜੀਨੋਮ ਦੇ ਖੇਤਰਾਂ ਦੀ ਪਛਾਣ ਕਰਨ ਲਈ ਸਾਰਸ-ਕੋਵ -2 ਦੇ ਉਪਲਬਧ ਜੀਨੋਮ ਕ੍ਰਮ ਦਾ ਵਿਸ਼ਲੇਸ਼ਣ ਵੀ ਕੀਤਾ ਜਾ ਰਿਹਾ ਹੈ ਜਿਸ ਦੀ ਬਣਤਰ ਛੋਟੇ ਅਣੂ ਦੀ ਵਰਤੋਂ ਕਰਕੇ ਅਤੇ ਜੀਨੋਮ ਦੀ ਪ੍ਰਤੀਕਿਰਿਆ ਕਰਕੇ ਕੀਤੀ ਜਾ ਸਕਦੀ ਹੈ।
ਇਹ ਦੇਖਦੇ ਹੋਏ ਕਿ ਸਾਰਸ-ਕੋਵ -2 ਜੀਵਨ ਚੱਕਰ ਦੇ ਸੰਭਾਵੀ ਰੋਕਥਾਮ ਦੀ ਪਛਾਣ ਕਰਨ ਲਈ ਡੂੰਘੇ ਯਤਨ ਜਾਰੀ ਹਨ ਅਤੇ ਪਹਿਲਾਂ ਤੋਂ ਹੀ ਇਕ ਹੋਣਹਾਰ ਅਣੂ ਦੀ ਪਛਾਣ ਕੀਤੀ ਗਈ ਹੈ। ਵਿਗਿਆਨੀਆਂ ਨੇ ਦੱਸਿਆ ਕਿ ਪ੍ਰਯੋਗ ਕਰਨ ਲਈ ਜੀਵਾਣੂ ਦੀ ਉਪਲਬਧਤਾ, ਜੋ ਕੰਪਿਊਟੇਸ਼ਨਲ ਅਧਿਐਨ ਨੂੰ ਜਾਇਜ਼ ਬਣਾ ਸਕਦੀ ਹੈ, ਆਰਸੀਬੀ ਵਿਖੇ ਚਲ ਰਹੀ ਮਹਾਮਾਰੀ ਲਈ ਕਿਸੇ ਡਰੱਗ ਦਾ ਪਤਾ ਲਗਾਉਣ ਲਈ ਕੀਤੇ ਜਾ ਰਹੇ ਯਤਨਾਂ ਨੂੰ ਉਤਸ਼ਾਹਿਤ ਕਰੇਗੀ।
ਇਸ ਤੋਂ ਇਲਾਵਾ, ਕੇਂਦਰ ਵਿੱਚ ਵਿਗਿਆਨੀਆਂ ਦਾ ਇਕ ਗਰੁੱਪ ਕੋਵਿਡ-19 ਦਾ ਪਤਾ ਲਗਾਉਣ ਲਈ ਇਕ ਬਹੁਤ ਹੀ ਸੰਵੇਦਨਸ਼ੀਲ ਅਤੇ ਖਾਸ, ਤੇਜ਼, ਪੁਆਇੰਟ ਆਵ੍ ਕੇਅਰ, ਘੱਟ ਲਾਗਤ ਵਾਲਾ ਅਤੇ ਪ੍ਰਭਾਵਸ਼ਾਲੀ ਟੈਸਟ ਵਿਕਸਿਤ ਕਰਨ ਲਈ ਕੰਮ ਕਰ ਰਿਹਾ ਹੈ ਜਿਸ ਵਿੱਚ ਐੱਸਐੱਚਸੀ ਸ਼ਾਈਨ ਬਾਇਓਟੈਕ ਦੀ ਡਾ. ਪ੍ਰਿਯੰਕਾ ਮੌਰੀਆ, ਇਕ ਹੋਰ ਜਾਂਚ ਗਰੁੱਪ ਬਾਇਓਹੈਵਨ ਦੇ ਡਾ. ਸ਼ੈਲੇਂਦਰ ਵਿਆਸ , ਤੀਸਰਾ ਗਰੁੱਪ ਇੰਨੋਡਕਸ (InnoDx) ਦੇ ਸੰਦੀਪ ਵਰਮਾ ਅਤੇ ਚੌਥਾ ਪੀਸੀਆਰ ਅਧਾਰਿਤ ਐੱਨਜੀਆਈਵੀਡੀ ਦੇ ਸੁਰੇਸ਼ ਠਾਕੁਰ ਉੱਤੇ ਅਧਾਰਿਤ ਹੈ।
****
ਕੇਜੀਐੱਸ/(ਡੀਐੱਸਟੀ)
(Release ID: 1617569)
Visitor Counter : 257