ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਜੰਮੂ-ਕਸ਼ਮੀਰ ਦੇ ਪੂਰੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਕੌਂਸਲਰਾਂ/ ਕਾਰਪੋਰੇਟਰਾਂ ਨਾਲ ਕੋਵਿਡ-19 ਨਾਲ ਸਬੰਧਿਤ ਮੁੱਦਿਆਂ ਬਾਰੇ ਚਰਚਾ ਕੀਤੀ
Posted On:
22 APR 2020 6:55PM by PIB Chandigarh
ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਜੰਮੂ-ਕਸ਼ਮੀਰ ਦੇ ਪੂਰੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਕੌਂਸਲਰਾਂ /ਕਾਰਪੋਰੇਟਰਾਂ ਨਾਲ ਕੋਵਿਡ-19 ਨਾਲ ਸਬੰਧਿਤ ਮੁੱਦਿਆਂ ਬਾਰੇ ਚਰਚਾ ਕੀਤੀ।
ਡੇਢ ਘੰਟੇ ਲੰਬੀ ਚਲੀ ਵੀਡੀਓ ਕਾਨਫਰੰਸ ਜ਼ਰੀਏ ਆਪਸੀ ਗੱਲਬਾਤ ਵਿੱਚ ਡਾ. ਜਿਤੇਂਦਰ ਸਿੰਘ ਨੇ ਵੱਖ-ਵੱਖ ਨਗਰ ਪਾਲਿਕਾਵਾਂ ਦੇ ਨੁਮਾਇੰਦਿਆਂ ਨਾਲ ਇਨਪੁਟ ਦਾ ਆਦਾਨ ਪ੍ਰਦਾਨ ਕੀਤਾ। ਆਪਣੇ ਵਿਚਾਰ ਰੱਖਣ ਵਾਲੇ ਪ੍ਰਮੁੱਖ ਲੋਕਾਂ ਵਿੱਚ ਜੰਮੂ ਦੇ ਮੇਅਰ ਚੰਦਰ ਮੋਹਨ ਗੁਪਤਾ, ਅਨੰਤਨਾਗ ਦੇ ਹਿਲਾਲ ਸ਼ਾਹ, ਲੇਹ ਦੇ ਡਾ. ਇਸ਼ੇ, ਕਠੂਆ ਦੇ ਨਰੇਸ਼ ਕੁਮਾਰ, ਹੀਰਾਨਗਰ ਦੇ ਵਿਜੈ ਕੁਮਾਰ ਸ਼ਰਮਾ, ਕੁਪਵਾੜਾ ਦੇ ਰਿਆਜ਼ ਅਹਿਮਦ, ਮੀਰ, ਊਧਮ ਨਗਰ ਦੇ ਡਾ. ਯੋਗੇਸ਼ਵਰ ਗੁਪਤਾ, ਬਿੱਲਾਵਾਰ ਦੇ ਉਮਾਂਕਾਤ ਬਸੋਤਰਾ, ਭੱਦਰਵਾਹ ਦੇ ਡਾ. ਸ਼ਾਹਿਦ ਮੁਗਲ, ਡੋਡਾ ਦੇ ਵੇਦ ਪ੍ਰਕਾਸ਼, ਰਿਆਸੀ ਦੇ ਸੁਦੇਸ਼ ਪੁਰੀ, ਰਾਜੌਰੀ ਦੇ ਮੁਹੰਮਦ ਆਰਿਫ, ਕਟੜਾ ਦੇ ਸ਼ਸ਼ੀ ਕੁਮਾਰ, ਅਤੇ ਅਜੇ ਬਾਰੂ, ਕਿਸ਼ਤਵਾੜ ਦੇ ਰਿਆਜ਼, ਬਤੋਲੇ ਦੇ ਐੱਸ ਰਵਿੰਦਰ ਸਿੰਘ, ਰਾਮਬਨ ਦੇ ਅਮਿਤ ਕੁਮਾਰ ਠਾਕੁਰ ਸ਼ਾਮਲ ਸਨ।
ਸ਼ੁਰੂ ਵਿੱਚ ਡਾ. ਜਿਤੇਂਦਰ ਸਿੰਘ ਨੇ ਕੋਵਿਡ-19 ਦੇ ਪ੍ਰਬੰਧਨ ਵਿੱਚ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਨੂੰ ਪ੍ਰਭਾਵੀ ਢੰਗ ਨਾਲ ਲਾਗੂ ਕਰਨ ਲਈ ਸਿਵਲ ਸੁਸਾਇਟੀਆਂ ਅਤੇ ਪ੍ਰਸ਼ਾਸਨ ਦਰਮਿਆਨ ਸਟੀਕ ਤਾਲਮੇਲ ਅਤੇ ਲੌਕਡਾਊਨ ਯਕੀਨੀ ਬਣਾਉਣ ਵਿੱਚ ਉਨ੍ਹਾਂ ਦੇ ਪੂਰੇ ਸਹਿਯੋਗ ਲਈ ਸਾਰੀਆਂ ਪਾਲਿਕਾਵਾਂ ਦੇ ਚੁਣੇ ਹੋਏ ਪ੍ਰਤੀਨਿਧੀਆਂ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਉਹ ਇਹ ਨੋਟ ਕਰਕੇ ਵਿਸ਼ੇਸ਼ ਤੌਰ ‘ਤੇ ਖੁਸ਼ ਹਨ ਕਿ ਵੱਖ ਵੱਖ ਜ਼ਿਲ੍ਹਿਆਂ ਦੇ ਜ਼ਿਲਾ ਕਲੈਕਟਰ ਅਤੇ ਡਿਪਟੀ ਕਮਿਸ਼ਨਰ ਸਵੈਇੱਛੁਕ ਤੌਰ ‘ਤੇ ਲੋਕਲ ਬਾਡੀਜ਼ ਨੁਮਾਇੰਦਿਆਂ ਤੋਂ ਮਿਲੇ ਸਹਿਯੋਗ ਦੀ ਪ੍ਰਸ਼ੰਸਾ ਕਰ ਰਹੇ ਹਨ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਲੌਕਡਾਊਨ ਦੇ ਬਾਵਜੂਦ ਹੌਲੀ-ਹੌਲੀ ਕੁਝ ਛੋਟ ਦਿੱਤੇ ਜਾਣ ਨਾਲ ਹੁਣ ਵੱਡੀ ਚੁਣੌਤੀ ਦੇਸ਼ ਦੇ ਹੋਰ ਹਿੱਸਿਆਂ ਵਿੱਚ ਰਹਿ ਰਹੇ ਲੋਕਾਂ ਦੀ ਜੰਮੂ-ਕਸ਼ਮੀਰ ਤੋਂ ਵਾਪਸੀ ਦੀ ਆਵਾਜਾਈ ਦੀ ਹੋਵੇਗੀ ਜੋ ਹੁਣ ਆਪਣੇ ਘਰਾਂ ਨੂੰ ਪਰਤਣਾ ਚਾਹੁੰਦੇ ਹਨ ਜਾਂ ਮਜ਼ਦੂਰਾਂ ਸਮੇਤ ਵੈਸੇ ਲੋਕਾਂ ਦੀ ਜੋ ਆਪਣੇ ਸਬੰਧਿਤ ਰਾਜਾਂ ਵਿੱਚ ਪਰਤਣ ਦੇ ਇੱਛੁਕ ਹਨ। ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਤੋਂ ਵਿਦਿਆਰਥੀਆਂ , ਜੋ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਰਹਿ ਰਹੇ ਹਨ ਅਤੇ ਇਸ ਵੇਲੇ ਘਰਾਂ ਵਿੱਚ ਹੀ ਹਨ, ਉਨ੍ਹਾਂ ਦੇ ਮਾਤਾ-ਪਿਤਾ ਤੋਂ ਵੀ ਅਣਗਿਣਤ ਅਜਿਹੀਆਂ ਬੇਨਤੀਆਂ ਆ ਰਹੀਆਂ ਹਨ।
ਡਾ. ਜਿਤੇਂਦਰ ਸਿੰਘ ਨੇ ਜਨਤਕ ਨੁਮਾਇੰਦਿਆਂ, ਵਿਸ਼ੇਸ਼ ਤੌਰ ‘ਤੇ ਲੋਕਲ ਬਾਡੀਜ਼ ਨੁਮਾਇੰਦਿਆਂ , ਜਿਨ੍ਹਾਂ ਦਾ ਜ਼ਮੀਨੀ ਪੱਧਰ ਉੱਤੇ ਸੰਪਰਕ ਹੈ, ਵਲੋਂ ਲੋਕਾਂ ਨੂੰ ਇਹ ਸਮਝਾਉਣ ਕਿ ਆਵਾਜਾਈ ਅਤੇ ਵਾਪਸੀ ਸਿਰਫ ਛੋਟੇ ਗਰੁੱਪਾਂ ਵਿੱਚ ਹੋ ਸਕਦੀ ਹੈ ਅਤੇ ਉਹ ਵੀ ਕਾਰਜਨੀਤੀ ਅਤੇ ਸਾਵਧਾਨੀ ਨਾਲ, ਵਿੱਚ ਮਿਲਣ ਵਾਲੇ ਸਹਿਯੋਗ ਦੀ ਉਦਾਹਰਣ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ ਜਲਦਬਾਜ਼ੀ ਵਿੱਚ ਕੋਈ ਰਿਸਕ ਨਹੀਂ ਲੈ ਸਕਦੇ ਅਤੇ ਕਿਹਾ ਕਿ ਕਠੂਆ ਜ਼ਿਲੇ ਤੋਂ ਸਬਕ ਲਿਆ ਜਾ ਸਕਦਾ ਹੈ ਜੋ ਹੁਣ ਤੱਕ ਵੀ ਲੌਕਡਾਊਨ ਦੇ ਐਲਾਨ ਤੋਂ ਬਾਅਦ ਦੋਹਾਂ ਹੀ ਧਿਰਾਂ ਤੋਂ ਲੋਕਾਂ ਦੀ ਭਾਰੀ ਭੀੜ ਦੇ ਬਾਵਜੂਦ ਕੋਰੋਨਾ ਮੁਕਤ ਸੀ, ਪਰ ਅਚਾਨਕ ਪਿਛਲੀ ਸ਼ਾਮ ਇਕ ਕੋਰੋਨਾ ਪੀੜਤ ਪਾਜ਼ਿਟਿਵ ਕੇਸ ਪਾਇਆ ਗਿਆ ਜਦੋਂ ਮਹਾਰਾਸ਼ਟਰ ਵਿੱਚ ਕੰਮ ਕਰਨ ਵਾਲਾ ਇਕ ਵਿਅਕਤੀ ਬਿਨਾ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੇ ਆਪਣੇ ਪਿੰਡ ਹੀਰਾਨਗਰ ਪਰਤ ਆਇਆ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਅਸੀਂ ਸਾਰੇ ਇਸ ਗੱਲ ਦੇ ਇੱਛੁਕ ਹਾਂ ਕਿ ਵੱਖ-ਵੱਖ ਸਥਾਨਾਂ ਉੱਤੇ ਫਸੇ ਵਿਅਕਤੀ ਆਪਣੇ ਪਰਿਵਾਰਾਂ ਨੂੰ ਮਿਲ ਸਕਣ, ਪਰ ਉਨ੍ਹਾਂ ਨੇ ਇਸ ਸਬੰਧ ਵਿੱਚ ਸਹਿਯੋਗ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਫੇਰ ਵੀ ਦੇਸ਼ ਦੇ ਕਿਸੇ ਵੀ ਹਿੱਸੇ ਵਿੱਚ ਰਹਿ ਰਹੇ ਅਜਿਹੇ ਲੋਕਾਂ ਦੀਆਂ ਸਾਰੀਆਂ ਲੋੜਾਂ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਿਉਂ ਹੀ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਕੋਈ ਵੀ ਸੂਚਨਾ ਮਿਲਦੀ ਹੈ, ਸਥਾਨਕ ਜ਼ਿਲਾ ਅਧਿਕਾਰੀ ਅਜਿਹੇ ਲੋਕਾਂ ਦੇ ਸਮੂਹ ਨਾਲ ਸੰਪਰਕ ਸਥਾਪਿਤ ਕਰ ਲੈਂਦੇ ਹਨ।
ਉਨ੍ਹਾਂ ਨੇ ਉਸ ਭਾਵਨਾ ਦੀ ਵੀ ਸਰਾਹਨਾ ਕੀਤੀ ਜਿਸ ਨਾਲ ਸਿਵਲ ਸੁਸਾਇਟੀ ਨੇ ਪਿਛਲੇ ਚਾਰ ਹਫਤਿਆਂ ਦੌਰਾਨ ਮਜ਼ਦੂਰਾਂ ਨੂੰ ਰਾਸ਼ਨ ਅਤੇ ਭੋਜਨ ਦੇਣ ਵਿੱਚ ਯੋਗਦਾਨ ਦਿੱਤਾ ਅਤੇ ਕਿਹਾ ਕਿ ਜਦ ਕਦੀ ਕੋਈ ਮੁੱਦਾ ਧਿਆਨ ਵਿੱਚ ਲਿਆਂਦਾ ਜਾਂਦਾ ਹੈ ਤਾਂ ਸਬੰਧਿਤ ਪ੍ਰਸ਼ਾਸਨ ਅਤੇ ਨਗਰ ਨਿਗਮ, ਪਾਲਿਕਾ ਮੈਂਬਰ ਤੁਰੰਤ ਪੂਰਕ ਮਦਦ ਪ੍ਰਦਾਨ ਕਰਨ ਲਈ ਉਪਲਬਧ ਹੋ ਜਾਂਦਾ ਹੈ।
<><><><><>
ਵੀਜੀ/ਐੱਸਐੱਨਸੀ
(Release ID: 1617364)
ਵਿਜ਼ੀਟਰ ਕਾਊਂਟਰ : 163