ਰੱਖਿਆ ਮੰਤਰਾਲਾ

ਸੀਮਾ ਸੜਕ ਸੰਗਠਨ (ਬੀਆਰਓ) ਨੇ ਪੰਜਾਬ ਵਿੱਚ ਕਸੋਵਾਲ ਇਨਕਲੇਵ ਨੂੰ ਦੇਸ਼ ਦੇ ਬਾਕੀ ਹਿੱਸਿਆਂ ਨਾਲ ਜੋੜਦਾ 484 ਮੀਟਰ ਪੱਕਾ ਪੁਲ਼ ਉਸਾਰਿਆ

Posted On: 22 APR 2020 7:53PM by PIB Chandigarh

ਸੀਮਾ ਸੜਕ ਸੰਗਠਨ (ਬੀਆਰਓ) ਨੇ ਰਾਵੀ ਨਦੀ 'ਤੇ ਤੈਅ ਸਮੇਂ ਤੋਂ ਬਹੁਤ ਪਹਿਲਾਂ ਹੀ ਨਵਾਂ ਪੱਕਾ ਪੁਲ਼ ਉਸਾਰਿਆ ਹੈ ਜੋ ਪੰਜਾਬ ਦੇ ਕਸੋਵਾਲ ਇਲਾਕੇ ਨੂੰ ਪੰਜਾਬ ਦੇ ਬਾਕੀ ਹਿੱਸਿਆਂ ਨਾਲ ਜੋੜਦਾ ਹੈ। ਤਕਰੀਬਨ 35 ਵਰਗ ਕਿਲੋਮੀਟਰ ਦੇ ਨਦੀ ਦੇ ਖੇਤਰ ਨੂੰ ਸੀਮਤ ਵਜ਼ਨ ਸਮਰੱਥਾ ਵਾਲੇ ਪੰਟੂਨ (pontoon) ਪੁਲ਼ ਨਾਲ ਜੋੜਿਆ ਗਿਆ ਸੀ।

ਪੰਟੂਨ ਪੁਲ਼ ਹਰ ਸਾਲ ਮੌਨਸੂਨ ਤੋਂ ਪਹਿਲਾਂ ਹਟਾ ਦਿੱਤਾ ਜਾਂਦਾ ਸੀ ਜਾਂ ਫਿਰ ਇਹ ਨਦੀ ਦੀਆਂ ਤੇਜ਼ ਧਾਰਾਵਾਂ ਵਿੱਚ ਵਹਿ ਜਾਂਦਾ ਸੀ। ਯਾਨੀ ਕਿ ਮੌਨਸੂਨ ਦੌਰਾਨ ਦਰਿਆ ਪਾਰ ਹਜ਼ਾਰਾਂ ਏਕੜ ਉਪਜਾਊ ਜ਼ਮੀਨ ਨੂੰ ਕਿਸਾਨ ਵਾਹ ਨਹੀਂ ਸੀ ਸਕਦੇ। ਸਥਾਨਕ ਆਬਾਦੀ ਅਤੇ ਫ਼ੌਜ (ਇਲਾਕੇ ਦੀ ਸੰਵੇਦਨਸ਼ੀਲਤਾ ਕਾਰਨ) ਨੂੰ ਇਲਾਕੇ ਵਿੱਚ ਹਰ ਮੌਸਮ ਵਿੱਚ ਸੰਪਰਕ ਪ੍ਰਦਾਨ ਕਰਨ ਲਈ ਕਲਾਸ 70 ਦੇ ਪੱਕੇ ਪੁਲ਼ ਦੀ ਜ਼ਰੂਰਤ ਸੀ। ਸੀਮਾ ਸੜਕ ਸੰਗਠਨ ਨੇ ਪੱਕੇ ਪੁਲ਼ ਦੀ ਵਿਉਂਤ ਯੋਜਨਾਬੱਧ ਕੀਤੀ।

484 ਮੀਟਰ ਦਾ ਇਹ ਪੁਲ਼ ਪ੍ਰੋਜੈਕਟ ਚੇਤਕ ਦੇ 49 ਬਾਰਡਰ ਰੋਡਸ ਟਾਸਕ ਫੋਰਸ (ਬੀਆਰਟੀਐੱਫ) ਦੇ 141 ਡਰੇਨ ਮੈਂਟੇਨੈਂਸ ਕੌਇ (Drain Maintenance Coy ) ਦੁਆਰਾ ਬਣਾਇਆ ਗਿਆ ਹੈ। ਇਸ ਪੁਲ਼ ਦੀਆਂ ਪਹੁੰਚਾਂ ਤੋਂ ਇਲਾਵਾ 17.89 ਕਰੋੜ ਰੁਪਏ ਦੀ ਲਾਗਤ ਆਈ ਹੈ, ਜਿਸ 30.25-ਮੀਟਰ ਲੰਬਾਈ ਦੇ 16 ਸੈੱਲ ਲੱਗੇ ਹਨ।

ਸੀਮਾ ਸੜਕ ਸੰਗਠਨ ਨੇ ਵੈਸਾਖੀ ਲਈ ਸਮੇਂ ਅਨੁਸਾਰ ਕਸੋਵਾਲ ਪੁਲ਼ ਖੋਲ੍ਹਣ ਦੀ ਯੋਜਨਾ ਬਣਾਈ ਸੀ ਤਾਂ ਜੋ ਕਿਸਾਨ ਆਪਣੀ ਫ਼ਸਲ ਨੂੰ ਮੰਡੀਆਂ ਵਿੱਚ ਅਸਾਨੀ ਨਾਲ ਲਿਜਾ ਸਕਣ। 16 ਵੀਂ ਅਤੇ ਆਖਰੀ ਸੈੱਲ ਡਿਵੀਜ਼ਨ 15 ਮਾਰਚ, 2020 ਨੂੰ ਪੂਰੀ ਹੋਈ ਸੀ ਅਤੇ ਸੁਰੱਖਿਆ ਕਾਰਜਾਂ ਦੀ ਉਸਾਰੀ ਦਾ ਕੰਮ ਜਾਰੀ ਸੀ ਜਦੋਂ 23 ਮਾਰਚ ਨੂੰ ਕੋਵਿਡ-19 ਬੰਦ ਹੋਣ ਕਾਰਨ ਕੰਮ ਰੁਕ ਗਿਆ ਸੀ। ਵਾਢੀ ਦੇ ਮੌਸਮ ਦੌਰਾਨ ਸਥਾਨਕ ਲੋਕਾਂ ਨੂੰ ਤਕਲੀਫ਼ ਨਾ ਪਹੁੰਚੇ ਅਤੇ ਮੌਨਸੂਨ ਕਾਰਨ ਬਰਸਾਤੀ ਪਾਣੀ ਜਾਂ ਨਦੀ ਦਾ ਰੁਖ਼ ਬਦਲਣ ਨਾਲ ਪੁਲ਼ ਦਾ ਨੁਕਸਾਨ ਨਾ ਹੋਣਾ ਯਕੀਨੀ ਬਣਾਉਣ ਲਈ ਬਾਰਡਰ ਰੋਡਜ਼ ਨੇ  ਪੰਜਾਬ ਸਰਕਾਰ ਅਤੇ ਗੁਰਦਾਸਪੁਰ ਜ਼ਿਲ੍ਹਾ ਪ੍ਰਸ਼ਾਸਨ ਕੋਲ ਪਹੁੰਚ ਕੀਤੀ ਅਤੇ ਕੰਮ ਜਾਰੀ ਰੱਖਣ ਲਈ ਲੋੜੀਂਦੀਆਂ ਪ੍ਰਵਾਨਗੀਆਂ ਪ੍ਰਾਪਤ ਕੀਤੀਆਂ।

ਡਾਇਰੈਕਟਰ ਜਨਰਲ ਸੀਮਾ ਸੜਕ (ਡੀਜੀਬੀਆਰ) ਲੈਫਟੀਨੈਂਟ ਜਨਰਲ, ਹਰਪਾਲ ਸਿੰਘ ਨੇ ਕਿਹਾ ਕਿ ਬੀਆਰਓ ਟੀਮਾਂ ਨੇ ਕੋਵਿਡ-19 ਤੋਂ ਸਾਰੀਆਂ ਲੋੜੀਂਦੀਆਂ ਸਾਵਧਾਨੀ ਵਰਤ ਕੇ ਕੰਮ ਕੀਤਾ।

ਸਾਰੇ ਉਪਲਬਧ ਸੰਸਾਧਨਾਂ ਨੂੰ ਮੋੜ ਦਿੱਤਾ ਗਿਆ ਸੀ ਅਤੇ ਦੂਜੇ ਪਾਸੇ ਦੇ ਬੰਨ੍ਹ ਦਾ ਕੰਮ ਥੋੜ੍ਹੇ ਸਮੇਂ ਵਿੱਚ ਹੀ ਪੂਰਾ ਕੀਤਾ ਗਿਆ। ਵੈਸਾਖੀ ਤੋਂ ਬਾਅਦ ਪਹਿਲੇ ਸੋਮਵਾਰ ਨੂੰ ਇਹ ਪੁਲ਼ ਉਨ੍ਹਾਂ ਕਿਸਾਨਾਂ ਲਈ ਖੋਲ੍ਹਿਆ ਗਿਆ ਸੀ ਜੋ ਆਪਣੀ ਫਸਲ ਨੂੰ ਟਰੈਕਟਰਾਂ 'ਤੇ ਲੱਦ ਮੰਡੀ ਲੈ ਕੇ ਗਏ।

 

*****

 

ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ



(Release ID: 1617356) Visitor Counter : 160