ਕਿਰਤ ਤੇ ਰੋਜ਼ਗਾਰ ਮੰਤਰਾਲਾ

ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਐੱਫਪੀਓ) ਨੇ 15 ਕੰਮਕਾਜੀ ਦਿਨਾਂ ਵਿੱਚ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਈ) ਤਹਿਤ ਕੋਵਿਡ-19 ਦੇ 6.06 ਲੱਖ ਦਾਅਵਿਆਂ ਸਮੇਤ 10.02 ਲੱਖ ਦਾਅਵਿਆਂ ਦਾ ਨਿਪਟਾਰਾ ਕੀਤਾ

ਕੁੱਲ 3600 ਕਰੋੜ ਰੁਪਏ ਦੀ ਵਿੱਤੀ ਅਦਾਇਗੀ ਕੀਤੀ ਗਈ, ਜਿਸ ਵਿੱਚ ਕੋਵਿਡ-19 ਦੇ 1954 ਕਰੋੜ ਰੁਪਏ ਦੇ ਦਾਅਵੇ ਸ਼ਾਮਲ ਹਨ

ਤੇਜ਼ੀ ਨਾਲ ਨਿਪਟਾਰੇ ਲਈ ਤਿਆਰ ਕੀਤੇ ਗਏ ਵਿਸ਼ੇਸ਼ ਸੌਫਟਵੇਅਰ ਨਾਲ 3 ਕਾਰਜਕਾਰੀ ਦਿਨਾਂ ਦੇ ਅੰਦਰ 90 ਪ੍ਰਤੀਸ਼ਤ ਦਾਅਵੇ ਨਿਪਟਾਏ ਗਏ

Posted On: 22 APR 2020 5:21PM by PIB Chandigarh

ਕਿਰਤ ਅਤੇ ਰੋਜ਼ਗਾਰ ਮੰਤਰਾਲੇ ਦੇ ਤਹਿਤ ਇੱਕ ਵਿਧਾਨਕ ਸੰਸਥਾ, ਕਰਮਚਾਰੀ ਭਵਿੱਖ ਨਿਧੀ ਸੰਗਠਨ (ਈਐੱਫਪੀਓ) ਨੇ ਸਿਰਫ 15 ਕਾਰਜਕਾਰੀ ਦਿਨਾਂ ਵਿੱਚ ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ (ਪੀਐੱਮਜੀਕੇਵਾਈ) ਪੈਕੇਜ ਦੇ ਤਹਿਤ ਕੋਵਿਡ-19 ਦੇ 6.06 ਲੱਖ ਦਾਅਵਿਆਂ ਸਮੇਤ ਕੁੱਲ 10.02 ਲੱਖ ਦਾਅਵਿਆਂ ਦਾ ਨਿਪਟਾਰਾ ਕੀਤਾ ਹੈ।

ਕੁੱਲ 3600 ਕਰੋੜ ਰੁਪਏ ਦੀ ਵੰਡੀ ਇਸ ਰਕਮ ਵਿੱਚ ਪੀਐੱਮਜੀਕੇਵਾਈ ਪੈਕੇਜ ਦੇ ਤਹਿਤ ਕੋਵਿਡ-19  ਦੇ 1954 ਕਰੋੜ ਰੁਪਏ ਦਾਅਵੇ ਦੇ ਸ਼ਾਮਲ ਹਨ।

ਲੌਕਡਾਊਨ ਕਾਰਨ ਸਿਰਫ ਇੱਕ ਤਿਹਾਈ ਸਟਾਫ ਕੰਮ ਕਰਨ ਲਈ ਉਪਲੱਬਧ ਹੋਣ ਦੇ ਬਾਵਜੂਦ, ਤੇਜ਼ੀ ਨਾਲ ਨਿਪਟਾਰੇ ਲਈ ਤਿਆਰ ਕੀਤੇ ਗਏ ਵਿਸ਼ੇਸ਼ ਸੌਫਟਵੇਅਰ ਦੁਆਰਾ ਸਰਵਿਸ ਡਿਲਿਵਰੀ ਦੇ ਨਵੇਂ ਮਾਪਦੰਡ ਸਥਾਪਿਤ ਕਰਦਿਆਂ ਕੋਵਿਡ-19 ਦੇ 90% ਦਾਅਵਿਆਂ ਦਾ ਨਿਪਟਾਰਾ 3 ਕਾਰਜਕਾਰੀ ਦਿਨਾਂ ਵਿੱਚ ਕਰ ਦਿੱਤਾ ਗਿਆ ਹੈ।

ਕੇਂਦਰੀ ਸਰਕਾਰ ਨੇ ਆਰਥਿਕ ਤੌਰ 'ਤੇ ਕਮਜ਼ੋਰ ਵਰਗਾਂ ਨੂੰ ਕੋਵਿਡ-19 ਮਹਾਮਾਰੀ ਨਾਲ ਸਿੱਝਣ ਵਿੱਚ ਸਹਾਇਤਾ ਲਈ 26.03.2020 ਨੂੰ ਪੀਐੱਮਜੀਕੇਵਾਈ ਦੀ ਸ਼ੁਰੂਆਤ ਕੀਤੀ ਸੀ।

ਕੋਵਿਡ-19 ਮਹਾਮਾਰੀ ਨਾਲ ਲੜਨ ਲਈ ਸਰਕਾਰ ਦੁਆਰਾ ਈਪੀਐੱਫ ਤੋਂ ਪੈਸੇ ਕਢਵਾਉਣ ਦੀ ਇੱਕ ਵਿਵਸਥਾ ਦਾ ਐਲਾਨ ਕੀਤਾ ਸੀ। ਈਪੀਐੱਫ ਸਕੀਮ ਵਿੱਚ ਇੱਕ ਵਿਸ਼ੇਸ਼ ਨੋਟੀਫਿਕੇਸ਼ਨ ਨਾਲ ਵਿਸ਼ੇਸ਼ ਪੈਰਾ 68 ਐੱਲ (3) ਦੀ ਸ਼ੁਰੂਆਤ ਕੀਤੀ ਗਈ, ਜਿਸ ਤਹਿਤ ਤਿੰਨ ਮਹੀਨੇ ਦੀ ਬੇਸਿਕ ਤਨਖ਼ਾਹ ਅਤੇ ਡੀਏ ਦੀ ਸੀਮਾ ਤੱਕ ਜਾਂ ਈਪੀਐੱਫ ਖਾਤੇ ਵਿੱਚ ਮੈਂਬਰ ਦੇ ਕ੍ਰੈਡਿਟ ਦੀ ਖੜ੍ਹੀ ਰਕਮ ਦਾ 75% ਤੱਕ, ਜੋ ਵੀ ਘੱਟ ਹੋਵੇ, ਦੇ ਬਰਾਬਰ ਗ਼ੈਰ-ਵਾਪਸੀ ਯੋਗ ਪੈਸੇ ਕਢਵਾਏ ਜਾ ਸਕਦੇ ਹਨ।

ਈਪੀਐੱਫਓ ਨੇ ਔਨਲਾਈਨ ਕੋਵਿਡ-19 ਪੇਸ਼ਗੀ ਦਾਅਵੇ ਦਾਖਲ ਕਰਨ ਦੀ ਸੁਵਿਧਾ ਪ੍ਰਦਾਨ ਕੀਤੀ ਹੈ, ਜੋ ਕਿ ਹੋਰ ਸੇਵਾਵਾਂ ਦੇ ਨਾਲ ਮੋਬਾਈਲ ਫੋਨਾਂ ਤੋਂ ਉਮੰਗ ਐਪ (UMANG APP) 'ਤੇ ਦਰਜ ਕੀਤੀ ਜਾ ਸਕਦੀ ਹੈ।

ਈਪੀਐੱਫਓ ਇਸ ਮੁਸ਼ਕਿਲ ਸਥਿਤੀ ਦੇ ਦੌਰਾਨ ਆਪਣੇ ਮੈਂਬਰਾਂ ਦੀ ਸੇਵਾ ਕਰਨ ਦੀ ਆਪਣੀ ਪ੍ਰਤੀਬੱਧਤਾ ਨੂੰ ਦੁਹਰਾਉਂਦਾ ਹੈ ਅਤੇ ਈਪੀਐੱਫਓ ਦਫ਼ਤਰ ਇਸ ਸੰਕਟ ਨੂੰ ਦੂਰ ਕਰਨ ਵਿੱਚ ਸਹਾਇਤਾ ਕਰਨ ਲਈ ਕਾਰਜਸ਼ੀਲ ਹਨ।

 

                                       *****

 

ਆਰਸੀਜੇ/ਐੱਸਕੇਪੀ/ਆਈਏ



(Release ID: 1617355) Visitor Counter : 229