ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਅਤੇ ਆਇਰਲੈਂਡ ਦੇ ਪ੍ਰਧਾਨ ਮੰਤਰੀ ਦਰਮਿਆਨ ਟੈਲੀਫ਼ੋਨ ’ਤੇ ਗੱਲਬਾਤ ਹੋਈ

Posted On: 22 APR 2020 7:05PM by PIB Chandigarh


ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਆਇਰਲੈਂਡ ਦੇ ਪ੍ਰਧਾਨ ਮੰਤਰੀ ਮਹਾਮਹਿਮ ਡਾ. ਲਿਓ ਵਰਾਡਕਰ (H.E. Dr. Leo Varadkar) ਨਾਲ ਟੈਲੀਫ਼ੋਨ ’ਤੇ ਗੱਲਬਾਤ ਦੌਰਾਨ ਕੋਵਿਡ–19 ਮਹਾਮਾਰੀ ਨਾਲ ਪੈਦਾ ਹੋਈ ਸਥਿਤੀ ਅਤੇ ਦੋਵੇਂ ਦੇਸ਼ਾਂ ਦੁਆਰਾ ਆਪਣੇ ਨਾਗਰਿਕਾਂ ਦੀ ਸਿਹਤ ਠੀਕ ਰੱਖਣ ਤੇ ਇਸ ਦੇ ਆਰਥਿਕ ਅਸਰ ਨੂੰ ਘਟਾਉਣ ਲਈ ਦੋਵੇਂ ਦੇਸ਼ਾਂ ਦੁਆਰਾ ਉਠਾਏ ਗਏ ਕਦਮਾਂ ਬਾਰੇ ਚਰਚਾ ਕੀਤੀ। 
ਪ੍ਰਧਾਨ ਮੰਤਰੀ ਵਰਾਡਕਰ ਨੇ ਆਇਰਲੈਂਡ ’ਚ ਇਸ ਮਹਾਮਾਰੀ ਦੇ ਸੰਕ੍ਰਮਣ ਨਾਲ ਲੜਨ ਵਾਲੇ ਭਾਰਤੀ ਮੂਲ ਦੇ ਡਾਕਟਰਾਂ ਤੇ ਨਰਸਾਂ ਦੁਆਰਾ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ। ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਆਇਰਲੈਂਡ ’ਚ ਰਹਿੰਦੇ ਭਾਰਤੀ ਨਾਗਰਿਕਾਂ ਦੀ ਦੇਖਭਾਲ਼ ਤੇ ਮਦਦ ਲਈ ਉਠਾਏ ਕਦਮਾਂ ਵਾਸਤੇ ਪ੍ਰਧਾਨ ਮੰਤਰੀ ਸ਼੍ਰੀ ਵਰਾਡਕਰ ਦਾ ਧੰਨਵਾਦ ਕੀਤਾ ਅਤੇ ਭਾਰਤ ’ਚ ਇਸ ਵੇਲੇ ਮੌਜੂਦ ਆਇਰਲੈਂਡ ਦੇ ਨਾਗਰਿਕਾਂ ਦਾ ਵੀ ਬਿਲਕੁਲ ਉਸੇ ਤਰ੍ਹਾਂ ਖ਼ਿਆਲ ਰੱਖਣ ਦਾ ਵਾਅਦਾ ਕੀਤਾ।
ਦੋਵੇਂ ਆਗੂਆਂ ਨੇ ਸਹਿਮਤੀ ਪ੍ਰਗਟਾਈ ਕਿ ਭਾਰਤ ਤੇ ਆਇਰਲੈਂਡ ਇਸ ਮਹਾਮਾਰੀ ਖ਼ਿਲਾਫ਼ ਅੰਤਰਰਾਸ਼ਟਰੀ ਜੰਗ ਵਿੱਚ ਯੋਗਦਾਨ ਪਾਉਣ ਲਈ ਫ਼ਾਰਮਾਸਿਊਟੀਕਲਸ ਤੇ ਮੈਡੀਕਲ ਖੇਤਰਾਂ ਵਿੱਚ ਆਪਣੀਆਂ ਸ਼ਕਤੀਆਂ ਵਧਾ ਸਕਦੇ ਹਨ। ਉਨ੍ਹਾਂ ਕੋਵਿਡ ਤੋਂ ਬਾਅਦ ਦੇ ਸਮੇਂ ਦੌਰਾਨ ਆਇਰਲੈਂਡ ਤੇ ਯੂਰਪੀਅਨ ਯੂਨੀਅਨ ਨਾਲ ਭਾਰਤ ਦਾ ਸਹਿਯੋਗ ਹੋਰ ਮਜ਼ਬੂਤ ਕਰਨ ਦੀ ਸੰਭਾਵਨਾ ਬਾਰੇ ਵੀ ਚਰਚਾ ਕੀਤੀ।
ਦੋਵੇਂ ਆਗੂਆਂ ਨੇ ਇੱਕ–ਦੂਜੇ ਦੇ ਸੰਪਰਕ ’ਚ ਰਹਿਣ ਅਤੇ ਸੰਕਟ ਦੇ ਹੱਲ ਲਈ ਪਾਸਾਰ ਵਿਕਸਿਤ ਕਰਨ ਬਾਰੇ ਆਪਸੀ ਸਲਾਹ ਕਰਨ ਬਾਰੇ ਸਹਿਮਤੀ ਪ੍ਰਗਟਾਈ।
***
ਵੀਆਰਆਰਕੇ/ਏਕੇ

 


(Release ID: 1617276) Visitor Counter : 251