ਖੇਤੀਬਾੜੀ ਮੰਤਰਾਲਾ

ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਵੀਡੀਓ ਕਾਨਫਰੰਸਿੰਗ ਜ਼ਰੀਏ ਜੀ-20 ਦੇਸ਼ਾਂ ਦੇ ਖੇਤੀਬਾੜੀ ਮੰਤਰੀਆਂ ਦੀ ਭੋਜਨ ਸੁਰੱਖਿਆ ਅਤੇ ਪੋਸ਼ਣ 'ਤੇ ਕੋਵਿਡ-19 ਮਹਾਮਾਰੀ ਦੇ ਪ੍ਰਭਾਵ ਨੂੰ ਲੈ ਕੇ ਹੋਈ ਅਸਾਧਾਰਣ ਮੀਟਿੰਗ ਵਿੱਚ ਹਿੱਸਾ ਲਿਆ


ਭੋਜਨ ਦੀ ਬਰਬਾਦੀ ਅਤੇ ਨੁਕਸਾਨ ਤੋਂ ਬਚਣ ਲਈ ਅੰਤਰਰਾਸ਼ਟਰੀ ਸਹਿਯੋਗ ਦਾ ਸੰਕਲਪ

ਪ੍ਰਧਾਨ ਮੰਤਰੀ ਸ਼ੀ ਮੋਦੀ ਇਸ ਸੰਕਟ ਨਾਲ ਨਿਪਟਣ ਲਈ ਸਹਿਯੋਗੀ ਦੇਸ਼ਾਂ ਵਿੱਚ ਸਭ ਤੋਂ ਅੱਗੇ

ਸਾਰੇ ਦੇਸ਼ ਗਲੋਬਲ ਮਹਾਮਾਰੀ ਦੇ ਖ਼ਿਲਾਫ਼ ਇੱਕਜੁੱਟਤਾ ਨਾਲ ਲੜਨ-ਖੇਤੀਬਾੜੀ ਮੰਤਰੀ ਸ਼੍ਰੀ ਤੋਮਰ

Posted On: 21 APR 2020 9:18PM by PIB Chandigarh

ਕੋਵਿਡ-19 ਨਾਲ ਨਜਿੱਠਣ ਲਈ ਜੀ-20 ਦੇਸ਼ਾਂ ਦੇ ਖੇਤੀਬਾੜੀ ਮੰਤਰੀਆਂ ਦੀ ਮੰਗਲਵਾਰ ਨੂੰ ਅਸਾਧਾਰਣ ਮੀਟਿੰਗ ਹੋਈ। ਇਸ ਵਿੱਚ ਭੋਜਨ ਸੁਰੱਖਿਆ ਅਤੇ ਪੋਸ਼ਣ 'ਤੇ ਮਹਾਮਾਰੀ  ਦੇ ਪ੍ਰਭਾਵ ਨੂੰ ਲੈ ਕੇ ਚਰਚਾ ਹੋਈ। ਇਸ ਦੌਰਾਨ ਭੋਜਨ ਦੀ ਬਰਬਾਦੀ ਅਤੇ ਨੁਕਸਾਨ ਤੋਂ ਬਚਣ ਲਈ ਅੰਤਰਰਾਸ਼ਟਰੀ ਸਹਿਯੋਗ ਦਾ ਸੰਕਲਪ ਲਿਆ ਗਿਆ। ਵੀਡੀਓ ਕਾਨਫਰੰਸਿੰਗ ਜ਼ਰੀਏ ਆਯੋਜਿਤ ਇਸ ਮੀਟਿੰਗ ਵਿੱਚ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਅਤੇ ਗ੍ਰਾਮੀਣ ਵਿਕਾਸ ਤੇ ਪੰਚਾਇਤੀ ਰਾਜ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਖ-ਵੱਖ ਦੇਸ਼ਾਂ ਵਿੱਚ ਇਸ ਸੰਕਟ ਨਾਲ ਨਜਿੱਠਣ ਲਈ ਸਹਿਯੋਗੀ ਦੇਸ਼ਾਂ ਵਿੱਚ ਸਭ ਤੋਂ ਅੱਗੇ ਹਨ ਅਤੇ ਸਾਡੇ ਨਾਗਰਿਕਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਖੇਤੀਬਾੜੀ ਮੰਤਰਾਲਾ ਵੀ ਇਸ ਵਿੱਚ ਪਿੱਛੇ ਨਹੀਂ ਹੈ। ਸ਼੍ਰੀ ਤੋਮਰ ਨੇ ਇਸ ਮਹਾਮਾਰੀ  ਦੇ ਖ਼ਿਲਾਫ਼ ਸਾਰੇ ਦੇਸ਼ਾਂ ਨੂੰ ਇਕਜੁੱਟਤਾ ਨਾਲ ਲੜਨ ਦਾ ਸੱਦਾ ਦਿੱਤਾ।

ਸਾਊਦੀ ਅਰਬ ਦੇ ਵਾਤਾਵਰਣ,ਜਲ ਅਤੇ ਖੇਤੀਬਾੜੀ ਮੰਤਰੀ ਸ਼੍ਰੀ ਅਬਦੁੱਲ ਰਹਿਮਾਨ ਅਲਫਾਜਲੀ ਦੀ ਪ੍ਰਧਾਨਗੀ ਵਿੱਚ ਹੋਈ ਇਸ ਮੀਟਿੰਗ ਵਿੱਚ ਮੁੱਖ ਰੂਪ ਵਿੱਚ ਕੋਵਿਡ-19 ਦੇ ਮੁੱਦੇ 'ਤੇ ਚਰਚਾ ਕੀਤੀ ਗਈ। ਇਸ ਵਿੱਚ ਸਾਰੇ ਜੀ-20 ਮੈਂਬਰਾਂ, ਕੁਝ ਮਹਿਮਾਨ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਪ੍ਰਤੀਨਿਧੀਆਂ ਦੇ ਨਾਲ ਭਾਰਤ ਦੁਆਰਾ ਕੇਂਦਰੀ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਵਿਚਾਰ ਵਟਾਂਦਰੇ ਵਿੱਚ ਹਿੱਸਾ ਲਿਆ। ਸ਼੍ਰੀ ਤੋਮਰ ਨੇ ਸਾਊਦੀ ਅਰਬ ਦੁਆਰਾ ਜੀ-20 ਦੇਸ਼ਾਂ ਨੂੰ, ਕਿਸਾਨਾਂ ਦੀ ਰੋਜ਼ੀ-ਰੋਟੀ ਸਮੇਤ ਭੋਜਨ ਸਪਲਾਈ ਦੀ ਨਿਰੰਤਰਤਾ ਸੁਨਿਸ਼ਚਿਤ ਕਰਨ ਦੇ ਤੌਰ-ਤਰੀਕਿਆਂ 'ਤੇ ਵਿਚਾਰ ਕਰਨ ਲਈ ਇਕੱਠੇ ਹੋਣ ਦੀ ਇਸ ਪਹਿਲ ਦਾ ਸੁਆਗਤ ਕੀਤਾ। ਉਨ੍ਹਾਂ ਨੇ ਸਮਾਜਿਕ ਸੁਧਾਰ,ਸਿਹਤ ਅਤੇ ਸਵੱਛਤਾ ਦੇ ਪ੍ਰੋਟੋਕੋਲ ਦਾ ਪਾਲਣ ਕਰਦੇ ਹੋਏ, ਲੌਕਡਾਊਨ ਦੀ ਮਿਆਦ ਦੇ ਦੌਰਾਨ ਸਾਰੇ ਖੇਤੀਬਾੜੀ ਕਾਰਜਾਂ ਨੂੰ ਛੂਟ ਦੇਣ ਅਤੇ ਜ਼ਰੂਰੀ ਖੇਤੀ ਉਪਜ ਅਤੇ ਭੋਜਨ ਸਪਲਾਈ ਦੀ ਨਿਰੰਤਰ ਉਪਲੱਬਧਤਾ ਸੁਨਿਸ਼ਚਿਤ ਕਰਨ ਲਈ ਭਾਰਤ ਸਰਕਾਰ ਦੇ ਫੈਸਲਿਆਂ ਨੂੰ ਸਾਂਝਾ ਕੀਤਾ।ਸ਼੍ਰੀ ਤੋਮਰ ਨੇ ਇਸ ਗੱਲ 'ਤੇ ਵੀ ਚਾਨਣਾ ਪਾਇਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਖ-ਵੱਖ ਦੇਸ਼ਾਂ ਵਿੱਚ ਇਸ ਸੰਕਟ ਨਾਲ ਨਜਿੱਠਣ ਲਈ ਸਹਿਯੋਗੀ ਦੇਸ਼ਾਂ ਵਿੱਚ ਸਭ ਤੋਂ ਅੱਗੇ ਹਨ ਅਤੇ ਸਾਡੇ ਨਾਗਰਿਕਾਂ ਦੀਆਂ ਜ਼ਰੂਰਤਾਂ ਦੇ ਅਨੁਸਾਰ ਖੇਤੀ ਮੰਤਰਾਲਾ ਵੀ ਕਤਈ ਪਿੱਛੇ ਨਹੀਂ ਹੈ।

ਮੀਟਿੰਗ ਵਿੱਚ ਜੀ-20 ਖੇਤੀਬਾੜੀ ਮੰਤਰੀਆਂ ਦਾ ਇੱਕ ਐਲਾਨ ਵੀ ਸਵੀਕਾਰ ਕੀਤਾ ਗਿਆ। ਜੀ-20 ਰਾਸ਼ਟਰਾਂ ਨੇ ਭੋਜਨ ਦੀ ਬਰਬਾਦੀ ਅਤੇ ਨੁਕਸਾਨ ਤੋਂ ਬਚਣ ਲਈ, ਕੋਵਿਡ-19 ਮਹਾਮਾਰੀ  ਦੇ ਪਿਛੋਕੜ ਵਿੱਚ ਅੰਤਰਰਾਸ਼ਟਰੀ ਸਹਿਯੋਗ ਕਰਨ ਦਾ ਸੰਕਲਪ ਲਿਆ ਅਤੇ ਕਿਹਾ ਕਿ ਸਰਹੱਦਾਂ ਦੇ ਪਾਰ ਵੀ ਭੋਜਨ ਸਪਲਾਈ ਦੀ ਨਿਰੰਤਰਤਾ ਬਣਾਈ ਰੱਖੀ ਜਾਣੀ ਚਾਹੀਦੀ ਹੈ। ਉਨ੍ਹਾਂ ਭੋਜਨ ਸੁਰੱਖਿਆ ਅਤੇ ਪੋਸ਼ਣ ਦੇ ਲਈ ਇਕੱਠ ਕੰਮ ਕਰਨ, ਸਿੱਖੀਆਂ ਗਈਆਂ ਬਿਹਤਰੀਨ ਪਿਰਤਾਂ ਅਤੇ ਅਨੁਭਵਾਂ ਨੂੰ ਸਾਂਝਾ ਕਰਨ, ਖੋਜਾਂ, ਨਿਵੇਸ਼ਾਂ, ਨਵੀਨਤਾ ਅਤੇ ਸੁਧਾਰਾਂ ਨੂੰ ਉਤਸ਼ਾਹਿਤ ਕਰਨ ਦਾ ਵੀ ਸੰਕਲਪ ਲਿਆ ਜੋ ਖੇਤੀ ਅਤੇ ਭੋਜਨ ਪ੍ਰਣਾਲੀਆਂ ਦੀ ਸਥਿਰਤਾ ਅਤੇ ਲਚਕੀਲੇਪਣ ਵਿੱਚ ਸੁਧਾਰ ਕਰਨਗੇ। ਜੀ-20 ਦੇਸ਼ਾਂ ਨੇ ਮਹਾਮਾਰੀ  'ਤੇ ਨਿਯੰਤਰਣ ਲਈ ਸਖਤ ਸੁਰੱਖਿਆ ਅਤੇ ਸਵੱਛਤਾ ਉਪਾਵਾਂ 'ਤੇ ਵਿਗਿਆਨ ਅਧਾਰਿਤ ਅੰਤਰਰਾਸ਼ਟਰੀ ਦਿਸ਼ਾ-ਨਿਰਦੇਸ਼ ਵਿਕਸਿਤ ਕਰਨ 'ਤੇ ਵੀ ਸਹਿਮਤੀ ਪ੍ਰਗਟਾਈ।

ਸ਼੍ਰੀ ਤੋਮਰ ਨੇ ਕੋਰੋਨਾ ਵਾਇਰਸ ਦੀ ਮਹਾਮਾਰੀ  ਦੇ ਖ਼ਿਲਾਫ਼,ਸੰਯੁਕਤ ਲੜਾਈ ਵਿੱਚ ਭਾਰਤ ਦੇ ਲੋਕਾਂ ਦੇ ਦੁਆਰਾ ਇਕਜੁੱਟਤਾ ਦਾ ਸੱਦਾ ਦਿੰਦੇ ਹੋਏ ਸਾਰੇ ਭਾਗੀਦਾਰਾਂ ਦਾ ਸੁਆਗਤ ਕੀਤਾ।ਨਾਲ ਹੀ ਇਸ ਵਿਸ਼ੇਸ ਸਮੱਸਿਆ ਦਾ ਹੱਲ ਕਰਨ ਦੇ ਲਈ ਜੀ-20 ਦੇ ਖੇਤੀਬਾੜੀ ਮੰਤਰੀਆਂ ਦੀ ਇਸ ਅਸਾਧਾਰਣ ਮੀਟਿੰਗ ਬੁਲਾਉਣ ਲਈ ਸਾਊਦੀ ਅਰਬ ਦਾ ਵਿਸ਼ੇਸ ਧੰਨਵਾਦ ਕੀਤਾ। ਸ਼੍ਰੀ ਤੋਮਰ ਨੇ ਕਿਹਾ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਨਿਜੀ ਤੌਰ 'ਤੇ ਰਾਸ਼ਟਰ ਪ੍ਰਮੁੱਖਾਂ ਦੇ ਨਾਲ  ਨਿਰੰਤਰ ਸੰਪਰਕ ਬਣਾਇਆ ਹੋਇਆ ਹੈ ਅਤੇ ਇਸ ਮੀਟਿੰਗ ਨਾਲ ਸਾਨੂੰ ਇੱਕ ਅਜਿਹਾ ਸ਼ੁਭ ਅਵਸਰ ਪ੍ਰਾਪਤ ਹੋਵੇਗਾ ਜਿਸ ਦੇ ਮਾਧਿਅਮ ਨਾ ਅਸੀਂ ਸਮੁੱਚੀ ਮਾਨਵ ਜਾਤੀ ਦੇ ਲਈ ਅਨਾਜ ਅਤੇ ਕਿਸਾਨ ਉਤਪਾਦਕਾਂ ਦੇ ਲਈ ਰੋਜ਼ੀ ਰੋਟੀ ਸੁਨਿਸ਼ਚਿਤ ਕਰਨ ਕਰਕੇ ਜੀ-20 ਦੇ ਇਸ ਸੰਕਲਪ ਵਿੱਚ ਯੋਗਦਾਨ ਦੇਵਾਂਗੇ। ਸਾਰੇ ਜਾਣਦੇ ਹਾ ਕਿ ਲੌਜਿਸਟਿਕਸ ਅਤੇ ਉਤਪਾਦਨ ਚੱਕਰ ਵਿੱਚ ਰੁਕਾਵਟਾਂ ਦੇ ਕਾਰਨ ਉਤਪੰਨ ਸਥਿਤੀਆਂ ਨਾਲ ਭੋਜਨ ਸੁਰੱਖਿਆ 'ਤੇ ਲੰਮੇ ਸਮੇਂ ਦੇ ਪ੍ਰਭਾਵ ਪੈ ਸਕਦੇ ਹਨ।ਅਜਿਹੇ ਵਿੱਚ ਭਾਰਤ ਦੀ ਮਜ਼ਬੂਤ ਸੰਘੀ ਪ੍ਰਣਾਲੀ ਅਤੇ  ਵਿਭਿੰਨਤਾ ਵਿੱਚ ਏਕਤਾ ਉਮੀਦ ਦੇ ਅਨੁਸਾਰ ਮਜ਼ਬੂਤ ਹੋ ਕੇ ਸਾਹਮਣੇ ਆਈ ਹੈ।ਇਸ ਸਬੰਧ ਵਿੱਚ ਸਾਰੇ ਰਾਜ ਕੇਂਦਰ ਸਰਕਾਰ ਦੀਆਂ ਹਦਾਇਤਾਂ ਅਤੇ ਫੈਸਲਿਆਂ ਦੀ ਪਾਲਣਾ ਕਰਦਿਆਂ ਲੋੜੀਂਦੇ ਪ੍ਰਬੰਧਾਂ ਨੂੰ ਨਿਰਧਾਰਿਤ ਕਰਨ ਲਈ ਇਕਜੁੱਟ ਹੈ।ਸਾਡੇ ਲਈ ਖੇਤੀ ਤਰਜੀਹ ਦਾ ਖੇਤਰ ਹੈ ਅਤੇ ਜ਼ਰੂਰੀ ਖੇਤੀ ਕਾਰਜਾਂ ਦੀ ਇਸ ਇਰਾਦੇ ਦੇ ਨਾਲ ਮਨਜ਼ੂਰੀ ਦਿੱਤੀ ਗਈ ਹੈ ਤਾਂ ਕਿ ਸਮਾਜਿਕ ਦੂਰੀ,ਸਫਾਈ ਅਤੇ ਸਵੱਛਤਾ ਸੰਬੰਧੀ ਜ਼ਰੂਰੀ ਨਵੀਨਤਾ ਦੀ ਪਾਬੰਦੀ ਦਾ ਪਾਲਣ ਕਰਦੇ ਹੋਏ ਖੇਤੀ ਸਬੰਧੀ ਸੰਚਾਲਨ ਨੂੰ ਜਾਰੀ ਰੱਖਿਆ ਜਾ ਸਕੇ। ਜਦ ਇਹ ਮਹਾਮਾਰੀ  ਸ਼ੁਰੂ ਹੋਈ ਸੀ ਉਦੋਂ ਸਾਡੀ ਪਹਿਲੀ ਚਿੰਤਾ ਸੀ ਕਿ ਤਿਆਰ ਫਸਲ ਦੀ ਕਟਾਈ ਕਿਸ ਤਰ੍ਹਾਂ ਹੋਵੇਗੀ।ਸਾਡੇ ਕਿਸਾਨ ਖੇਤਾਂ ਵਿੱਚ ਕਰੋਨਾ ਨਾਲ ਲੜਨ ਵਾਲੇ ਸੱਚੇ ਜੋਧੇ ਹਨ, ਜਿਸ ਦੇ ਫਲ਼ਸਰੂਪ 31 ਮਿਲੀਅਨ ਹੈਕਟੇਅਰ ਖੇਤਰ ਵਿੱਚ ਵਿੱਚ ਬੀਜੀ ਗਈ 67 ਪ੍ਰਤੀਸ਼ਤ ਤੋਂ ਜ਼ਿਆਦਾ ਕਣਕ ਨੁੰ ਕੱਟ ਲਿਆ ਹੈ।ਤੇਲਬੀਜ ਅਤੇ ਦਾਲਾਂ ਦੀ ਕਟਾਈ ਪੂਰੀ ਹੋ ਚੁੱਕੀ ਹੈ। ਗਰਮੀਆਂ ਦੀਆਂ ਫਸਲਾ ਦੀ ਬਿਜਾਈ ਪਿਛਲੇ ਸਾਲ ਦੇ ਸਮਕਾਲੀ ਅੰਤਰਾਲ ਦੀ ਤੁਲਨਾ ਵਿੱਚ 36 ਪ੍ਰਤੀਸ਼ਤ ਜ਼ਿਆਦਾ ਹੈ। ਅਗਾਮੀ ਸਾਲ ਦੇ ਦੌਰਾਨ ਬਿਜਾਈ ਸਬੰਧੀ ਇਨਪੁੱਟ ਰਾਜਾਂ ਵਿੱਚ ਪਹੁੰਚਾਏ ਜਾ ਰਹੇ ਹਨ,ਇਸ ਲਈ ਅਸੀਂ ਸਾਨੂੰ ਇੱਕ ਵਾਰ ਫਿਰ ਚੰਗੀ ਫਸਲ ਹੋਣ ਦੀ ਦਾ ਵਿਸ਼ਵਾਸ ਹੈ। ਦੇਸ਼ ਵਿੱਚ ਆਯਾਤ ਨੂੰ ਸਹਿਜ ਅਤੇ ਸਰਲ ਬਣਾਉਣ ਲਈ ਇੱਕ ਲਚੀਲੀ ਵਿਧੀ ਅਪਣਾਈ ਗਈ ਹੈ- ਪੌਦੇ ਸਫਾਈ ਸਰਟੀਫਕੇਟ ਦੀ ਡਿਜੀਟਲ ਕਾਪੀਆਂ ਸਵੀਕਾਰੀਆਂ ਜਾ ਰਹੀਆਂ ਹਨ। ਅਸੀਂ ਚਾਵਲ,ਕਣਕ,ਫਲਾਂ ਅਤੇ ਸਬਜ਼ੀਆਂ ਦੇ ਪ੍ਰਮੁੱਖ ਨਿਰਯਾਤਕ ਹੋਣ ਸਬੰਧੀ ਆਪਣੀ ਸਥਿਤੀ ਨੂੰ ਸਮਝਦੇ ਹਾਂ ਅਤੇ ਇਹ ਵੀ ਜਾਣਦੇ ਹਾਂ ਕਿ ਕਈ ਹੋਰ ਦੇਸ਼ ਇਨ੍ਹਾਂ ਉਤਪਾਦਾਂ ਦੀ ਸਪਲਾਈ ਬਣਾਈ ਰੱਖਣ ਲਈ ਭਾਰਤ 'ਤੇ ਭਰੋਸਾ ਕਰਦੇ ਹਨ। ਉਨ੍ਹਾਂ ਦਾ ਇਹ ਭਰੋਸਾ ਕਾਇਮ ਰਹੇਗਾ।

 

                                                              *****

ਏਪੀਐੱਸ/ਪੀਕੇ/ਐੱਮਐੱਸ/ਭਾਵਯਾ



(Release ID: 1617254) Visitor Counter : 222