ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ ਕੋਰੋਨਾ ਵਾਇਰਸ ਫੈਲਣ ਕਾਰਨ 15 ਅਕਤੂਬਰ 2020 ਤੱਕ ਹੋਟਲ / ਰੈਸਟੋਰੈਂਟ ਬੰਦ ਕਰਨ ਬਾਰੇ ਕੋਈ ਪੱਤਰ ਨਹੀਂ ਜਾਰੀ ਕੀਤਾ

Posted On: 22 APR 2020 2:01PM by PIB Chandigarh


 

ਟੂਰਿਜ਼ਮ ਮੰਤਰਾਲੇ ਦੁਆਰਾ ਇਹ ਨੋਟ ਕੀਤਾ ਗਿਆ ਹੈ ਕਿ ਮੰਤਰਾਲੇ ਦੇ ਨਾਮ ਹੇਠ ਇੱਕ ਜਾਅਲੀ ਪੱਤਰ ਸੋਸ਼ਲ ਮੀਡੀਆ ‘ਤੇ ਫੈਲਾਇਆ ਜਾ ਰਿਹਾ ਹੈ, ਜਿਸ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਕਰੋਨਾਵਾਇਰਸ ਫੈਲਣ ਕਾਰਨ 15 ਅਕਤੂਬਰ 2020 ਤੱਕ ਹੋਟਲ / ਰੈਸਟੋਰੈਂਟ ਬੰਦ ਰਹਿਣਗੇ ਜਿਸ ਨਾਲ ਪੂਰੇ ਟੂਰਿਜ਼ਮ ਸੈਕਟਰ ਵਿੱਚ ਘਬਰਾਹਟ ਪੈਦਾ ਹੋ ਰਹੀ ਹੈ। ਟੂਰਿਜ਼ਮ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ “ਟੂਰਿਜ਼ਮ ਮੰਤਰਾਲੇ ਦੁਆਰਾ ਅਜਿਹਾ ਕੋਈ ਪੱਤਰ ਜਾਰੀ ਨਹੀਂ ਕੀਤਾ ਗਿਆ ਹੈ” ਅਤੇ ਲੋਕਾਂ ਨੂੰ ਅਜਿਹੀਆਂ ਝੂਠੀਆਂ ਖ਼ਬਰਾਂ 'ਤੇ ਯਕੀਨ ਨਹੀਂ ਕਰਨਾ ਚਾਹੀਦਾ।

ਹੇਠ ਦਿੱਤੇ ਅਨੁਸਾਰ ਪੀਆਈਬੀ ਫੈਕਟ ਚੈੱਕ 'ਤੇ ਵੀ ਇਸ ਬਾਰੇ ਸਪਸ਼ਟ ਕੀਤਾ ਗਿਆ ਹੈ:

https://twitter.com/PIBFactCheck/status/1247754535818293248


ਟੂਰਿਜ਼ਮ ਮੰਤਰਾਲੇ ਨੇ ਇਸ ਨੂੰ ਪਹਿਲਾਂ ਹੀ ਸੋਸ਼ਲ ਮੀਡੀਆ ਰਾਹੀਂ ਨਕਾਰ ਦਿੱਤਾ ਸੀ ਅਤੇ ਮੁੰਬਈ ਪੁਲਿਸ ਦੀ ਸਾਈਬਰ ਕ੍ਰਾਈਮ ਇਕਾਈ ਕੋਲ ਸ਼ਿਕਾਇਤ ਦਰਜ ਕਰਵਾਈ ਸੀ। ਪੀਆਈਬੀ ਫੈਕਟ ਚੈੱਕ ਯੂਨਿਟ ਨੇ ਵੀ ਕੁਝ ਦਿਨ ਪਹਿਲਾਂ ਇਸ ਸਬੰਧੀ ਖੰਡਨ ਜਾਰੀ ਕੀਤਾ ਸੀ ਪਰ ਇਹ ਜਾਅਲੀ ਸੰਦੇਸ਼ ਫਿਰ ਵੀ ਸਰਕੂਲੇਟ ਹੋ ਰਿਹਾ ਹੈ। ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਅਜਿਹੇ ਸੰਦੇਸ਼ਾਂ ਨੂੰ ਨਜ਼ਰ ਅੰਦਾਜ਼ ਕਰਨ ਅਤੇ ਸਿਰਫ ਅਧਿਕਾਰਿਤ ਸੰਚਾਰ 'ਤੇ ਹੀ ਵਿਸ਼ਵਾਸ ਕਰਨ।

https://twitter.com/PIBFactCheck/status/1252470114760290304

 

*****

ਐੱਨਬੀ/ਏਕੇਜੇ/ਓਏ(Release ID: 1617085) Visitor Counter : 168