ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ ਦੇਖੋ ਅਪਨਾ ਦੇਸ਼ ਵੈਬੀਨਾਰ ਸੀਰੀਜ਼ ਤਹਿਤ ਲੱਦਾਖ ਦੇ ਅਮੀਰ ਵਿਰਾਸਤ ਬਾਰੇ ਪੰਜਵਾਂ ਵੈਬੀਨਾਰ ਆਯੋਜਿਤ ਕੀਤਾ

Posted On: 21 APR 2020 9:19PM by PIB Chandigarh

ਭਾਰਤ ਦੇ ਵੱਖ-ਵੱਖ ਟੂਰਿਜ਼ਮ ਟਿਕਾਣਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕਰਨ ਲਈ ਟੂਰਿਜ਼ਮ ਮੰਤਰਾਲੇ ਨੇ "ਦੇਖੋ ਅਪਨਾ ਦੇਸ਼" ਵੈਬੀਨਾਰ ਸੀਰੀਜ਼ ਦੀ ਸ਼ੁਰੂਆਤ ਕੀਤੀ ਹੈ ਜੋ ਕਿ ਦੇਸ਼ ਦੇ ਅਮੀਰ ਸੱਭਿਆਚਾਰਕ ਵਿਰਾਸਤ ਬਾਰੇ ਜਾਣਕਾਰੀ ਪ੍ਰਦਾਨ ਕਰਨ ਤੋਂ ਇਲਾਵਾ ਭਾਰਤ ਦੇ ਟਿਕਾਣਿਆਂ ਦੇ ਪ੍ਰਸਾਰ ਬਾਰੇ ਡੂੰਘਾਈ ਨਾਲ ਦੱਸਦੀ ਹੈ ਇਸ ਲੜੀ ਦੇ ਹਿੱਸੇ ਵਜੋਂ  20 ਅਪ੍ਰੈਲ 2020 ਨੂੰ ਟੂਰਿਜ਼ਮ ਮੰਤਰਾਲੇ ਨੇ 5ਵਾਂ ਸੈਮੀਨਾਰ "ਲੱਦਾਖ -ਐਕਸਪਲੋਰ ਦਿ ਅਨਐਕਸਪਲੋਰਡ "ਸਿਰਲੇਖ ਹੇਠ ਆਯੋਜਿਤ ਕੀਤਾ

 

ਲੱਦਾਖ, ਜੋ ਕਿ ਦੁਨੀਆ ਦੀ ਛੱਤ ਕਹਾਉਂਦਾ ਹੈ, ਉਨ੍ਹਾਂ ਹਿਮਾਲੀਆਈ ਨਜ਼ਾਰਿਆਂ ਅਤੇ ਬੋਧੀ ਸੱਭਿਆਚਾਰ ਦੇ  ਕੁਦਰਤੀ ਸੁਮੇਲ ਨੂੰ ਦਰਸਾਉਂਦਾ ਹੈ,  ਜੋ ਕਿ ਇੱਕ ਹਜ਼ਾਰ ਸਾਲ ਤੋਂ ਜ਼ਿਆਦਾ ਸਮੇਂ  ਤੋਂ ਉਥੇ ਮੌਜੂਦ ਹੈ ਯਾਤਰੀਆਂ ਦਾ ਸਵਰਗ ਲੱਦਾਖ, ਦੂਰ-ਦੁਰਾਡੇ ਥਾਵਾਂ ਤੋਂ ਸੈਲਾਨੀਆਂ ਨੂੰ ਆਪਣੀ ਹੈਰਾਨਕੁੰਨ ਪ੍ਰੇਰਨਾਦਾਇਕ ਸੁਭਾਅ, ਗ੍ਰਾਮੀਣ ਸਾਦੇਪਨ ਅਤੇ ਰੂਹਾਨੀ ਤੀਬਰਤਾ ਕਾਰਨ ਆਪਣੇ ਵਲ ਖਿੱਚਦਾ ਹੈ ਵੈਬੀਨਾਰ ਵਿੱਚ ਬੁਲਾਰਿਆਂ ਪਾਰਸ ਲੂੰਬਾ ਅਤੇ ਜੈਦੀਪ ਬਾਂਸਲ, ਜੋ ਕਿ ਵਿਸ਼ਵ ਹਿਮਾਲੀਅਨ ਮੁਹਿੰਮ ਤੋਂ  ਹਨ, ਨੇ ਦਰਸ਼ਕਾਂ ਨੂੰ ਇਸ ਧਰਤੀ ਦੀ ਚਿੱਤਰਮਈ ਯਾਤਰਾ ਕਰਵਾਈ ਅਤੇ ਲੱਦਾਖ ਦੇ ਅਣਛੂਹੇ ਖੇਤਰਾਂ ਤੋਂ ਜਾਣੂ ਕਰਵਾਇਆ ਉਨ੍ਹਾਂ ਨੇ ਲੱਦਾਖ ਦੇ ਰਿਵਾਇਤੀ ਘਰਾਂ ਵਿੱਚ  ਬਾਰੇ ਜਾਣਕਾਰੀ ਦਿੱਤੀ ਅਤੇ ਮੁੱਖ ਜ਼ੋਰ ਲੱਦਾਖ ਦੀ ਯਾਤਰਾ ਦੌਰਾਨ ਟਿਕਾਊਪਨ ਅਤੇ ਈਕੋ-ਮਿੱਤਰ ਰਵਾਇਤਾਂ ਉੱਤੇ ਦਿੱਤਾ ਵੈਬੀਨਾਰ  ਵਿੱਚ ਹਿੱਸਾ ਲੈਣ ਵਾਲਿਆਂ ਨੂੰ ਪਾਂਗੋਂਗ ਤਸੋ ਲੇਕ ਅਤੇ ਖਰਡੁੰਗਲਾ ਤੋਂ ਲਿੰਗਸ਼ੈੱਡ ਅਤੇ ਜ਼ਨਸਕਰ ਦੀਆਂ ਅਣਛੋਹੀਆਂ ਘਾਟੀਆਂ ਬਾਰੇ ਦੱਸਿਆ ਗਿਆ

 

https://youtu.be/URhQ32I_wJ0

 

ਲੇਹ ਸ਼ਹਿਰ ਤੋਂ ਸ਼ੁਰੂ ਹੋਈ ਇਸ ਵਰਚੁਅਲ ਯਾਤਰਾ ਵਿੱਚ ਬੁਲਾਰਿਆਂ ਨੇ ਹੇਮਿਸ ਨੈਸ਼ਨਲ ਪਾਰਕ, ਮਰਖਾ ਘਾਟੀ ਅਤੇ ਨੁਬਰਾ ਘਾਟੀ,  ਜਿਸ ਵਿੱਚ ਭਾਰਤ ਦੇ ਆਖਰੀ ਪਿੰਡ ਤੁਰਤੁਕ ਅਤੇ ਵਾਰਸ਼ੀ ਵੀ ਸ਼ਾਮਿਲ ਹਨ, ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਨਾਲ ਹੀ ਪੁਰਾਤਨ ਮੱਠਾਂ ਅਤੇ ਪਵਿੱਤਰ ਝੀਲਾਂ ਬਾਰੇ ਦੱਸਿਆ ਨੁਬਰਾ ਤੋਂ ਬੁਲਾਰੇ ਲੇਹ ਦੀ ਟ੍ਰਾਂਸ -ਸਿੰਗ-ਲਾ ਵੈਲੀ ਤੱਕ ਲੈ ਕੇ ਗਏ ਜਿੱਥੇ ਕਿ 15ਵੀਂ ਸਦੀ ਦਾ ਪ੍ਰਸਿੱਧ ਮੱਠ ਅਤੇ ਆਰੀਆਂ ਦੇ ਪਿੰਡ ਧਾਅ ਅਤੇ ਹਾਨੂ ਮੌਜੂਦ ਹਨ, ਜੋ ਕਿ ਭਾਰਤ ਦੇ ਆਖਰੀ ਕਬੀਲੇ  ਬਰੋਕਪਾ ਦਾ ਨਿਵਾਸ  ਸਨ

 

ਆਪਣੇ ਸ਼ਾਨਦਾਰ ਖਾਣੇ ਅਤੇ ਖੁਰਮਾਨੀ ਦੀ ਫਸਲ ਲਈ ਜਾਣੀ ਜਾਂਦੀ. ਕਰਗਿਲ ਘਾਟੀ, ਵੱਲ ਵਧਦੇ ਹੋਏ ਰਾਹ ਵਿੱਚ ਸੁਰੂ ਘਾਟੀ ਦਾ ਸ਼ਾਨਦਾਰ ਨਜ਼ਾਰਾ ਨਜ਼ਰ ਆਉਂਦਾ ਹੈ ਇਹ ਖੇਤਰ ਆਪਣੇ  7ਵੀਂ ਸਦੀ ਦੇ ਚੰਬਾ ਬੁੱਧ ਬੁੱਤਾਂ ਕਾਰਣ ਵੀ ਕਾਫੀ ਮਸ਼ਹੂਰ ਹੈ,  ਜੋ ਕਿ ਅਫ਼ਗ਼ਾਨਿਸਤਾਨ ਦੇ ਬਾਮਿਆਨ ਬੁੱਤ ਜਿਹੇ ਲਗਦੇ ਹਨ ਅੰਤ ਵਿੱਚ ਜ਼ੰਸਕਰ ਘਾਟੀ ਦਾ ਨਜ਼ਾਰਾ ਦੇਖਣ ਨੂੰ ਮਿਲਿਆ, ਜਿਥੇ ਕਿ ਰੰਗਡੁਮ, ਕਰਸ਼ਾ ਦੇ ਮੱਠ ਮੌਜੂਦ ਹਨ ਅਤੇ ਨਾਲ ਹੀ ਲੁੰਗਨਕ ਘਾਟੀ ਦਾ ਰਾਹ ਜਾਂਦਾ ਹੈ ਅਤੇ ਵਿਅਕਤੀ 2500 ਸਾਲ ਪੁਰਾਣੀ ਫੁਗਟਲ ਮੱਠ ਤੱਕ ਪਹੁੰਚ ਜਾਂਦੇ ਹਨ

 

ਬੁਲਾਰਿਆਂ ਨੇ ਆਪਣੇ  ਘਰ ਤੋਂ ਦੂਰ ਘਰ ਦੇ ਵਿਚਾਰ ਉੱਤੇ ਜ਼ੋਰ ਦਿੱਤਾ ਜਦਕਿ ਯਾਤਰੀ  ਲੱਦਾਖ ਦੇ ਪਿੰਡਾਂ ਵਿੱਚ ਪਹੁੰਚਦੇ ਹਨ ਅਤੇ ਉਨ੍ਹਾਂ ਨੂੰ ਉੱਥੇ ਜੋ ਮੇਜ਼ਬਾਨੀ ਹਾਸਲ ਹੁੰਦੀ ਹੈ, ਉਸ ਦਾ ਆਨੰਦ ਮਾਣਦੇ ਹਨ ਯਾਤਰਾ ਦੇ ਟਿਕਾਊਪਨ ਦੀ ਲੋੜ ਅਤੇ ਇੱਕ ਜ਼ਿੰਮੇਵਾਰ ਯਾਤਰੀ ਬਣਨ ਬਾਰੇ  ਇਸ ਵਿੱਚ ਦਰਸਾਇਆ ਗਿਆ ਹੈ ਅਤੇ ਇਸ ਦੇ ਲਈ ਸਥਾਨਕ ਲੋਕਾਂ  ਨਾਲ ਉਨ੍ਹਾਂ ਦੀਆਂ ਕੁਝ ਵਧੀਆ ਰਵਾਇਤਾਂ ਨੂੰ ਸਾਂਝਾ ਕਰਦੇ ਦਿਖਾਇਆ ਗਿਆ ਹੈ  ਲੋਕ ਉੱਥੇ ਸਥਾਨਕ ਖਾਣੇ ਦਾ ਆਨੰਦ ਮਾਣਦੇ, ਆਪਣਾ ਪਾਣੀ ਨਾਲ ਲੈਕੇ ਜਾਣ, ਪਲਾਸਟਿਕ ਨਾ ਖਰੀਦ ਕੇ ਸਥਾਨਕ ਲੋਕਾਂ ਦੁਆਰਾ ਬਣੀ ਹੱਥਖੱਡੀ ਖਰੀਦ ਕੇ ਸਥਾਨਕ ਭਾਈਚਾਰੇ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ

 

ਵੈਬੀਨਾਰ ਵਿੱਚ ਜ਼ੋਰ ਦਿੱਤਾ ਗਿਆ ਕਿ ਸੈਲਾਨੀ ਲੱਦਾਖ ਦੇ ਇਨ੍ਹਾਂ ਦੂਰ-ਦੁਰਾਡੇ ਖੇਤਰਾਂ ਵਿੱਚ ਜਾ ਕੇ ਉੱਥੋਂ ਦੇ ਲੋਕਾਂ ਨੂੰ ਆਮਦਨ ਦਾ ਸਾਧਨ ਪ੍ਰਦਾਨ ਕਰਦੇ ਹਨ  ਤਾਕਿ ਹਿਮਾਲੀਆ ਦੇ ਕਮਜ਼ੋਰ ਈਕੋ-ਸਿਸਟਮ ਵਿੱਚ ਉੱਥੋਂ ਦੇ ਲੋਕਾਂ ਦੇ ਸੱਭਿਆਚਾਰ ਦੀ ਰਾਖੀ ਹੋ ਸਕੇ

 

ਵੈਬੀਨਾਰ ਨੂੰ ਭਰਵਾਂ ਹੁੰਗਾਰਾ ਮਿਲਿਆ ਅਤੇ 4600 ਤੋਂ ਵੱਧ ਪ੍ਰਤੀਭਾਗੀਆਂ ਨੇ ਇਸ ਵਿੱਚ ਹਿੱਸਾ ਲਿਆ  78% ਦਰਸ਼ਕਾਂ ਨੇ ਵੈਬੀਨਾਰ ਨੂੰ ਸ਼ਾਨਦਾਰ ਰੇਟਿੰਗ ਪ੍ਰਦਾਨ ਕੀਤੀ

 

*****

 

ਐੱਨਬੀ/ਏਕੇਜੇ/ਓਏ



(Release ID: 1616936) Visitor Counter : 93