ਨਵੀਂਨ ਅਤੇ ਨਵਿਆਉਣਯੋਗ ਊਰਜਾ ਮੰਤਰਾਲਾ

ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਨੇ ਸੋਲਰ ਪੀਵੀ ਮੌਡਿਊਲਸ ਅਤੇ ਸੋਲਰ ਪੀਵੀ ਸੈੱਲਾਂ ਦੇ ਮਾਡਲਾਂ ਅਤੇ ਨਿਰਮਾਤਾਵਾਂ ਦੀਆਂ ਪ੍ਰਵਾਨਿਤ ਸੂਚੀਆਂ ਦੇ ਲਾਗੂਕਰਨ ਦੀ ਪ੍ਰਭਾਵੀ ਮਿਤੀ 30.09-2020 ਤੱਕ ਛੇ ਮਹੀਨੇ ਲਈ ਵਧਾਈ

Posted On: 21 APR 2020 2:30PM by PIB Chandigarh

ਕੋਵਿਡ-19 ਮਹਾਮਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਨੇ ਹਾਲ ਹੀ ਵਿੱਚ ਇੱਕ ਮੈਮੋਰੰਡਮ ਜਾਰੀ ਕਰਕੇ ਸੋਲਰ ਪੀਵੀ ਮੌਡਿਊਲਸ ਅਤੇ ਸੋਲਰ ਪੀਵੀ ਸੈੱਲਾਂਦੇ ਮਾਡਲਾਂ ਅਤੇ ਨਿਰਮਾਤਾਵਾਂ ਦੀਆਂ ਪ੍ਰਵਾਨਿਤ ਸੂਚੀਆਂ (ਏਐੱਲਐੱਮਐੱਮ) ਦੇ ਲਾਗੂਕਰਨ ਦੀ ਪ੍ਰਭਾਵੀ ਤਰੀਕ 30 ਸਤੰਬਰ 2020 ਤੱਕ ਛੇ ਮਹੀਨੇ ਲਈ ਵਧਾ ਦਿੱਤੀ ਹੈ, ਜੋ ਕਿ ਪਹਿਲਾਂ 31.03.2020 ਸੀ।

ਦੇਸ਼ ਲਈ ਊਰਜਾ ਸੁਰੱਖਿਆ ਅਤੇ ਸੋਲਰ ਪੀਵੀ ਸੈੱਲਾਂ ਅਤੇ ਮੌਡਿਊਲਾਂ ਦੀ ਭਰੋਸੇਯੋਗਤਾ ਨੂੰ ਯਕੀਨੀ ਬਣਾਉਣ ਦੇ ਉਦੇਸ਼ ਨਾਲ, ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ (ਐੱਮਐੱਨਆਰਈ) ਨੇ ਸੋਲਰ ਪੀਵੀ ਸੈੱਲਾਂ ਅਤੇ ਮੌਡਿਊਲਸ ਲਈ ਮਾਡਲਾਂ ਅਤੇ ਨਿਰਮਾਤਾਵਾਂ (ਏਐੱਲਐੱਮਐੱਮ) ਦੀ ਪ੍ਰਵਾਨਿਤ ਸੂਚੀ ਦੇ ਸਬੰਧ ਵਿੱਚ ਮਿਤੀ 02.01.2019  ਨੂੰ ਆਦੇਸ਼ ਜਾਰੀ ਕੀਤੇ ਸਨ ਜਿਨ੍ਹਾਂ ਅਨੁਸਾਰ ਸੋਲਰ ਪੀਵੀ ਮੌਡਿਊਲਸ ਦੇ ਮਾਡਲਾਂ ਅਤੇ ਨਿਰਮਾਤਾਵਾਂ  ਦੀ ਪਹਿਲੀ ਸੂਚੀ ਅਤੇ ਸੋਲਰ ਪੀਵੀ ਸੈੱਲਾਂ ਦੇ ਮਾਡਲਾਂ ਅਤੇ ਨਿਰਮਾਤਾਵਾਂ ਦੀ ਦੂਜੀ ਸੂਚੀ, ਬਿਊਰੋ ਆਵ੍ ਇੰਡੀਅਨ ਸਟੈਂਡਰਡਸ ਦੇ ਅਧਾਰ 'ਤੇ ਤਿਆਰ ਕਰਨ ਦੀ ਵਿਵਸਥਾ  ਸੀ। ਇਸ ਵਿਵਸਥਾ ਵਿੱਚ ਸੂਚੀ-1 ਵਿੱਚ ਸੋਲਰ ਪੀਵੀ ਮਾਡਲਾਂ ਅਤੇ ਨਿਰਮਾਤਾਵਾਂ  ਨੂੰ ਸਪੈਸੀਫਾਈ ਕਰਨ ਅਤੇ ਸੂਚੀ -2 ਵਿੱਚ  ਸੋਲਰ ਪੀਵੀ ਸੈੱਲਾਂ ਦੇ ਮਾਡਲਾਂ ਅਤੇ ਨਿਰਮਾਤਾਵਾਂ ਨੂੰ ਸਪੈਸੀਫਾਈ ਕਰਨ ਦਾ ਪ੍ਰਸਤਾਵ ਸੀ।

 

ਏਐੱਲਐੱਮਐੱਮ ਦੇ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਪ੍ਰਭਾਵੀ ਤਰੀਕ ਤੋਂ ਬਾਅਦ, ਸਾਰੇ ਸੋਲਰ ਪੀਵੀ ਪਾਵਰ ਪ੍ਰੋਜੈਕਟ, ਜੋ ਕਿ ਸਰਕਾਰ ਦੀ ਮਲਕੀਅਤ ਵਾਲੇ / ਸਰਕਾਰ ਦੀ ਸਹਾਇਤਾ ਪ੍ਰਾਪਤ ਹਨ ਅਤੇ ਕੇਂਦਰ ਸਰਕਾਰ ਦੇ ਸਟੈਂਡਰਡ ਬੋਲੀ ਦਿਸ਼ਾ ਨਿਰਦੇਸ਼ਾਂ ਅਨੁਸਾਰ  ਬੋਲੀ ਲਗਾਉਂਦੇ ਹਨ, ਉਹ ਲਾਜ਼ਮੀ ਤੌਰ 'ਤੇ  ਪ੍ਰਭਾਵੀ ਤਰੀਕ ਤੋਂ, ਏਐੱਲਐੱਮਐੱਮ ਸੂਚੀਆਂ ਵਿੱਚ ਸ਼ਾਮਲ ਅਤੇ ਪ੍ਰਵਾਨਿਤ ਨਿਰਮਾਤਾਵਾਂ ਕੋਲੋਂ  ਹੀ ਸੋਲਰ ਪੀਵੀ ਸੈੱਲਾਂ ਅਤੇ ਮੌਡਿਊਲਸ ਖਰੀਦਣਗੇ।

ਨਵੀਂ ਅਤੇ ਅਖੁੱਟ ਊਰਜਾ ਮੰਤਰਾਲਾ ਸਾਰੀਆਂ ਲਾਗੂਕਰਨ  ਏਜੰਸੀਆਂ (ਕੇਂਦਰੀ ਅਤੇ ਰਾਜ ਸਰਕਾਰਾਂ) ਨੂੰ ਨਿਰੰਤਰ  ਨਿਰਦੇਸ਼ ਦਿੰਦਾ ਆ ਰਿਹਾ ਹੈ ਕਿ ਏਐੱਲਐੱਮਐੱਮ ਸੂਚੀਆਂ ਪ੍ਰਭਾਵੀ ਹੋਣ ਤੋਂ ਬਾਅਦ  ਉਹ ਸਪਸ਼ਟ ਤੌਰ 'ਤੇ ਆਪਣੇ ਟੈਂਡਰ ਦਸਤਾਵੇਜ਼ਾਂ ਵਿੱਚ ਇਹ ਕਲੌਜ਼ ਸ਼ਾਮਲਕਰਨ ਕਿ  ਉਹ ਸੋਲਰ ਪੀਵੀ ਸੈੱਲਾਂ ਅਤੇ ਮੌਡਿਊਲਸ  ਲਾਜ਼ਮੀ ਤੌਰ 'ਤੇ ਏਐੱਲਐੱਮਐੱਮ ਲਿਸਟਾਂ ਅਨੁਸਾਰ ਹੀ ਖਰੀਦਣਗੇ।

ਨਵੀਂ ਅਤੇ ਅਖੁੱਟ ਊਰਜਾ ਮੰਤਰਾਲੇ ਨੇ ਦੁਹਰਾਇਆ ਹੈ ਕਿ ਸੋਲਰ ਪੀਵੀ ਸੈੱਲਾਂ ਅਤੇ ਮੌਡਿਊਲਸ ਨਿਰਮਾਤਾ, ਅਖੁੱਟ ਊਰਜਾ (ਆਰਈ), ਪਾਵਰ ਡਿਵੈਲਪਰ, ਲਾਗੂਕਰਨ ਏਜੰਸੀਆਂ ਅਤੇ ਆਰਈ ਪਾਵਰ ਖਰੀਦਾਰ ਅਤੇ ਸਭ ਤੋਂ ਮਹੱਤਵਪੂਰਨ ਬੈਂਕ ਅਤੇ ਵਿੱਤੀ ਸੰਸਥਾਵਾਂ ਜੋ ਆਰਈ ਸੈਕਟਰ ਨੂੰ ਕਰਜ਼ਾ ਦੇਣ ਵਿੱਚ ਸ਼ਾਮਲ ਹਨ ਆਦਿ ਸਾਰੇ ਹਿਤਧਾਰਕ ਆਪਣੀਆਂ ਗਤੀਵਿਧੀਆਂ ਨੂੰ  ਇਕਸਾਰ ਕਰਨ  ਤਾਕਿ ਸੋਲਰ ਪੀਵੀ ਸੈੱਲਾਂ ਅਤੇ ਮੌਡਿਊਲਸ ਲਈ ਮਾਡਲਾਂ ਅਤੇ ਨਿਰਮਾਤਾਵਾਂ (ਏਐੱਲਐੱਮਐੱਮ) ਦੀ ਪ੍ਰਵਾਨਿਤ ਸੂਚੀ ਦੇ ਸਬੰਧ  ਵਿੱਚ ਮਿਤੀ 02.01.2019 ਦੇ ਆਰਡਰ ਦੀ ਸਖਤੀ ਨਾਲ ਪਾਲਣਾ ਕੀਤੀ ਜਾ ਸਕੇ।

 

****

 

ਆਰਸੀਜੇ/ ਐੱਮ



(Release ID: 1616846) Visitor Counter : 150