ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
"ਰੋਟੇਰੀਅਨ ਅੱਗੇ ਆ ਕੇ ਕੋਵਿਡ-19 ਖ਼ਿਲਾਫ਼ ਚੱਲ ਰਹੀ ਜੰਗ ਵਿੱਚ ਵਧੇਰੇ ਲੋਕਾਂ ਨੂੰ ਸ਼ਾਮਲ ਕਰਵਾਉਣ ਵਿੱਚ ਮਦਦ ਕਰਨ " - ਡਾ.ਹਰਸ਼ ਵਰਧਨ
ਡਾ. ਹਰਸ਼ ਵਰਧਨ ਨੇ ਰੋਟਰੀ ਇੰਟਰਨੈਸ਼ਨਲ ਨਾਲ ਵੀਡੀਓ ਕਾਨਫਰੰਸ ਕੀਤੀ
ਡਾ. ਹਰਸ਼ ਵਰਧਨ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸ਼ਰਾਰਤੀ ਅਤੇ ਗ਼ੈਰ-ਜ਼ਿੰਮੇਵਾਰ ਵਿਅਕਤੀਆਂ ਦੁਆਰਾ ਫੈਲਾਈਆਂ ਜਾ ਰਹੀਆਂ ਅਫ਼ਵਾਹਾਂ ਅਤੇ ਝੂਠੀਆਂ ਖ਼ਬਰਾਂ ਉੱਤੇ ਭਰੋਸਾ ਨਾ ਕਰਨ
Posted On:
21 APR 2020 4:04PM by PIB Chandigarh
"ਮੈਂ ਕੋਵਿਡ-19 ਖ਼ਿਲਾਫ਼ ਜੰਗ ਵਿੱਚ ਵੱਡਾ ਹਿੱਸਾ ਪਾਉਣ ਲਈ ਰੋਟੇਰੀਅਨ ਦਾ ਧੰਨਵਾਦੀ ਹਾਂ। ਅਸਲ ਵਿੱਚ ਉਨ੍ਹਾਂ ਦੁਆਰਾ ਪੀਐੱਮ-ਕੇਅਰਸ, ਹਸਪਤਾਲਾਂ ਲਈ ਉਪਕਰਣਾਂ, ਸੈਨੇਟਾਈਜ਼ਰਾਂ, ਖੁਰਾਕ, ਪੀਪੀਈ ਕਿੱਟਾਂ ਅਤੇ ਐੱਨ-95 ਮਾਸਕਾਂ ਆਦਿ ਵਿੱਚ ਪਾਇਆ ਯੋਗਦਾਨ ਪ੍ਰਸ਼ੰਸਾਯੋਗ ਹੈ।" ਕੇਂਦਰੀ ਸਿਹਤ ਮੰਤਰੀ ਨੇ ਇਹ ਸ਼ਬਦ ਦੇਸ਼ ਭਰ ਦੇ ਰੋਟੇਰੀਅਨਾਂ ਨਾਲ ਵੀਡੀਓ ਕਾਨਫਰੰਸਿੰਗ ਜ਼ਰੀਏ ਗੱਲਬਾਤ ਕਰਦੇ ਹੋਏ ਕਹੇ। ਗੱਲਬਾਤ ਦਾ ਉਦੇਸ਼ ਉਨ੍ਹਾਂ ਨੂੰ ਕੋਵਿਡ-19 ਦੇ ਖ਼ਿਲਾਫ਼ ਜੰਗ ਵਿੱਚ ਵੱਧ ਤੋਂ ਵੱਧ ਲੋਕਾਂ ਨੂੰ ਸ਼ਾਮਲ ਕਰਨ ਲਈ ਪ੍ਰੇਰਿਤ ਕਰਨਾ ਸੀ। ਉਨ੍ਹਾਂ ਕਿਹਾ, "ਉਸ ਦਿਨ ਤੋਂ ਜਦਕਿ 27 ਸਾਲ ਪਹਿਲਾਂ ਮੈਂ ਜਨਤਕ ਜੀਵਨ ਵਿੱਚ ਸ਼ਾਮਲ ਹੋਇਆ ਸੀ, ਦੇਸ਼ ਭਰ ਦੇ ਰੋਟੇਰੀਅਨਾਂ ਨੇ ਦਿੱਲੀ ਅਤੇ ਭਾਰਤ ਵਿੱਚ ਪੋਲੀਓ ਦੇ ਖਾਤਮੇ ਲਈ ਆਪਣੀਆਂ ਸੇਵਾਵਾਂ ਪੇਸ਼ ਕੀਤੀਆਂ ਸਨ। ਇੱਕ ਵਾਰ ਫਿਰ ਰੋਟੇਰੀਅਨ ਕੋਵਿਡ-19 ਦੇ ਪ੍ਰਭਾਵਾਂ ਨੂੰ ਘੱਟ ਕਰਨ ਦੀ ਚੁਣੌਤੀ ਦੇ ਭਾਰਤ ਸਰਕਾਰ ਦੇ ਯਤਨਾਂ ਪ੍ਰਤੀ ਆਪਣੀ ਪ੍ਰਤੀਬੱਧਤਾ ਜਤਾ ਰਹੇ ਹਨ। ਸਾਨੂੰ ਸਭ ਨੂੰ ਕੋਵਿਡ-19, ਜੋ ਕਿ ਵਿਸ਼ਵ ਦੇ 215 ਦੇਸ਼ਾਂ ਵਿੱਚ ਫੈਲ ਚੁੱਕਾ ਹੈ, ਨੂੰ ਹਰਾਉਣ ਲਈ ਮਿਲ ਕੇ ਖੜ੍ਹਾ ਹੋਣਾ ਚਾਹੀਦਾ ਹੈ।"
ਡਾ. ਹਰਸ਼ ਵਰਧਨ ਨੇ ਪੀਐੱਮ-ਕੇਅਰਸ ਫੰਡ ਵਿੱਚ 26 ਕਰੋੜ ਰੁਪਏ ਦਾ ਯੋਗਦਾਨ ਦੇਣ ਲਈ ਰੋਟੇਰੀਅਨਾਂ ਦਾ ਧੰਨਵਾਦ ਕੀਤਾ। ਰੋਟੇਰੀਅਨ ਇਸ ਤੋਂ ਇਲਾਵਾ 75 ਕਰੋੜ ਰੁਪਏ ਦੇ ਕੰਮ ਵੀ ਕਰ ਚੁੱਕੇ ਹਨ। ਇਸ ਤਰ੍ਹਾਂ ਦੀ ਮਾਨਵਤਾਵਾਦੀ ਮਦਦ ਪ੍ਰਸ਼ੰਸਾ ਦੀ ਪਾਤਰ ਹੈ।
ਉਨ੍ਹਾਂ ਕਿਹਾ ਕਿ ਮੈਂ ਇਹ ਕਹਿਣਾ ਚਾਹੁੰਦਾ ਹਾਂ, "ਦੁਨੀਆ ਭਰ ਵਿੱਚ ਭਾਰਤ ਇੱਕ ਅਜਿਹਾ ਦੇਸ਼ ਹੈ ਜਿਸ ਨੇ ਕਿ ਕੋਰੋਨਾ ਵਾਇਰਸ ਫੈਲਣ ਬਾਰੇ ਚੀਨ ਦੇ ਪ੍ਰਗਟਾਵੇ ਤੋਂ ਬਾਅਦ ਭਰਵਾਂ ਹੁੰਗਾਰਾ ਦਿੱਤਾ। ਅਗਲੇ ਦਿਨ ਹੀ ਭਾਰਤ ਨੇ ਸਥਿਤੀ ਉੱਤੇ ਨਿਗਰਾਨੀ ਰੱਖਣ ਦਾ ਕੰਮ ਸ਼ੁਰੂ ਕਰ ਦਿੱਤਾ ਅਤੇ ਸਾਂਝੇ ਨਿਗਰਾਨੀ ਗਰੁੱਪ ਦੀ ਪਹਿਲੀ ਮੀਟਿੰਗ ਵਿੱਚ ਸ਼ਾਮਲ ਹੋਇਆ। ਮੇਰੀ ਅਗਵਾਈ ਹੇਠ ਮੰਤਰੀਆਂ ਦਾ ਇਕ ਗਰੁੱਪ ਪ੍ਰਧਾਨ ਮੰਤਰੀ ਮਾਣਯੋਗ ਸ਼੍ਰੀ ਨਰੇਂਦਰ ਮੋਦੀ ਦੁਆਰਾ ਕਾਇਮ ਕੀਤਾ ਗਿਆ ਤਾਕਿ ਪੈਦਾ ਹੋ ਰਹੀ ਸਥਿਤੀ ਬਾਰੇ ਅਹਿਮ ਫੈਸਲੇ ਲਏ ਜਾ ਸਕਣ। ਇਹ ਖਤਰਨਾਕ ਵਾਇਰਸ ਦੁਆਰਾ ਭਾਰਤ ਵਿੱਚ ਕੀਤੇ ਗਏ ਹਮਲੇ ਨਾਲ ਨਜਿੱਠਣ ਲਈ ਜੰਗ ਸ਼ੁਰੂ ਕਰਨ ਲਈ ਕਾਫੀ ਸੀ।"
ਉਨ੍ਹਾਂ ਹੋਰ ਕਿਹਾ ਕਿ "ਮੈਨੂੰ ਤੁਹਾਡੇ ਇਸ ਬਾਰੇ ਸਕਾਰਾਤਮਕ ਵਿਚਾਰ ਅਤੇ ਟਿੱਪਣੀਆਂ ਸੁਣ ਕੇ ਤਸੱਲੀ ਹੋਈ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਦੁਆਰਾ ਕਾਰਵਾਈ ਕੀਤੀ ਜਾ ਰਹੀ ਹੈ। ਇਸ ਕਾਰਵਾਈ ਦੀ ਵਿਸ਼ਵ ਸਿਹਤ ਸੰਗਠਨ ਸਮੇਤ ਵਿਸ਼ਵ ਆਗੂਆਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਨੇ ਪ੍ਰਸ਼ੰਸਾ ਕੀਤੀ ਹੈ।"
ਡਾ. ਹਰਸ਼ ਵਰਧਨ ਨੇ ਕਿਹਾ, "ਬਹੁਤ ਸਾਰੇ ਦੇਸ਼ ਕੋਰੋਨਾ ਵਾਇਰਸ ਲਈ ਟੀਕਾ ਅਤੇ ਦਵਾਈਆਂ ਵਿਕਸਿਤ ਕਰਨ ਵਿੱਚ ਲੱਗੇ ਹੋਏ ਹਨ। ਦੁਨੀਆ ਇਸ ਤੱਥ ਨੂੰ ਮੰਨ ਰਹੀ ਹੈ ਕਿ ਭਾਰਤ ਕੋਰੋਨਾ ਖ਼ਿਲਾਫ਼ ਜੰਗ ਵਿੱਚ ਦੂਜੇ ਦੇਸ਼ਾਂ ਨਾਲੋਂ ਚੰਗਾ ਕੰਮ ਕਰ ਰਿਹਾ ਹੈ। ਟੀਕੇ ਦਾ ਵਿਕਾਸ ਜਾਰੀ ਹੈ ਅਤੇ ਇਸ ਉੱਤੇ ਅਜੇ ਲੰਬਾ ਸਮਾਂ ਲਗਣਾ ਹੈ। ਤਦ ਤੱਕ ਸਾਨੂੰ "ਪ੍ਰਭਾਵੀ ਸਮਾਜਿਕ ਟੀਕੇ" ਉੱਤੇ ਹੀ ਭਰੋਸਾ ਕਰਨਾ ਪਵੇਗਾ ਜੋ ਕਿ ਲੌਕਡਾਊਨ ਅਤੇ ਸਮਾਜਿਕ ਦੂਰੀ ਦੇ ਹੇਠ ਲਿਖੇ ਸਿਧਾਂਤਾਂ ਉੱਤੇ ਅਧਾਰਿਤ ਹੈ।"
"ਬਹੁਤ ਸਾਰੇ ਸਬੰਧਿਤ ਦੇਸ਼ ਇਕ ਬਹੁਤ ਲੋੜੀਂਦਾ ਟੀਕਾ ਅਤੇ ਦਵਾਈਆਂ ਵਿਕਸਿਤ ਕਰਨ ਵਿੱਚ ਲੱਗੇ ਹੋਏ ਹਨ, ਭਾਵੇਂ ਇਹ ਯਾਤਰਾ ਕਾਫੀ ਲੰਬੀ ਹੈ ਅਤੇ ਇਸ ਟੀਕੇ ਨੂੰ ਬਾਅਦ ਵਿੱਚ ਦੁਨੀਆ ਭਰ ਵਿੱਚ ਅਪਣਾਇਆ ਜਾਵੇਗਾ। ਮੇਰੇ ਤਹਿਤ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲਾ ਵੀ ਇਸ ਇਨੋਵੇਸ਼ਨ ਉੱਤੇ ਲੱਗਾ ਹੋਇਆ ਹੈ ਅਤੇ ਕੁਝ ਅਜਿਹੇ ਪ੍ਰੋਜੈਕਟਾਂ ਉੱਤੇ ਖਰਚ ਕਰ ਰਿਹਾ ਹੈ ਜੋ ਕਿ ਟੀਕੇ ਦੀ ਟੈਸਟਿੰਗ ਦੇ ਅਮਲ ਵਿੱਚ ਤੇਜ਼ੀ ਲਿਆਉਣਗੇ।" ਉਨ੍ਹਾਂ ਕਿਹਾ, "ਇਕ ਸਸਤੀ ਡਾਇਗਨੌਸਟਿਕ ਟੈਸਟ ਕਿੱਟ, ਜੋ ਕਿ 2 ਘੰਟੇ ਦੇ ਸਮੇਂ ਵਿੱਚ ਕਿਸੇ ਵਿਅਕਤੀ ਨੂੰ ਕੋਵਿਡ-19 ਹੋਣ ਲਈ ਤਸਦੀਕ ਕਰ ਸਕਦੀ ਹੈ, ਸ਼੍ਰੀ ਚਿਤ੍ਰ ਤਿਰੁਨਲ ਇੰਸਟੀਟਿਊਟ ਫਾਰ ਮੈਡੀਕਲ ਸਾਇੰਸਿਜ਼ ਐਂਡ ਟੈਕਨੋਲੋਜੀ (ਐੱਸਸੀਟੀਆਈਐੱਮਐੱਸਟੀ) ਦੁਆਰਾ ਵਿਕਸਿਤ ਕੀਤੀ ਗਈ ਹੈ। ਇਸ ਟੈਸਟ ਕਿੱਟ ਵਿੱਚ ਪੂੰਜੀ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦੁਆਰਾ ਲਗਾਈ ਗਈ ਹੈ ਅਤੇ ਇਸ ਦਾ ਨਾਮ ਚਿਤ੍ਰ ਜੀਨਲੈਂਪ-ਐੱਨ ਹੈ, ਜੋ ਕਿ ਸਾਰਸ-ਕੋਵ-2 ਐੱਨ-ਜੀਨ ਦੇ ਇਲਾਜ ਲਈ ਬਣੀ ਹੈ ਅਤੇ ਜੀਨ ਦੇ ਦੋ ਖੇਤਰਾਂ ਦੀ ਪਛਾਣ ਕਰ ਸਕਦੀ ਹੈ। ਇਸ ਨਾਲ ਯਕੀਨੀ ਬਣੇਗਾ ਕਿ ਟੈਸਟ ਇੱਕ ਖੇਤਰ ਵਿੱਚ ਜੀਨ ਵਾਇਰਲ ਹੋਣ ਉੱਤੇ ਵੀ ਫੇਲ ਨਹੀਂ ਹੋਵੇਗਾ।"
ਇਸ ਦੇ ਆਲੇ-ਦੁਆਲੇ ਘੁੰਮ ਰਹੇ ਰਿਸਕ ਬਾਰੇ ਲੋਕਾਂ ਦੀ ਉਤਸੁਕਤਾ ਦਾ ਹਵਾਲਾ ਦਿੰਦੇ ਹੋਏ ਡਾ. ਹਰਸ਼ ਵਰਧਨ ਨੇ "ਆਰੋਗਯ ਸੇਤੂ" ਮੋਬਾਈਲ ਐਪ ਦੀ ਪ੍ਰਭਾਵਸ਼ੀਲਤਾ ਦਾ ਜ਼ਿਕਰ ਕੀਤਾ ਜਿਸ ਨੂੰ ਕਿ ਹੁਣ ਤੱਕ ਅੱਧਾ ਕਰੋੜ ਲੋਕ ਡਾਊਨਲੋਡ ਕਰ ਚੁੱਕੇ ਹਨ। ਇਹ ਮੋਬਾਈਲ ਐਪ ਭਾਰਤ ਸਰਕਾਰ ਦੁਆਰਾ ਵਿਕਸਿਤ ਕੀਤੀ ਗਈ ਹੈ ਤਾਕਿ ਕੋਵਿਡ-19 ਖ਼ਿਲਾਫ਼ ਸਾਂਝੀ ਜੰਗ ਵਿੱਚ ਜ਼ਰੂਰੀ ਸਿਹਤ ਸੇਵਾਵਾਂ ਨੂੰ ਭਾਰਤ ਦੀ ਜਨਤਾ ਨਾਲ ਜੋੜਿਆ ਜਾ ਸਕੇ। ਇਸ ਐਪ ਦਾ ਉਦੇਸ਼ ਭਾਰਤ ਸਰਕਾਰ ਦੀਆਂ ਉਨ੍ਹਾਂ ਪਹਿਲਾਂ ਵਿੱਚ ਤੇਜ਼ੀ ਲਿਆਉਣਾ ਹੈ ਜੋ ਕਿ ਵਰਤੋਂਕਾਰਾਂ ਨੂੰ ਐਪ ਬਾਰੇ ਜਾਣੂ ਕਰਵਾ ਰਹੀਆਂ ਹਨ।
ਕੇਂਦਰੀ ਮੰਤਰੀ ਨੇ ਕਿਹਾ, "ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਨੇ ਬਿਮਾਰੀ ਦੇ ਫੈਲਣ ਦੌਰਾਨ ਜ਼ਰੂਰੀ ਸਿਹਤ ਸੰਭਾਲ਼ ਸੇਵਾਵਾਂ ਲਈ ਵਿਸਤ੍ਰਿਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ। ਅਜਿਹੇ ਮਰੀਜ਼ਾਂ ਨੂੰ ਟੈਲੀ ਕੰਸਲਟੇਸ਼ਨ, ਡਿਜੀਟਲ ਪਰਚੀਆਂ ਅਤੇ ਦਵਾਈਆਂ ਦੀ ਘਰਾਂ ਵਿੱਚ ਪਹੁੰਚ ਦੀਆਂ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਦੀਆਂ ਹਨ।" ਡਾ. ਹਰਸ਼ ਵਰਧਨ ਨੇ ਰੋਟੇਰੀਅਨਾਂ ਨੂੰ ਸੱਦਾ ਦਿੱਤਾ ਕਿ ਉਹ ਅਫਵਾਹਾਂ ਅਤੇ ਝੂਠੀਆਂ ਖ਼ਬਰਾਂ ਉੱਤੇ ਭਰੋਸਾ ਨਾ ਕਰਨ ਜੋ ਕਿ ਕੁਝ ਗ਼ੈਰ-ਜ਼ਿੰਮੇਵਾਰ ਅਤੇ ਸ਼ਰਾਰਤੀ ਅਨਸਰਾਂ ਦੁਆਰਾ ਫੈਲਾਈਆਂ ਜਾ ਰਹੀਆਂ ਹਨ। ਇਸ ਸਥਿਤੀ ਦਾ ਮੁਕਾਬਲਾ ਕਰਨ ਲਈ ਭਾਰਤ ਸਰਕਾਰ ਨੇ 543 ਕਰੋੜ ਐੱਸਐੱਮਐੱਸ ਭੇਜੇ ਹਨ ਅਤੇ ਪਹਿਲਾਂ ਤੋਂ ਰਿਕਾਰਡ ਕੀਤੇ ਕਾਲਰ ਟਿਊਨ ਸੰਦੇਸ਼ ਮੋਬਾਈਲ ਉੱਤੇ ਚਲਾਏ ਜਾ ਰਹੇ ਹਨ।"
ਡਾ. ਹਰਸ਼ ਵਰਧਨ ਨੇ ਕਿਹਾ, "ਮੈਂ ਰੋਟੇਰੀਅਨਾਂ ਨਾਲ ਸਰਗਰਮ ਸਹਿਯੋਗ ਅਤੇ ਯੋਗਦਾਨ ਲਈ ਗੱਲਬਾਤ ਦੇ ਇੱਕ ਹੋਰ ਦੌਰ ਦਾ ਚਾਹਵਾਨ ਹਾਂ ਜੋ ਕਿ ਯਕੀਨੀ ਤੌਰ ’ਤੇ ਦੇਸ਼ ਦੇ ਹਿਤਾਂ ਵਿੱਚ ਨਤੀਜਾ- ਅਧਾਰਿਤ ਸਿੱਧ ਹੋਵੇਗਾ।"
*****
ਐੱਮਵੀ/ਐੱਮਆਰ
(Release ID: 1616794)
Visitor Counter : 187