ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਪੁਣੇ ਦੀ ਮੋਬਾਈਲ ਐਪ ‘ਸੰਯਮ’ (Saiyam) ਰੱਖਦੀ ਹੈ ਕੁਆਰੰਟੀਨ ਕੀਤੇ ਨਾਗਰਿਕਾਂ ਦੀ ਪੂਰੀ ਖ਼ਬਰ
Posted On:
21 APR 2020 3:56PM by PIB Chandigarh
ਘਰਾਂ ’ਚ ਕੁਆਰੰਟੀਨ ਕੀਤੇ ਨਾਗਰਿਕਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਪੂਰੀ ਖੋਜ–ਖ਼ਬਰ (ਟ੍ਰੈਕ) ਰੱਖਣ ਅਤੇ ਇਹ ਯਕੀਨੀ ਬਣਾਉਣ ਲਈ ਕਿ ਉਹ ਸੱਚਮੁਚ ਘਰ ’ਚ ਹੀ ਹਨ, ‘ਸੰਯਮ’ ਨਾਮ ਦੀ ਇੱਕ ਮੋਬਾਈਲ ਐਪਲੀਕੇਸ਼ਨ ਪੁਣੇ ਨਗਰ ਨਿਗਮ ਨੇ ‘ਸਮਾਰਟ ਸਿਟੀਜ਼ ਮਿਸ਼ਨ’ (ਐੱਸਸੀਐੱਮ – SCM) ਵੱਲੋਂ ਵਿਕਸਤ ਕੀਤੀ ਹੈ।
ਨਗਰ ਪ੍ਰਸ਼ਾਸਨ ਨੇ ਘਰਾਂ ਅੰਦਰ ਕੁਆਰੰਟੀਨ ਕੀਤੇ ਨਾਗਰਿਕਾਂ ਉੱਤੇ ਨਜ਼ਰ ਰੱਖਣ ਲਈ ਟੈਕਨੋਲੋਜੀ ਸਮਾਧਾਨਾਂ ਦੀ ਮਦਦ ਨਾਲ ਪ੍ਰਸ਼ਾਸਕੀ ਕਦਮ ਚੁੱਕੇ ਹਨ। ਨਗਰ ਪ੍ਰਸ਼ਾਸਨ ਨੇ ਰੋਜ਼ਾਨਾ ਅਧਾਰ ’ਤੇ ਘਰ ਅੰਦਰ ਕੁਆਰੰਟੀਨ ਕੀਤੇ ਲੋਕਾਂ ਬਾਰੇ ਪੂਰੀ ਖੋਜ–ਖ਼ਬਰ ਰੱਖਣ ਲਈ ਪੰਜ–ਜ਼ੋਲਾਂ ਵਾਸਤੇ ਸਮਰਪਿਤ ਟੀਮਾਂ ਨਿਯੁਕਤ ਕੀਤੀਆਂ ਹਨ। ਇਹ ਟੀਮਾਂ ਅਜਿਹੇ ਲੋਕਾਂ ਉੱਤੇ ਨਜ਼ਰ ਰੱਖਣਗੀਆਂ, ਜੋ ਪਿੱਛੇ ਜਿਹੇ ਕੌਮਾਂਤਰੀ ਦੌਰੇ ਕਰ ਕੇ ਪਰਤੇ ਹਨ ਅਤੇ ਜਿਨ੍ਹਾਂ ਨੂੰ ਕੋਵਿਡ–19 ਦੇ ਇਲਾਜ ਤੋਂ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ। ਉਸੇ ਮੁਤਾਬਕ ਟੀਮਾਂ ਕੁਆਰੰਟੀਨ ਕੀਤੇ ਲੋਕਾਂ ਤੋਂ ਉਨ੍ਹਾਂ ਦੀ ਸਿਹਤ ਦੀ ਤਾਜ਼ਾ ਹਾਲਤ ਬਾਰੇ ਅੱਪਡੇਟਸ ਤੇ ਉਨ੍ਹਾਂ ਦੇ ਸੰਪਰਕ ’ਚ ਆਏ ਲੋਕਾਂ ਦੇ ਵੇਰਵੇ ਲੈਣਗੀਆਂ। ਜਿਹੜੇ ਵਿਅਕਤੀਆਂ ਦੇ ਘਰਾਂ ’ਤੇ ਕੁਆਰੰਟੀਨ ਮੋਹਰ ਲਾਈ ਗਈ ਹੈ; ਟੀਮਾਂ ਉਨ੍ਹਾਂ ਬਾਰੇ ਚੈੱਕ ਕਰਨਗੀਆਂ ਕਿ ਕੀ ਉਨ੍ਹਾਂ ਨੂੰ ਭੋਜਨ, ਬਿਸਤਰਾ, ਬਰਤਨ, ਕੱਪੜੇ ਤੇ ਗੁਸਲਖਾਨੇ ਵੱਖਰੇ ਦਿੱਤੇ ਜਾ ਰਹੇ ਹਨ ਕਿ ਨਹੀਂ।
ਇਹ ਟੀਮਾਂ ਚੈੱਕ ਕਰਦੀਆਂ ਹਨ ਕਿ ਕੀ ਘਰਾਂ ਅੰਦਰ ਕੁਆਰੰਟੀਨ ਕੀਤੇ ਲੋਕਾਂ ਨੇ ‘ਸੰਯਮ’ ਮੋਬਾਈਲ ਐਪਲੀਕੇਸ਼ਨ ਡਾਊਨਲੋਡ ਕੀਤੀ ਹੈ ਜਾਂ ਨਹੀਂ। ਇਸ ਮੋਬਾਈਲ ਐਪਲੀਕੇਸ਼ਨ ਵਿੱਚ ਜੀਪੀਐੱਸ (GPS) ਟ੍ਰੈਕਿੰਗ ਹੈ ਕਿ ਤਾਂ ਜੋ ਜਦੋਂ ਵੀ ਕਦੇ ਕੁਆਰੰਟੀਨ ਕੀਤੇ ਨਾਗਰਿਕ ਆਪਣੇ ਘਰਾਂ ਤੋਂ ਬਾਹਰ ਜਾਣ, ਤਾਂ ਨਗਰ ਪ੍ਰਸ਼ਾਸਨ ‘ਅਲਰਟ’ ਹੋ ਜਾਣ ਅਤੇ ਸਥਾਨਕ ਵਾਰਡ ਜਾਂ ਸਥਾਨਕ ਪੁਲਿਸ ਸਟੇਸ਼ਨ ਨੂੰ ਵੀ ਉਸ ਦੀ ਜਾਣਕਾਰੀ ਮਿਲ ਸਕੇ, ਤਦ ਉਹ ਤੁਰੰਤ ਪਰਿਵਾਰ ਨੂੰ ਮਿਲ ਸਕਣ।
ਘਰਾਂ ’ਚ ਕੁਆਰੰਟੀਨ ਕੀਤੇ ਸਾਰੇ ਨਾਗਰਿਕਾਂ ਲਈ ਇਹ ਐਪ ਡਾਊਨਲੋਡ ਕਰ ਕੇ ਇੰਸਟਾਲ ਕਰਨੀ ਲਾਜ਼ਮੀ ਹੈ। ਅਜਿਹੇ ਸ਼ਨਾਖ਼ਤ ਕੀਤੇ ਨਾਗਰਿਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਕੁਆਰੰਟੀਨ ਦੇ ਸਮੇਂ ਦੌਰਾਨ ਆਪਣੇ ਮੋਬਾਈਲ ਫ਼ੋਨ ਵਿੱਚ ਜੀਪੀਐੱਸ (GPS) ਦਾ ਫ਼ੀਚਰ ਸਦਾ ਆੱਨ ਰੱਖਣ ਅਤੇ ਮੋਬਾਈਲ ਉਪਕਰਣ ਵੀ ਹਰ ਵੇਲੇ 24 ਘੰਟੇ ਸਵਿੱਚ–ਆਨ ਰੱਖਿਆ ਜਾਵੇ। ਅਜਿਹੇ ਨਾਗਰਿਕਾਂ ਦੀ ਹਰ ਤਰ੍ਹਾਂ ਦੀ ਹਿੱਲਜੁੱਲ ਐਨ ਨਾਲੋ–ਨਾਲ ਉਸੇ ਵੇਲੇ (ਰੀਅਲ–ਟਾਈਮ ਟ੍ਰੈਕਿੰਗ) ਕੇਂਦਰੀ ਤੌਰ ਉੱਤੇ ਮਾਨੀਟਰਿੰਗ ਸੈੱਲ ਤੋਂ ਹੀ ਮੌਨੀਟਰ ਕੀਤੀ ਜਾ ਸਕਦੀ ਹੈ ਅਤੇ ਉਸ ਨੂੰ ਲਾਲ, ਗੂੜ੍ਹੀ ਪੀਲੀ ਜਾਂ ਹਰੇ ਵਜੋਂ ਚਿੰਨ੍ਹਿਤ ਕੀਤਾ ਜਾਂਦਾ ਹੈ। ਲਾਲ ਰੰਗ ਦਰਸਾਉਂਦਾ ਹੈ ਕਿ ਵਿਅਕਤੀ ਲੰਮੇ ਸਮੇਂ ਲਈ ਬਾਹਰ ਰਿਹਾ ਹੈ; ਪੀਲਾ ਰੰਗ ਦਰਸਾਉਂਦਾ ਹੈ ਕਿ ਵਿਅਕਤੀ ਦੀ ਸੀਮਤ ਹਿੱਲਜੁੱਲ ਹੀ ਹੈ ਅਤੇ ਹਰਾ ਰੰਗ ਦਰਸਾਉਂਦਾ ਹੈ ਕਿ ਵਿਅਕਤੀ ਆਪਣੇ ਘਰ ਦੀਆਂ ਸੀਮਾਵਾਂ ਅੰਦਰ ਹੀ ਬੰਦ ਹੈ।
ਘਰ ਅੰਦਰ ਕੁਆਰੰਟੀਨ ਕੀਤੇ ਨਾਗਰਿਕਾਂ ਉੱਤੇ ਨਿਗਰਾਨੀ ਰੱਖਣ ਵਾਲੇ ਡੈਸ਼ਬੋਰਡ ਨੂੰ ਹੇਠਾਂ ਇੱਕ ਚਿੱਤਰ ਰਾਹੀਂ ਦਰਸਾਇਆ ਜਾਂਦਾ ਹੈ:
ਘਰ ਅੰਦਰ ਕੁਆਰੰਟੀਨ ਕੀਤੇ ਨਾਗਰਿਕਾਂ ਦੀ ਰੀਅਲ–ਟਾਈਮ ਟ੍ਰੈਕਿੰਗ ਹੇਠਾਂ ਦਰਸਾਈ ਜਾਂਦੀ ਹੈ:
****
ਆਰਜੇ/ਐੱਨਜੀ
(Release ID: 1616779)
Visitor Counter : 249