ਬਿਜਲੀ ਮੰਤਰਾਲਾ

ਲੌਕਡਾਊਨ ਦੌਰਾਨਕੋਵਿਡ-19 ਮਹਾਮਾਰੀ ’ਤੇ ਰੋਕ ਲਗਾਉਣ ਲਈ ਬਿਜਲੀ ਮੰਤਰਾਲੇ ਦੇ ਕੇਂਦਰੀ ਪਬਲਿਕ ਸੈਕਟਰ ਅਦਾਰੇ (ਪੀਐੱਸਯੂ)ਆਰਈਸੀਨੇ ਰਾਹਤ ਕਾਰਜਵਧਾਏ

ਪਬਲਿਕ ਸੈਕਟਰ ਅਦਾਰੇ (ਪੀਐੱਸਯੂ)ਨੇ 76,000 ਤੋਂ ਜ਼ਿਆਦਾ ਲੋੜਵੰਦਾਂ ਤੱਕ ਭੋਜਨ ਅਤੇ ਰਾਸ਼ਨ ਪਹੁੰਚਾਇਆ

ਨਵਰਤਨ ਐੱਨਬੀਐੱਫਸੀ ਨੇ ਰੋਜ਼ਾਨਾ 500 ਭੋਜਨ ਪੈਕਟ ਪ੍ਰਦਾਨ ਕਰਨ ਲਈ ਦਿੱਲੀ ਪੁਲਿਸ ਨਾਲ ਤਾਲਮੇਲ ਕੀਤਾ
ਇਸਤੋਂ ਪਹਿਲਾਂ ਪੀਐੱਮ ਕੇਅਰਸ ਫੰਡ ਵਿੱਚ 150 ਕਰੋੜ ਰੁਪਏ ਦਾ ਯੋਗਦਾਨ ਦਿੱਤਾ

Posted On: 21 APR 2020 11:18AM by PIB Chandigarh

ਸ੍ਰੀਨਗਰ ਤੋਂ ਲੈ ਕੇ ਕੰਨਿਆਕੁਮਾਰੀ, ਜਾਮਨਗਰ ਤੋਂ ਸ਼ਿਲੋਂਗ ਤੱਕ ਦਿਹਾੜੀਦਾਰਾਂ ਲਈ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਹੋਏ ਪ੍ਰਵਾਸੀ ਹਨ, ਨੂੰ ਭੁੱਖਮਰੀ ਤੋਂ ਵੀ ਓਨਾ ਹੀ ਖਤਰਾ ਹੈ ਜਿੰਨਾ ਕਿ ਕੋਵਿਡ-19 ਦਾ ਹੈ। ਉਨ੍ਹਾਂ ਦੀ ਦੁਰਦਸ਼ਾ ਤੇ ਚਿੰਤਤ ਹੁੰਦਿਆਂ ਆਰਈਸੀ ਫਾਊਂਡੇਸ਼ਨ, ਆਰਈਸੀ ਲਿਮਿਟਿਡ ਦੀ ਸੀਐੱਸਆਰ ਆਰਮ ਅਤੇ ਨਵਰਤਨ ਸੀਪੀਐੱਸਈ ਅਤੇ ਬਿਜਲੀ ਮੰਤਰਾਲੇ ਦੇ ਪ੍ਰਸ਼ਾਸਕੀ ਨਿਯੰਤਰਣ ਤਹਿਤ ਬਿਜਲੀ ਖੇਤਰ ਦੇ ਪ੍ਰੋਜੈਕਟਾਂਲਈ ਦੇਸ਼ ਦੇ ਪ੍ਰਮੁੱਖ ਵਿੱਤਦਾਤਾ ਨੇ ਲੌਕਡਾਊਨ ਦੌਰਾਨ ਹੁਣ ਤੱਕ 76,000 ਦਿਹਾੜੀਦਾਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪੱਕਿਆ ਹੋਇਆ ਭੋਜਨ, ਰਾਸ਼ਨ, ਸੁਵਿਧਾਵਾਂ ਦੇ ਪੈਕਟ, ਮਾਸਕ, ਸੈਨੇਟਾਈਜ਼ਰ ਵੰਡਣ ਦੇ ਨਾਲ ਹੀ ਉਨ੍ਹਾਂ ਦੇ ਠਹਿਰਨ ਦਾ ਵੀ ਪ੍ਰਬੰਧ ਕੀਤਾ ਹੈ। ਆਰਈਸੀ ਫਾਊਂਡੇਸ਼ਨ ਨੇ ਇਨ੍ਹਾਂ ਗਤੀਵਿਧੀਆਂ ਲਈ ਪਹਿਲਾਂ ਹੀ 7 ਕਰੋੜ ਰੂਪਏ ਦੇ ਫੰਡ ਪ੍ਰਵਾਨ ਕਰ ਦਿੱਤੇ ਸਨ ਅਤੇ ਇਸ ਤਰ੍ਹਾਂ ਹੀ ਹੋਰ ਫੰਡਾਂ ਦਾ ਪ੍ਰਬੰਧ ਕਰਨਾ ਪਹਿਲਾਂ ਤੋਂ ਹੀ ਪਾਈਪਲਾਈਨ ਵਿੱਚ ਹੈ।

Description: C:\Users\hp\Desktop\WhatsApp Image 2020-04-21 at 8.52.42 AM.jpeg

 

ਕੇਂਦਰੀ ਊਰਜਾ ਅਤੇ ਅਖੁੱਟ ਊਰਜਾ ਮੰਤਰੀ, ਸ਼੍ਰੀ ਆਰ. ਕੇ. ਸਿੰਘ ਦੇ ਸੱਦੇ ਨੂੰ ਸਵੀਕਾਰ ਕਰਦੇ ਹੋਏ ਆਰਈਸੀ ਨੇ ਕੋਰੋਨੋਵਾਇਰਸ ਖ਼ਿਲਾਫ਼ ਭਾਰਤ ਦੀ ਲੜਾਈ ਦਾ ਸਮਰਥਨ ਕਰਨ ਲਈ  ਪ੍ਰਧਾਨ ਮੰਤਰੀ ਨਾਗਰਿਕ ਸਹਾਇਤਾ ਅਤੇ ਐਮਰਜੈਂਸੀ ਸਥਿਤੀ ਵਿੱਚ ਰਾਹਤ (ਪੀਐੱਮ ਕੇਅਰਸ ਫੰਡ) ਲਈ 150 ਕਰੋੜ ਰੁਪਏ ਪਹਿਲਾਂ ਹੀ ਦਾਨ ਕਰ ਦਿੱਤੇ ਹਨ। ਇਸਦੇ ਇਲਾਵਾ ਸਾਰੇ ਆਰਈਸੀ ਕਰਮਚਾਰੀਆਂ ਨੇ ਸਵੈਇੱਛਾ ਨਾਲ ਪੀਐੱਮ ਨੈਸ਼ਨਲ ਰਿਲੀਫਫੰਡ ਵਿੱਚ ਇੱਕ ਦਿਨ ਦੀ ਤਨਖ਼ਾਹ ਦਾ ਯੋਗਦਾਨ ਦਿੱਤਾ ਹੈ।

ਆਰਈਸੀ ਫਾਊਂਡੇਸ਼ਨ ਸਬੰਧਿਤ ਰਾਜ ਦੀ ਮਾਲਕੀ ਵਾਲੀਆਂ ਬਿਜਲੀ ਵੰਡ ਸੁਵਿਧਾਵਾਂ ਨਾਲ ਮਿਲ ਕੇ ਅਨਾਜ ਦੇ ਪੈਕਟ ਅਤੇ ਮਾਸਕ, ਸੈਨੇਟਾਈਜ਼ਰ ਜਿਹੀਆਂ ਹੋਰ ਉਪਯੋਗੀ ਵਸਤਾਂ ਦੇ ਪੈਕਟ ਪ੍ਰਦਾਨ ਕਰ ਰਹੇ ਹਨ। ਆਰਈਸੀ ਨੇ 500 ਭੋਜਨ ਪੈਕਟ ਪ੍ਰਦਾਨ ਕਰਨ ਲਈ ਦਿੱਲੀ ਪੁਲਿਸ ਨਾਲ ਟਾਈਅਪ ਕੀਤਾ ਹੈ ਜੋ ਚਾਰ ਮੈਂਬਰਾਂ ਵਾਲੇ ਪਰਿਵਾਰਾਂ ਨੂੰ ਰੋਜ਼ਾਨਾ ਭੋਜਨ ਦੇ ਸਕਦਾ ਹੈ। ਆਰਈਸੀ ਫਾਊਂਡੇਸ਼ਨ ਨੇ 10-30 ਦਿਨਾਂ ਲਈ ਦਿਨ ਵਿੱਚ ਦੋ ਵਾਰ ਪੱਕਿਆ ਹੋਇਆ ਭੋਜਨ ਪ੍ਰਦਾਨ ਕਰਨ ਲਈ ਦੇਸ਼ ਭਰ ਦੇ ਵਿਭਿੰਨ ਜ਼ਿਲ੍ਹਿਆਂ ਦੀਆਂ ਵੰਡ ਕੰਪਨੀਆਂ, ਕਲੈਕਟਰ ਅਤੇ/ਜਾਂ ਜ਼ਿਲ੍ਹਾ ਮੈਜਿਸਟਰੇਟਾਂ ਦੇ ਦਫ਼ਤਰਾਂ ਲਈ ਫੰਡ ਜਾਰੀ ਕੀਤੇ ਹਨ। ਉਨ੍ਹਾਂ ਦੇ ਖੇਤਰਾਂ ਵਿੱਚ ਇਸਨੂੰ ਲਾਗੂ ਕਰਨ ਲਈ ਹੋਰ ਜ਼ਿਲ੍ਹਿਆਂ ਨਾਲ ਗੱਲਬਾਤ ਚਲ ਰਹੀ ਹੈ। ਇਸਤੋਂ ਇਲਾਵਾ ਇਨ੍ਹਾਂ ਜ਼ਿਲ੍ਹਿਆਂ ਵਿੱਚ ਉਨ੍ਹਾਂ ਲੋਕਾਂ ਨੂੰ ਭੋਜਨ ਕਿੱਟ ਵੀ ਉਪਲੱਬਧ ਕਰਵਾਈ ਜਾ ਰਹੀ ਹੈ ਜਿਨ੍ਹਾਂ ਕੋਲ ਘਰ ਵਿੱਚ ਭੋਜਨ ਬਣਾਉਣ ਦੀਆਂ ਸੁਵਿਧਾਵਾਂ ਨਹੀਂ ਹਨ।

ਆਰਈਸੀ ਵਰਲਡ ਹੈੱਡਕੁਆਰਟਰ, ਗੁਰੂਗ੍ਰਾਮ ਨਾਲ ਸਬੰਧਿਤ ਵਿਭਿੰਨ ਰਾਜਾਂ ਜਿਵੇਂ ਬਿਹਾਰ, ਪੱਛਮੀ ਬੰਗਾਲ, ਓਡੀਸ਼ਾ, ਗੁਜਰਾਤ ਆਦਿ ਦੇ ਨਿਰਮਾਣ ਵਿੱਚ ਲੱਗੇ ਦਿਹਾੜੀਦਾਰਾਂ ਅਤੇ ਖੇਤਰ ਦੇ ਹੋਰ ਲੋੜਵੰਦਾਂ ਨੂੰ ਵੀ ਹਫ਼ਤੇ ਤੋਂ ਬਾਅਦ ਆਟਾ, ਚਾਵਲ, ਦਾਲ, ਖੁਰਾਕੀਤੇਲ, ਸਾਬਣ, ਸੈਨੇਟਾਈਜ਼ਰ ਆਦਿ ਜਿਹੀਆਂ ਰਾਸ਼ਨ ਦੀਆਂ ਚੀਜ਼ਾਂ ਉਪਲੱਬਧ ਕਰਵਾਈਆਂ ਜਾ ਰਹੀਆਂ ਹਨ

*****

 

ਆਰਸੀਜੇ/ਐੱਮ



(Release ID: 1616639) Visitor Counter : 213