ਰੱਖਿਆ ਮੰਤਰਾਲਾ
ਭਾਰਤੀ ਵਾਯੂ ਸੈਨਾ ਦਾ ਕੋਵਿਡ 19 ਖਿਲਾਫ਼ ਲੜਾਈ ਵਿੱਚ ਸਮਰਥਨ
Posted On:
20 APR 2020 7:13PM by PIB Chandigarh
ਭਾਰਤੀ ਵਾਯੂ ਸੈਨਾ ਨੇ ਕੋਵਿਡ 19 ਖਿਲਾਫ਼ ਲੜਾਈ ਵਿੱਚ ਦੇਸ਼ ਲਈ ਆਪਣਾ ਸਰਗਰਮ ਸਹਿਯੋਗ ਜਾਰੀ ਰੱਖਿਆ ਹੈ।ਭਾਰਤੀ ਵਾਯੂ ਸੈਨਾ ਨੇ ਦੇਸ਼ਭਰ ਦੇ ਨੋਡਲ ਸਪਲਾਈ ਟਿਕਾਣਿਆਂ ਅਤੇ ਹਾਸਲ ਕਰਨ ਵਾਲੇ ਸਥਾਨਾਂ ਵਿਚਾਲੇ ਹਵਾਈ ਪੁਲ਼ ਬਣਾਉਣ ਅਤੇ ਕਾਇਮ ਰੱਖਣ ਲਈ ਆਪਣੇ ਟਰਾਂਸਪੋਰਟ ਅਤੇ ਰੋਟਰੀ ਵਿੰਗ ਦੇ ਜਹਾਜ਼ਾਂ ਨੂੰ ਜ਼ਰੂਰੀ ਸਹਾਇਕ ਢਾਂਚੇ ਨਾਲ ਲਾਮਬੰਦ ਕੀਤਾ ਹੈ।ਭਾਰਤੀ ਵਾਯੂ ਸੈਨਾ ਨੇ ਹਵਾਈ ਮਾਰਗ ਰਾਹੀਂ ਮੈਡੀਕਲ ਸਪਲਾਈ ਜਿਸ ਵਿੱਚ ਪੀਪੀਈ, ਟੈਸਟਿੰਗ ਕਿੱਟਾਂ, ਸਵੱਛਤਾ ਸਮੱਗਰੀ ਅਤੇ ਸਹਾਇਕ ਉਪਕਰਣ ਸ਼ਾਮਲ ਹਨ ਦੀ ਪੂਰਤੀ ਦੀ ਜ਼ਿੰਮੇਵਾਰੀ ਲਈ ਹੈ।
ਭਾਰਤੀ ਵਾਯੂ ਸੈਨਾ ਨੇ 16 ਰਾਜਾਂ ਅਤੇ ਜੰਮੂ ਕਸ਼ਮੀਰ, ਲੱਦਾਖ ਅਤੇ ਪੁੱਡੂਚੇਰੀ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਟਿਕਾਣਿਆਂ ਤੇ ਸਮੱਗਰੀ ਪਹੁੰਚਾਈ ਹੈ।ਲੱਦਾਖ ਕੇਂਦਰ ਸ਼ਾਸਿਤ ਪ੍ਰਦੇਸ਼ ਤੋਂ ਜਾਂਚ ਲਈ ਸਵੈਬ ਨਮੂਨਿਆਂ ਨੂੰ ਲੈ ਕੇ ਜਾਣ ਦੀ ਮਹੱਤਵਪੂਰਨ ਲੋੜ ਭਾਰਤੀ ਵਾਯੂ ਸੈਨਾ ਦੁਆਰਾ ਪੂਰੀ ਕੀਤੀ ਜਾ ਰਹੀ ਹੈ।ਇਸ ਤੋਂ ਇਲਾਵਾ ਭਾਰਤੀ ਵਾਯੂ ਸੈਨਾ ਨੇ ਡੀਆਰਡੀਓ ਅਤੇ ਆਈਸੀਐੱਮਆਰ ਸਮੇਤ ਵੱਖ-ਵੱਖ ਏਜੰਸੀਆਂ ਲਈ ਕੋਵਿਡ ਸਹਾਇਤਾ ਸਮੱਗਰੀ ਪਹੁੰਚਾਈ ਹੈ।ਅੱਜ ਤੱਕ ਭਾਰਤੀ ਵਾਯੂ ਸੈਨਾ ਨੇ ਲਗਭਗ 450 ਟਨ ਮੈਡੀਕਲ ਉਪਕਰਣ ਅਤੇ ਸਹਾਇਕ ਸਮੱਗਰੀ ਦੀ ਢੋਆ-ਢੁਆਈ ਕੀਤੀ ਹੈ।
ਕੋਵਿਡ 19 ਲਈ ਸਾਵਧਾਨੀਆਂ ਬਾਰੇ ਜਾਣਕਾਰੀ ਦੇ ਨਾਲ-ਨਾਲ ਭਾਰਤ ਸਰਕਾਰ ਦੁਆਰਾ ਜਾਰੀ ਨਿਯਮਿਤ ਦਿਸ਼ਾ-ਨਿਰਦੇਸ਼ਾਂ ਨੂੰ ਵੀ ਭਾਰਤੀ ਵਾਯੂ ਸੈਨਾ ਦੇ ਸਾਰੇ ਬੇਸਾਂ ਤੱਕ ਫੈਲਾਇਆ ਜਾ ਰਿਹਾ ਹੈ।ਭਾਰਤੀ ਵਾਯੂ ਸੈਨਾ ਦੇ ਕੰਮਕਾਜੀ ਟਿਕਾਣਿਆਂ ‘ਤੇ ਸਫਾਈ ਅਤੇ ਸਮਾਜਿਕ ਦੂਰੀ ਦੇ ਸਖ਼ਤ ਉਪਾਵਾਂ ਨੂੰ ਅਪਣਾਇਆ ਜਾ ਰਿਹਾ ਹੈ।ਭਾਰਤੀ ਵਾਯੂ ਸੈਨਾ ਦੇ ਜਵਾਨਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੁਆਰਾ ਸੁਰੱਖਿਅਤ ਰਹਿਣ ਲਈ 'ਆਰੋਗਯ ਸੇਤੂ' ਐਪਲੀਕੇਸ਼ਨ ਦੀ ਵਰਤੋਂ ਕੀਤੀ ਜਾ ਰਹੀ ਹੈ।
ਜਿਵੇਂ ਸਮੁੱਚਾ ਦੇਸ਼ ਮਹਾਮਾਰੀ ਨੂੰ ਕਾਬੂ ਕਰਨ ਅਤੇ ਹਰਾਉਣ ਲਈ ਵੱਡੇ ਕਦਮ ਚੁੱਕ ਰਿਹਾ ਹੈ,ਭਾਰਤੀ ਵਾਯੂ ਸੈਨਾ ਪੇਸ਼ੇਵਰ ਢੰਗ ਨਾਲ ਉੱਭਰਦੀਆਂ ਲੋੜਾਂ ਦੀ ਪੂਰਤੀ ਲਈ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੀ ਹੈ।
(1)A9K3.jpg)
******
ਆਈਐੱਨ/ਬੀਐੱਸਕੇ
(Release ID: 1616604)
Visitor Counter : 186