ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਚੰਡੀਗੜ੍ਹ ਸ਼ਹਿਰ ‘ਚ ਕੋਵਿਡ–19 ਖ਼ਿਲਾਫ਼ ਆਪਣੀ ਜੰਗ ’ਚ ਵਾਹਨ ਟ੍ਰੈਕਿੰਗ ਐਪਲੀਕੇਸ਼ਨਸ ਤੇ ਕੂੜਾ–ਕਰਕਟ ਇਕੱਤਰ ਕਰਨ ਵਾਲੇ ਡਰਾਇਵਰਾਂ ਲਈ ਜੀਪੀਐੱਸ ਯੋਗ ਸਮਾਰਟ ਘੜੀਆਂ ਦੀ ਵਰਤੋਂ ਕੀਤੀ ਜਾ ਰਹੀ ਹੈ
Posted On:
20 APR 2020 4:51PM by PIB Chandigarh
ਚੰਡੀਗੜ੍ਹ ’ਚ ਜਿਵੇਂ ਹੀ ਪਹਿਲਾ ਕੋਵਿਡ ਪਾਜ਼ਿਟਿਵ ਕੇਸ ਸਾਹਮਣੇ ਆਇਆ ਸੀ, ਤਾਂ ਸ਼ਹਿਰ ’ਚ ਉਸ ਪਾਜ਼ਿਟਿਵ ਕੇਸ ਦੇ ਸੰਪਰਕ ’ਚ ਆਏ ਸਾਰੇ ਵਿਅਕਤੀਆਂ ਨੂੰ ਕੁਆਰੰਟੀਨ ਕਰਨਾ ਸ਼ੁਰੂ ਕਰ ਦਿੱਤਾ ਗਿਆ ਸੀ। ਕੁਆਰੰਟੀਨ ਕੀਤੇ ਵਿਅਕਤੀਆਂ ਨੂੰ ਸੀਵੀਡੀ ਟ੍ਰੈਕਰ ਐਪ ਰਾਹੀਂ ਟ੍ਰੈਕ ਵੀ ਕੀਤਾ ਜਾ ਰਿਹਾ ਹੈ। ਕੁਆਰੰਟੀਨ ਕੀਤੇ ਪਰਿਵਾਰਾਂ ਨੂੰ ਜ਼ਰੂਰੀ ਵਸਤਾਂ ਪਹੁੰਚਾਉਣ ਲਈ ਖਾਸ ਇੰਤਜ਼ਾਮ ਕੀਤੇ ਗਏ ਸਨ।
ਕੂੜਾ–ਕਰਕਟ ਇਕੱਤਰ ਕਰਨਾ: ਪੀਪੀਈ ਕਿਟਸ ਨਾਲ ਲੈਸ ਡਰਾਇਵਰਾਂ ਤੇ ਸਹਾਇਕਾਂ ਦੀ ਟੀਮ 15 ਵਾਹਨਾਂ ਨਾਲ ਕੁਆਰੰਟੀਨ ਕੀਤੇ ਪਰਿਵਾਰਾਂ ਦਾ ਕੂੜਾ–ਕਰਕਟ ਇਕੱਠਾ ਕਰ ਕੇ ਲਿਜਾਣ ਲਈ ਤੈਨਾਤ ਕੀਤੀ ਗਈ ਸੀ। ਕੁਆਰੰਟੀਨ ਕੀਤੇ ਪਰਿਵਾਰ ਚਾਰ ਜ਼ੋਨਾਂ ਵਿੱਚ ਵੰਡੇ ਗਏ ਸਨ ਤੇ ਹਰੇਕ ਦੀ ਨਿਗਰਾਨੀ ਲਈ ਇੱਕ ਸੁਪਰਵਾਈਜ਼ਰ ਸੀ।
ਕੂੜਾ–ਕਰਕਟ ਇਕੱਤਰ ਕਰਨ ਵਾਲੇ ਵਾਹਨਾਂ ਦੇ ਸਾਰੇ ਡਰਾਇਵਰ; ‘ਈ–ਹਿਊਮਨ ਰੀਸੋਰਸ ਟ੍ਰੈਕਿੰਗ ਪ੍ਰੋਜੈਕਟ’ (ਈ–ਐੱਚਆਰਟੀਐੱਸ – E-HRTS) ਤਹਿਤ ਜੀਪੀਐੱਸ ਯੋਗ ਸਮਾਰਟ ਘੜੀ ਪਹਿਨਦੇ ਹਨ। ਸਾਰੇ ਵਾਹਨਾਂ ਦੀ ਆਵਾਜਾਈ ਇੱਕ ਡੈਸ਼ਬੋਰਡ ’ਤੇ ਇਨ੍ਹਾਂ ਸਮਾਰਟ–ਘੜੀਆਂ ਰਾਹੀਂ ਟ੍ਰੈਕ ਕੀਤੀ ਜਾਂਦੀ ਹੈ। ਇਸ ਟ੍ਰੈਕਿੰਗ ਦਾ ਇੱਕੋ–ਇੱਕ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਕੁਆਰੰਟੀਨ ਕੀਤਾ ਕੋਈ ਪਰਿਵਾਰ ਕਿਤੇ ਰਹਿ ਨਾ ਜਾਵੇ।
ਸੈਨੀਟਾਈਜ਼ੇਸ਼ਨ: ਜਨਤਕ ਸਥਾਨਾਂ ਨੂੰ ਨਿਯਮਿਤ ਤੌਰ ’ਤੇ ਸੈਨੀਟਾਈਜ਼ ਕੀਤਾ ਜਾ ਰਿਹਾ ਹੈ। ਸੰਘਣੀ ਆਬਾਦੀ ਵਾਲੇ ਇਲਾਕਿਆਂ / ਝੁੱਗੀਆਂ ਤੇ ਮੰਡੀਆਂ ਦੀ ਸੈਨੇਟਾਈਜ਼ੇਸ਼ਨ ਡ੍ਰੋਨਜ਼ ਦੀ ਵਰਤੋਂ ਨਾਲ ਕੀਤੀ ਜਾ ਰਹੀ ਹੈ।
ਸ਼ਹਿਰੀ ਗ਼ਰੀਬਾਂ ਲਈ ਸੇਵਾਵਾਂ: ਪਿੰਡ ਮਲੋਆ ’ਚ ਪ੍ਰਵਾਸੀ ਕਾਮਿਆਂ ਲਈ ਆਸਰਾ ਸਥਾਪਤ ਕੀਤਾ ਗਿਆ ਹੈ, ਜਿੱਥੇ ਇਨ੍ਹਾਂ ਕਾਮਿਆਂ ਨੂੰ ਪੱਕਿਆ ਹੋਇਆ ਭੋਜਨ ਪਰੋਸਿਆ ਜਾ ਰਿਹਾ ਹੈ। ਸ਼ਹਿਰੀ ਗ਼ਰੀਬਾਂ ਲਈ ਸ਼ਹਿਰ ਦੀ ਸਰਕਾਰ ਨੇ ਐੱਨਯੂਐੱਲਐੱਮ (NULM) ਅਤੇ ਵੈਂਡਰ ਸੈੱਲ ਨੈੱਟਵਰਕ ਰਾਹੀਂ ਭੋਜਨ, ਸਾਬਣ, ਸੈਨਿਟਰੀ ਨੈਪਕਿਨਜ਼ ਤੇ ਰਾਸ਼ਨ ਵੰਡਣ ਵਾਸਤੇ ਸਿਵਲ ਸੁਸਾਇਟੀ, ਨਿਜੀ ਖੇਤਰ, ਰੈਸਟੋਰੈਂਟਸ ਤੇ ਵਿਭਿੰਨ ਦਾਨੀਆਂ ਨਾਲ ਗੱਠਜੋੜ ਕੀਤਾ ਹੈ।
ਸ਼ਹਿਰ ਦੇ ਗ਼ਰੀਬ ਪਰਿਵਾਰਾਂ ਲਈ ਉਨ੍ਹਾਂ ਦੇ ਘਰਾਂ ਦੇ ਬੂਹੇ ’ਤੇ ਵੰਡ:
• ਨਿਜੀ ਸਫ਼ਾਈ ਲਈ ਕਿਟਸ (ਮਾਸਕਸ, ਸੈਨਿਟਰੀ ਨੈਪਕਿਨਜ਼, ਬੱਚਿਆਂ ਦੇ ਡਾਇਪਰਜ਼, ਸਾਬਣ, ਕੀਟਾਣੂ–ਨਾਸ਼ਕ ਜਿਵੇਂ ਡੈੱਟੋਲ, ਸੈਵਲੌਨ ਆਦਿ) ਐਸੋਸੀਏਸ਼ਨ ਆਵ੍ ਪ੍ਰੋਫ਼ੈਸ਼ਨਲ ਸੋਸ਼ਲ ਵਰਕਰਜ਼ ਐਂਡ ਡਿਵੈਲਪਮੈਂਟ ਪ੍ਰੈਕਟੀਸ਼ਨਰਜ਼ (ਏਪੀਐੱਸਡਬਲਿਊਡੀਪੀ – APSWDP) ਵੱਲੋਂ
• 500 ਕਿਲੋਗ੍ਰਾਮ ਸੁੱਕਾ ਜੌਂ ਭੋਜਨ; ਮੈਰਿਕੋ ਲਿਮਿਟਿਡ, ਫ਼ਿੱਕੀ ਵੱਲੋਂ, ਏਪੀਐੱਸਡਬਲਿਊਡੀਪੀ ਵੱਲੋਂ ਗਤੀਸ਼ੀਲ
• ਨਿਯਮਿਤ ਤੌਰ ’ਤੇ ਪੱਕਿਆ ਹੋਇਆ ਭੋਜਨ; ਇੰਡੀਆ ਫ਼ੈਡਰੇਸ਼ਨ ਆਵ੍ ਯੂਨਾਈਟਿਡ ਨੇਸ਼ਨ ਐਸੋਸੀਏਸ਼ਨ ਚੰਡੀਗੜ੍ਹ ਚੈਪਟਰ ਵੱਲੋਂ ਲੌਕਡਾਊਨ ਸ਼ੁਰੂ ਹੋਣ ਤੋਂ
• 14 ਦਿਨਾਂ ਦਾ ਸੁੱਕਾ ਰਾਸ਼ਨ (ਕਣਕ ਦਾ ਆਟਾ 10 ਕਿਲੋਗ੍ਰਾਮ, ਦਾਲਾਂ, ਖੰਡ 1 ਕਿਲੋਗ੍ਰਾਮ ਹਰੇਕ, ਸਰ੍ਹੋਂ ਦਾ ਤੇਲ 1 ਲਿਟਰ, ਅੱਧਾ ਕਿਲੋਗ੍ਰਾਮ ਡਿਟਰਜੈਂਟ ਤੇ 200 ਗ੍ਰਾਮ ਆਚਾਰ) ਘੱਟ–ਆਮਦਨ ਵਾਲੇ ਲੋਕਾਂ ਦੇ ਇਲਾਕਿਆਂ ਅਤੇ ਨਿਰਮਾਣ ਸਥਾਨਾਂ ’ਤੇ; ਨਾਗਰਿਕਾਂ ਦੇ ਦਾਨ ਨਾਲ, ਸਵਰਮਣੀ ਯੂਥ ਐਸੋਸੀਏਸ਼ਨਾਂ ਦੇ ਤਾਲਮੇਲ ਦੁਆਰਾ
• 30,000 ਤੋਂ ਵੱਧ ਸੈਨਿਟਰੀ ਨੈਪਕਿਨਸ; ਐੱਮਸੀਸੀ (MCC) ਵੱਲੋਂ ਵੰਡੇ ਗਏ
ਸਪਲਾਈ–ਲੜੀ ਕਾਇਮ ਰੱਖਣਾ: ਚੰਡੀਗੜ੍ਹ ਨਗਰ ਨਿਗਮ (ਐੱਮਸੀਸੀ – MCC) ਨੇ ਦੁਕਾਨਦਾਰਾਂ ਦੀਆਂ ਜ਼ਰੂਰਤਾਂ ਦੀ ਸ਼ਨਾਖ਼ਤ ਲਈ ਗੂਗਲ ਫ਼ਾਰਮ ਵਿਕਸਤ ਕੀਤੇ ਹਨ ਅਤੇ ਵਿਤਰਕਾਂ ਨੂੰ ਸਪਲਾਈ–ਲੜੀ ਉਪਲਬਧ ਤੇ ਕਾਇਮ ਰੱਖੀ ਹੈ। ਨਗਰ ਨਿਗਮ ਨੇ ਹਰੇਕ ਸੈਕਟਰ ’ਚ ਹੋਮ ਡਿਲਿਵਰੀ ਲਈ ਵਿਭਿੰਨ ਵਰਗਾਂ ਵਿੱਚ ਵਿਕਰੇਤਾਵਾਂ ਦੀ ਸ਼ਨਾਖ਼ਤ ਕਰ ਕੇ ਉਨ੍ਹਾਂ ਨੂੰ ਰਜਿਸਟਰ ਕੀਤਾ ਹੈ ਅਤੇ ਵਿਕਰੇਤਾਵਾਂ (ਦੁੱਧ, ਰਾਸ਼ਨ, ਫਲ ਤੇ ਸਬਜ਼ੀਆਂ, ਦਵਾਈਆਂ ਆਦਿ) ਦੇ ਵਰਗ ਅਤੇ ਵਿਕਰੇਤਾਵਾਂ ਦੇ ਮੋਬਾਇਲ ਨੰਬਰਾਂ ਦੀ ਸੂਚੀ ਹਰੇਕ ਕੋਲ ਪਹੁੰਚਾਉਣ ਲਈ ਸੋਸ਼ਲ ਮੀਡੀਆ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕੀਤੀ ਗਈ ਹੈ।
ਚੰਡੀਗੜ੍ਹ ਪ੍ਰਸ਼ਾਸਨ ਨੇ ਘਰਾਂ ’ਚ ਡਿਲਿਵਰੀ ਕਰਵਾਉਣ ਵਾਲੇ ਵਿਭਿੰਨ ਹੋਮ ਡਿਲਿਵਰੀ ਐਪ ਅਧਾਰਿਤ ਵਿਕਰੇਤਾਂ ਅਤੇ ਵੱਡੇ ਸਟੋਰਸ ਨਾਲ ਗੱਠਜੋੜ ਕੀਤਾ ਹੈ ਤੇ ਉਨ੍ਹਾਂ ਦੇ ਨੰਬਰ ਵਿਆਪਕ ਜਨ–ਹਿਤਾਂ ਵਿੱਚ ਵੱਡੇ ਪੱਧਰ ’ਤੇ ਸਰਕੂਲੇਟ ਕੀਤੇ ਹਨ।
ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ ਦੇ ਸਹਿਯੋਗ ਨਾਲ ਨਗਰ ਨਿਗਮ ਨੇ ਨਿਯਮਿਤ ਅਧਾਰ ’ਤੇ ਹਰੇਕ ਇਲਾਕੇ ’ਚ ਫਲ ਤੇ ਸਬਜ਼ੀਆਂ ਵੀ ਡਿਲਿਵਰ ਕਰਨਾ ਸ਼ੁਰੂ ਕੀਤਾ ਹੈ। ਇਹ ਸੇਵਾ ਸਾਰੇ 12 ਲੱਖ ਨਾਗਰਿਕਾਂ ਲਈ ਉਪਲਬਧ ਹੈ ਅਤੇ ਇਸ ਨੂੰ ਪੂਰੇ ਸ਼ਹਿਰ ਦੇ ਇੱਕ ਲੱਖ ਪਰਿਵਾਰਾਂ ਵੱਲੋਂ ਵਰਤੀ ਜਾ ਰਹੀ ਹੈ।

ਨਾਗਰਿਕਾਂ ਨੂੰ ਬੱਸ ’ਤੇ ਡਿਲਿਵਰ ਕੀਤੇ ਜਾ ਰਹੇ ਫਲ ਤੇ ਸਬਜ਼ੀਆਂ ਨਾਗਰਿਕਾਂ ਨੂੰ ਬੱਸ ’ਤੇ ਡਿਲਿਵਰ ਕੀਤੇ ਜਾ ਰਹੇ ਫਲ ਤੇ ਸਬਜ਼ੀਆਂ

ਐਪ ਰਾਹੀਂ ਡਿਲਿਵਰੀ ਵਾਹਨਾਂ ਦੀ ਟ੍ਰੈਕਿੰਗ
ਚੰਡੀਗੜ੍ਹ ਨਗਰ ਨਿਗਮ ਆਪਣੇ ਸਰੋਤਾਂ ਉੱਤੇ ਪ੍ਰਭਾਵਸ਼ਾਲੀ ਢੰਗ ਨਾਲ ਨਜ਼ਰ ਰੱਖਣ ਤੇ ਉਪਯੋਗਤਾ ਨੂੰ ਯੋਗ ਬਣਾਉਣ ਲਈ ਸੈਕਟਰਾਂ / ਪਿੰਡਾਂ ਤੱਕ ਜ਼ਰੂਰੀ ਵਸਤਾਂ ਲਿਜਾਣ ਵਾਲੇ ਵਾਹਨਾਂ ਦੀ ਟ੍ਰੈਕਿੰਗ ਲਈ ਮੋਬਾਇਲ ਐਪਲੀਕੇਸ਼ਨ ਦੀ ਵਰਤੋਂ ਕਰ ਰਿਹਾ ਹੈ। ਪਹਿਲਾਂ ਵਾਹਨਾਂ ਉੱਤੇ ਅਧਿਕਾਰੀਆਂ ਵੱਲੋਂ ਨਜ਼ਰ ਰੱਖੀ ਜਾ ਸਕਦੀ ਹੈ।
ਵਿਕਰੇਤਾ ਦੀ ਟ੍ਰੈਕਿੰਗ ਲਈ ਐਪਲੀਕੇਸ਼ਨ: ਚੰਡੀਗੜ੍ਹ ਨਗਰ ਨਿਗਮ ਕੋਲ ਡਿਲਿਵਰੀ ਵਾਹਨ ਹਨ ਤੇ ਡਰਾਇਵਰ ਉਨ੍ਹਾਂ ਨੂੰ ਵਿਭਿੰਨ ਇਲਾਕਿਆਂ ਤੱਕ ਜ਼ਰੂਰੀ ਵਸਤਾਂ ਦੀ ਵੰਡ ਲਈ ਲੈ ਕੇ ਜਾਂਦੇ ਹਨ। ਕੁਝ ਤਕਨਾਲੋਜੀ– ਅਧਾਰਿਤ ਵਰਤੋਂ ਵਾਲੇ ਕੇਸਾਂ ’ਚ ਇਹ ਸ਼ਾਮਲ ਹਨ:
ਸਮੁੱਚੇ ਸ਼ਹਿਰ ’ਚ ਵਾਹਨਾਂ ਦੀ ਆਵਾਜਾਈ ਦੀ ਐਨ ਮੌਕੇ ’ਤੇ ਟ੍ਰੈਕਿੰਗ
ਸੰਪਤੀਆਂ ਦੀ ਬਿਹਤਰ ਉਪਯੋਗਤਾ – ਵਾਹਨਾਂ ਦੀ ਬਿਹਤਰ ਉਪਯੋਗਤਾ ਲਈ ਇਸ ਐਪ ਰਾਹੀਂ ਰੋਜ਼ਾਨਾ ਤੈਅ ਕੀਤੇ ਟ੍ਰਿਪਸ
ਲਾਗਲੇ ਇਲਾਕੇ ’ਚ ਸਥਾਨਕ ਬੇਨਤੀਆਂ ਜਾਂ ਹੰਗਾਮੀ ਹਾਲਤ ’ਚ ਡਰਾਇਵਰ ਨੂੰ ਤੁਰੰਤ ਸੂਚਨਾ
ਵਾਹਨਾਂ ਦੇ ਵਰਗ ਦੁਆਰਾ ਵੈੱਬ–ਪੋਰਟਲ ਦੀ ਵਰਤੋਂ ਕਰਦਿਆਂ ਵਾਹਨਾਂ ਦੀ ਆਵਾਜਾਈ ਉੱਤੇ ਨਜ਼ਰ / ਟ੍ਰੈਕਿੰਗ
ਚੰਡੀਗੜ੍ਹ ਨਗਰ ਨਿਗਮ ਦੇ ਪੋਰਟਲ ਨਾਲ ਸੰਗਠਨ, ਜਿਸ ਰਾਹੀਂ ਨਾਗਰਿਕ ਜ਼ਰੂਰੀ ਵਸਤਾਂ ਦੀ ਵੰਡ ਲਈ ਲੱਗੇ ਵਾਹਨ ਦੀ ਤਾਜ਼ਾ ਲੋਕੇਸ਼ਨ ਦੇਖਣ ਦੇ ਯੋਗ ਹੋਣਗੇ।
****
ਆਰਜੇ/ਐੱਨਜੀ
(Release ID: 1616511)