ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਅਤੇ ਮਾਲਦੀਵ ਦੇ ਰਾਸ਼ਟਰਪਤੀ ਦਰਮਿਆਨ ਟੈਲੀਫੋਨ ’ਤੇ ਗੱਲਬਾਤ ਹੋਈ

Posted On: 20 APR 2020 1:14PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਮਾਲਦੀਵ ਦੇ ਰਾਸ਼ਟਰਪਤੀ ਮਹਾਮਹਿਮ ਸ਼੍ਰੀ ਇਬ੍ਰਾਹਿਮ ਮੁਹੰਮਦ ਸੋਲਿਹ ਨਾਲ ਟੈਲੀਫੋਨ ਤੇ ਗੱਲਬਾਤ ਕੀਤੀ।

 

ਦੋਹਾਂ ਨੇਤਾਵਾਂ ਨੇ ਆਪਣੇ-ਆਪਣੇ ਦੇਸ਼ ਵਿੱਚ ਕੋਵਿਡ-19 ਦੇ ਸੰਕ੍ਰਮਣ ਦੀ ਮੌਜੂਦਾ ਸਥਿਤੀ ਬਾਰੇ ਇੱਕ ਦੂਜੇ ਨੂੰ ਅੱਪਡੇਟ ਕੀਤਾ।

 

ਦੋਹਾਂ ਨੇਤਾਵਾਂ ਨੇ ਇਸ ਗੱਲ ਤੇ ਤਸੱਲੀ ਪ੍ਰਗਟ ਕੀਤੀ ਕਿ ਸਾਰਕ ਦੇਸ਼ਾਂ ਦਰਮਿਆਨ ਤਾਲਮੇਲ ਲਈ ਜਿਹੜੇ-ਜਿਹੜੇ ਤੌਰ- ਤਰੀਕਿਆਂ ਤੇ ਸਹਿਮਤੀ ਪ੍ਰਗਟਾਈ ਗਈ ਹੈ, ਉਨ੍ਹਾਂ ਨੂੰ ਸਰਗਰਮੀ ਨਾਲ ਲਾਗੂ ਕੀਤਾ ਜਾ ਰਿਹਾ ਹੈ।

 

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਇਹ ਜਾਣ ਕੇ ਅਤਿਅੰਤ ਪ੍ਰਸੰਨਤਾ ਹੋਈ ਕਿ ਮਾਲਦੀਵ ਵਿੱਚ ਪਹਿਲਾਂਤੈਨਾਤ ਕੀਤੀ ਗਈ ਭਾਰਤੀ ਮੈਡੀਕਲ ਟੀਮ ਅਤੇ ਫਿਰ ਬਾਅਦ ਵਿੱਚ ਭਾਰਤ ਦੁਆਰਾ ਤੋਹਫ਼ੇ ਵਿੱਚ ਦਿੱਤੀਆਂ ਗਈਆਂ ਜ਼ਰੂਰੀ ਦਵਾਈਆਂ ਨੇ ਦੀਪ ਵਿੱਚ ਸੰਕ੍ਰਮਣ ਦੇ ਫੈਲਾਅ ਨੂੰ ਕੰਟਰੋਲ ਕਰਨ ਵਿੱਚ ਜ਼ਿਕਰਯੋਗ ਯੋਗਦਾਨ ਦਿੱਤਾ ਹੈ।

 

ਸੈਰ-ਸਪਾਟੇ ਤੇ ਨਿਰਭਰ ਅਰਥਵਿਵਸਥਾ ਜਿਵੇਂ ਕਿ ਮਾਲਦੀਵ ਵਿੱਚ ਮਹਾਮਾਰੀ ਤੋਂ ਉਤਪੰਨ ਵਿਸ਼ੇਸ਼ ਚੁਣੌਤੀਆਂ ਦਾ ਜ਼ਿਕਰ ਕਰਦੇ ਹੋਏ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਮਾਲਦੀਵ ਦੇ ਰਾਸ਼ਟਰਪਤੀ ਨੂੰ ਕੋਵਿਡ-19 ਦੇ ਸਿਹਤ ਅਤੇ ਆਰਥਿਕ ਖਤਰਿਆਂ ਜਾਂ ਪ੍ਰਭਾਵਾਂ ਨੂੰ ਘੱਟ ਕਰਨ ਲਈ ਭਾਰਤ ਦੁਆਰਾ ਨਿਰੰਤਰ ਸਹਿਯੋਗ ਦੇਣ ਦਾ ਭਰੋਸਾ ਦਿੱਤਾ।

 

ਦੋਹਾਂ ਨੇਤਾਵਾਂ ਨੇ ਇਸ ਤੇ ਸਹਿਮਤੀ ਪ੍ਰਗਟ ਕੀਤੀ ਕਿ ਉਨ੍ਹਾਂ ਦੇ ਅਧਿਕਾਰੀ ਮੌਜੂਦਾ ਸਿਹਤ ਸੰਕਟ ਤੋਂ ਉਤਪੰਨ ਮੁੱਦਿਆਂ ਦੇ ਨਾਲ-ਨਾਲ ਦੁਵੱਲੇ ਸਹਿਯੋਗ ਦੇ ਹੋਰ ਪਹਿਲੂਆਂ ਨੂੰ ਵੀ ਧਿਆਨ ਵਿੱਚ ਰੱਖਦੇ ਹੋਏ ਨਿਰੰਤਰ ਆਪਸੀ ਸੰਪਰਕ ਵਿੱਚ ਰਹਿਣਗੇ।

 

***

 

ਵੀਆਰਆਰਕੇ/ਏਕੇ



(Release ID: 1616405) Visitor Counter : 180