ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
ਸਰਕਾਰ ਦੁਆਰਾ ਕੋਵਿਡ–19 ਖ਼ਿਲਾਫ਼ ਲੜਨ ਤੇ ਰੋਕਣ ਲਈ ਅਹਿਮ ਮਾਨਵ ਸੰਸਾਧਨ ਦਾ ਔਨਲਾਈਨ ਡਾਟਾ ਪੂਲ ਲਾਂਚ
ਡੈਸ਼ਬੋਰਡ ’ਤੇ ਕੋਵਿਡ ਨਾਲ ਲੜਨ ਲਈ ਵਿਭਿੰਨ ਗਤੀਵਿਧੀਆਂ ਵਾਸਤੇ ਮਾਨਵ ਸੰਸਾਧਨਾਂ ਦੇ ਵਿਸ਼ਾਲ ਪੂਲ ਦੀ ਜ਼ਿਲ੍ਹਾ–ਕ੍ਰਮ ਤੇ ਜ਼ਿਲ੍ਹਾ–ਕ੍ਰਮ ਅਨੁਸਾਰ ਉਪਲਬਧਤਾ ਮੌਜੂਦ ਹੈ
ਮਾਨਵ ਸੰਸਾਧਨਾਂ ਲਈ ਔਨਲਾਈਨ ਪਲੈਟਫ਼ਾਰਮ ਦੀ ਉਪਯੋਗਤਾ ਹਿਤ ਰਾਜਾਂ, ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੇ ਸਥਾਨਕ ਸਰਕਾਰਾਂ ਨੂੰ ਸੱਦਾ
ਆਈਗੌਟ (iGOT) ਪਲੈਟਫ਼ਾਰਮ ’ਤੇ ਔਨਲਾਈਨ ਮੋਡਿਯੂਲਜ਼ ਜ਼ਰੀਏ ਹੈਲਥਕੇਅਰ ਪ੍ਰੋਫ਼ੈਸ਼ਨਲਾਂ ਨੂੰ ਸਿਖਲਾਈ ’ਤੇ ਦਿੱਤਾ ਜ਼ੋਰ
Posted On:
19 APR 2020 7:33PM by PIB Chandigarh
ਕੇਂਦਰ ਸਰਕਾਰ ਨੇ https://covidwarriors.gov.in ਉੱਤੇ ਇੱਕ ਔਨਲਾਈਨ ਡਾਟਾ ਪੂਲ ਬਣਾਇਆ ਹੈ; ਜਿਸ ਵਿੱਚ ਆਯੁਸ਼ ਡਾਕਟਰਾਂ, ਨਰਸਾਂ ਤੇ ਹੋਰ ਸਿਹਤ–ਸੰਭਾਲ ਪ੍ਰੋਫ਼ੈੱਸ਼ਨਲਾਂ ਸਮੇਤ ਡਾਕਟਰ, ਐੱਨਵਾਈਕੇਜ਼, ਐੱਨਸੀਸੀ, ਐੱਨਐੱਸਐੱਸ, ਪੀਐੱਮਜੀਕੇਵੀਵਾਈ, ਸਾਬਕਾ ਫ਼ੌਜੀ ਆਦਿ ਸ਼ਾਮਲ ਹਨ; ਜਿਨ੍ਹਾਂ ਨੂੰ ਰਾਜ, ਜ਼ਿਲ੍ਹਾ ਜਾਂ ਨਗਰ ਪੱਧਰਾਂ ਉੱਤੇ ਜ਼ਮੀਨੀ ਪੱਧਰ ਦੇ ਪ੍ਰਸ਼ਾਸਨ ਦੁਆਰਾ ਵਰਤਿਆ ਜਾ ਸਕਦਾ ਹੈ। ਇਹ ਜਾਣਕਾਰੀ ਇੱਕ ਡੈਸ਼ਬੋਰਡ ’ਤੇ ਅੱਪਲੋਡ ਕੀਤੀ ਗਈ ਹੈ, ਜਿਸ ਨੂੰ ਨਿਯਮਿਤ ਤੌਰ ’ਤੇ ਅੱਪਲੋਡ ਕੀਤਾ ਜਾਂਦਾ ਹੈ। ਕੋਵਿਡ–19 ਨਾਲ ਲੜਨ ਤੇ ਉਸ ਨੂੰ ਰੋਕਣ ਲਈ ਮਾਨਵ ਸੰਸਾਧਨ ਬਾਰੇ ਇਸ ਬਹੁਤ ਅਹਿਮ ਜਾਣਕਾਰੀ ਬਾਰੇ ਇੱਕ ਸਾਂਝੀ ਚਿੱਠੀ ਸੂਖਮ, ਛੋਟੇ, ਦਰਮਿਆਨੇ ਉੱਦਮਾਂ ਨਾਲ ਸਬੰਧਿਤ ਮਾਮਲਿਆਂ ਦੇ ਸਕੱਤਰ ਤੇ ਮਾਨਵ ਸੰਸਾਧਨਾਂ ਬਾਰੇ ਅਧਿਕਾਰ–ਪ੍ਰਾਪਤ ਸਮੂਹ–4 ਦੇ ਚੇਅਰਮੈਨ ਸ੍ਰੀ ਅਰੁਣ ਕੁਮਾਰ ਪਾਂਡਾ ਅਤੇ ਪਰਸੋਨਲ ਤੇ ਸਿਖਲਾਈ ਵਿਭਾਗ ਦੇ ਸਕੱਤਰ ਡਾ. ਸੀ. ਚੰਦਰਮੌਲੀ ਦੁਆਰਾ ਸਾਰੇ ਮੁੱਖ ਸਕੱਤਰਾਂ ਨੂੰ ਭੇਜੀ ਗਈ ਹੈ। ਇਸ ਚਿੱਠੀ ’ਚ ਲਿਖਿਆ ਹੈ ਕਿ ਹੈਲਥ–ਕੇਅਰ ਪ੍ਰੋਫ਼ੈਸ਼ਨਲਾਂ ਦੇ ਵੇਰਵਿਆਂ ਦਾ ਇੱਕ ਡੈਸ਼ਬੋਰਡ ਮਾਸਟਰ ਡਾਟਾਬੇਸ ਚਾਲੂ ਕਰ ਦਿੱਤਾ ਗਿਆ ਹੈ। ਇਸ ਵਿੱਚ ਰਾਜ ਕ੍ਰਮ ਤੇ ਜ਼ਿਲ੍ਹਾ ਕ੍ਰਮ ਅਨੁਸਾਰ ਨੋਡਲ ਅਫ਼ਸਰਾਂ ਦੇ ਸੰਪਰਕ ਵੇਰਵਿਆਂ ਦੇ ਨਾਲ–ਨਾਲ ਵਿਭਿੰਨ ਸਮੂਹ ਦੇ ਮਾਨਵ ਸੰਸਾਧਨਾਂ ਦਾ ਵਿਸ਼ਾਲ ਪੂਲ ਉਪਲਬਧ ਹੈ। ਇਸ ਚਿੱਠੀ ’ਚ ਲਿਖਿਆ ਹੈ ਕਿ ਹਰੇਕ ਸਮੂਹ ਲਈ ਨੋਡਲ ਅਫ਼ਸਰਾਂ ਦੇ ਤਾਲਮੇਲ ਨਾਲ ਉਪਲਬਧ ਮਾਨਵ–ਸ਼ਕਤੀ ਦੇ ਆਧਾਰ ਉੱਫ਼ਤੇ ਸੰਕਟ–ਪ੍ਰਬੰਧ / ਹੰਗਾਮੀ ਯੋਜਨਾਵਾਂ ਤਿਆਰ ਕਰਨ ਲਈ ਇਹ ਡੈਸ਼ਬੋਰਡ ਉਪਲਬਧ ਹੈ, ਜਿਸ ਨੂੰ ਵਿਭਿੰਨ ਅਥਾਰਟੀਜ਼ ਵਰਤ ਸਕਦੀਆਂ ਹਨ। ਇਸ ਡਾਟਾਬੇਸ ਦੀ ਵਰਤੋਂ ਬਜੁਰਗਾਂ, ਦਿੱਵਯਾਂਗ ਤੇ ਯਤੀਮਖਾਨਿਆਂ ਵਿੱਚ ਮਦਦ ਮੁਹੱਈਆ ਕਰਵਾਉਣ ਲਈ ਅਤੇ ਬੈਂਕਾਂ, ਰਾਸ਼ਨ ਦੀਆਂ ਦੁਕਾਨਾਂ, ਮੰਡੀਆਂ ਵਿੱਚ ਸਮਾਜਕ–ਦੂਰੀ ਦਾ ਨੇਮ ਲਾਗੂ ਕਰਵਾਉਣ ਵਾਸਤੇ ਵਲੰਟੀਅਰਾਂ ਦੀਆਂ ਸੇਵਾਵਾਂ ਵਰਤਣ ਲਈ ਕੀਤੀ ਜਾ ਸਕਦੀ ਹੈ। ਇਸ ਜ਼ਰੀਏ ਮਾਨਵ ਸੰਸਾਧਨਾਂ ਨੂੰ ਉਨ੍ਹਾਂ ਦੀ ਉਪਯੋਗਤਾ ਲਈ ਇੱਕ ਤੋਂ ਦੂਜੇ ਸਥਾਨ ’ਤੇ ਲਿਜਾਣ ਵਿੱਚ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਨੂੰ ਵੀ ਮਦਦ ਮਿਲ ਸਕਦੀ ਹੈ।
ਇਸ ਚਿੱਠੀ ’ਚ ਇੱਕ ਖਾਸ ਡਿਜੀਟਲ ਪਲੈਟਫ਼ਾਰਮ – ‘ਇੰਟੈਗ੍ਰੇਟਡ ਗਵਰਨਮੈਂਟ ਔਨਲਾਈਨ ਟ੍ਰੇਨਿੰਗ’ (iGOT) ਪੋਰਟਲ (https://igot.gov.in) ਉੱਤੇ ਦਰਜ iGOT ਔਨਲਾਈਨ ਟ੍ਰੇਨਿੰਗ ਮੋਡਿਯੂਲਜ਼ ਦੀ ਵਰਤੋਂ ਦਾ ਸੱਦਾ ਦਿੱਤਾ ਗਿਆ ਹੈ; ਜਿੱਥੇ ਡਾਕਟਰਾਂ, ਨਰਸਾਂ, ਪੈਰਾ–ਮੈਡਿਕਸ, ਸਫ਼ਾਈ ਕਰਮਚਾਰੀਆਂ, ਤਕਨੀਸ਼ੀਅਨਾਂ, ਆਯੁਸ਼ ਡਾਕਟਰਾਂ ਤੇ ਸਟਾਫ਼, ਮੂਹਰਲੀ ਕਤਾਰ ਦੇ ਹੋਰ ਵਰਕਰਾਂ ਤੇ ਵਲੰਟੀਅਰਾਂ ਨੂੰ ਸਿਖਲਾਈ ਦਿੱਤੀ ਜਾ ਸਕਦੀ ਹੈ ਤੇ ਉਨ੍ਹਾਂ ਦਾ ਸਮਰੱਥਾ–ਨਿਰਮਾਣ ਕੀਤਾ ਜਾ ਸਕਦਾ ਹੈ।
ਇਹ ਪਲੈਟਫ਼ਾਰਮ ਕਿਸੇ ਵੀ ਉਪਕਰਣ (ਮੋਬਾਈਲ / ਲੈਪਟੌਪ / ਡੈਸਕਟੌਪ) ਜ਼ਰੀਏ ਕਿਸੇ ਵੀ ਸਮੇਂ ਸਿਖਲਾਈ ਸਮੱਗਰੀ / ਮੋਡਿਯੂਲਜ਼ ਦੀ ਆਨਸਾਈਟ (ਇੱਛਤ ਸਥਾਨ ’ਤੇ) ਡਿਲਿਵਰੀ ਮੁਹੱਈਆ ਕਰਵਾਉਂਦਾ ਹੈ। ਚਿੱਠੀ ’ਚ ਦੱਸਿਆ ਗਿਆ ਹੈ ਕਿ ਇਸ ਪਲੈਟਫ਼ਾਰਮ ’ਤੇ ਪਹਿਲਾਂ ਹੀ 44 ਮੋਡਿਯੂਲਜ਼ ਮੌਜੂਦ ਹਨ ਜੋ 12 ਕੋਰਸਾਂ ਦਾ ਹਿੱਸਾ ਹਨ ਤੇ ਜਿਨ੍ਹਾਂ ਲਈ 105 ਵੀਡੀਓ ਤੇ 29 ਦਸਤਾਵੇਜ਼ ਮੌਜੂਦ ਹਨ; ਇਸ ਚਿੱਠੀ ’ਚ ਇਹ ਵੀ ਦੱਸਿਆ ਗਿਆ ਹੈ ਕਿ ਇਸ ਪਲੈਟਫ਼ਾਰਮ ਉੱਤੇ ਮੌਜੂਦ ਕੁਝ ਇਹ ਕੋਰਸ ਮੌਜੂਦ ਹਨ – ਕੋਵਿਡ ਬਾਰੇ ਬੁਨਿਆਦੀ ਗੱਲਾਂ, ਛੂਤ ਤੋਂ ਰੋਕਥਾਮ ਤੇ ਰੋਕ, ਪੀਪੀਈ ਦੀ ਵਰਤੋਂ, ਕੁਆਰੰਟੀਨ ਤੇ ਆਈਸੋਲੇਸ਼ਨ (ਏਕਾਂਤਵਾਸ), ਕੋਵਿਡ–19 ਕੇਸਾਂ (SARI, ADRS, ਸੈਪਟਿਕ ਸ਼ੌਕ) ਨਾਲ ਨਿਪਟਣਾ, ਲੈਬਾਰੇਟਰੀ ਸੈਂਪਲ ਕਲੈਕਸ਼ਨ ਤੇ ਟੈਸਟਿੰਗ, ਆਈਸੀਯੂ ਦੇਖਭਾਲ ਤੇ ਵੈਂਟੀਲੇਸ਼ਨ ਪ੍ਰਬੰਧ। ਇਸ ’ਚ ਅੱਗੇ ਲਿਖਿਆ ਗਿਆ ਹੈ ਕਿ ਹਰ ਰੋਜ਼ ਅਜਿਹੇ ਹੋਰ ਮੋਡਿਯੂਲਜ਼ ਅੱਪਲੋਡ ਕੀਤੇ ਜਾ ਰਹੇ ਹਨ। ਇਸ ਚਿੱਠੀ ’ਚ ਬੇਨਤੀ ਕੀਤੀ ਗਈ ਹੈ ਕਿ ਰਾਜ / ਜ਼ਿਲ੍ਹਾ ਤੇ ਸਥਾਨਕ ਸਰਕਾਰਾਂ ਬਹੁਤ ਜ਼ਰੂਰੀ ਆਧਾਰ ’ਤੇ ਇਸ ਪੋਰਟਲ ਜ਼ਰੀਏ ਆਪਣੇ ਸ਼ਨਾਖ਼ਤ ਕੀਤੇ ਮਾਨਵ ਸੰਸਾਧਨਾਂ ਨੂੰ ਸਿਖਲਾਈ ਦੇਣ।
ਇੱਥੇ ਵਰਨਣਯੋਗ ਹੈ ਕਿ ਭਾਰਤ ਸਰਕਾਰ ਨੇ ਦੇਸ਼ ਵਿੱਚ ਕੋਵਿਡ–19 ਦੀ ਮਹਾਮਾਰੀ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਯੋਜਨਾਵਾਂ ਉਲੀਕਣ ਤੇ ਹੱਲ ਮੁਹੱਈਆ ਕਰਵਾਉਣ ਵਾਸਤੇ 11 ਅਧਿਕਾਰ–ਪ੍ਰਾਪਤ ਸਮੂਹਾਂ ਦਾ ਗਠਨ ਕੀਤਾ ਹੈ। ਸੂਖਮ, ਛੋਟੇ, ਦਰਮਿਆਨੇ ਉੱਦਮਾਂ ਨਾਲ ਸਬੰਧਿਤ ਮਾਮਲਿਆਂ ਦੇ ਸਕੱਤਰ ਡਾ. ਪਾਂਡਾ ਦੀ ਅਗਵਾਈ ਹੇਠਲੇ ਅਧਿਕਾਰ–ਪ੍ਰਾਪਤ ਸਮੂਹ–4 ਜ਼ਿੰਮੇ ਕੋਵਿਡ ਨਾਲ ਸਬੰਧਿਤ ਵਿਭਿੰਨ ਗਤੀਵਿਧੀਆਂ ਲਈ ਮਾਨਵ ਸੰਸਾਧਨਾਂ ਦੀ ਸ਼ਨਾਖ਼ਤ ਤੇ ਉਨ੍ਹਾਂ ਦੀ ਲੋੜੀਂਦੀ ਸਮਰੱਥਾ–ਉਸਾਰੀ ਦੇ ਕੰਮ ਹਨ।
********
ਆਰਸੀਜੇ
(Release ID: 1616256)
Visitor Counter : 285