ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸਿਹਤਮੰਦ ਵਿਅਕਤੀ ਨੂੰ ਕੋਵਿਡ-19 ਤੋਂ ਬਚਾਉਣ ਲਈ ਇਲੈਕਟ੍ਰੌਸਟੈਟਿਕਸ ਦੀ ਵਰਤੋਂ ਕਰਕੇ ਮਾਸਕ ਦਾ ਨਿਰਮਾਣ

ਸੀਈਐੱਨਐੱਸ (CeNS) ਨੇ ਅਜਿਹਾ ਟ੍ਰਾਈਬੋ (TriboE) ਮਾਸਕ ਵਿਕਸਿਤ ਕੀਤਾ ਜੋ ਕਿ ਇਨਫੈਕਸ਼ਨਸ ਨੂੰ ਸਰੀਰ ਵਿੱਚ ਦਾਖਲ ਹੋਣੋਂ ਰੋਕਣ ਲਈ ਇਲੈਕਟ੍ਰਿਕ ਚਾਰਜਿਜ਼ ਨੂੰ ਕਿਸੇ ਬਾਹਰੀ ਸ਼ਕਤੀ ਦੀ ਵਰਤੋਂ ਕੀਤੇ ਬਿਨਾ ਰੋਕ ਸਕਦਾ ਹੈ

Posted On: 18 APR 2020 6:19PM by PIB Chandigarh

ਫਰੰਟਲਾਈਨ ਸਿਹਤ ਸੰਭਾਲ਼ ਪੇਸ਼ੇਵਰਾਂ ਦੁਆਰਾ ਵਰਤਿਆ ਜਾਂਦਾ ਮਾਸਕ ਉੱਚ ਤਕਨੀਕੀ ਕੁਆਲਿਟੀ ਦਾ ਹੁੰਦਾ ਹੈ ਜਿਸ ਦੇ ਉਤਪਾਦਨ ਲਈ ਵਿਸ਼ੇਸ਼ ਹੁਨਰ ਦੀ ਲੋੜ ਹੁੰਦੀ ਹੈ,  ਪਰ ਸਧਾਰਣ ਫੇਸ ਮਾਸਕ ਵੀ  ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕ ਸਕਦਾ ਹੈ ਅਜਿਹਾ ਫੇਸ ਮਾਸਕ  ਵਰਤਣ ਦੀ ਹੀ ਆਮ ਜਨਤਾ ਨੂੰ ਸਲਾਹ ਦਿੱਤੀ ਜਾਂਦੀ ਹੈ

 

ਅਜਿਹਾ ਮਾਸਕ ਭਾਵੇਂ ਆਰੰਭਕ ਕਾਰਵਾਈ ਦੌਰਾਨ ਕੱਪੜੇ ਦੀ ਤਹਿ ਅੰਦਰ ਵਾਇਰਲ ਨੂੰ ਫੈਲਾਉਂਦਾ ਹੈ ਪਰ ਜੋ ਮਾਈਕਰੋਡ੍ਰੋਪਲੈਟਸ ਨਿੱਛ ਮਾਰਨ ਤੋਂ ਇਲਾਵਾ ਸਧਾਰਣ ਗੱਲਬਾਤ ਦੌਰਾਨ ਵੀ ਹਵਾ ਵਿੱਚ  ਰਹਿ ਸਕਦੇ ਹਨ, ਦੀ ਟ੍ਰਾਂਸਮਿਸ਼ਨ ਨੂੰ ਘਟਾਉਂਦਾ ਹੈ ਆਮ ਤੌਰ ਤੇ ਘਰ ਵਿੱਚ  ਬਣੇ ਮਾਸਕ ਸਿਹਤਮੰਦ ਵਿਅਕਤੀਆਂ ਨੂੰ ਵਰਤਣ ਦੀ ਸਲਾਹ ਦਿੱਤੀ ਜਾਂਦੀ ਹੈ ਅਤੇ ਸਿਹਤ ਵਰਕਰਾਂ ਨੂੰ ਜੋ ਮਾਸਕ ਦਿੱਤੇ ਜਾਂਦੇ ਹਨ ਉਨ੍ਹਾਂ ਦੀ ਮਾਤਰਾ ਸੀਮਿਤ ਹੁੰਦੀ ਹੈ ਇਸ ਲਈ ਉਨ੍ਹਾਂ ਦੀ ਵਰਤੋਂ ਦੀ ਇਜਾਜ਼ਤ ਨਹੀਂ ਦਿੱਤੀ ਜਾਂਦੀ ਜੇ ਕੱਪੜੇ ਦੀ ਚੋਣ ਸਿਆਣਪ ਨਾਲ ਕੀਤੀ ਜਾਵੇ ਤਾਂ ਉਸ ਤੋਂ ਬਣਿਆ ਮਾਸਕ ਵਧੇਰੇ ਨਿਪੁੰਨ ਢੰਗ ਨਾਲ ਕੰਮ ਕਰ ਸਕਦਾ ਹੈ

 

ਸੈਂਟਰ ਫਾਰ ਨੈਨੋ ਐਂਡ ਸੌਫਟ ਮੈਟਰ ਸਾਇੰਸਿਜ਼ (ਸੀਈਐੱਨਐੱਸ), ਬੰਗਲੌਰ, ਜੋ ਕਿ ਵਿਗਿਆਨ ਅਤੇ ਟੈਕਨੋਲੋਜੀ ਵਿਭਾਗ ਦਾ ਇੱਕ ਖੁਦਮੁਖਤਿਆਰ ਅਦਾਰਾ ਹੈ, ਮਾਸਕ ਬਣਾਉਣ ਦੀ ਇੱਕ ਤਕਨੀਕ ਲੈ ਕੇ ਆਇਆ ਹੈ ਜਿਸ ਨੂੰ ਟ੍ਰਾਈਬੋ ਮਾਸਕ ਦਾ ਨਾਂ ਦਿੱਤਾ ਗਿਆ ਹੈ ਉਹ ਬਿਜਲਈ ਕਰੰਟ ਨੂੰ ਚਾਲੂ ਰੱਖ ਸਕਦਾ ਹੈ ਤਾਕਿ ਇਨਫੈਕਸ਼ਨ ਅੰਦਰ ਦਾਖਲ ਨਾ ਹੋ ਸਕੇ ਪਰ ਦਿਲਚਸਪ ਗੱਲ ਇਹ  ਹੈ ਕਿ ਇਹ ਕੰਮ ਕਿਸੇ ਬਾਹਰੀ ਤਾਕਤ ਤੋਂ ਬਿਨਾਂ ਕੀਤਾ ਜਾਂਦਾ ਹੈ

 

ਡਾ.ਪ੍ਰਲਯ ਸਾਂਤਰਾ, ਡਾ.ਆਸ਼ੂਤੋਸ਼ ਸਿੰਘ ਅਤੇ ਪ੍ਰੋ. ਗਿਰੀਧਰ ਯੂ. ਕੁਲਕਰਨੀ ਦੀ ਇਹ ਖੋਜ ਇਲੈਕਟ੍ਰੌਸਟਾਟਿਕਸ ਉੱਤੇ ਅਧਾਰਿਤ ਹੈ ਜਦੋਂ ਦੋ ਨਾਨ-ਕੰਡਕਟਿੰਗ ਤਹਿਆਂ ਇੱਕ-ਦੂਜੇ ਨਾਲ ਘਿਸਦੀਆਂ   ਹਨ ਤਾਂ ਜੋ ਤਹਿ ਵਿਕਸਿਤ ਹੁੰਦੀ ਹੈ  ਉਹ ਪਾਜ਼ਿਟਿਵ ਅਤੇ ਨੈਗੇਟਿਵ ਚਾਰਜਿਜ਼ ਤੁਰੰਤ ਛੱਡਦੀ ਹੈ ਅਤੇ ਕੁਝ ਸਮੇਂ ਲਈ ਚਾਰਿਜਿਜ਼ ਨੂੰ ਰੋਕ ਕੇ ਰੱਖ ਸਕਦੀ ਹੈ ਉਨ੍ਹਾਂ ਨੇ ਰੋਗਾਣੂਆਂ ਨੂੰ ਗ਼ੈਰ-ਸਰਗਰਮ ਕਰਨ ਜਾਂ ਇਥੋਂ ਤੱਕ ਕਿ ਮਾਰਨ ਲਈ ਇਸ ਇਲੈਕਟ੍ਰਿਕ ਫੀਲਡ ਦੀ ਵਰਤੋਂ ਕੀਤੀ

 

"ਅਸੀਂ ਟ੍ਰਾਈਬੋ ਇਲੈਕਟ੍ਰਿਸਟੀ ਬਾਰੇ ਫਿਜ਼ਿਕਸ ਦੀਆਂ ਕੁਝ ਕਿਤਾਬਾਂ ਵਿੱਚੋਂ ਵਿਚਾਰ ਲਏ, ਜਿਨ੍ਹਾਂ ਦਾ ਬੱਚੇ ਖੇਡਦੇ ਸਮੇਂ ਆਨੰਦ ਮਾਣਦੇ ਹਨ ਇੱਕ ਫੇਸ ਮਾਸਕ ਦੇ ਸੰਦਰਭ ਵਿੱਚ  ਜਦੋਂ ਇਸ ਦੀ ਵਰਤੋਂ ਕੀਤੀ ਜਾਵੇ ਤਾਂ ਇਹ ਵਿਚਾਰ ਇੱਕ ਉਤਪਾਦ ਦੇ ਰੂਪ ਵਿੱਚ  ਤਬਦੀਲ ਹੋ ਸਕਦਾ ਹੈ ਜਿਸ ਨੂੰ ਆਖਰੀ ਸਿਰੇ ਵਾਲਾ ਵਿਅਕਤੀ ਮਹਿਸੂਸ ਕਰ ਸਕਦਾ ਹੈ ਅੰਤਿਮ ਉਪਭੋਗਤਾ ਨੂੰ ਉਦਯੋਗ ਦੇ ਵਿਕਾਸ ਜਾਂ ਨਿਰਮਾਣ ਦੀ ਜ਼ਰੂਰਤ ਤੋਂ ਬਿਨਾਂ ਇਸ ਦਾ ਅਹਿਸਾਸ ਹੁੰਦਾ ਹੈ ਇਹ ਮਾਸਕ ਸਸਤਾ ਹੁੰਦਾ ਹੈ ਅਤੇ ਕਿਸੇ ਦੁਆਰਾ ਵੀ ਵਰਤਿਆ ਜਾ ਸਕਦਾ ਹੈ," ਪ੍ਰੋ. ਕੁਲਕਰਨੀ ਨੇ ਦੱਸਿਆ ਉਨ੍ਹਾਂ ਕਿਹਾ ਕਿ ਇਨ੍ਹਾਂ ਮਾਸਕਾਂ ਦੀ ਟੈਸਟਿੰਗ ਕੀਤੀ ਜਾ ਰਹੀ ਹੈ, ਖਾਸ ਤੌਰ ‘ਤੇ ਕੋਵਿਡ-19 ਦੇ ਸੰਦਰਭ ਵਿੱਚ

 

ਪ੍ਰੋ. ਆਸ਼ੂਤੋਸ਼ ਸਰਮਾ, ਸਕੱਤਰ ਡੀਐੱਸਟੀ ਨੇ ਕਿਹਾ, "ਇਹ ਦਿਲਚਸਪ ਹੈ ਕਿ ਕਈ ਨਵੇਂ ਅਤੇ ਲਾਹੇਵੰਦ ਕੋਵਿਡ-19 ਹੱਲ ਕੈਮਿਸਟਰੀ, ਫਿਜ਼ਿਕਸ ਅਤੇ ਬਾਇਓਸਾਇੰਸਿਜ਼ ਦੇ ਮੁਢਲੇ ਸਿਧਾਂਤਾਂ ਦੀ ਵਰਤੋਂ ਰਾਹੀਂ ਕੱਢੇ ਗਏ ਹਨ ਅਤੇ ਆਮ ਤੌਰ ‘ਤੇ ਅਜਿਹਾ ਸਧਾਰਨ ਬੁੱਧੀ ਦੀ ਵਰਤੋਂ ਕਰਕੇ ਕੀਤਾ ਗਿਆ ਹੈ ਤਾਕਿ ਅੰਤਰ ਅਨੁਸ਼ਾਸਨੀ ਹੱਲ ਪ੍ਰਦਾਨ ਕੀਤੇ ਜਾ ਸਕਣ ਇੱਥੇ ਜਿਸ ਮਾਸਕ ਦਾ ਪ੍ਰਸਤਾਵ ਰੱਖਿਆ ਗਿਆ ਹੈ ਉਹ ਸਧਾਰਨ ਢੰਗ ਨਾਲ ਤਿਆਰ ਮਾਸਕ ਇੱਕ ਉਸਾਰੂ ਅਮਲ ਦੀ ਉਦਾਹਰਣ ਹੈ"

 

ਇਹ ਮਾਸਕ ਤਿੰਨ ਤਹਿਆਂ ਵਾਲਾ ਹੁੰਦਾ ਹੈ - ਇੱਕ ਤਹਿ ਨਾਈਲੋਨ ਦੇ ਕੱਪੜੇ ਦੀ ਹੁੰਦੀ ਹੈ ਜੋ ਕਿ ਪੋਲੀਪ੍ਰੋਪਲਾਈਨ ਤਹਿਆਂ ਵਿੱਚ  ਰੱਖੀ ਜਾਂਦੀ ਹੈ, ਉਪਰਲੀ ਤਹਿ ਆਮ ਤੌਰ ‘ਤੇ ਵਰਤੇ ਜਾਣ ਵਾਲੇ ਗ਼ੈਰ-ਬੁਣੇ  ਬੈਗਾਂ ਵਾਲੇ ਕੱਪੜੇ ਦੀ ਹੁੰਦੀ ਹੈ ਨਾਈਲੋਨ ਦੀ ਥਾਂ ਉੱਤੇ ਸਿਲਕ ਦਾ ਕੱਪੜਾ,  ਜੋ ਕਿ ਕਿਸੇ ਪੁਰਾਣੀ ਸਾੜੀ ਜਾਂ ਸ਼ਾਲ ਤੋਂ ਲਿਆ ਹੋ ਸਕਦਾ ਹੈ, ਵਰਤਿਆ ਜਾ ਸਕਦਾ ਹੈ ਜਦੋ ਤਹਿਆਂ ਇੱਕ ਦੂਜੇ ਨਾਲ ਰਗੜ ਖਾਂਦੀਆਂ ਹਨ ਤਾਂ ਬਾਹਰਲੀ ਤਹਿ ਉੱਤੇ ਨੈਗੇਟਿਵ ਚਾਰਜਿਜ਼ ਪੈਦਾ ਹੁੰਦੇ ਹਨ ਜਦਕਿ ਨਾਈਲੋਨ ਵਿੱਚ  ਪਾਜ਼ਿਟਿਵ ਚਾਰਜਿਜ਼ ਹੁੰਦੇ ਹਨ ਜਦੋਂ ਇਨਫੈਕਸ਼ਨ ਵਾਲੀਆਂ ਚੀਜ਼ਾਂ ਇਸ ਵਿੱਚੋਂ ਲੰਘਦੀਆਂ ਹਨ ਤਾਂ ਇਹ ਦੋਹਰੀ ਬਿਜਲਈ ਸੁਰੱਖਿਆ ਕੰਧ ਵਜੋਂ ਕੰਮ ਕਰਦਾ ਹੈ ਕਿਉਂਕਿ ਮਾਸਕ ਸਧਾਰਨ  ਤੌਰ ‘ਤੇ ਮਿਲਣ ਵਾਲੇ ਕੱਪੜੇ ਦਾ ਬਣਿਆ ਹੁੰਦਾ ਹੈ, ਇਸ ਨੂੰ ਕਿਸੇ ਵੀ ਦੂਜੇ ਕੱਪੜੇ ਵਾਂਗ ਧੋ ਕੇ ਮੁੜ ਵਰਤਿਆ ਜਾ ਸਕਦਾ ਹੈ ਇਸ ਸਟੇਜ ਉੱਤੇ ਇਸ ਮਾਸਕ ਦੀ ਵਰਤੋਂ ਸਿਹਤ ਸੰਭਾਲ਼ ਪੇਸ਼ੇਵਰਾਂ ਜਾਂ ਮਰੀਜ਼ਾਂ ਨੂੰ ਕਰਨ ਦੀ ਸਲਾਹ ਨਹੀਂ ਦਿੱਤੀ ਜਾਂਦੀ

 

ਟ੍ਰਾਈਬੋ ਈ ਮਾਸਕ ਵਿੱਚ  ਬਾਹਰਲੇ ਪਾਸੇ ਪੋਲੀਪ੍ਰੋਪਲੀਨ ਦੀ ਤਹਿ ਹੁੰਦੀ ਹੈ ਅਤੇ ਦਰਮਿਆਨ ਵਿੱਚ   ਨਾਈਲੋਨ ਦੀ ਤਹਿ ਹੁੰਦੀ ਹੈ ਜਦੋਂ ਇਹ ਤਹਿਆਂ ਇੱਕ ਦੂਜੇ ਨਾਲ ਰਗੜੀਂਦੀਆਂ ਹਨ ਤਾਂ ਸਟੈਟਿਕ ਇਲੈਕਟ੍ਰਿਸਿਟੀ ਪੈਦਾ ਹੁੰਦੀ ਹੈ ਜੋ ਕਿ ਇਨਫੈਕਸ਼ਨ ਦੀ ਸੰਭਾਵਤ ਟ੍ਰਾਂਸਮਿਸ਼ਨ ਨੂੰ ਰੋਕਦੀ ਹੈ

 

ਇੱਕ ਵੀਡੀਓ ਕਲਿੱਪ ਜਿਸ ਵਿੱਚ  ਕਿ ਮਾਸਕ ਦੇ ਸਿਧਾਂਤ, ਤਿਆਰੀ ਅਤੇ ਵਰਤੋਂ ਨੂੰ ਦਰਸਾਇਆ ਗਿਆ ਹੈ,  ਹੇਠਾਂ ਦਿੱਤੀ ਗਈ ਹੈ

 

https://youtu.be/lIOKwnVlYXw

 

ਵਧੇਰੇ ਵੇਰਵੇ ਲਈ ਸੰਪਰਕ ਕਰੋ - ਡਾ. ਪ੍ਰਲਯ ਕੇ. ਸਾਂਤਰਾ (ਈ-ਮੇਲ

psantra@cens.res.in; pralay.santra[at]gmail[dot]com ਮੋਬਾਈਲ - 94832-71510), ਡਾ. ਆਸ਼ੂਤੋਸ਼ ਸਿੰਘ (ਈ-ਮੇਲ: aksingh@cens.res.in; ashuvishen[at]gmail[dot]com) ਅਤੇ ਪ੍ਰੋ. ਗਿਰੀਧਰ ਯੂ. ਕੁਲਕਰਨੀ (ਈ-ਮੇਲ: guk@cens.res.in; gukulk[at]gmail[dot]com)

 

****

 

ਕੇਜੀਐੱਸ/(ਡੀਐੱਸਟੀ)


(Release ID: 1615989) Visitor Counter : 197