ਸ਼ਹਿਰੀ ਹਵਾਬਾਜ਼ੀ ਮੰਤਰਾਲਾ
ਲਾਈਫਲਾਈਨ ਉਡਾਨ ਤਹਿਤ ਜ਼ਰੂਰੀ ਮੈਡੀਕਲ ਸਪਲਾਈ ਦੇਸ਼ ਭਰ ਵਿੱਚ ਪਹੁੰਚਾਉਣ ਲਈ 274 ਫਲਾਈਟਾਂ ਚਲਾਈਆਂ ਗਈਆਂ
Posted On:
18 APR 2020 1:09PM by PIB Chandigarh
ਕੋਵਿਡ-19 ਖ਼ਿਲਾਫ਼ ਚਲ ਰਹੀ ਜੰਗ ਲਈ ਦੇਸ਼ ਦੇ ਦੂਰ ਦੁਰਾਡੇ ਇਲਾਕਿਆਂ ਵਿੱਚ ਸ਼ਹਿਰੀ ਹਵਾਬਾਜ਼ੀ ਮੰਤਰਾਲੇ ਦੁਆਰਾ ਜ਼ਰੂਰੀ ਮੈਡੀਕਲ ਸਮਾਨ ਪਹੁੰਚਾਉਣ ਲਈ `ਲਾਈਫਲਾਈਨ ਉਡਾਨ’ ਫਲਾਈਟਾਂ ਚਲਾਈਆਂ ਜਾ ਰਹੀਆਂ ਹਨ। ਏਅਰ ਇੰਡੀਆ, ਅਲਾਇੰਸ ਏਅਰ, ਭਾਰਤੀ ਵਾਯੂ ਸੈਨਾ ਅਤੇ ਪ੍ਰਾਈਵੇਟ ਅਪ੍ਰੇਟਰਾਂ ਦੁਆਰਾ 274 ਉਡਾਨਾਂ ਚਲਾਈਆਂ ਗਈਆਂ। ਇਨ੍ਹਾਂ ਵਿੱਚੋਂ 175 ਉਡਾਨਾਂ ਏਅਰ ਇੰਡੀਆ ਅਤੇ ਅਲਾਇੰਸ ਏਅਰ ਦੁਆਰਾ ਚਲਾਈਆਂ ਗਈਆਂ। ਅੱਜ ਦੀ ਤਰੀਕ ਤੱਕ 463.15 ਟਨ ਮਾਲ ਦੀ ਢੁਆਈ ਹੋਈ। ਲਾਈਲਾਈਨ ਉਡਾਨ ਦੀਆਂ ਫਲਾਈਟਾਂ ਰਾਹੀਂ ਅੱਜ ਤੱਕ ਕੁੱਲ 2,73,275 ਕਿਲੋਮੀਟਰ ਦੀ ਦੂਰੀ ਤੈਅ ਕੀਤੀ ਗਈ।
ਲਾਈਫਲਾਈਨ ਉਡਾਨ ਦੀਆਂ ਫਲਾਈਟਾਂ ਦਾ ਤਰੀਕਵਾਰ ਵੇਰਵਾ ਹੇਠ ਲਿਖੇ ਅਨੁਸਾਰ ਹੈ :
ਸੀਰੀਅਲ ਨੰਬਰ
|
ਤਰੀਕ
|
ਏਅਰ ਇੰਡੀਆ
|
ਅਲਾਇੰਸ
|
ਭਾਰਤੀ ਵਾਯੂ ਸੈਨਾ
|
ਇੰਡੀਗੋ
|
ਸਪਾਈਸ ਜੈੱਟ
|
ਕੁੱਲ
|
1.
|
26.3.2020
|
2
|
-
|
-
|
-
|
2
|
4
|
2.
|
27.3.2020
|
4
|
9
|
1
|
-
|
-
|
14
|
3.
|
28.3.2020
|
4
|
8
|
-
|
6
|
-
|
18
|
4.
|
29.3.2020
|
4
|
9
|
6
|
-
|
-
|
19
|
5.
|
30.3.2020
|
4
|
-
|
3
|
-
|
-
|
7
|
6.
|
31.3.2020
|
9
|
2
|
1
|
-
|
-
|
12
|
7.
|
1.4.2020
|
3
|
3
|
4
|
-
|
-
|
10
|
8.
|
2.4.2020
|
4
|
5
|
3
|
-
|
-
|
12
|
9.
|
3.4.2020
|
8
|
-
|
2
|
-
|
-
|
10
|
10.
|
4.4.2020
|
4
|
3
|
2
|
-
|
-
|
9
|
11.
|
5.4.2020
|
-
|
-
|
16
|
-
|
-
|
16
|
12.
|
6.4.2020
|
3
|
4
|
13
|
-
|
-
|
20
|
13.
|
7.4.2020
|
4
|
2
|
3
|
-
|
-
|
9
|
14.
|
8.4.2020
|
3
|
-
|
3
|
-
|
-
|
6
|
15.
|
9.4.2020
|
4
|
8
|
1
|
-
|
-
|
13
|
16.
|
10.4.2020
|
2
|
4
|
2
|
-
|
-
|
8
|
17.
|
11.4.2020
|
5
|
4
|
18
|
-
|
-
|
27
|
18.
|
12.4.2020
|
2
|
2
|
-
|
-
|
-
|
4
|
19.
|
13.4.2020
|
3
|
3
|
3
|
-
|
-
|
9
|
20.
|
14.4.2020
|
4
|
5
|
4
|
-
|
-
|
13
|
21.
|
15.4.2020
|
2
|
5
|
-
|
-
|
-
|
7
|
22.
|
16.4.2020
|
9
|
-
|
6
|
-
|
-
|
15
|
23.
|
17.4.2020
|
4
|
8
|
-
|
-
|
-
|
12
|
|
ਕੁੱਲ
|
91
|
84
|
91
|
6
|
2
|
274
|
ਹੈਲੀਕੌਪਟਰ ਸੇਵਾਵਾਂ, ਜਿਨ੍ਹਾਂ ਵਿੱਚ ਪਵਨ ਹੰਸ ਲਿਮਿਟਿਡ ਵੀ ਸ਼ਾਮਲ ਹੈ , ਜੰਮੂ ਕਸ਼ਮੀਰ, ਲੱਦਾਖ, ਆਈਲੈਂਡ ਅਤੇ ਉੱਤਰ ਪੂਰਬ ਖੇਤਰਾਂ ਵਿੱਚ ਨਾਜ਼ੁਕ ਮੈਡੀਕਲ ਸਮਾਨ ਅਤੇ ਮਰੀਜ਼ ਪਹੁੰਚਾ ਰਹੀਆਂ ਹਨ।
ਘਰੇਲੂ ਲਾਈਫ ਲਾਈਨ ਉਡਾਨ ਦੀਆਂ ਫਲਾਈਟਾਂ ਹੱਬ ਅਤੇ ਸਪੋਕ ਮਾਡਲ ਵਿੱਚ ਚਲਦੀਆਂ ਹਨ। ਕਾਰਗੋ ਹੱਬਾਂ ਦਿੱਲੀ, ਮੁੰਬਈ, ਚੇਨਈ, ਕੋਲਕਾਤਾ, ਹੈਦਰਾਬਾਦ, ਬੈਂਗਲੌਰ ਅਤੇ ਗੁਵਾਹਾਟੀ ਵਿੱਚ ਸਥਾਪਿਤ ਕੀਤੇ ਗਏ ਹਨ। ਲਾਈਫਲਾਈਨ ਉਡਾਨ ਫਲਾਈਟਾਂ ਨੇ ਇਨ੍ਹਾਂ ਹੱਬਾਂ ਨੂੰ ਹਵਾਈ ਅੱਡਿਆਂ (ਸਪੋਕਸ) ਨਾਲ ਡਿਬਰੂਗੜ੍ਹ, ਅਗਰਤਲਾ, ਆਇਜ਼ਵਾਲ, ਦੀਮਾਪੁਰ, ਇੰਫਾਲ, ਜੋਰਹਾਟ, ਲੈਂਗਪੁਈ, ਮੈਸੁਰੂ, ਨਾਗਪੁਰ, ਕੋਇੰਬਟੂਰ, ਤ੍ਰਿਵੇਂਦਰਮ, ਭੁਵਨੇਸ਼ਵਰ, ਰਾਏਪੁਰ, ਰਾਂਚੀ, ਸ੍ਰੀਨਗਰ, ਪੋਰਟ ਬਲੇਅਰ, ਪਟਨਾ, ਕੋਚੀਨ, ਵਿਜੈਵਾੜਾ, ਅਹਿਮਦਾਬਾਦ, ਜੰਮੂ, ਕਰਗਿਲ, ਲੱਦਾਖ, ਚੰਡੀਗੜ੍ਹ, ਗੋਆ, ਭੁਪਾਲ ਅਤੇ ਪੁਣੇ ਵਿਖੇ ਜੋੜਦੇ ਹਨ। ਵਿਸ਼ੇਸ਼ ਧਿਆਨ ਉੱਤਰ ਪੂਰਬ ਖੇਤਰ, ਆਈਲੈਂਡ ਖੇਤਰਾਂ ਅਤੇ ਪਹਾੜੀ ਰਾਜਾਂ ਉੱਤੇ ਦਿੱਤਾ ਗਿਆ ਹੈ। ਏਅਰ ਇੰਡੀਆ ਅਤੇ ਭਾਰਤੀ ਵਾਯੂ ਸੈਨਾ ਦੁਆਰਾ ਜੰਮੂ-ਕਸ਼ਮੀਰ, ਲੱਦਾਖ, ਉੱਤਰ ਪੂਰਬ ਅਤੇ ਹੋਰ ਆਈਲੈਂਡ ਖੇਤਰਾਂ ਲਈ ਆਪਸ ਵਿੱਚ ਸਹਿਯੋਗ ਕੀਤਾ ਗਿਆ।
ਘਰੇਲੂ ਕਾਰਗੋ ਅਪ੍ਰੇਟਰਾਂ ਸਪਾਈਸ ਜੈੱਟ, ਬਲਿਊ ਡਾਰਟ ਅਤੇ ਇੰਡੀਗੋ ਵਪਾਰਕ ਅਧਾਰ ਉੱਤੇ ਕਾਰਗੋ ਉਡਾਨਾਂ ਚਲਾ ਰਹੇ ਹਨ। ਸਪਾਈਸ ਜੈੱਟ ਨੇ 24 ਮਾਰਚ ਤੋਂ 17 ਅਪ੍ਰੈਲ, 2020 ਦਰਮਿਆਨ 393 ਕਾਰਗੋ ਉਡਾਨਾਂ ਚਲਾਈਆਂ ਅਤੇ 3183 ਟਨ ਮਾਲ ਢੋਇਆ ਅਤੇ 5,64,691 ਕਿਲੋਮੀਟਰ ਦੀ ਦੂਰੀ ਤੈਅ ਕੀਤੀ। ਇਨ੍ਹਾਂ ਵਿੱਚੋਂ 126 ਅੰਤਰਰਾਸ਼ਟਰੀ ਕਾਰਗੋ ਉਡਾਨਾਂ ਸਨ। ਬਲਿਊ ਡਾਰਟ ਨੇ 134 ਘਰੇਲੂ ਕਾਰਗੋ ਉਡਾਨਾਂ ਚਲਾਈਆਂ ਜਿਨ੍ਹਾਂ ਰਾਹੀਂ 2122 ਟਨ ਮਾਲ 25 ਮਾਰਚ ਤੋਂ 17 ਅਪ੍ਰੈਲ, 2020 ਤੱਕ ਢੋਇਆ ਗਿਆ ਅਤੇ ਕੁੱਲ 1,32,295 ਕਿਲੋਮੀਟਰ ਦਾ ਸਫਰ ਤੈਅ ਕੀਤਾ। ਇੰਡੀਗੋ ਨੇ 3-17 ਅਪ੍ਰੈਲ, 2020 ਦਰਮਿਆਨ 29 ਕਾਰਗੋ ਉਡਾਨਾਂ ਚਲਾਈਆਂ ਅਤੇ 26,698 ਕਿਲੋਮੀਟਰ ਦੀ ਦੂਰ ਤੈਅ ਕਰਕੇ 31 ਟਨ ਮਾਲ ਢੋਇਆ। ਇਸ ਵਿੱਚ ਮੈਡੀਕਲ ਸਪਲਾਈ ਵੀ ਸ਼ਾਮਲ ਹੈ ਜੋ ਕਿ ਸਰਕਾਰ ਦੁਆਰਾ ਮੁਫ਼ਤ ਲਿਜਾਈ ਗਈ।
ਅੰਤਰਰਾਸ਼ਟਰੀ ਖੇਤਰ - ਇੱਕ ਏਅਰ ਬਰਿੱਜ 4 ਅਪ੍ਰੈਲ, 2020 ਤੋਂ ਫਾਰਮਾਸਿਊਟੀਕਲ, ਮੈਡੀਕਲ ਸਮਾਨ ਅਤੇ ਕੋਵਿਡ-19 ਦੀ ਸਹਾਇਤਾ ਸਮੱਗਰੀ ਦੀ ਢੁਆਈ ਲਈ ਕਾਇਮ ਕੀਤਾ ਗਿਆ।ਲਿਜਾਏ ਗਏ ਕਾਰਗੋ ਸਮਾਨ ਦੀ ਤਰੀਕਵਾਰ ਮਾਤਰਾ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ –
ਸੀਰੀਅਲ ਨੰਬਰ
|
ਤਰੀਕ
|
ਤੋਂ
|
ਮਾਤਰਾ (ਟਨਾਂ ਵਿੱਚ)
|
1.
|
4.4.2020
|
ਸ਼ੰਘਾਈ
|
21
|
2.
|
7.4.2020
|
ਹਾਂਗਕਾਂਗ
|
06
|
3.
|
9.4.2020
|
ਸ਼ੰਘਾਈ
|
22
|
4.
|
10.4.2020
|
ਸ਼ੰਘਾਈ
|
18
|
5.
|
11.4.2020
|
ਸ਼ੰਘਾਈ
|
18
|
6.
|
12.4.2020
|
ਸ਼ੰਘਾਈ
|
24
|
7.
|
14.4.2020
|
ਹਾਂਗਕਾਂਗ
|
11
|
8.
|
14.4.2020
|
ਸ਼ੰਘਾਈ
|
22
|
9.
|
16.4.2020
|
ਸ਼ੰਘਾਈ
|
22
|
10.
|
16.4.2020
|
ਹਾਂਗਕਾਂਗ
|
17
|
11.
|
16.4.2020
|
ਸਿਓਲ
|
05
|
12.
|
17.4.2020
|
ਸ਼ੰਘਾਈ
|
21
|
|
|
ਕੁੱਲ
|
207
|
ਏਅਰ ਇੰਡੀਆ ਨੇ ਮੁੰਬਈ ਅਤੇ ਫਰੈਂਕਫਰਟ ਦਰਮਿਆਨ ਆਪਣੀ ਦੂਸਰੀ ਉਡਾਨ 15 ਅਪ੍ਰੈਲ, 2020 ਨੂੰ ਕ੍ਰਿਸ਼ੀ ਉਡਾਨ ਪ੍ਰੋਗਰਾਮ ਤਹਿਤ ਚਲਾਈ, ਇਸ ਵਿੱਚ 27 ਟਨ ਮੌਸਮੀ ਫਰੂਟ ਅਤੇ ਸਬਜ਼ੀਆਂ ਫਰੈਂਕਫਰਟ ਲਿਜਾਈਆਂ ਗਈਆਂ ਅਤੇ ਵਾਪਸੀ ਉੱਤੇ 10 ਟਨ ਆਮ ਸਮਾਨ ਲਿਆਂਦਾ ਗਿਆ। ਏਅਰ ਇੰਡੀਆ ਨੇ ਪਹਿਲੀ ਕ੍ਰਿਸ਼ੀ ਉਡਾਨ ਫਲਾਈਟ ਮੁੰਬਈ ਅਤੇ ਲੰਡਨ ਦਰਮਿਆਨ 13 ਅਪ੍ਰੈਲ ਨੂੰ ਚਲਾਈ, ਇਸ ਵਿੱਚ 28.95 ਟਨ ਫਲ ਅਤੇ ਸਬਜ਼ੀਆਂ ਲੰਡਨ ਪਹੁੰਚਾਈਆਂ ਗਈਆਂ ਅਤੇ ਵਾਪਸੀ ਉੱਤੇ 15.6 ਟਨ ਆਮ ਸਮਾਨ ਲਿਆਂਦਾ ਗਿਆ। ਏਅਰ ਇੰਡੀਆ ਦੁਆਰਾ ਹੋਰ ਦੇਸ਼ਾਂ ਲਈ ਨਾਜ਼ੁਕ ਮੈਡੀਕਲ ਸਪਲਾਈ ਲਿਜਾਣ ਲਈ ਸਮਰਪਿਤ ਕਾਰਗੋ ਉਡਾਨਾਂ ਜ਼ਰੂਰਤ ਅਨੁਸਾਰ ਚਲਾਈਆਂ ਜਾਣਗੀਆਂ। ਏਅਰ ਇੰਡੀਆ ਨੇ ਅਜਿਹੀ ਪਹਿਲੀ ਉਡਾਨ 15 ਅਪ੍ਰੈਲ, 2020 ਨੂੰ ਦਿੱਲੀ- ਸੈਸ਼ਲਜ਼-ਮਾਰੀਸ਼ਸ-ਦਿੱਲੀ ਲਈ ਚਲਾਈ ਜਿਸ ਵਿੱਚ 3.4 ਟਨ ਮੈਡੀਕਲ ਸਪਲਾਈ ਸੈਸ਼ਲਜ਼ ਅਤੇ 12.6 ਟਨ ਮਾਰੀਸ਼ਸ ਨੂੰ ਭੇਜੀ ਗਈ।
*****
ਆਰਜੇ/ਐੱਨਜੀ
(Release ID: 1615737)
Visitor Counter : 213
Read this release in:
English
,
Kannada
,
Urdu
,
Hindi
,
Marathi
,
Assamese
,
Bengali
,
Manipuri
,
Gujarati
,
Odia
,
Tamil
,
Telugu