ਗ੍ਰਹਿ ਮੰਤਰਾਲਾ

ਕੋਵਿਡ-19 ਮਹਾਮਾਰੀ ਕਾਰਨ ਯਾਤਰਾ ਉੱਤੇ ਲੱਗੀਆਂ ਪਾਬੰਦੀਆਂ ਕਾਰਨ ਇਸ ਵੇਲੇ ਭਾਰਤ ਵਿੱਚ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਨੂੰ 3 ਮਈ 2020 ਤੱਕ ਕੌਂਸਲਰ ਸੇਵਾਵਾਂ ਤੱਕ ਪਹੁੰਚ ਦੀ ਇਜਾਜ਼ਤ

Posted On: 17 APR 2020 8:58PM by PIB Chandigarh

ਕੋਵਿਡ-19 ਮਹਾਮਾਰੀ ਦੇ ਸੰਦਰਭ ਵਿੱਚ ਲੱਗੀਆਂ ਯਾਤਰਾ ਪਾਬੰਦੀਆਂ ਕਾਰਨ  ਇਸ ਵੇਲੇ ਭਾਰਤ ਵਿੱਚ ਰਹਿ ਰਹੇ ਵਿਦੇਸ਼ੀ ਨਾਗਰਿਕਾਂ ਨੂੰ ਕੇਂਦਰੀ ਗ੍ਰਹਿ ਮੰਤਰਾਲਾ ਨੇ 28.03.2020 ਨੂੰ ਗਰਾਟਿਸ ਅਧਾਰ (gratis basis) ਉੱਤੇ ਕੌਂਸਲਰ ਸੇਵਾਵਾਂ ਤੱਕ 30 ਅਪ੍ਰੈਲ 2020 ਤੱਕ ਪਹੁੰਚ ਦੀ ਇਜਾਜ਼ਤ ਦਿੱਤੀ ਸੀ (https://pib.gov.in/PressReleaseIframePage.aspx?PRID=1613895)

 

ਮਾਮਲੇ ਉੱਤੇ ਵਿਚਾਰ ਕਰਨ ਤੋਂ ਬਾਅਦ, ਇਹ ਫੈਸਲਾ ਕੀਤਾ ਗਿਆ ਹੈ ਕਿ ਭਾਰਤ ਵਿੱਚ ਫਸੇ ਹੋਏ ਵਿਦੇਸ਼ੀ ਨਾਗਰਿਕਾਂ ਦੀ  ਹੇਠ ਲਿਖੀ ਕੌਂਸਲਰ ਸੇਵਾ ਤੱਕ ਪਹੁੰਚ  ਦੀ ਮਿਆਦ ਵਿੱਚ ਵਿਦੇਸ਼ੀ ਖੇਤਰੀ ਰਜਿਸਟਰੇਸ਼ਨ ਆਫੀਸਰਜ਼/ ਵਿਦੇਸ਼ੀ  ਰਜਿਸਟਰੇਸ਼ਨ ਆਫੀਸਰਜ਼ ਦੁਆਰਾ ਵਾਧਾ ਕੀਤਾ ਜਾਵੇ

 

ਅਜਿਹੇ ਵਿਦੇਸ਼ੀ ਸ਼ਹਿਰੀ, ਜੋ ਕਿ ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਕੋਵਿਡ-19 ਮਹਾਮਾਰੀ ਫੈਲੀ ਹੋਣ ਕਾਰਨ ਅਤੇ ਭਾਰਤੀ ਅਧਿਕਾਰੀਆਂ ਦੁਆਰਾ ਲਗਾਈਆਂ ਯਾਤਰਾ ਪਾਬੰਦੀਆਂ ਕਾਰਨ ਭਾਰਤ ਵਿੱਚ ਫਸੇ ਹੋਏ ਹਨ ਅਤੇ ਜਿਨ੍ਹਾਂ ਦਾ ਵੀਜ਼ਾ 01.02.2020 (ਅੱਧੀ ਰਾਤ) ਤੋਂ 03.05.2020 (ਅੱਧੀ ਰਾਤ)  ਤੱਕ ਦੀ ਮਿਆਦ ਵਿੱਚ ਸਮਾਪਤ ਹੋ ਗਿਆ ਹੈ, ਜਾਂ ਹੋ ਰਿਹਾ ਹੈਦਾ ਰੈਗੂਲਰ ਵੀਜ਼ਾ, ਈ- ਵੀਜ਼ਾ 03.05.2020 ਦੀ ਗਰਾਟਿਸ ਅਧਾਰ ਉੱਤੇ ਵਧਾਇਆ ਜਾਵੇਇਸ ਦੇ ਲਈ ਵਿਦੇਸ਼ੀ ਨੂੰ ਔਨਲਾਈਨ ਅਰਜ਼ੀ ਦੇਣੀ ਪਵੇਗੀ ਅਜਿਹੇ ਵਿਦੇਸ਼ੀ ਨਾਗਰਿਕਾਂ ਦੁਆਰਾ ਇਸ ਸਮੇਂ ਦੌਰਾਨ ਜੇ ਬੇਨਤੀ ਕੀਤੀ ਜਾਵੇ ਤਾਂ , ਨੂੰ 03.05.2020 ਤੋਂ 14 ਦਿਨ ਬਾਅਦ ਭਾਵ 17.05.2020 ਤੱਕ ਜੁਰਮਾਨਾ ਲਗਾਉਣ ਤੋਂ ਬਿਨਾ  ਰਹਿਣ  ਦੀ ਇਜਾਜ਼ਤ ਦਿੱਤੀ ਜਾਵੇ

 

ਵਿਦੇਸ਼ੀਆਂ ਨੂੰ 03.05.2020 ਤੱਕ ਕੌਂਸਲਰ ਸੇਵਾਵਾਂ ਪ੍ਰਦਾਨ ਕਰਨ ਬਾਰੇ ਜਾਣਕਾਰੀ ਲਈ ਇੱਥੇ ਕਲਿੱਕ ਕਰੋ:

Click here to see Grant of Consular Services to Foreigners till 03.05.2020

 

*****

ਵੀਜੀ/ਐੱਸਐੱਨਸੀ/ਵੀਐੱਮ

 



(Release ID: 1615593) Visitor Counter : 139