ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਦੂਰਦਰਸ਼ਨ ਅਤੇ ਆਕਾਸ਼ਵਾਣੀ (ਆਲ ਇੰਡੀਆ ਰੇਡੀਓ) ’ਤੇ ਵਿੱਦਿਅਕ ਸਮੱਗਰੀ/ਵਰਚੁਅਲ ਕਲਾਸਾਂ ਦਾ ਪ੍ਰਸਾਰਣ

Posted On: 16 APR 2020 10:02PM by PIB Chandigarh

ਭਾਰਤ ਦਾ ਜਨਤਕ ਪ੍ਰਸਾਰਣਕਰਤਾ ਮੌਜੂਦਾ ਲੌਕਡਾਊਨ  ਦਰਮਿਆਨ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਅਧਿਐਨ ਵਿੱਚ ਸਹਾਇਤਾ ਕਰ ਰਿਹਾ ਹੈ। ਵਿਭਿੰਨ ਸਰਕਾਰੀ ਸੰਸਥਾਨਾਂ ਦੇ ਨਾਲ ਮਿਲ ਕੇ ਦੂਰਦਰਸ਼ਨ ਅਤੇ ਆਕਾਸ਼ਵਾਣੀ (ਆਲ ਇੰਡੀਆ ਰੇਡੀਓ) ਦੇਸ਼ ਭਰ ਵਿੱਚ ਸਥਿਤ ਆਪਣੇ ਰੀਜਨਲ ਚੈਨਲਾਂ ਜ਼ਰੀਏ ਟੀਵੀ, ਰੇਡੀਓ ਅਤੇ ਯੂਟਿਊਬ ’ਤੇ ਵਰਚੁਅਲ ਕਲਾਸਾਂ ਅਤੇ ਹੋਰ ਵਿੱਦਿਅਕ ਸਮੱਗਰੀ ਦਾ ਪ੍ਰਸਾਰਣ ਕਰ ਰਹੇ ਹਨ।

ਸਕੂਲੀ ਕਲਾਸਾਂ ਬੰਦ ਹੋਣ ਦੀ ਸਥਿਤੀ ਵਿੱਚ ਇਹ ਵਰਚੁਅਲ ਕਲਾਸਾਂ ਲੱਖਾਂ ਵਿਦਿਆਰਥੀਆਂ ਵਿਸ਼ੇਸ਼ ਕਰਕੇ 10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਬੋਰਡ ਅਤੇ ਪ੍ਰਤੀਯੋਗੀ ਪ੍ਰੀਖਿਆਵਾਂ ਦੀਆਂ ਤਿਆਰੀਆਂ ਵਿੱਚ ਖਾਸੀ ਸਹਾਇਕ ਸਾਬਤ ਹੋ ਰਹੀਆਂ ਹਨ।

ਸਮੱਗਰੀ

ਦੂਰਦਰਸ਼ਨ ਅਤੇ ਆਕਾਸ਼ਵਾਣੀ (ਆਲ ਇੰਡੀਆ ਰੇਡੀਓ) ਰਾਹੀਂ ਵਰਚੁਅਲ ਪੜ੍ਹਾਈ ਵਿੱਚ ਪ੍ਰਾਇਮਰੀ, ਮਿਡਲ ਅਤੇ ਹਾਈ ਸਕੂਲ ਪੱਧਰ ਦੇ ਵਿਦਿਆਰਥੀਆਂ ਲਈ ਪਾਠਕ੍ਰਮ ਅਧਾਰਿਤ ਕਲਾਸਾਂ ਸ਼ਾਮਲ ਹਨ। ਕੁਝ ਰਾਜਾਂ ਵਿੱਚ ਸੈਕੰਡਰੀ ਸਕੂਲ ਲੀਵਿੰਗ ਸਰਟੀਫਿਕੇਟ ਵਿਸ਼ੇ ਅਤੇ 10ਵੀਂ ਕਲਾਸ ਦੇ ਵਿਦਿਆਰਥੀਆਂ ਲਈ ਮਾਡਲ ਪ੍ਰਸ਼ਨ ਪੱਤਰ ਵੀ ਉਪਲੱਬਧ ਕਰਵਾਏ ਜਾ ਰਹੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਕਲਾਸਾਂ ਤੋਂ ਵਿਦਿਆਰਥੀਆਂ ਨੂੰ ਆਪਣੀਆਂ ਇੰਜੀਨੀਅਰਿੰਗ ਅਤੇ ਮੈਡੀਕਲ ਐਂਟਰੈਂਸ ਪ੍ਰੀਖਿਆਵਾਂ ਦੀਆਂ ਤਿਆਰੀਆਂ ਕਰਨ ਵਿੱਚ ਵੀ ਸਹਾਇਤਾ ਮਿਲ ਰਹੀ ਹੈ।

ਪਾਠਕ੍ਰਮ ਨਾਲ ਜੁੜੀ ਸਮੱਗਰੀ ਤੋਂ ਇਲਾਵਾ ਪੜ੍ਹਾਈ ਨੂੰ ਦਿਲਚਸਪ ਬਣਾਉਣ ਲਈ ਕੁਝ ਰਾਜਾਂ ਵਿੱਚ ਵਰਚੁਅਲ ਕਲਾਸਾਂ ਵਿੱਚ ਪ੍ਰਤਿਸ਼ਠਿਤ ਸ਼ਖ਼ਸੀਅਤਾਂ ਦੁਆਰਾ ਕਹਾਣੀ ਸੁਣਾਏ ਜਾਣ ਅਤੇ ਕੁਇਜ਼ ਸ਼ੋਅ ਨੂੰ ਵੀ ਸ਼ਾਮਲ ਕੀਤਾ ਗਿਆ ਹੈ।

ਵਿਦਿਆਰਥੀਆਂ ਚ ਘਰੇ ਰਹਿੰਦੇ ਹੋਏ ਅਨੁਸ਼ਾਸਨ ਦੀ ਭਾਵਨਾ ਵਿਕਸਿਤ ਕਰਨ ਦੇ ਉਦੇਸ਼ ਨਾਲ ਜ਼ਿਆਦਾਤਰ ਕਲਾਸਾਂ ਜਲਦੀ ਸਵੇਰੇ ਸ਼ੁਰੂ ਹੋ ਜਾਂਦੀਆਂ ਹਨ ਅਤੇ ਕੁਝ ਦੁਪਹਿਰ ਵਿੱਚ ਫਿਰ ਤੋਂ ਆਯੋਜਿਤ ਕੀਤੀਆਂ ਜਾਂਦੀਆਂ ਹਨ

ਦੂਰਦਰਸ਼ਨ

ਕਰਨਾਟਕ, ਤੇਲੰਗਾਨਾ, ਆਂਧਰ ਪ੍ਰਦੇਸ਼, ਤਮਿਲ ਨਾਡੂ, ਕੇਰਲ, ਗੁਜਰਾਤ, ਜੰਮੂ ਅਤੇ ਕਸ਼ਮੀਰ ਅਜਿਹੇ ਕੇਂਦਰ ਹਨ, ਜੋ ਪਹਿਲਾਂ ਤੋਂ ਹੀ ਵਰਚੁਅਲ ਕਲਾਸਾਂ ਦਾ ਪ੍ਰਸਾਰਣ ਕਰ ਰਹੇ ਹਨ।

 

ਆਕਾਸ਼ਵਾਣੀ (ਆਲ ਇੰਡੀਆ ਰੇਡੀਓ)

ਵਰਚੁਅਲ ਕਲਾਸਾਂ ਦਾ ਪ੍ਰਸਾਰਣ ਕਰਨ ਵਾਲੇ ਕੇਂਦਰਾਂ ਵਿੱਚ ਵਿਜੈਵਾੜਾ, ਹੈਦਰਾਬਾਦ, ਬੰਗਲੁਰੂ, ਤਿਰੁਚਿਰਾਪੱਲੀ, ਕੋਇੰਬਟੂਰ, ਪੁਡੂਚੇਰੀ. ਮਦੁਰਈ, ਤ੍ਰਿਵੈਂਦਰਮ, ਤਿਰੁਨੇਲਵੇਲੀ, ਪਣਜੀ, ਜਲਗਾਓਂ, ਰਤਨਾਗਿਰੀ, ਸਾਂਗਲੀ, ਪਰਭਨੀ, ਔਰੰਗਾਬਾਦ, ਪੁਣੇ, ਨਾਗਪੁਰ, ਮੁੰਬਈ, ਗੰਗਟੋਕ, ਗੁਵਾਹਾਟੀ, ਬੀਕਾਨੇਰ, ਉਦੈਪੁਰ, ਜੋਧਪੁਰ, ਜੈਪੁਰ ਸ਼ਾਮਲ ਹਨ।

 

ਭੋਪਾਲ, ਚੇਨਈ, ਕੋਝੀਕੋਡ, ਤ੍ਰਿਸ਼ੂਰ ਕੇਂਦਰਾਂ ਤੋਂ ਵਿੱਦਿਅਕ ਸਮੱਗਰੀ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ।

 

ਡੀਡੀ ਚੈਨਲਾਂ ’ਤੇ ਰੋਜ਼ਾਨਾ ਔਸਤਨ 2.5 ਘੰਟੇ ਵਿੱਦਿਅਕ ਸਮੱਗਰੀ ਦਾ ਪ੍ਰਸਾਰਣ ਕੀਤਾ ਜਾ ਰਿਹਾ ਹੈ ਅਤੇ ਕਿਸੇ ਵੀ ਆਕਾਸ਼ਵਾਣੀ ਚੈਨਲ ’ਤੇ ਰੋਜ਼ਾਨਾ 30 ਮਿੰਟ ਤੱਕ ਵਿੱਦਿਅਕ ਸਮੱਗਰੀ ਪ੍ਰਸਾਰਿਤ ਕੀਤੀ ਜਾ ਰਹੀ ਹੈ।

ਪੂਰੇ ਡੀਡੀ ਨੈੱਟਵਰਕ ’ਤੇ ਰੋਜ਼ਾਨਾ ਕੁੱਲ 17 ਘੰਟੇ ਅਤੇ ਆਕਾਸ਼ਵਾਣੀ (ਆਲ ਇੰਡੀਆ ਰੇਡੀਓ) ਨੈੱਟਵਰਕ ’ਤੇ ਰੋਜ਼ਾਨਾ 11 ਘੰਟੇ ਸਮੱਗਰੀ ਪ੍ਰਸਾਰਿਤ ਹੋ ਰਹੀ ਹੈ।

ਅਜਿਹੇ ਵਿੱਦਿਅਕ ਪ੍ਰੋਗਰਾਮਾਂ ਦੀ ਵਿਸਤ੍ਰਿਤ ਸੂਚੀ ਨਿਮਨਲਿਖਿਤ ਹੈ :

 

 

ਡੀਡੀ ਕੇਂਦਰਾਂ ਦੁਆਰਾ ਪ੍ਰਸਾਰਿਤ ਵਿੱਦਿਅਕ ਪ੍ਰੋਗਰਾਮਾਂ ਦਾ ਵੇਰਵਾ

 

ਕ੍ਰਮ ਸੰਖਿਆ

ਕੇਂਦਰ ਦਾ ਨਾਮ

ਪ੍ਰੋਗਰਾਮ ਦਾ ਵੇਰਵਾ

ਫ੍ਰੀਕੁਐਂਸੀ

ਮਿਆਦ

ਸਬੰਧਿਤ

ਵਿੱਦਿਅਕ ਸੰਸਥਾਨ

1

ਬੰਗਲੁਰੂ

12ਵੀਂ ਦੇ ਵਿਦਿਆਰਥੀਆਂ ਅਤੇ ਸੰਯੁਕਤ ਇੰਜੀਨੀਅਰਿੰਗ ਪ੍ਰੀਖਿਆਵਾਂ ਲਈ ਭੌਤਿਕ ਵਿਗਿਆਨ, ਰਸਾਇਣ ਵਿਗਿਆਨ ਅਤੇ ਗਣਿਤ ਦੀਆਂ ਕਲਾਸਾਂ

ਰੋਜ਼ਾਨਾ

3 ਘੰਟੇ

 

2

ਵਿਜੈਵਾੜਾ

10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਪਾਠਕ੍ਰਮ ਸਬੰਧੀ ਕਲਾਸਾਂ

ਰੋਜ਼ਾਨਾ

2 ਘੰਟੇ

ਰਾਜ ਸੈਕੰਡਰੀ ਸਿੱਖਿਆ ਵਿਭਾਗ

3

ਜੰਮੂ ਅਤੇ ਕਸ਼ਮੀਰ

10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਪਾਠਕ੍ਰਮ ਸਬੰਧੀ ਕਲਾਸਾਂ

ਰੋਜ਼ਾਨਾ

1 ਘੰਟਾ

ਸਕੂਲੀ ਸਿੱਖਿਆ ਡਾਇਰੈਕਟੋਰੇਟ

4

ਹੈਦਰਾਬਾਦ

10ਵੀਂ ਅਤੇ 12ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਪਾਠਕ੍ਰਮ ਸਬੰਧੀ ਕਲਾਸਾਂ

ਰੋਜ਼ਾਨਾ

2 ਘੰਟੇ

ਰਾਜ ਸੈਕੰਡਰੀ ਸਿੱਖਿਆ ਵਿਭਾਗ

5

ਅਹਿਮਦਾਬਾਦ

ਪ੍ਰਾਇਮਰੀ, ਜੂਨੀਅਰ ਅਤੇ ਹਾਈ ਸਕੂਲ ਪੱਧਰ ਦੇ ਵਿਦਿਆਰਥੀਆਂ ਦੇ ਲਈ ਪਾਠਕ੍ਰਮ ਸਬੰਧੀ ਕਲਾਸਾਂ

ਰੋਜ਼ਾਨਾ

2 ਘੰਟੇ

ਗੁਜਰਾਤ ਟੈਕਨੋਲੋਜੀ ਸਿੱਖਿਆ ਸੰਸਥਾਨ, ਗੁਜਰਾਤ ਸਰਕਾਰ

6

ਚੇਨਈ

ਸਕੂਲ ਲੀਵਿੰਗ ਪ੍ਰਮਾਣ ਪੱਤਰ ਵਿਸ਼ੇ ਅਤੇ 10ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਮਾਡਲ ਪ੍ਰਸ਼ਨ ਪੱਤਰ

ਰੋਜ਼ਾਨਾ

1 ਘੰਟਾ

ਤਮਿਲ ਨਾਡੂ ਸਿੱਖਿਆ ਵਿਭਾਗ

7

ਤ੍ਰਿਵੈਂਦ੍ਰਮ

12ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਸਕੂਲ ਲੀਵਿੰਗ ਪ੍ਰਮਾਣ ਪੱਤਰ ਵਿਸ਼ੇ

 

 

ਕੁਇਜ਼ ਸ਼ੋਅ

ਰੋਜ਼ਾਨਾ

 

 

 

 

 

ਸਪਤਾਹ ਵਿੱਚ

3 ਘੰਟੇ

ਰਾਜ ਵਿੱਦਿਅਕ ਤਕਨੀਕੀ ਸੰਸਥਾਨ

8

ਪਣਜੀ

ਕੁਇਜ਼ ਸ਼ੋਅ

ਸਪਤਾਹਿਕ

30 ਮਿੰਟ

ਇਨ-ਹਾਊਸ

9

ਜਲੰਧਰ

 

 

 

ਪ੍ਰਕਿਰਿਆ ਅਧੀਨ, ਜਲਦੀ ਹੋਵੇਗੀ ਸ਼ੁਰੂਆਤ

10

ਲਖਨਊ

 

 

 

ਪ੍ਰਕਿਰਿਆ ਅਧੀਨ,ਜਲਦੀ ਹੋਵੇਗੀ ਸ਼ੁਰੂਆਤ

11

ਵਾਰਾਣਸੀ

 

 

 

ਪ੍ਰਾਇਮਰੀ ਸਿੱਖਿਆ ਅਧਿਕਾਰੀ ਪ੍ਰਸਾਰਣ ਦਾ ਪ੍ਰਯਤਨ ਕਰ ਰਹੇ ਹਨ। ਆਪਣੇ ਪ੍ਰਸਤਾਵ ਲਈ ਕਰ ਰਹੇ ਹਨ ਇੰਤਜ਼ਾਰ

 

12

ਸ਼ਿਮਲਾ

 

 

 

ਸਿੱਖਿਆ ਡਾਇਰੈਕਟੋਰੇਟ ਤੋਂ ਪ੍ਰਸਤਾਵ ਮਿਲ ਚੁੱਕਾ ਹ  ਅਤੇ ਜਲਦ ਤੋਂ ਜਲਦ ਸ਼ੁਰੂਆਤ ਹੋਵੇਗੀ।

13

ਪਟਨਾ

 

 

 

ਡੀਡੀ ਬਿਹਾਰ ਨੇ ਇਸ ਸਬੰਧ ਵਿੱਚ ਰਾਜ ਸਿੱਖਿਆ ਵਿਭਾਗ ਨਾਲਸੰਪਰਕ ਕੀਤਾ ਹੈ।

 

 

ਆਕਾਸ਼ਵਾਣੀ (ਆਲ ਇੰਡੀਆ ਰੇਡੀਓ) ਕੇਂਦਰਾਂ ਦੁਆਰਾ ਪ੍ਰਸਾਰਿਤ ਵਿੱਦਿਅਕ ਪ੍ਰੋਗਰਾਮਾਂ ਦਾ ਵੇਰਵਾ

ਕ੍ਰਮ ਸੰਖਿਆ

ਕੇਂਦਰ ਦਾ ਨਾਮ

ਪ੍ਰੋਗਰਾਮ ਦਾ ਵੇਰਵਾ

ਫ੍ਰੀਕੁਐਂਸੀ

ਮਿਆਦ

ਸਬੰਧਿਤ ਵਿੱਦਿਅਕ ਸੰਸਥਾਮ

1

ਏਆਈਆਰ ਭੋਪਾਲ

ਰੇਡੀਓ ਸਕੂਲ

(ਪ੍ਰਤਿਸ਼ਠਿਤ ਸ਼ਖ਼ਸੀਅਤਾਂ ਦੁਆਰਾ ਕਹਾਣੀ ਸੁਣਾਉਣਾ)

ਇੱਕ ਸਪਤਾਹ ਵਿੱਚ 6 ਦਿਨ

60 ਮਿੰਟ

ਰਾਜ ਸਿੱਖਿਆ ਕੇਂਦਰ, ਭੋਪਾਲ

2

ਏਆਈਆਰ ਹੈਦਰਾਬਾਦ

ਡਾ. ਬੀ ਆਰ ਅੰਬੇਡਕਰ ਮੁਕਤ ਯੂਨੀਵਰਸਿਟੀ ਵਿੱਦਿਅਕ ਪ੍ਰੋਗਰਾਮ

ਰੋਜ਼ਾਨਾ

15 ਮਿੰਟ

ਡਾ. ਬੀ ਆਰ ਅੰਬੇਡਕਰ ਮੁਕਤ ਯੂਨੀਵਰਸਿਟੀ,

ਹੈਦਰਾਬਾਦ

3

ਏਆਈਆਰ ਵਿਜੈਵਾੜਾ

ਵਿੰਦਮ ਨੇਰਚੁਕੁੰਦਮ

ਸੋਮਵਾਰ ਤੋਂ ਸ਼ੁਕਰਵਾਰ

30 ਮਿੰਟ

ਸਮੱਗਰ ਸਿੱਖਿਆ ਅਭਿਯਾਨ – ਆਂਧਰ ਪ੍ਰਦੇਸ਼ ਸਰਕਾਰ

4

ਏਆਈਆਰ ਚੇਨਈ

10ਵੀਂ ਕਲਾਸ (ਆਲ ਇੰਡੀਆ ਰੇਡੀਓ ਦੁਆਰਾ ਤਿਆਰ ਪ੍ਰੋਗਰਾਮ), ਤਮਿਲ ਨਾਡੂ ਅਤੇ ਪੁਡੂਚੇਰੀ ਖੇਤਰ ਵਿੱਚ ਸਾਰੇ ਆਲ ਇੰਡੀਆ ਰੇਡੀਓ ਕੇਂਦਰਾਂ ਲਈ

ਹਰ ਐਤਵਾਰ ਦੁਪਹਿਰ 2.30 ਵਜੇ

15 ਮਿੰਟ

 

5

ਏਆਈਆਰ ਤਿਰੁਵਨੰਤਪੁਰਮ

 

ਬੁੱਧਵਾਰ, ਵੀਰਵਾਰ ਅਤੇ ਸ਼ੁੱਕਰਵਾਰ

14 ਮਿੰਟ

ਵਰਤਮਾਨ ਵਿੱਚ ਕਿਸੇ ਵੀ ਸਿੱਖਿਅਕ ਸੰਸਥਾਨ ਦੇ

ਨਾਲ ਭਾਗੀਦਾਰੀ ਨਹੀਂ

6

ਏਆਈਆਰ ਕੋਝੀਕੋਡ

 

ਸੋਮਵਾਰ

14 ਮਿੰਟ

ਵਰਤਮਾਨ ਵਿੱਚ ਕਿਸੇ ਵੀ ਸਿੱਖਿਅਕ ਸੰਸਥਾਨ ਦੇ

ਨਾਲ ਭਾਗੀਦਾਰੀ ਨਹੀਂ

7

ਏਆਈਆਰ ਤ੍ਰਿਸ਼ੂਰ

 

 

ਮੰਗਲਵਾਰ

14 ਮਿੰਟ

ਵਰਤਮਾਨ ਵਿੱਚ ਕਿਸੇ ਵੀ ਸਿੱਖਿਅਕ ਸੰਸਥਾਨ ਦੇ

ਨਾਲ ਭਾਗੀਦਾਰੀ ਨਹੀਂ

8

ਏਆਈਆਰ ਜੈਪੁਰ,

ਏਆਈਆਰ ਜੋਧਪੁਰ,

ਏਆਈਆਰ ਬੀਕਾਨੇਰ

ਏਆਈਆਰ ਉਦੈਪੁਰ

ਸਕੂਲ ਪ੍ਰਕਾਸ਼ਨ, 80 ਪੁਸਤਰਾਂ ਦੇ ਅਧਿਆਏ, 28 ਪ੍ਰੀਖਿਆ ਅਧਿਆਏ, 60 ਗੇਅਰ ਪਾਠਕ੍ਰਮ ਅਧਿਆਏ

ਹਰ ਸਕੂਲ ਕਾਰਜ ਦਿਵਸ ਉੱਤੇ (ਜੁਲਾਈ ਤੋਂ ਮਾਰਚ)

20 ਮਿੰਟ

ਰਾਜਸਥਾਨ ਰਾਜ ਵਿੱਦਿਅਕ ਖੋਜ ਅਤੇ ਸਿਖਲਾਈ

ਪਰਿਸ਼ਦ, ਉਦੈਪੁਰ ਰਾਜਸਥਾਨ

9

ਏਆਈਆਰ ਗੁਵਾਹਾਟੀ

ਵਿਸ਼ਵ-ਵਿੱਦਿਆ

ਹਰ ਸੋਮਵਾਰ, ਬੁੱਧਵਾਰ ਅਤੇ ਸ਼ੁੱਕਰਵਾਰ

15 ਮਿੰਟ

ਰਾਜ ਵਿੱਦਿਅਕ ਖੋਜ ਅਤੇ ਸਿਖਲਾਈ

ਪਰਿਸ਼ਦ ਅਤੇ ਐੱਸਐੱਸਏ ਦੇ ਨਾਲ ਭਾਗੀਦਾਰੀ ਵਿੱਚ

10

ਏਆਈਆਰ ਲੇਹ

 

 

ਸਵੇਰੇ 60 ਮਿੰਟ (ਪ੍ਰਸਤਾਵ ਦੇ ਤਹਿਤ)

ਮੁੱਖ ਸਿੱਖਿਆ ਅਧਿਕਾਰੀ ਦਫ਼ਤਰ, ਲੇਹ

13

ਏਆਈਆਰ ਸ਼੍ਰੀਨਗਰ

ਰੋਜ਼ਾਨਾ 4 ਲੈਕਚਰ

 

30 ਮਿੰਟ

ਸਕੂਲੀ ਸਿੱਖਿਆ ਡਾਇਰੈਕਟੋਰੇਟ

14

ਏਆਈਆਰ ਗੰਗਟੋਕ

 

ਕਲਾਸਾਂ 16 ਅਪ੍ਰੈਲ, 2020 ਤੋਂ ਸ਼ੁਰੂ ਹੋਣਗੀਆਂ (ਸੋਮਵਾਰ ਤੋਂ ਸ਼ਨੀਵਾਰ)

 

60 ਮਿੰਟ

ਸਿੱਖਿਆ ਵਿਭਾਗ, ਸਿਕਿੱਮ ਸਰਕਾਰ

16

ਏਆਈਆਰ ਮੁੰਬਈ

ਖੁਲਾ ਆਕਾਸ਼

ਸਕੂਲ ਕਾਰਜ ਦਿਵਸ ਦੇ ਦੌਰਾਨ

25 ਮਿੰਟ

 

17

ਏਆਈਆਰ ਪੁਣੇ

ਖੁਲਾ ਆਕਾਸ਼

ਸਕੂਲ ਕਾਰਜ ਦਿਵਸ ਦੇ ਦੌਰਾਨ

25 ਮਿੰਟ

 

18

ਏਆਈਆਰ ਨਾਗਪੁਰ

ਖੁਲਾ ਆਕਾਸ਼

ਸਕੂਲ ਕਾਰਜ ਦਿਵਸ ਦੇ ਦੌਰਾਨ

25 ਮਿੰਟ

 

19

ਏਆਈਆਰ ਔਰੰਗਾਬਾਦ

ਖੁਲਾ ਆਕਾਸ਼

ਸਕੂਲ ਕਾਰਜ ਦਿਵਸ ਦੇ ਦੌਰਾਨ

25 ਮਿੰਟ

 

20

ਏਆਈਆਰ ਪਰਭਨੀ

ਖੁਲਾ ਆਕਾਸ਼

ਸਕੂਲ ਕਾਰਜ ਦਿਵਸ ਦੇ ਦੌਰਾਨ

25 ਮਿੰਟ

 

21

ਏਆਈਆਰ ਸਾਂਗਲੀ

ਖੁਲਾ ਆਕਾਸ਼

ਸਕੂਲ ਕਾਰਜ ਦਿਵਸ ਦੇ ਦੌਰਾਨ

25 ਮਿੰਟ

 

22

ਏਆਈਆਰ ਰਤਨਾਗਿਰੀ

ਖੁਲਾ ਆਕਾਸ਼

ਸਕੂਲ ਕਾਰਜ ਦਿਵਸ ਦੇ ਦੌਰਾਨ

25 ਮਿੰਟ

 

23

ਏਆਈਆਰ

ਜਲਗਾਓਂ

ਖੁਲਾ ਆਕਾਸ਼

ਸਕੂਲ ਕਾਰਜ ਦਿਵਸ ਦੇ ਦੌਰਾਨ

25 ਮਿੰਟ

 

24

ਏਆਈਆਰ ਪਣਜੀ

ਖੁਲਾ ਆਕਾਸ਼

ਸਕੂਲ ਕਾਰਜ ਦਿਵਸ ਦੇ ਦੌਰਾਨ

25 ਮਿੰਟ

 

27

ਏਆਈਆਰ ਤਿਰੂਚਿਰਾਪੱਲੀ

 

12ਵੀਂ ਕਲਾਸ (ਹੋਰ ਆਲ ਇੰਡੀਆ ਰੇਡੀਓ ਕੇਂਦਰਾਂ ਦੁਆਰਾ ਤਿਆਰ ਪ੍ਰੋਗਰਾਮ, ਚੇਨਈ ਨੂੰ ਛੱਡ ਕੇ ਤਮਿਲਨਾਡੂ ਅਤੇ ਪੁਡੂਚੇਰੀ ਖੇਤਰ ਵਿੱਚ ਨਿਯਮਿਤ ਆਵਰਤਨ ਅਧਾਰ ’ਤੇ ਲਾਗੂ)

ਸਵੇਰੇ 11.40 ਵਜੇ ਹਰੇਕ ਸ਼ਨੀਵਾਰ ਨੂੰ

 

 

28

ਏਆਈਆਰ ਕੋਇੰਬਟੂਰ

12ਵੀਂ ਕਲਾਸ (ਹੋਰ ਆਲ ਇੰਡੀਆ ਰੇਡੀਓ ਕੇਂਦਰਾਂ ਦੁਆਰਾ ਤਿਆਰ ਪ੍ਰੋਗਰਾਮ, ਚੇਨਈ ਨੂੰ ਛੱਡ ਕੇ ਤਮਿਲਨਾਡੂ ਅਤੇ ਪੁਡੂਚੇਰੀ ਖੇਤਰ ਵਿੱਚ ਨਿਯਮਿਤ ਆਵਰਤਨ ਅਧਾਰ ’ਤੇ ਲਾਗੂ)

ਸਵੇਰੇ 11.40 ਵਜੇ ਹਰੇਕ ਸ਼ਨੀਵਾਰ ਨੂੰ

 

 

29

ਏਆਈਆਰ ਮਦੁਰਈ

12ਵੀਂ ਕਲਾਸ (ਹੋਰ ਆਲ ਇੰਡੀਆ ਰੇਡੀਓ ਕੇਂਦਰਾਂ ਦੁਆਰਾ ਤਿਆਰ ਪ੍ਰੋਗਰਾਮ, ਚੇਨਈ ਨੂੰ ਛੱਡ ਕੇ ਤਮਿਲ ਨਾਡੂ ਅਤੇ ਪੁਡੂਚੇਰੀ ਖੇਤਰ ਵਿੱਚ ਨਿਯਮਿਤ ਆਵਰਤਨ ਅਧਾਰ ’ਤੇ ਲਾਗੂ)

ਸਵੇਰੇ 11.40 ਵਜੇ ਹਰੇਕ ਸ਼ਨੀਵਾਰ ਨੂੰ

 

 

30

ਏਆਈਆਰ ਤਿਰੁਨੇਲਵੇਲੀ

12ਵੀਂ ਕਲਾਸ (ਹੋਰ ਆਲ ਇੰਡੀਆ ਰੇਡੀਓ ਕੇਂਦਰਾਂ ਦੁਆਰਾ ਤਿਆਰ ਪ੍ਰੋਗਰਾਮ, ਚੇਨਈ ਨੂੰ ਛੱਡ ਕੇ ਤਮਿਲ ਨਾਡੂ ਅਤੇ ਪੁਡੂਚੇਰੀ ਖੇਤਰ ਵਿੱਚ ਨਿਯਮਿਤ ਆਵਰਤਨ ਅਧਾਰ ’ਤੇ ਲਾਗੂ)

ਸਵੇਰੇ 11.40 ਵਜੇ ਹਰੇਕ ਸ਼ਨੀਵਾਰ ਨੂੰ

 

 

 

 

*****

 

ਐੱਸਐੱਸ



(Release ID: 1615445) Visitor Counter : 191