ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਤੇ ਜੌਰਡਨ ਦੇ ਸ਼ਾਹ ਦਰਮਿਆਨ ਟੈਲੀਫ਼ੋਨ ’ਤੇ ਗੱਲਬਾਤ ਹੋਈ

Posted On: 16 APR 2020 7:52PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਅੱਜ ਜੌਰਡਨ ਸ਼ਾਹ ਮਹਾਮਹਿਮ ਅਬਦੁੱਲ੍ਹਾ ਦੂਜੇ ਨਾਲ ਟੈਲੀਫ਼ੋਨ ਤੇ ਗੱਲਬਾਤ ਕੀਤੀ।

ਪ੍ਰਧਾਨ ਮੰਤਰੀ ਨੇ ਆਉਂਦੇ ਰਮਜ਼ਾਨ ਦੇ ਪਵਿੱਤਰ ਮਹੀਨੇ ਲਈ ਮਹਾਮਹਿਮ ਤੇ ਜੌਰਡਨ ਦੀ ਜਨਤਾ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

ਦੋਵੇਂ ਆਗੂਆਂ ਨੇ ਕੋਵਿਡ19 ਮਹਾਮਾਰੀ ਕਾਰਨ ਵਿਸ਼ਵ ਨੂੰ ਦਰਪੇਸ਼ ਚੁਣੌਤੀਆਂ ਤੇ ਇਸ ਦਾ ਅਸਰ ਸੀਮਿਤ ਕਰਨ ਲਈ ਆਪੋਆਪਣੇ ਦੇਸ਼ਾਂ ਵਿੱਚ ਉਠਾਏ ਕਦਮਾਂ ਬਾਰੇ ਚਰਚਾ ਕੀਤੀ। ਉਹ ਬਿਹਤਰੀਨ ਪਿਰਤਾਂ ਤੇ ਹੋਰ ਸਬੰਧਿਤ ਜਾਣਕਾਰੀ ਸਾਂਝੀ ਕਰ ਕੇ ਅਤੇ ਜ਼ਰੂਰੀ ਸਪਲਾਈ ਦੇ ਇੰਤਜ਼ਾਮ ਕਰ ਕੇ ਇੱਕਦੂਜੇ ਦੀ ਵੱਧ ਤੋਂ ਵੱਧ ਹਰ ਸੰਭਵ ਮਦਦ ਕਰਨ ਲਈ ਸਹਿਮਤ ਹੋਏ।

ਪ੍ਰਧਾਨ ਮੰਤਰੀ ਨੇ ਜੌਰਡਨ ਚ ਮੋਜੂਦ ਭਾਰਤੀ ਨਾਗਰਿਕਾਂ ਨੂੰ ਦਿੱਤੀ ਮਦਦ ਲਈ ਮਹਾਮਹਿਮ ਦਾ ਧੰਨਵਾਦ ਕੀਤਾ।

ਆਗੂ ਇਸ ਗੱਲ ਲਈ ਵੀ ਸਹਿਮਤ ਹੋਏ ਕਿ ਉਨ੍ਹਾਂ ਦੀਆਂ ਟੀਮਾਂ ਕੋਵਿਡ19 ਨਾਲ ਸਬੰਧਿਤ ਮਸਲਿਆਂ ਦੇ ਨਾਲਨਾਲ ਖੇਤਰੀ ਤੇ ਅੰਤਰਰਾਸ਼ਟਰੀ ਵਿਸ਼ਿਆਂ ਤੇ ਵੀ ਇੱਕਦੂਜੇ ਦੇ ਸੰਪਰਕ ਵਿੱਚ ਰਹਿਣਗੀਆਂ।

***

ਵੀਆਰਆਰਕੇ/ਕੇਪੀ



(Release ID: 1615266) Visitor Counter : 143