ਸੈਰ ਸਪਾਟਾ ਮੰਤਰਾਲਾ

ਟੂਰਿਜ਼ਮ ਮੰਤਰਾਲੇ ਨੇ ਅੱਜ ਆਪਣਾ ਦੂਜਾ ਵੈਬੀਨਾਰ, "ਦੇਖੋਅਪਨਾਦੇਸ਼" ਵੈਬੀਨਾਰ ਸੀਰੀਜ਼ ਦੇ ਤਹਿਤ ਆਯੋਜਿਤ ਕੀਤਾ ਵੈਬੀਨਾਰ ਦਾ ਸਿਰਲੇਖ ਸੀ, ਕਲਕੱਤਾ - ਸੱਭਿਆਚਾਰਾਂ ਦਾ ਇੱਕ ਸੰਗਮ

Posted On: 16 APR 2020 4:43PM by PIB Chandigarh

ਭਾਰਤ ਸਰਕਾਰ ਦਾ ਟੂਰਿਜ਼ਮ ਮੰਤਰਾਲਾ ਇਸ ਸਮੇਂ ਭਾਰਤੀਆਂ ਨੂੰ ਆਪਣੇ ਦੇਸ਼ ਨੂੰ ਗਾਹੁਣ ਵਾਸਤੇ ਉਤਸ਼ਾਹਿਤ ਕਰਨ ਅਤੇ ਟੂਰਿਜ਼ਮ ਉਦਯੋਗ ਵਿਚਲੇ ਹਿਤਧਾਰਕਾਂ, ਵਿਦਿਆਰਥੀਆਂ ਅਤੇ ਆਮ ਜਨਤਾਆਦਿ ਦਾ  ਟੂਰਿਜ਼ਮ ਸੈਕਟਰ ਦੇ ਕਈ ਪਹਿਲੂਆਂ ਬਾਰੇ ਗਿਆਨ ਵਧਾਉਣ ਦੇ ਉਦੇਸ਼ ਨਾਲ 'ਦੇਖੋਅਪਨਾਦੇਸ਼' ਦੇ ਸਮੁੱਚੇ ਵਿਸ਼ੇ ਤਹਿਤ ਵੈਬੀਨਾਰਾਂ ਦੀ ਇੱਕ ਲੜੀ ਦਾ ਆਯੋਜਨ ਕਰ ਰਿਹਾ ਹੈ।

ਇਸ ਲੜੀ ਦਾ ਦੂਜਾ ਵੈਬੀਨਾਰ, 'ਕਲਕੱਤਾ - ਸੱਭਿਆਚਾਰਾਂ ਦਾ ਇੱਕ ਸੰਗਮ' ਅੱਜ ਕਲਕੱਤਾ ਵਾਕਸ ਦੇ ਸ਼੍ਰੀ ਇਫ਼ਤੇਖਰ ਅਹਿਸਾਨ, ਸ਼੍ਰੀ ਰਿਤਵਿਕ ਘੋਸ਼ ਅਤੇ ਸ਼੍ਰੀ ਅਨਿਰਬਨ ਦੱਤਾ ਦੁਆਰਾਆਯੋਜਿਤ ਅਤੇ ਪ੍ਰਸਤੁਤ ਕੀਤਾ ਗਿਆ। ਕੋਲਕਾਤਾ ਦੇ ਵੈਬੀਨਾਰ ਨੇ ਕੋਲਕਾਤਾ ਦੇ ਵਿਕਾਸ ਵਿੱਚ ਵੱਖ ਵੱਖ ਭਾਈਚਾਰਿਆਂ ਦੇ ਯੋਗਦਾਨ ਦੀ ਦਿਲਚਸਪ ਜਾਣਕਾਰੀ ਦਿੱਤੀ।

ਵੈਬੀਨਾਰ ਨੂੰ 2700 ਤੋਂ ਵੱਧ ਰਜਿਸਟ੍ਰੇਸ਼ਨਾਂ ਅਤੇ 1800 ਤੋਂ ਵੱਧ ਦੀ ਅੰਤਿਮ ਭਾਗੀਦਾਰੀ ਨਾਲ ਬਹੁਤ ਚੰਗਾ ਹੁੰਗਾਰਾ ਮਿਲਿਆ।

ਅਪ੍ਰੈਲ 18,2020 ਨੂੰ ਵਿਸ਼ਵ ਵਿਰਾਸਤ ਦਿਵਸ ਦੇ ਮੌਕੇ ਲਈ ਦੋ ਵੈਬੀਨਾਰਾਂ ਨੂੰ ਅੰਤਿਮ ਰੂਪ ਦਿੱਤਾ ਗਿਆ ਹੈ। 1100-1200 ਵਜੇ ਤੱਕ ਪਹਿਲਾ ਸੈਸ਼ਨ ਸਟੋਰੀਟ੍ਰੇਲਜ਼ ਦੁਆਰਾ ਮਮੱਲਾਪੁਰਮ ਦੀਆਂ ਯਾਦਗਾਰਾਂ - ਪੱਥਰ ਵਿੱਚ ਉੱਕਰੀਆਂ ਕਹਾਣੀਆਂਵਿਸ਼ੇ ਤੇ ਅਤੇ ਦੂਜਾ ਸੈਸ਼ਨ 1200-1300 ਵਜੇ ਤੱਕ ਸ਼੍ਰੀ ਰਤੀਸ਼ ਨੰਦਾ, ਸੀਈਓ, ਆਗਾ ਖਾਨ ਟਰੱਸਟ ਫਾਰ ਕਲਚਰ ਦੁਆਰਾਵਿਸ਼ਵ ਵਿਰਾਸਤ ਅਤੇ ਹਿਮਾਯੂੰ ਦੇ ਮਕਬਰੇ 'ਤੇ ਟਿਕਾਊ ਟੂਰਿਜ਼ਮਵਿਸ਼ੇ 'ਤੇ ਪ੍ਰਸਤੁਤ ਕੀਤਾ ਜਾਵੇਗਾ।

ਇਹ ਵੈਬੀਨਾਰ ਲੜੀ ਕਈ ਡੈਸਟੀਨੇਸ਼ਨਜ਼ ਅਤੇ ਸਾਡੇ ਅਸਚਰਜ-ਜਨਕ ਭਾਰਤ ਦੇ ਸੱਭਿਆਚਾਰ ਅਤੇ ਵਿਰਾਸਤ ਦੀ  ਗ਼ਹਿਰਾਈ ਅਤੇ ਵਿਸਤਾਰ ਬਾਰੇ ਜਾਣਕਾਰੀ ਪ੍ਰਦਾਨ ਕਰਦੀ ਹੈ। ਪਹਿਲਾ ਵੈਬੀਨਾਰ 14 ਅਪ੍ਰੈਲ,2020 ਨੂੰ ਆਯੋਜਿਤ ਕੀਤਾ ਗਿਆ ਸੀ ਜਿਸ ਦਾ ਸਿਰਲੇਖ "ਸ਼ਹਿਰਾਂ ਦੇ ਸ਼ਹਿਰ-ਦਿੱਲੀ ਦੀ ਪਰਸਨਲ ਡਾਇਰੀ" ਸੀ। ਸੈਸ਼ਨ ਦਾ ਸਾਰਖੁਦ ਸੈਰ ਸਪਾਟਾ ਜਾਗਰੂਕਤਾ ਅਤੇ ਸਮਾਜਿਕ ਇਤਿਹਾਸ 'ਤੇ ਅਧਾਰਤ ਸੀ।

ਦੇਖੋਅਪਨਾਦੇਸ਼ ਵੈਬੀਨਾਰਸ ਲੜੀ 'ਤੇ ਜਾਣਕਾਰੀ  ਭਾਰਤ ਸਰਕਾਰ ਦੇ ਟੂਰਿਜ਼ਮ ਮੰਤਰਾਲੇ ਦੇ ਇਨਕ੍ਰੈਡਿਬਲ ਇੰਡੀਆ ਸੋਸ਼ਲ ਮੀਡੀਆ ਪੇਜਾਂ 'ਤੇ ਨਿਯਮਿਤ ਤੌਰ 'ਤੇ ਪੋਸਟ ਕੀਤੀ ਜਾਂਦੀ ਹੈ।

 

****

 

ਐੱਨਕੇਬੀ / ਏਕੇਜੇ / ਓਏ


(Release ID: 1615198) Visitor Counter : 191