ਖੇਤੀਬਾੜੀ ਮੰਤਰਾਲਾ

ਕੇਂਦਰੀ ਖੇਤੀਬਾੜੀ ਰਾਜ ਮੰਤਰੀ, ਸ਼੍ਰੀ ਕੈਲਾਸ਼ ਚੌਧਰੀ ਨੇ ਪੂਸਾ ਸੰਕ੍ਰਮਣ-ਨਿਵਾਰਣ ਅਤੇ ਸੈਨੇਟਾਜ਼ਿੰਗ ਸੁਰੰਗ ਦਾ ਉਦਘਾਟਨ ਕੀਤਾ

Posted On: 16 APR 2020 4:14PM by PIB Chandigarh

ਆਈਸੀਏਆਰ-ਇੰਡੀਅਨ ਐਗਰੀਕਲਚਰ ਰਿਸਰਚ ਇੰਸਟੀਟਿਊਟ, ਨਵੀਂ ਦਿੱਲੀ ਦੇ ਖੇਤੀਬਾੜੀ ਇੰਜੀਨੀਅਰਿੰਗ ਵਿਭਾਗ ਦੁਆਰਾ ਵਿਕਸਿਤ ਪੂਸਾ ਸੰਕ੍ਰਮਣ-ਨਿਵਾਰਣ ਅਤੇ ਸੈਨੇਟਾਜ਼ਿੰਗ ਸੁਰੰਗ ਦਾ ਉਦਘਾਟਨ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ, ਸ਼੍ਰੀ ਕੈਲਾਸ਼ ਚੌਧਰੀ ਅੱਜ ਇੱਥੇ ਡਾ. ਤ੍ਰਿਲੋਚਨ ਮਹਾਪਾਤ੍ਰਾ ਸਕੱਤਰ ਡੀਏਆਰਈ (DARE) ਤੇ ਡਾਇਰੈਕਟਰ ਜਨਰਲ ਆਈਸੀਏਆਰ ਅਤੇ  ਡਾ. ਏ.ਕੇ. ਸਿੰਘ ਡਾਇਰੈਕਟਰ ਆਈਸੀਏਆਰ-ਆਈਏਆਰਆਈ ਨਵੀਂ ਦਿੱਲੀ ਦੀ ਮੌਜੂਦਗੀ ਵਿੱਚ ਕੀਤਾ।

ਸੈਨੀਟਾਈਜੇਸ਼ਨ ਪ੍ਰੋਟੋਕੋਲ ਵਿੱਚ ਪੈਰਾਂ ਦੁਆਰਾ ਸੰਚਾਲਿਤ ਸਾਬਣ ਅਤੇ ਪਾਣੀ ਦੇ ਡਿਸਪੈਂਸਰ ਨਾਲ ਹੱਥ ਧੋਣਾ ਅਤੇ 20 ਸੈਕਿੰਡ ਲਈ ਸੈਨੇਟਾਜ਼ਿੰਗ ਸੁਰੰਗ ਵਿੱਚ ਫੌਗਿੰਗ (fogging) ਸ਼ਾਮਲ ਹੈ। ਇਸ ਸੁਰੰਗ ਵਿੱਚ ਕੁਆਟਰਨੇਰੀ ਅਮੋਨੀਅਮ ਮਿਸ਼ਰਣ (Quaternary Ammonium Compounds (QAC)) 0.045 % ਦੇ ਸੰਘਣੇਪਣ 'ਤੇ ਵਰਤਿਆ ਜਾਂਦਾ ਹਨ, ਜਿਸ ਦੀ ਸਿਫਾਰਸ਼ ਸਿਹਤ ਵਿਭਾਗ ਦੁਆਰਾ ਕੀਤੀ ਜਾਂਦੀ ਹੈ।

ਪੂਸਾ ਸੰਕ੍ਰਮਣ-ਨਿਵਾਰਣ ਅਤੇ ਸੈਨੇਟਾਜ਼ਿੰਗ ਸੁਰੰਗ ਦਾ ਉਦਘਾਟਨ ਤੋਂ ਪਹਿਲਾਂ ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ,ਸ਼੍ਰੀ ਕੈਲਾਸ਼ ਚੌਧਰੀ ਦੀ ਥਰਮਲ ਸਕਰੀਨਿੰਗ

ਸ਼੍ਰੀ ਕੈਲਾਸ਼ ਚੌਧਰੀ, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ, ਪੂਸਾ ਸੰਕ੍ਰਮਣ-ਨਿਵਾਰਣ ਅਤੇ ਸੈਨੇਟਾਜ਼ਿੰਗ ਸੁਰੰਗ ਦੇ ਉਦਘਾਟਨ  ਤੋਂ ਪਹਿਲਾ ਹੱਥ ਰੋਗਾਣੂ ਮੁਕਤ ਕਰਦੇ ਹੋਏ

ਸ਼੍ਰੀ ਕੈਲਾਸ਼ ਚੌਧਰੀ, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ, ਪੂਸਾ ਸੰਕ੍ਰਮਣ-ਨਿਵਾਰਣ ਅਤੇ ਸੈਨੇਟਾਜ਼ਿੰਗ ਸੁਰੰਗ ਦਾ ਉਦਘਾਟਨ ਕਰਦੇ ਹੋਏ

ਸ਼੍ਰੀ ਕੈਲਾਸ਼ ਚੌਧਰੀ, ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਰਾਜ ਮੰਤਰੀ, ਪੂਸਾ ਸੰਕ੍ਰਮਣ-ਨਿਵਾਰਣ ਅਤੇ ਸੈਨੇਟਾਜ਼ਿੰਗ ਸੁਰੰਗ ਦੇ ਅੰਦਰ ਖੁਦ ਰੋਗਾਣੂ ਮੁਕਤ ਹੁੰਦੇ ਹੋਏ।

                                       

  *****

ਏਪੀਐੱਸ/ਪੀਕੇ/ਐੱਮਐੱਸ/ਬੀਏ



(Release ID: 1615111) Visitor Counter : 184