ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ

ਜੰਮੂ ਅਤੇ ਕਸ਼ਮੀਰ ਵਿੱਚ ਕੋਰੋਨਾ ਟੈਸਟਿੰਗ ਸਮਰੱਥਾ ਰੋਜ਼ਾਨਾ 350 ਤੋਂ ਅਧਿਕ ਨਮੂਨਿਆਂ ਤੱਕ ਵਧੀ: ਡਾ. ਜਿਤੇਂਦਰ ਸਿੰਘ ਕੁਆਰੰਟੀਨ ਬੈੱਡਾਂ ਦੀ ਸੰਖਿਆ ਲਗਭਗ ਚਾਰ ਗੁਣਾ ਵਧ ਕੇ 7,909 ਤੋਂ 26,943 ਹੋ ਗਈ ਹੈ

Posted On: 14 APR 2020 8:19PM by PIB Chandigarh

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਕਿਹਾ ਹੈ ਕਿ ਜੰਮੂ ਅਤੇ ਕਸ਼ਮੀਰ ਦੀ ਕੋਰੋਨਾ ਟੈਸਟਿੰਗ ਕਿਉਂਕਿ ਰੋਜ਼ਾਨਾ 350 ਤੋਂ ਅਧਿਕ ਨਮੂਨਿਆਂ ਤੱਕ ਵਧ ਗਈ ਹੈ, ਜੋ ਇੱਕ ਵੱਡੀ ਉਪਲੱਬਧੀ ਹੈ ਕਿਉਂਕਿ ਲਗਭਗ ਦੋ ਤੋਂ ਤਿੰਨ ਹਫ਼ਤੇ ਪਹਿਲਾਂ ਤੱਕ, ਇੱਥੇ ਇੱਕ ਦਿਨ ਵਿੱਚ ਮੁਸ਼ਕਿਲ ਨਾਲ 50 ਨਮੂਨਿਆਂ ਦੀ ਟੈਸਟਿੰਗ ਦੀ ਸੁਵਿਧਾ ਸੀ।

ਜੰਮੂ-ਕਸ਼ਮੀਰ ਵਿੱਚ ਕੋਰੋਨਾ ਸਿਹਤ ਦੇਖਭਾਲ਼ ਸੁਵਿਧਾਵਾਂ ਬਾਰੇ ਇੱਕ ਵਿਸਤ੍ਰਿਤ ਆਡੀਓ ਵਾਰਤਾਲਾਪ ਵਿੱਚ, ਡਾ. ਜਿਤੇਂਦਰ ਸਿੰਘ ਨੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਸਰਕਾਰ, ਵਿਸ਼ੇਸ਼ ਤੌਰ ਤੇ ਸਿਹਤ ਅਧਿਕਾਰੀਆਂ ਦੁਆਰਾ ਲੌਕਡਾਊਨ ਦੇ ਦੌਰਾਨ ਵੀ ਕੋਰੋਨਾ ਦੇਖਭਾਲ਼ ਅਤੇ ਰੋਕਥਾਮ ਸਮਰੱਥਾ ਵਿੱਚ ਮਹੱਤਵਪੂਰਨ ਵਾਧੇ ਲਈ ਉਨ੍ਹਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਸਿਹਤ ਪ੍ਰਸ਼ਾਸਨ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਮੈਡੀਕਲ ਪ੍ਰੋਫੈਸ਼ਨਲਾਂ ਦੀ ਸਮਰਪਿਤ ਟੀਮ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਜੰਮੂ-ਕਸ਼ਮੀਰ ਦੇ ਵਿੱਤ ਕਮਿਸ਼ਨਰ, ਸਿਹਤ, ਸ਼੍ਰੀ ਅਟਲ ਡੁੱਲੂ ਦੀ ਇਸ ਦਿਸ਼ਾ ਵਿੱਚ ਕੀਤੇ ਗਏ ਸ਼ਾਨਦਾਰ ਪ੍ਰਯਤਨਾਂ ਅਤੇ ਹੋਰ ਕੇਂਦਰ ਸਰਕਾਰ ਦੇ ਅਧਿਕਾਰੀਆਂ ਦੇ ਨਾਲ ਕਰੀਬੀ ਤਾਲਮੇਲ ਬਣਾਈ ਰੱਖਣ  ਲਈ ਪ੍ਰਸ਼ੰਸਾ ਕੀਤੀ।

ਡਾ. ਜਿਤੇਂਦਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਤੁਲਨਾਤਮਕ ਰੂਪ ਨਾਲ ਵੱਡੀ ਸੰਖਿਆ ਵਿੱਚ ਕੋਰੋਨਾ ਸੰਕ੍ਰਮਣ ਦਾ ਤੇਜ਼ੀ ਨਾਲ ਪਤਾ ਲਗਾਉਣ ਦਾ ਇੱਕ ਕਾਰਨ ਇਹ ਵੀ ਹੈ ਕਿ ਪਹਿਲਾਂ ਕੋਰੋਨਾ ਦੀ ਜਾਂਚ ਲਈ ਇੱਕ ਦਿਨ ਵਿੱਚ ਲਗਭਗ 50 ਨਮੂਨੇ ਭੇਜਣ ਦੀ ਸਮਰੱਥਾ ਕੁਝ ਦਿਨਾਂ ਦੇ ਅੰਦਰ ਹੁਣ ਸੱਤ ਤੋਂ ਅੱਠ ਗੁਣਾ ਵਧ ਗਈ ਹੈ।

 

https://static.pib.gov.in/WriteReadData/userfiles/image/image001Y6LW.jpg

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕਈ ਹੋਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਤੁਲਨਾ ਵਿੱਚ, ਕੋਰੋਨਾ ਮਹਾਮਾਰੀ ਦੇ ਰੂਪ ਵਿੱਚ ਉੱਭਰਦੀ ਇਸ ਅਚਾਨਕ ਚੁਣੌਤੀ ਨਾਲ ਨਜਿੱਠਣ ਲਈ ਜੰਮੂ ਅਤੇ ਕਸ਼ਮੀਰ ਨੇ ਆਪਣੇ ਸਿਹਤ ਢਾਂਚੇ ਨੂੰ ਉੱਨਤ ਕਰਨ ਵਿੱਚ ਤੇਜ਼ੀ ਨਾਲ ਕੰਮ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਦਾਹਰਣ ਲਈ ਅਲੱਗ ਬਿਸਤਰਿਆਂ ਦੀ ਸੰਖਿਆ 1533 ਤੋਂ ਵਧ ਕੇ 2372 ਬਿਸਤਰੇ ਹੋ ਗਈ ਹੈ ਅਤੇ 1689 ਅਤਿਰਿਕਤ ਬਿਸਤਰਿਆਂ ਨੂੰ ਸੁਨਿਸ਼ਚਿਤ ਕਰਨ ਦੀ ਵਿਵਸਥਾ ਜਾਰੀ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਜੰਮੂ ਅਤੇ ਕਸ਼ਮੀਰ ਸਮਰਪਿਤ ਕੋਵਿਡ ਹਸਪਤਾਲ ਦੀ ਪ੍ਰਥਮ ਸਥਾਪਨਾ ਕਰਨ ਵਾਲਿਆਂ ਵਿੱਚੋਂ ਇੱਕ ਹੈ, ਜਿਨ੍ਹਾਂ ਦੀ ਸੰਖਿਆ ਹੁਣ ਵਧ ਕੇ 17 ਹੋ ਗਈ ਹੈ। ਉਨ੍ਹਾਂ ਨੇ ਕਿਹਾ ਜ਼ਰੂਰਤ ਅਨੁਸਾਰ, ਕੋਵਿਡ ਰੋਗੀਆਂ ਲਈ ਨਿਰਧਾਰਿਤ ਆਈਸੀਯੂ ਬਿਸਤਰਿਆਂ ਦੀ ਸੰਖਿਆ ਨੂੰ ਵੀ 25 ਤੋਂ ਵਧਾ ਕੇ 209 ਕਰ ਦਿੱਤਾ ਗਿਆ ਹੈ।

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਵੈਂਟੀਲੇਟਰਾਂ ਦੀ ਉਪਲੱਬਧਤਾ ਦੇ ਸੰਦਰਭ ਵਿੱਚ ਸਾਰੀਆਂ ਜ਼ਰੂਰਤਾਂ ਦੇ ਮੱਦੇਨਜ਼ਰ ਸੰਭਾਵਿਤ ਕੋਰੋਨਾ ਰੋਗੀਆਂ ਲਈ ਨਿਰਧਾਰਿਤ ਵੈਂਟੀਲੇਟਰਾਂ ਦੀ ਪਹਿਲੀ ਸੰਖਿਆ 46 ਤੋਂ ਵਧ ਕੇ ਹੁਣ 209 ਹੋ ਚੁੱਕੀ ਹੈ। ਇਸੇ ਤਰ੍ਹਾਂ ਨਾਲ ਅਲੱਗ ਬਿਸਤਰਿਆਂ ਦੀ ਸੰਖਿਆ ਵਿੱਚ ਵੀ 7,909 ਤੋਂ 26,943 ਤੱਕ ਲਗਭਗ ਚਾਰ ਗੁਣ ਵਾਧਾ ਹੋਇਆ ਹੈ।

ਡਾ. ਜਿਤੇਂਦਰ ਸਿੰਘ ਨੇ ਪ੍ਰਤੀਰੋਧਕ ਸਮਰੱਥਾ ਨੂੰ ਵਧਾਉਣ ਲਈ ਸੰਕ੍ਰਾਮਕ ਰੋਗਾਣੂਆਂ ਤੋਂ ਮੁਕਤ ਪ੍ਰਵੇਸ਼ ਮਾਰਗਾਂ ਦੀ ਸਥਾਪਨਾ ਅਤੇ ਆਯੁਸ਼ ਦਵਾਈਆਂ ਦੀ ਵੰਡ ਦੇ ਸਬੰਧ ਵਿੱਚ ਕੇਂਦਰ ਸਰਕਾਰ ਦੁਆਰਾ ਸਮੇਂ-ਸਮੇਂ ਤੇ ਜਾਰੀ ਕੀਤੇ ਗਏ ਵਿਭਿੰਨ ਦਿਸ਼ਾ-ਨਿਰਦੇਸ਼ਾਂ ਦੀ ਛੇਤੀ ਪਾਲਣਾ ਕਰਨ ਲਈ ਕੇਂਦਰ ਸ਼ਾਸਿਤ ਪ੍ਰਦੇਸ਼ ਸਰਕਾਰ ਨੂੰ ਇਸ ਦਾ ਕ੍ਰੈਡਿਟ ਦਿੰਦੇ ਹੋਏ ਉਸ ਦੀ ਸ਼ਲਾਘਾ ਕੀਤੀ।

 

<><><><><>

ਵੀਜੀ/ਐੱਸਐੱਨਸੀ


(Release ID: 1615100)