ਵਾਤਾਵਰਣ,ਜੰਗਲਾਤ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ

ਘੱਟ ਸਮੇਂ ਵਿੱਚ ਥੋਕ ਦਵਾਈਆਂ ਦੀ ਉਪਲੱਬਧਤਾ/ਉਤਪਾਦਨ ਵਧਾਉਣ ਲਈ ਵਾਤਾਵਰਣ ਪ੍ਰਭਾਵ ਮੁੱਲਾਂਕਣ (ਈਆਈਏ) ਨੋਟੀਫਿਕੇਸ਼ਨ, 2006 ਵਿੱਚ ਪ੍ਰਮੁੱਖ ਸੰਸ਼ੋਧਨ

ਲਗਭਗ ਦੋ ਹਫ਼ਤਿਆਂ ਦੀ ਮਿਆਦ ਦੇ ਅੰਦਰ , 100 ਤੋਂ ਅਧਿਕ ਅਜਿਹੇ ਪ੍ਰਸਤਾਵ ਪ੍ਰਾਪਤ

Posted On: 15 APR 2020 7:34PM by PIB Chandigarh

ਨੋਵੇਲ ਕੋਰੋਨਾ ਵਾਇਰਸ  (ਕੋਵਿਡ - 19)  ਦੇ ਆਲਮੀ ਕਹਿਰ ਨਾਲ ਉਤਪੰਨ ਬੇਮਿਸਾਲ ਸਥਿਤੀ ਦਾ ਸਮਾਧਾਨ ਕਰਨ ਅਤੇ ਕਈ ਦਵਾਈਆਂ ਦੀ ਉਪਲੱਬਧਤਾ ਜਾਂ ਉਤਪਾਦਨ ਵਧਾਉਣ ਲਈ ਵਾਤਾਵਰਣ, ਵਣ ਅਤੇ ਜਲਵਾਯੂ ਪਰਿਵਰਤਨ ਮੰਤਰਾਲਾ ਨੇ 27 ਮਾਰਚ2020 ਨੂੰ ਈਆਈਏ ਨੋਟੀਫਿਕੇਸ਼ਨ 2006 ਵਿੱਚ ਇੱਕ ਸੰਸ਼ੋਧਨ ਕੀਤੀ ਹੈ।  ਕਈ ਬਿਮਾਰੀਆਂ ਦੇ ਉਪਚਾਰ ਲਈ ਨਿਰਮਿਤ ਥੋਕ ਦਵਾਈਆਂ ਜਾਂ ਮੱਧਵਰਤੀਆਂ ਦੇ ਸਬੰਧ ਵਿੱਚ ਸਾਰੀਆਂ ਪ੍ਰਯੋਜਨਾਵਾਂ ਜਾਂ ਕਾਇਆਕਲਾਪਾਂ ਨੂੰ ਵਰਤਮਾਨ ਕੈਟੇਗਰੀ ਤੋਂ ਬੀ2ਕੈਟੇਗਰੀ ਵਿੱਚ ਪੁਨਰਵਰਗੀਕ੍ਰਿਤ ਕੀਤਾ ਗਿਆ ਹੈ। 

ਬੀ2ਕੈਟੇਗਰੀ ਵਿੱਚ ਆਉਣ ਵਾਲੀਆਂ ਪ੍ਰਯੋਜਨਾਵਾਂ ਨੂੰ ਬੇਸਲਾਈਨ ਡਾਟਾ ਦੇ ਸੰਗ੍ਰਿਹਈਆਈਏ ਅਧਿਐਨਾਂ ਅਤੇ ਜਨਤਕ ਸਲਾਹ-ਮਸ਼ਵਰਾ ਦੀ ਜ਼ਰੂਰਤ ਤੋਂ ਛੂਟ ਦੇ ਦਿੱਤੀ ਗਈ ਹੈ।  ਅਜਿਹੇ ਪ੍ਰਸਤਾਵਾਂ ਦਾ ਪੁਨਰਵਰਗੀਕਰਣ ਰਾਜ ਪੱਧਰ ਤੇ ਮੁੱਲਾਂਕਣ ਦੇ ਵਿਕੇਂਦਰੀਕਰਣ ਨੂੰ ਅਸਾਨ ਬਣਾਉਣ ਲਈ ਕੀਤਾ ਗਿਆ ਹੈ ਜਿਸ ਨਾਲ ਕਿ ਪ੍ਰਕਿਰਿਆ ਵਿੱਚ ਤੇਜ਼ੀ ਲਿਆਈ ਜਾ ਸਕੇ ।  ਸਰਕਾਰ ਨੇ ਇਹ ਕਦਮ ਦੇਸ਼ ਵਿੱਚ ਘੱਟ ਸਮੇਂ ਵਿੱਚ ਮਹੱਤਵਪੂਰਨ ਦਵਾਈਆਂ/ ਡਰੱਗਸ ਦੀ ਉਪਲੱਬਧਤਾ ਵਧਾਉਣ  ਦੇ ਉਦੇਸ਼ ਨਾਲ ਉਠਾਇਆ ਹੈ। ਇਹ ਸੰਸ਼ੋਧਨ 30 ਸਤੰਬਰ2020 ਤੱਕ ਪ੍ਰਾਪਤ ਹੋਣ ਵਾਲੇ ਸਾਰੇ ਪ੍ਰਸਤਾਵਾਂ ਉੱਤੇ ਲਾਗੂ ਹੈ। ਰਾਜਾਂ ਨੂੰ ਵੀ ਅਜਿਹੇ ਪ੍ਰਸਤਾਵਾਂ ਨੂੰ ਤੇਜ਼ ਗਤੀ ਨਾਲ ਪ੍ਰੋਸੈੱਸ ਕਰਨ ਲਈ ਅਡਵਾਈਜ਼ਰੀਆਂ ਜਾਰੀ ਕਰ ਦਿੱਤੀ ਗਈਆਂ ਹਨ।

ਇਸ ਦੇ ਇਲਾਵਾਦਿੱਤੀ ਗਈ ਸਮੇਂ ਸੀਮਾ ਦੇ ਅੰਦਰ ਪ੍ਰਸਤਾਵਾਂ ਦਾ ਤੇਜ਼ ਨਿਪਟਾਰਾ ਸੁਨਿਸ਼ਚਿਤ ਕਰਨ ਲਈ ਅਤੇ ਇਸ ਤੱਥ ਉੱਤੇ ਵਿਚਾਰ ਕਰਦੇ ਹੋਏ ਕਿ ਜ਼ਮੀਨੀ ਪੱਧਰ ਉੱਤੇ ਵਰਤਮਾਨ ਵਿੱਚ ਮੌਜੂਦ ਸਥਿਤੀ ਨੂੰ ਦੇਖਦੇ ਹੋਏ ਪ੍ਰਸਤਾਵਾਂ ਦਾ ਮੁੱਲਾਂਕਣ ਭੌਤਿਕ ਬੈਠਕਾਂ ਰਾਹੀਂ ਸੰਭਵ ਨਹੀਂ ਹੈ, ਮੰਤਰਾਲੇ ਨੇ ਰਾਜਾਂ ਨੂੰ ਵੀਡੀਓ ਕਾਨਫਰੰਸ ਜਿਹੀ ਸੂਚਨਾ ਟੈਕਨੋਲੋਜੀ ਦੀ ਵਰਤੋਂ ਕਰਨ ਦਾ ਸੁਝਾਅ ਦਿੱਤਾ ਹੈ।

 

ਲਗਭਗ ਦੋ ਹਫ਼ਤਿਆਂ ਦੀ ਮਿਆਦ ਦੇ ਅੰਦਰਇਸ ਵਰਗ ਦੇ ਅੰਦਰ 100 ਤੋਂ ਅਧਿਕ ਪ੍ਰਸਤਾਵ ਪ੍ਰਾਪਤ ਹੋ ਚੁੱਕੇ ਹਨਜੋ ਰਾਜਾਂ ਵਿੱਚ ਸਬੰਧਿਤ ਰੈਗੂਲੇਟਰੀ ਅਥਾਰਿਟੀਆਂ ਦੁਆਰਾ ਫੈਸਲੇ ਲਏ ਜਾਣ ਦੇ ਕਈ ਪੱਧਰਾਂ ਤੇ ਹਨ।

 

***

ਜੀਕੇ


(Release ID: 1614912) Visitor Counter : 227