ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

“ਅਸੀਂ ਇਸ ਵਾਇਰਸ ਨੂੰ ਹਰਾ ਸਕਦੇ ਹਾਂ ਤੇ ਅਸੀਂ ਹਰਾਵਾਂਗੇ” – ਡਾ. ਹਰਸ਼ ਵਰਧਨ


ਕੋਵਿਡ–19 ਖ਼ਿਲਾਫ਼ ਜੰਗ ਵਿੱਚ ਬਾਕੀ ਵਿਸ਼ਵ ਦੇ ਮੁਕਾਬਲੇ ਭਾਰਤ ਦੀ ਸਥਿਤੀ ਬਿਹਤਰ

Posted On: 15 APR 2020 8:20PM by PIB Chandigarh

ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ, ਡਾ. ਹਰਸ਼ ਵਰਧਨ ਨੇ ਭਾਰਤ ਚ ਕੋਵਿਡ–19 ਨੂੰ ਰੋਕਣ ਲਈ ਉਠਾਏ ਗਏ ਕਦਮਾਂ ਬਾਰੇ ਕੇਂਦਰ ਤੇ ਰਾਜ ਸਰਕਾਰਾਂ ਦੇ ਪ੍ਰਮੁੱਖ ਸਿਹਤ ਕਰਮਚਾਰੀਆਂ ਦੇ ਨਾਲਨਾਲ ਵਿਸ਼ਵ ਸਿਹਤ ਸੰਗਠਨਦੇ ਸੀਨੀਅਰ ਅਧਿਕਾਰੀਆਂ ਤੇ ਫ਼ੀਲਡ ਅਫ਼ਸਰਾਂ ਨਾਲ ਅੱਜ ਵੀਡੀਓ ਕਾਨਫ਼ਰੰਸਿੰਗ ਰਾਹੀਂ ਆਪਸੀ ਗੱਲਬਾਤ ਦਾ ਇੱਕ ਸੈਸ਼ਨ ਕੀਤਾ।

ਡਾ. ਹਰਸ਼ ਵਰਧਨ ਨੇ ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਦਿਆਂ ਕਿਹਾ, ਇਹ ਮੁਲਾਕਾਤ ਅਸੀਂ ਔਖੇ ਵੇਲੇ ਕਰ ਰਹੇ ਹਾਂ ਤੇ ਸਾਨੂੰ ਇਸ ਵਾਇਰਸ ਦੇ ਖਾਤਮੇ ਲਈ ਬਿਲਕੁਲ ਉਵੇਂ ਹੀ ਮਿਲ ਕੇ ਕੰਮ ਕਰਨਾ ਹੋਵੇਗਾ, ਜਿਵੇਂ ਅਸੀਂ ਪਹਿਲਾਂ ਪੋਲੀਓ ਤੇ ਚੇਚਕ ਦਾ ਖਾਤਮਾ ਕੀਤਾ ਸੀ।ਉਨ੍ਹਾਂ ਕਿਹਾ,‘ਅਸੀਂ ਇਸ ਵਾਇਰਸ ਨੂੰ ਹਰਾ ਸਕਦੇ ਹਾਂ ਤੇ ਅਸੀਂ ਇਸ ਨੂੰ ਹਰਾਵਾਂਗੇ।ਅੱਜ ਦੀ ਮੀਟਿੰਗ ਦੌਰਾਨ ਭਾਈਵਾਲੀ ਤੇ ਉਨ੍ਹਾਂ ਉਪਾਵਾਂ ਨੂੰ ਹੋਰ ਮਜ਼ਬੂਤ ਕਰਨ ਬਾਰੇ ਵਿਚਾਰਵਟਾਂਦਰਾ ਕੀਤਾ ਗਿਆ, ਜਿਹੜੇ ਇਸ ਵਾਇਰਸ ਦੇ ਖਾਤਮੇ ਲਈ ਫ਼ੀਲਡ ਪੱਧਰ ਉੱਤੇ ਉਠਾਏ ਜਾ ਸਕਦੇ ਹਨ। ਡਾ. ਹਰਸ਼ ਵਰਧਨ ਨੇ ਕਿਹਾ,‘ਕੋਵਿਡ–19 ਖ਼ਿਲਾਫ਼ ਸਾਡੀ ਜੰਗ ਵਿੱਚ ਵਿਸ਼ਵ ਸਿਹਤ ਸੰਗਠਨ ਇੱਕ ਮਹੱਤਵਪੂਰਨ ਭਾਈਵਾਲ ਹੈ। ਮੈਂ ਸਮੁੱਚੇ ਦੇਸ਼ ਵੱਚ ਕੋਵਿਡ–19 ਦਾ ਫੈਲਣਾ ਰੋਕਣ ਲਈ ਵਿਸ਼ਵ ਸਿਹਤ ਸੰਗਠਨ ਦੁਆਰਾ ਪਾਏ ਯੋਗਦਾਨਾਂ ਤੇ ਮਾਰਗਦਰਸ਼ਨ ਦੀ ਸੱਚਮੁਚ ਕਦਰ ਪਾਉਂਦਾ ਹਾਂ।

ਡਾ. ਹਰਸ਼ ਵਰਧਨ ਨੇ ਚੇਤੇ ਕਰਦਿਆਂ ਕਿਹਾ,‘ਮੈਨੂੰ ਹਾਲੇ ਵੀ ਚੇਤੇ ਹੈ ਕਿ ਡਾਕਟਰ ਭਾਵੇਂ ਸਰਕਾਰੀ ਸਨ ਜਾਂ ਵਿਸ਼ਵ ਸਿਹਤ ਸੰਗਠਨ ਦੇ, ਉਹ ਸਾਰੇ ਪੋਲੀਓ ਦਾ ਛੇਤੀ ਤੋਂ ਛੇਤੀ ਖਾਤਮਾ ਚਾਹੁੰਦੇ ਸਨ, ਨੇ ਉਸ ਮੰਤਵ ਲਈ ਕਾਫ਼ੀ ਯੋਗਦਾਨ ਪਾਇਆ ਸੀ।ਉਨ੍ਹਾਂ ਕਿਹਾ,‘ਉਨ੍ਹਾਂ ਦੇ ਸੁਹਿਰਦ ਯੋਗਦਾਨ ਤੋਂ ਬਗ਼ੈਰ ਸਾਨੂੰ ਭਾਰਤ ਸਮੇਤ ਦੱਖਣਪੂਰਬੀ ਏਸ਼ੀਆ ਚੋਂ ਪੋਲੀਓ ਦਾ ਖਾਤਮਾ ਕਰਨ ਵਿੱਚ ਵੱਧ ਸਮਾਂ ਲੱਗਣਾ ਸੀ।ਉਨ੍ਹਾਂ ਡਾਕਟਰਾਂ ਨੂੰ ਹੋਰ ਪ੍ਰੇਰਿਤ ਕਰਦਿਆਂ ਉਨ੍ਹਾਂ ਦੀ ਸੰਭਾਵਨਾ ਤੇ ਯੋਗਤਾ ਬਾਰੇ ਮੁੜ ਚੇਤੇ ਕਰਵਾਇਆ, ਜਿਸ ਕਾਰਨ ਭਾਰਤ ਪੋਲੀਓ ਉੱਤੇ ਜਿੱਤ ਹਾਸਲ ਕਰ ਸਕਿਆ ਸੀ।

ਉਨ੍ਹਾਂ ਚੇਤੇ ਕਰਵਾਇਆ,‘ਕੋਵਿਡ–19 ਪ੍ਰਤੀ ਭਾਰਤ ਨੇ ਸਭ ਤੋਂ ਪਹਿਲਾਂ ਕਾਰਵਾਈ ਪਾਈ ਸੀ ਤੇ ਸਾਡੇ ਕੋਰੋਨਾ ਜੋਧਿਆਂ ਦੀ ਵਡਮੁੱਲੀਆਂ ਤੇ ਸੁਹਿਰਦ ਸੇਵਾਵਾਂ ਸਦਕਾ ਅੱਜ ਅਸੀਂ ਬਾਕੀ ਦੇ ਵਿਸ਼ਵ ਦੇ ਮੁਕਾਬਲੇ ਬਿਹਤਰ ਸਥਿਤੀ ਚ ਹਾਂ।ਉਨ੍ਹਾਂ ਕਿਹਾ,‘ਅਸੀਂ ਦੁਸ਼ਮਣ ਨੂੰ ਤੇ ਉਸ ਦੇ ਟਿਕਾਣਿਆਂ ਨੂੰ ਜਾਣਦੇ ਹਾਂ। ਅਸੀਂ ਸਮਾਜ ਵਿੱਚ ਚੌਕਸੀ, ਵੱਖੋਵੱਖਰੀਆਂ ਅਡਵਾਈਜ਼ਰੀਜ਼, ਸਮੂਹਾਂ ਦੀ ਕੰਟੇਨਮੈਂਟ ਤੇ ਗਤੀਸ਼ੀਲ ਰਣਨੀਤੀ ਰਾਹੀਂ ਦੁਸ਼ਮਣ ਨੂੰ ਡੱਕਣ ਦੇ ਯੋਗ ਹਾਂ।ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਯੋਗ ਅਗਵਾਈ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ,‘ਸਾਡੇ ਪ੍ਰਧਾਨ ਮੰਤਰੀ ਦੇ ਰੂਪ ਵਿੱਚ ਸਾਡੇ ਕੋਲ ਇੱਕ ਮਹਾਨ ਆਗੂ ਹਨ ਕਿਉਕਿ ਉਹ ਸਮੇਂਸਮੇਂ ਤੇ ਮਾਹਿਰਾਂ ਦੁਆਰਾ ਦਿੱਤੇ ਸੁਝਾਵਾਂ ਉੱਤੇ ਗ਼ੌਰ ਕਰ ਕੇ ਉਨ੍ਹਾਂ ਉੱਤੇ ਅਮਲ ਵੀ ਕਰਦੇ ਹਾਂ, ਇਸੇ ਲਈ ਭਾਰਤ ਨੇ ਕੋਵਿਡ–19 ਦੇ ਬਲਦ ਨੂੰ ਉਸ ਦੇ ਸਿੰਗਾਂ ਤੋਂ ਫੜ ਕੇ ਬਿਠਾਉਣ ਵਿੱਚ ਮੋਹਰੀ ਭੂਮਿਕਾ ਨਿਭਾਈ ਹੈ।ਡਾ. ਹਰਸ਼ ਵਰਧਨ ਨੇ ਕੋਰੋਨਾਜੋਧਿਆਂ ਦੇ ਯੋਗਦਾਨ ਤੇ ਜ਼ੋਰ ਦਿੰਦਿਆਂ ਕਿਹਾ ਕਿ ਉਨ੍ਹਾਂ ਮਨੁੱਖਤਾ ਦੀ ਸੇਵਾ ਕਰਦਿਆਂ ਕਦੇ ਹਾਰ ਨਹੀਂ ਮੰਨੀ। ਉਨ੍ਹਾਂ ਨੇ ਉਨ੍ਹਾਂ ਜੋਧਿਆਂ ਨੂੰ ਇਸ ਘਾਤਕ ਵਾਇਰਸ ਨਾਲ ਸਖ਼ਤ ਜੰਗ ਵਿੱਚ ਜੇਤੂ ਹੋਣ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਕੋਵਿਡ–19 ਦੇ ਖਾਤਮੇ ਲਈ ਭਾਰਤ ਲਈ ਉਠਾਏ ਕਦਮਾਂ ਦੀ ਸ਼ਲਾਘਾ ਕਰਦਿਆਂ ਵਿਸ਼ਵ ਸਿਹਤ ਸੰਗਠਨ ਦੇ ਦੱਖਣਪੂਰਬੀ ਏਸ਼ੀਆ ਖੇਤਰ ਦੇ ਖੇਤਰੀ ਡਾਇਰੈਕਟਰ ਡਾ. ਪੂਨਮ ਖੇਤਰਪਾਲ ਸਿੰਘ ਨੇ ਕਿਹਾ,‘ਕਈ ਤਰ੍ਰਾਂ ਦੀਆਂ ਵੱਡੀਆਂ ਚੁਣੌਤੀਆਂ ਦੇ ਬਾਵਜੂਦ ਭਾਰਤ ਨੇ ਇਸ ਵਿਸ਼ਵਪੱਧਰੀ ਮਹਾਮਾਰੀ ਖ਼ਿਲਾਫ਼ ਆਪਣੀ ਜੰਗ ਵਿੱਚ ਦ੍ਰਿੜ੍ਹ ਪ੍ਰਤੀਬੱਧਤਾ ਦਾ ਪ੍ਰਗਟਾਵਾ ਕੀਤਾ ਹੈ।ਭਾਰਤ ਲਈ ਵਿਸ਼ਵ ਸਿਹਤ ਸੰਗਠਨ ਦੇ ਪ੍ਰਤੀਨਿਧ ਡਾ. ਹੈਂਕ ਬੇਕੇਡਮ ਨੇ ਕਿਹਾ,‘ਸਾਡੇ ਫ਼ੀਲਡ ਦੇ ਅਮਲੇ ਨੂੰ ਕੋਵਿਡ–19 ਖ਼ਿਲਾਫ਼ ਜੰਗ ਵਿੱਚ ਮਦਦ ਦੇ ਮੁੜਨਿਰਦੇਸ਼ ਦਿੱਤੇ ਗਏ ਹਨ। ਇਸੇ ਟੀਮ ਨੇ ਭਾਰਤ ਨੂੰ ਪੋਲੀਓਮੁਕਤ ਬਣਾਉਣ ਲਈ ਸਰਕਾਰ ਤੇ ਹੋਰ ਭਾਈਵਾਲ ਜੱਥੇਬੰਦੀਆਂ ਨਾਲ ਮਿਲ ਕੇ ਅਣਥੱਕ ਮਿਹਨਤ ਕੀਤੀ ਸੀ। ਮੈਨੂੰ ਪੂਰਾ ਭਰੋਸਾ ਹੈ ਕਿ ਵਿਸ਼ਵ ਸਿਹਤ ਸੰਗਠਨ ਦੀ ਟੀਮ ਇੱਕ ਵਾਰ ਫਿਰ ਕੋਵਿਡ–19 ਖ਼ਿਲਾਫ਼ ਇਸ ਜੰਗ ਜਿੱਤਣ ਚ ਮਦਦ ਲਈ ਸਰਕਾਰ ਨਾਲ ਹੱਥ ਮਿਲਾ ਸਕਦੀ ਹੈ।

ਇਸ ਗੱਲਬਾਤ ਦੌਰਾਨ ਵਿਚਾਰਵਟਾਂਦਰੇ ਦੇ ਮੁੱਖ ਨੁਕਤਿਆਂ ਵਿੱਚ ਇਹ ਸ਼ਾਮਲ ਸਨ:

ਹੌਟ ਸਪੌਟਸ ਤੇ ਸਮੂਹਾਂ ਦੀ ਕੰਟੇਨਮੈਂਟ ਲਈ ਸੂਖਮ ਯੋਜਨਾ ਦੇ ਵਿਕਾਸ ਵਿੱਚ ਮਦਦ ਲਈ ਜ਼ਿਲ੍ਹਾ ਪੱਧਰ ਉੱਤੇ ਕੰਮ ਕਰਦਿਆਂ ਵਿਸ਼ਵ ਸਿਹਤ ਸੰਗਠਨ ਦੇ ਅਧਿਕਾਰੀਆਂ ਨਾਲ ਤਕਨੀਕੀ ਤਾਲਮੇਲ ਰੱਖਣਾ।

ਵਾਇਰਸ ਫੈਲਣ ਦੇ ਸੰਭਾਵੀ ਰੂਟ ਦੀ ਸ਼ਨਾਖ਼ਤ ਕਰਨ ਲਈ ਮੌਜੂਦਾ ਕੇਸਾਂ ਦੇ ਵਿਸ਼ਲੇਸ਼ਣ ਵਿੱਚ ਮਦਦ ਕਰਨਾ।

ਜ਼ਿਲ੍ਹਿਆਂ ਵਿੱਚ ਨਿਰੰਤਰ ਚੌਕਸੀ ਲਈ ਤਦ ਤੱਕ ਰਣਨੀਤੀ ਉਲੀਕਣ ਵਿੱਚ ਮਦਦ ਕਰਨਾ, ਜਦੋਂ ਤੱਕ ਅਜਿਹਾ ਭਰੋਸੇਯੋਗ ਸਬੂਤ ਨਾ ਮਿਲ ਜਾਵੇ ਕਿ ਉਸ ਜ਼ਿਲ੍ਹੇ ਵਿੱਚ ਹੋਰ ਛੂਤ ਫੈਲਣ ਦੀ ਕੋਈ ਸੰਭਾਵਨਾ ਨਹੀਂ ਹੈ।

ਤਿੰਨ ਰਾਜਾਂ ਬਿਹਾਰ, ਕਰਨਾਟਕ ਤੇ ਮਹਾਰਾਸ਼ਟਰ ਦੇ ਤਜਰਬੇ ਤੇ ਰਣਨੀਤੀਆਂ ਇਸ ਮੀਟਿੰਗ ਦੌਰਾਨ ਪੇਸ਼ ਵੀ ਕੀਤੀਆਂ ਗਈਆਂ ਸਨ।

ਇਸ ਵੀਡੀਓ ਕਾਨਫ਼ਰੰਸ ਵਿੱਚ ਸਿਹਤ ਤੇ ਪਰਿਵਾਰ ਭਲਾਈ ਰਾਜ ਮੰਤਰੀ ਸ੍ਰੀ ਅਸ਼ਵਨੀ ਕੁਮਾਰ ਚੌਬੇ, ਰਾਜ ਸਰਕਾਰਾਂ / ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਿਹਤ ਸਕੱਤਰਾਂ ਤੇ ਰਾਸ਼ਟਰੀ ਸਿਹਤ ਮਿਸ਼ਨ ਦੇ ਡਾਇਰੈਕਟਰਾਂ ਤੇ ਸਿਹਤ ਤੇ ਪਰਿਵਾਰ ਭਲਾਈ ਮੰਤਰਾਲੇ, ਡਾਇਰੈਕਟੋਰੇਟ ਜਨਰਲ ਆਵ੍ ਹੈਲਥ ਸਰਵਿਸੇਜ਼, ਨੈਸ਼ਨਲ ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ (ਐੱਨਸੀਡੀਸੀ) ਤੇ ਇੰਡੀਅਨ ਕੌਂਸਲ ਆਵ੍ ਮੈਡੀਕਲ ਰਿਸਰਚ (ਆਈਸੀਐੱਮਆਰ) ਦੇ ਸੀਨੀਅਰ ਅਧਿਕਾਰੀਆਂ ਦੇ ਨਾਲਨਾਲ ਵਿਸ਼ਵ ਸਿਹਤ ਸੰਗਠਨ, ਦੱਖਣਪੂਰਬੀ ਏਸ਼ੀਆ ਖੇਤਰ ਤੇ ਡਬਲਿਊਐੱਚਓ ਦੇ ਦੱਖਣਪੂਰਬੀ ਏਸ਼ੀਆ ਖੇਤਰ ਦਫ਼ਤਰ ਦੇ ਹੋਰ ਪ੍ਰਮੁੱਖ ਅਧਿਕਾਰੀਆਂ ਤੇ ਦੇਸ਼ ਵਿੱਚ ਤੈਨਾਤ ਵਿਸ਼ਵ ਸਿਹਤ ਸੰਗਠਨ ਦੇ ਮਾਹਿਰਾਂ ਤੇ ਫ਼ੀਲਡ ਦੇ ਅਮਲਿਆਂ ਨੇ ਭਾਗ ਲਿਆ।

 

*****

ਐੱਮਵੀ/ਐੱਮਆਰ


(Release ID: 1614911) Visitor Counter : 239