ਗ੍ਰਹਿ ਮੰਤਰਾਲਾ

ਗ੍ਰਹਿ ਮੰਤਰਾਲੇ ਨੇ ਦੇਸ਼ ਵਿੱਚ ਕੋਵਿਡ-19 ਮਹਾਮਾਰੀ ਦੀ ਰੋਕਥਾਮ ਲਈ ਸੰਚਿਤਸੰਸ਼ੋਧਿਤਦਿਸ਼ਾ-ਨਿਰਦੇਸ਼ ਜਾਰੀ ਕੀਤੇ

ਸੰਚਿਤਸੰਸ਼ੋਧਿਤ ਦਿਸ਼ਾ-ਨਿਰਦੇਸ਼ਾਂ ਤਹਿਤ ਕਈ ਵਧੀਕ ਕਾਰਜਾਂ ਨੂੰ ਲੌਕਡਾਊਨਉਪਾਵਾਂ ਤੋਂ ਛੂਟ ਦਿੱਤੀ ਗਈ ਹੈ

ਸੰਚਿਤਸੰਸ਼ੋਧਿਤ ਦਿਸ਼ਾ-ਨਿਰਦੇਸ਼ 20 ਅਪ੍ਰੈਲ, 2020 ਤੋਂ ਪ੍ਰਭਾਵੀ ਹੋਣਗੇ

Posted On: 15 APR 2020 11:18AM by PIB Chandigarh

ਭਾਰਤ ਸਰਕਾਰ ਨੇ 14 ਅਪ੍ਰੈਲ, 2020 ਨੂੰ ਇਹ ਆਦੇਸ਼ ਜਾਰੀ ਕੀਤਾ ਕਿ ਦੇਸ਼ ਵਿੱਚ ਕੋਵਿਡ-19 ਮਹਾਮਾਰੀ ਦੀ ਰੋਕਥਾਮ ਲਈ ਕੇਂਦਰੀ ਗ੍ਰਹਿ ਮੰਤਰਾਲੇ ਦੁਆਰਾ ਜਾਰੀ ਸਮੁੱਚੇ ਦਿਸ਼ਾ-ਨਿਰਦੇਸ਼ਾਂ ਵਿੱਚ ਨਿਰਧਾਰਿਤ ਲੌਕਡਾਊਨ ਉਪਾਅ ਹੁਣ 3 ਮਈ, 2020 ਤੱਕ ਲਾਗੂ ਰਹਿਣਗੇ

ਭਾਰਤ ਸਰਕਾਰ ਦੇ ਉਪਰੋਕਤ ਆਦੇਸ਼ ਦੇ ਅਨੁਪਾਲਨ ਵਿੱਚ ਗ੍ਰਹਿ ਮੰਤਰਾਲੇ ਨੇ ਦੇਸ਼ ਵਿੱਚ ਕੋਵਿਡ-19 ਮਹਾਮਾਰੀ ਦੀ ਰੋਕਥਾਮ ਲਈ ਲੌਕਡਾਊਨ ਦੇ ਉਨ੍ਹਾਂ ਉਪਾਵਾਂ ਬਾਰੇ ਸੰਚਿਤਦਿਸ਼ਾ-ਨਿਰਦੇਸ਼ ਜਾਰੀ ਕੀਤੇ ਹਨ ਜਿਨ੍ਹਾਂ ਤੇ ਭਾਰਤ ਸਰਕਾਰ, ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਦੇ ਮੰਤਰਾਲਿਆਂ/ਵਿਭਾਗਾਂ ਨੂੰ ਅਮਲ ਕਰਨਾ ਹੈ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿੱਚ ਕੋਵਿਡ-19 ਨਾਲ ਨਜਿੱਠਣ, ਦਫ਼ਤਰਾਂ, ਕਾਰਜ ਸਥਲਾਂ, ਕਾਰਖਾਨਿਆਂ ਅਤੇ ਸੰਸਥਾਨਾਂ ਵਿੱਚ ਸਮਾਜਿਕ ਦੂਰੀ ਬਣਾਈ ਰੱਖਣ ਨਾਲ ਸਬੰਧਿਤ ਐੱਸਓਪੀ ਅਤੇ ਆਪਦਾ ਪ੍ਰਬੰਧਨ ਐਕਟ, 2005 ਅਤੇ ਆਈਪੀਸੀ, 1860 ਦੀਆਂ ਸਬੰਧਿਤ ਧਾਰਾਵਾਂ ਤਹਿਤ ਲੌਕਡਾਊਨਉਪਾਵਾਂ ਦੀ ਉਲੰਘਣਾ ਕਰਨ ਦੇ ਅਪਰਾਧਾਂ ਸਬੰਧੀ ਦੰਡ ਜਾਂ ਜੁਰਮਾਨੇ ਲਈ ਰਾਸ਼ਟਰੀ ਨਿਰਦੇਸ਼ ਵੀ ਨਿਰਧਾਰਿਤ ਕੀਤੇ ਗਏ ਹਨ।

ਲੋਕਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਘੱਟ ਕਰਨ ਲਈ ਚੋਣਵੀਆਂ ਵਧੀਕ ਗਤੀਵਿਧੀਆਂ ਜਾਂ ਕਾਰਜਾਂ ਦੀ ਆਗਿਆ ਦਿੱਤੀ ਜਾਵੇਗੀ ਜੋ 20 ਅਪ੍ਰੈਲ, 2020 ਤੋਂ ਪ੍ਰਭਾਵੀ ਹੋਣਗੇ। ਹਾਲਾਂਕਿ ਇਨ੍ਹਾਂ ਵਧੀਕ ਗਤੀਵਿਧੀਆਂ ਜਾਂ ਕਾਰਜਾਂ ਤੇ ਅਮਲ ਰਾਜਾਂ/ਕੇਂਦਰੀ ਸ਼ਾਸਿਤ ਪ੍ਰਦੇਸ਼ਾਂ/ਜ਼ਿਲ੍ਹਾ ਪ੍ਰਸ਼ਾਸਨਾਂ ਦੁਆਰਾ ਕੀਤਾ ਜਾਵੇਗਾ ਜੋ ਲੌਕਡਾਊਨਉਪਾਵਾਂਤੇ ਮੌਜੂਦਾ ਦਿਸ਼ਾ-ਨਿਰਦੇਸ਼ਾਂ ਦੀ ਸਖ਼ਤ ਪਾਲਣਾ ਤੇ ਅਧਾਰਿਤ ਹੋਣਗੇ। ਇਨ੍ਹਾਂ ਛੂਟਾਂ ਜਾਂ ਢਿੱਲ ਤੇ ਅਮਲ ਕਰਨ ਤੋਂ ਪਹਿਲਾਂ ਰਾਜ/ਕੇਂਦਰੀ ਸ਼ਾਸਿਤ ਪ੍ਰਦੇਸ਼/ਜ਼ਿਲ੍ਹਾ ਪ੍ਰਸ਼ਾਸਨ ਇਹ ਸੁਨਿਸ਼ਚਿਤ ਕਰਨਗੇ ਕਿ ਦਫ਼ਤਰਾਂ, ਕਾਰਜਸਥਲਾਂ, ਕਾਰਖਾਨਿਆਂ ਅਤੇ ਸੰਸਥਾਨਾਂ ਵਿੱਚ ਸਮਾਜਿਕ ਦੂਰੀ ਬਣਾਈ ਰੱਖਣ ਸਬੰਧੀ ਸਾਰੀਆਂ ਮੁੱਢਲੀਆਂ ਵਿਵਸਥਾਵਾਂ ਹੋ ਗਈਆਂ ਹਨ ਅਤੇ ਇਸਦੇ ਨਾਲ ਹੀ ਵਿਭਿੰਨ ਸੈਕਟਰਾਂ ਦੀਆਂ ਹੋਰ ਲੋੜਾਂ ਦੀ ਵੀ ਬਾਕਾਇਦਾ ਪੂਰਤੀ ਹੋ ਗਈ ਹੈ।

 

ਸੰਚਿਤਸੰਸ਼ੋਧਿਤਦਿਸ਼ਾ-ਨਿਰਦੇਸ਼ ਉਨ੍ਹਾਂ ਖੇਤਰਾਂ ਵਿੱਚ ਲਾਗੂ ਨਹੀਂ ਹੋਣਗੇ ਜਿਨ੍ਹਾਂ ਨੂੰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ/ਜ਼ਿਲ੍ਹਾ ਪ੍ਰਸ਼ਾਸਨਾਂ ਦੁਆਰਾ ਨਿਯੰਤਰਣ ਖੇਤਰਾਂ (ਕੰਟੇਨਮੈਂਟ ਜ਼ੋਨਾਂ) ਦੇ ਰੂਪ ਵਿੱਚ ਐਲਾਨਿਆ ਗਿਆ ਹੈ। ਜੇਕਰ ਕਿਸੇ ਵੀ ਨਵੇਂ ਖੇਤਰ ਨੂੰ ਇੱਕ ਨਿਯੰਤਰਣ ਖੇਤਰ ਦੀ ਸ਼੍ਰੇਣੀ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਇੱਕ ਨਿਯੰਤਰਣ ਖੇਤਰ ਦੇ ਰੂਪ ਵਿੱਚ ਵਰਗੀਕ੍ਰਿਤ ਹੋਣ ਦੇ ਸਮੇਂ ਤੱਕ ਉਸ ਖੇਤਰ ਵਿੱਚ ਜਿਨ੍ਹਾਂ-ਜਿਨ੍ਹਾਂ ਗਤੀਵਿਧੀਆਂ ਜਾਂ ਕਾਰਜਾਂ ਦੀ ਆਗਿਆ ਦਿੱਤੀ ਗਈ ਹੈ, ਉਨ੍ਹਾਂ ਨੂੰ ਮੁਲਤਵੀ ਕਰ ਦਿੱਤਾ ਜਾਵੇਗਾ। ਇਸ ਨਵੇਂ ਨਿਯੰਤਰਣ ਖੇਤਰ ਵਿੱਚ ਸਿਰਫ਼ ਉਹ ਹੀ ਗਤੀਵਿਧੀਆਂ ਜਾਂ ਕਾਰਜ ਹੋ ਸਕਣਗੇ ਜਿਨ੍ਹਾਂ ਦੀ ਵਿਸ਼ੇਸ਼ ਆਗਿਆ ਭਾਰਤ ਸਰਕਾਰ ਦੇ ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਦਿੱਤੀ ਗਈ ਹੈ।

ਗ੍ਰਹਿ ਮੰਤਰਾਲੇ ਨੇ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਾਰੇ ਮੰਤਰਾਲਿਆਂ/ਵਿਭਾਗਾਂ ਨੂੰ ਨੱਥੀ ਸਮੁੱਚੇ ਸੰਸ਼ੋਧਿਤਦਿਸ਼ਾ-ਨਿਰਦੇਸ਼ਾਂ ਦਾ ਸਖ਼ਤੀ ਨਾਲ ਪਾਲਣ ਕਰਨ ਦਾ ਨਿਰਦੇਸ਼ ਦਿੱਤਾ ਹੈ।

ਸੰਚਿਤ ਸੰਸ਼ੋਧਿਤ ਦਿਸ਼ਾ-ਨਿਰਦੇਸ਼ਾਂ ਦਾ ਅੰਗਰੇਜ਼ੀ ਅਨੁਲਗ ਦੇਖਣ ਲਈ ਇੱਥੇ ਕਲਿੱਕ ਕਰੋ

ਗ੍ਰਹਿ ਮੰਤਰਾਲੇ ਦੁਆਰਾ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਭੇਜੇ ਪੱਤਰ ਨੂੰ ਦੇਖਣ ਲਈ ਇੱਥੇ ਕਲਿੱਕ ਕਰੋ

 

*****

 

ਵੀਜੀ/ਐੱਸਐੱਨਸੀ/ਵੀਐੱਮ



(Release ID: 1614712) Visitor Counter : 233