ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਸੂਰਤ ਨੇ ਸਵੱਛ ਭਾਰਤ ਮਿਸ਼ਨ-ਸ਼ਹਿਰੀ ਤਹਿਤ ਰੈਪਿਡ ਕ੍ਰਾਈਸਿਸ ਮੈਨੇਜਮੈਂਟ ਪਲੈਨ ਤਿਆਰ ਕੀਤੀ
Posted On:
13 APR 2020 3:34PM by PIB Chandigarh
ਗੁਜਰਾਤ ਦਾ ਸੂਰਤ ਸ਼ਹਿਰ, ਜੋ ਕਿ ਡਾਇਮੰਡ ਸਿਟੀ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਹੈ, ਭਾਰਤ ਦੇ ਸਭ ਤੋਂ ਗਤੀਸ਼ੀਲ ਸ਼ਹਿਰਾਂ ਵਿੱਚੋਂ ਇੱਕ ਹੈ ਅਤੇ ਗੁਜਰਾਤ ਦੇ ਵੱਖ-ਵੱਖ ਹਿੱਸਿਆਂ ਅਤੇ ਦੇਸ਼ ਦੇ ਹੋਰ ਰਾਜਾਂ ਤੋਂ ਪ੍ਰਵਾਸ ਕਾਰਣ ਇੱਥੇ ਵਿਕਾਸ ਦਰ ਸਭ ਤੋਂ ਤੇਜ਼ ਹੈ। ODF++, ਦੇ ਦਰਜੇ ਵਾਲੇ ਭਾਰਤ ਦੇ ਕੁਝ ਪ੍ਰਮੁੱਖ ਸ਼ਹਿਰਾਂ ਵਿੱਚੋਂ ਇੱਕ ਸੂਰਤ ਸਵੱਛਤਾ ਦੀ ਯਾਤਰਾ ਉੱਤੇ ਚਲਦੇ ਹੋਏ ਪ੍ਰੇਰਣਾਦਾਇਕ ਕੰਮ ਕਰ ਰਿਹਾ ਹੈ। ਜਦੋਂ ਕੋਵਿਡ-19 ਮਹਾਮਾਰੀ ਸਾਹਮਣੇ ਆਈ ਅਤੇ ਇਸ ਨੇ ਇੱਕ ਵਿਸ਼ਵ ਵਿਆਪੀ ਸੰਕਟ ਬਣ ਕੇ ਭਾਰਤ ਅਤੇ ਇਸ ਦੇ ਸ਼ਹਿਰਾਂ ਨੂੰ ਪ੍ਰਭਾਵਿਤ ਕੀਤਾ, ਉਸ ਵੇਲੇ ਸੂਰਤ ਨੇ ਸਮਾਨ ਭਾਵਨਾ ਪ੍ਰਦਰਸ਼ਤ ਕਰਦੇ ਹੋਏ ਆਪਣੇ ਨਾਗਰਿਕਾਂ ਦੀ ਰਾਖੀ ਅਤੇ ਸੇਵਾ ਕਰਨ ਲਈ ਤੁਰੰਤ ਸੰਕਟ ਪ੍ਰਬੰਧਨ ਯੋਜਨਾ ਵਿਕਸਿਤ ਅਤੇ ਲਾਗੂ ਕੀਤੀ ਜੋ ਕਿ ਗੁਜਰਾਤ ਦੀ ਰਾਜ ਸਰਕਾਰ ਲਈ ਇੱਕ ਬਲਿਊਪ੍ਰਿੰਟ ਬਣ ਚੁੱਕੀ ਹੈ।
ਮਹਾਮਾਰੀ ਵਿਗਿਆਨ ਦੇ ਟ੍ਰਾਇਡ (ਏਜੰਟ-ਹੋਸਟ-ਵਾਤਾਵਰਣ ਕਾਰਕ) 'ਤੇ ਵਿਚਾਰ ਕਰਦੇ ਹੋਏ ਟ੍ਰਾਂਸਮਿਸ਼ਨ ਦੀ ਲੜੀ ਨੂੰ ਤੋੜ ਕੇ ਮਨੁੱਖ ਤੋਂ ਮਨੁੱਖ ਵਿੱਚ ਇਨਫੈਕਸ਼ਨ ਨੂੰ ਰੋਕਣ, ਸ਼ੱਕੀ ਮਾਮਲਿਆਂ ਦਾ ਜਲਦੀ ਪਤਾ ਲਗਾਉਣ ਅਤੇ ਜਿਨ੍ਹਾਂ ਲੋਕਾਂ ਵਿੱਚ ਕੋਵਿਡ-19 ਦੀ ਪੁਸ਼ਟੀ ਹੋ ਚੁੱਕੀ ਹੈ ਉਨ੍ਹਾਂ ਨੂੰ ਸਭ ਤੋਂ ਵਧੀਆ ਦੇਖਭਾਲ ਪ੍ਰਦਾਨ ਕਰਨ ਦੇ ਸਪਸ਼ਟ ਉਦੇਸ਼ਾਂ ਨਾਲ ਵੇਰਵਾ ਆਟੋਮੈਟਿਕ ਤੌਰ ‘ਤੇ ਪੈਦਾ ਕੀਤਾ ਗਿਆ। ਐੱਸਐੱਮਸੀ ਨੇ ਕੋਵਿਡ-19 ਨਾਲ ਨਜਿੱਠਣ ਲਈ ਤ੍ਰੈ-ਆਯਾਮੀ ਨਜ਼ਰੀਆ ਅਪਣਾਇਆ ਜਿਸ ਨੂੰ ਉਹ "3-ਟੀ ਰਣਨੀਤੀ" ਟ੍ਰੈਕ, ਟੈਸਟ ਅਤੇ ਟ੍ਰੀਟ ਕਹਿੰਦੇ ਹਨ।
ਨਕਸ਼ੇ ਉੱਤੇ ਸੂਰਤ ਵਿੱਚ ਘਰ ਵਿੱਚ ਕੁਆਰੰਟੀਨ ਵਿਅਕਤੀਆਂ ਦਾ ਦ੍ਰਿਸ਼
ਸੂਰਤ ਵਿੱਚ ਘਰ ਵਿੱਚ ਕੁਆਰੰਟੀਨ ਵਿਅਕਤੀਆਂ ਦੀ ਟ੍ਰੈਕਿੰਗ
ਸਾਰੇ ਸ਼ੱਕੀਆਂ ਦੀ ਪਹਿਚਾਣ ਅਤੇ ਪਰਖ ਕਰਨ ਲਈ ਆਟੋਮੈਟਿਕ ਤੌਰ ‘ਤੇ ਵੇਰਵਾ ਤਿਆਰ ਕੀਤਾ ਗਿਆ ਹੈ। ਐੱਸਐੱਮਸੀ ਨੇ 5 ਦਿਨਾਂ ਦੇ ਅੰਦਰ "ਐੱਸਐੱਮਸੀ ਕੋਵਿਡ-19 ਟ੍ਰੈਕਰ" ਸਿਸਟਮ ਵਿਕਸਿਤ ਕੀਤਾ ਜਿਸ ਵਿੱਚ ਵਿਦੇਸ਼ ਜਾਂ ਅੰਤਰ-ਰਾਜ ਯਾਤਰਾ ਦੇ ਇਤਿਹਾਸ ਬਾਰੇ ਲੋਕਾਂ ਅਤੇ ਕੋਵਿਡ-19 ਤੋਂ ਸਿੱਧੇ ਸੰਪਰਕ ਵਿੱਚ ਆਉਣ ਵਾਲੇ ਲੋਕਾਂ ਨੂੰ ਟ੍ਰੈਕ ਕਰਨ ਲਈ "ਐੱਸਐੱਮਸੀ ਕੋਵਿਡ-19 ਟ੍ਰੈਕਰ" ਨਾਂ ਦਾ ਇੱਕ ਵੈਬ ਪੋਰਟਲ ਅਤੇ ਮੋਬਾਈਲ ਐਪ ਤਿਆਰ ਕੀਤਾ। ਇਸ ਤੋਂ ਇਲਾਵਾ ਐੱਸਐੱਮਸੀ ਨੇ ਇੱਕ ਹੈਲਪਲਾਈਨ ਨੰਬਰ 1800-123-800 ਵੀ ਸ਼ੁਰੂ ਕੀਤਾ ਹੈ ਜਿਥੇ ਨਾਗਰਿਕ ਸਿਹਤ ਅਧਿਕਾਰੀਆਂ ਸਮੇਤ ਐੱਸਐੱਮਸੀ ਟੀਮ ਦੁਆਰਾ ਤਸਦੀਕਸ਼ੁਦਾ, ਯਾਤਰਾ ਕਰਨ ਵਾਲਿਆਂ ਜਾਂ ਸ਼ੱਕੀਆਂ ਬਾਰੇ ਵੇਰਵੇ ਸਾਂਝੇ ਕਰ ਸਕਦੇ ਹਨ। ਇਸ ਐਪ ਦੀ ਵਰਤੋਂ ਕੁਆਰੰਟੀਨ ਕੀਤੇ ਗਏ ਲੋਕਾਂ ਉੱਤੇ ਨਜ਼ਰ ਰੱਖਣ ਅਤੇ ਉਨ੍ਹਾਂ ਵਿੱਚੋਂ ਕਿਸੇ ਵਿੱਚ ਵੀ ਲੱਛਣ ਦੇ ਵਿਕਸਿਤ ਹੋਣ ਉੱਤੇ ਉਨ੍ਹਾਂ ਨਾਲ ਸੰਪਰਕ ਕਰਨ ਲਈ ਵੀ ਕੀਤੀ ਜਾਂਦੀ ਹੈ।
ਟੈਕਨੋਲੋਜੀ ਤੋਂ ਇਲਾਵਾ ਐੱਸਐੱਮਸੀ ਨੇ ਵੇਸਟ ਪ੍ਰਬੰਧਨ ਦੇ ਮਾਮਲੇ ਉੱਤੇ ਵੀ ਮਜ਼ਬੂਤੀ ਨਾਲ ਵਿਚਾਰ ਕੀਤਾ ਹੈ। ਹਾਊਸਿੰਗ ਤੇ ਸ਼ਹਿਰੀ ਮਾਮਲੇ ਮੰਤਰਾਲੇ ਦੁਆਰਾ ਜਾਰੀ ਵਿਸ਼ੇਸ਼ ਵੇਸਟ ਪ੍ਰਬੰਧਨ ਸਲਾਹ ਦੀ ਪਾਲਣਾ ਕਰਦੇ ਹੋਏ ਐੱਸਐੱਮਸੀ ਘਰਾਂ ਵਿੱਚ ਕੁਆਰੰਟੀਨ ਸਾਰੇ ਪਰਿਵਾਰਾਂ ਦੇ ਘਰਾਂ ਤੋਂ ਵੱਖਰੇ ਤੌਰ ਤੇ ਠੋਸ ਵੇਸਟ ਨੂੰ ਇਕੱਠਾ ਕਰ ਰਿਹਾ ਹੈ ਜਿਸ ਦੇ ਲਈ ਵੱਖਰੇ ਤੌਰ ਤੇ ਡੀ2ਡੀ ਸੰਗ੍ਰਹਿ ਵਾਹਨ ਤਿਆਰ ਕੀਤੇ ਜਾਂਦੇ ਹਨ ਅਤੇ ਵੇਸਟ ਨੂੰ ਜੈਵ ਮੈਡੀਕਲ ਵੇਸਟ ਪ੍ਰਬੰਧਨ ਦੇ ਨਿਰਦੇਸ਼ਾਂ ਅਨੁਸਾਰ ਸੋਧਿਆ ਜਾਂਦਾ ਹੈ। ਉਹ ਇਸ ਗੱਲ ਤੇ ਵਿਸ਼ੇਸ਼ ਧਿਆਨ ਦੇ ਰਹੇ ਹਨ ਕਿ ਸ਼ਹਿਰ ਨੂੰ ਸਾਫ ਰੱਖਣ ਲਈ ਸਾਫ ਸਫਾਈ ਦੇ ਨਾਲ ਨਾਲ ਰੈਗੂਲਰ ਤੌਰ ਤੇ ਠੋਸ ਕੂੜਾ ਸੰਗ੍ਰਿਹ, ਟ੍ਰਾਂਸਪੋਰਟੇਸ਼ਨ ਅਤੇ ਨਿਪਟਾਰਾ ਸਰਗਰਮੀਆਂ ਨੂੰ ਵੀ ਕੁਸ਼ਲਤਾ ਨਾਲ ਨੇਪਰੇ ਚਾੜ੍ਹਿਆ ਜਾਂਦਾ ਰਹੇ।
ਸੂਰਤ ਵਿੱਚ ਜਨਤਕ ਥਾਵਾਂ ਦੀ ਸਫਾਈ (ਇਸ ਚਿੱਤਰ ਵਿੱਚ ਬਾਹਰੀ ਖੇਤਰ, ਇਮਾਰਤ, ਸੜਕ ਅਤੇ ਯੈਲੋ ਸ਼ਾਮਲ ਹਨ)
ਵੇਰਵਾ ਆਟੋਮੈਟਿਕ ਤੌਰ ਤੇ ਪੈਦਾ ਜਨਤਕ ਸਥਾਨਾਂ ਦੇ ਕੀਟਾਣੂਨਾਸ਼ਕ ਦੇ ਮਾਮਲੇ ਵਿੱਚ ਐੱਸਐੱਮਸੀ ਦੇ ਯਤਨ ਸਪਸ਼ਟ ਨਜ਼ਰ ਆ ਰਹੇ ਹਨ। ਕੀਟਾਣੂਨਾਸ਼ਣ ਦੇ ਉਦੇਸ਼ ਨਾਲ ਐੱਸਐੱਮਸੀ ਨੇ ਕੋਵਿਡ-19 ਨੂੰ ਫੈਲਣ ਤੋਂ ਰੋਕਣ ਲਈ ਅਨੋਖੀ ਤਿਕੋਣੀ ਰਣਨੀਤੀ ਬਣਾਈ ਹੈ ਤਾਕਿ ਸ਼ਹਿਰ ਦੇ ਸਾਰੇ ਖੇਤਰਾਂ ਦਾ ਸੈਨੇਟਾਈਜ਼ੇਸ਼ਨ ਕਰਨਾ ਅਤੇ ਉਨ੍ਹਾਂ ਨੂੰ ਕੀਟਾਣੂਰਹਿਤ ਰੱਖਣਾ ਯਕੀਨੀ ਬਣਾਇਆ ਜਾ ਸਕੇ। ਐੱਸਐੱਮਸੀ ਨੇ ਵੀਬੀਡੀਸੀ ਅਤੇ ਆਪਣੀ ਫਾਇਰ ਬ੍ਰਿਗੇਡ ਟੀਮ ਦੇ ਜ਼ਰੀਏ ਆਪਣੀਆਂ ਸਰਗਰਮੀਆਂ ਨੂੰ ਹੇਠ ਲਿਖੇ ਤਿੰਨ ਖੇਤਰਾਂ ਵਿੱਚ ਵੰਡਿਆ ਹੈ -
1. ਜਨਤਕ ਥਾਵਾਂ ਨੂੰ ਰੋਜ਼ਾਨਾ ਕੀਟਾਣੂਰਹਿਤ ਅਤੇ ਸੈਨੇਟਾਈਜ਼ ਕਰਨਾ – ਦਿਸ਼ਾ-ਨਿਰਦੇਸ਼ਾਂ ਦੇ ਆਧਾਰ ਤੇ ਪ੍ਰਮੁੱਖ ਜਨਤਕ ਥਾਵਾਂ ਉੱਤੇ ਛਿੜਕਾਅ ਵਾਹਨਾਂ ਰਾਹੀਂ ਕੀਟਾਣੂ ਨਾਸ਼ਕਾਂ ਦਾ ਛਿੜਕਾਅ ਕਰਕੇ ਉਨ੍ਹਾਂ ਨੂੰ ਕੀਟਾਣੂਰਹਿਤ ਕੀਤਾ ਜਾਂਦਾ ਹੈ।
ਸ਼ੱਕੀ ਵਿਅਕਤੀਆਂ ਨੂੰ ਲਿਜਾਣ ਵਾਲੀ ਐਂਬੂਲੈਂਸ ਦੀ ਸੈਨੇਟਾਈਜ਼ੇਸ਼ਨ
(ਇਸ ਚਿੱਤਰ ਵਿੱਚ ਬਾਹਰੀ ਖੇਤਰ, ਇਮਾਰਤ, ਸੜਕ ਅਤੇ ਟਰੱਕ ਸ਼ਾਮਲ ਹਨ)
2. ਪਾਜ਼ਿਟਿਵ ਪਾਏ ਗਏ ਲੋਕਾਂ ਵਾਲੇ ਖੇਤਰ ਨੂੰ ਕੀਟਾਣੂਰਹਿਤ ਕਰਨ ਦਾ ਆਟੋਮੈਟਿਕ ਤੌਰ ‘ਤੇ ਪੈਦਾ ਵੇਰਵਾ - ਜਿਨ੍ਹਾਂ ਰਿਹਾਇਸ਼ੀ ਖੇਤਰਾਂ ਤੋਂ ਇਨਫੈਕਸ਼ਨ ਦੇ ਮਾਮਲਿਆਂ ਦੀ ਪੁਸ਼ਟੀ ਹੋਈ ਹੈ, ਉੱਥੇ ਤੁਰੰਤ ਕਾਰਵਾਈ ਕੀਤੀ ਜਾ ਰਹੀ ਹੈ। ਉੱਥੇ ਇਨਫੈਕਸ਼ਨ ਵਾਲੇ ਮਾਮਲਿਆਂ ਦੀ ਪਹਿਚਾਣ ਹੁੰਦਿਆਂ ਹੀ ਉਹ ਖੇਤਰ ਕੀਟਾਣੂਰਹਿਤ ਕੀਤੇ ਜਾਂਦੇ ਹਨ। ਉਸ ਖੇਤਰ ਨੂੰ ਮੁੱਖ ਕੇਂਦਰ ਮੰਨਦੇ ਹੋਏ ਉਸ ਦਾ ਨਕਸ਼ਾ ਕੰਟੈਮੀਨੇਟ ਜ਼ੋਨ (3 ਕਿਲੋਮੀਟਰ ਤੱਕ ਦਾ ਦਾਇਰਾ ਜਾਂ ਅਥਾਰਿਟੀ ਦੁਆਰਾ ਕੀਤੇ ਗਏ ਨਿਰਧਾਰਨ ਅਨੁਸਾਰ) ਅਤੇ ਬਫਰ ਜ਼ੋਨ ਦੇ ਰੂਪ ਵਿੱਚ ਕੀਤਾ ਜਾਂਦਾ ਹੈ।
ਸਿਹਤ ਕਰਮੀ ਅਤੇ ਸਵੈ-ਸੇਵੀ ਕੋਵਿਡ-19 ਬਾਰੇ ਜਾਗਰੂਕਤਾ ਪੈਦਾ ਕਰਵਾਉਂਦੇ ਹੋਏ
(ਲੋਕਾਂ ਦਾ ਸਮੂਹ ਇੱਕ ਇਮਾਰਤ ਸਾਹਮਣੇ ਖੜ੍ਹਾ ਹੈ)
ਆਪਣੇ ਨਾਗਰਿਕਾਂ ਨੂੰ ਸੂਚਿਤ ਰੱਖਣ ਅਤੇ ਵਾਇਰਸ ਦੇ ਪ੍ਰਸਾਰ ਨੂੰ ਰੋਕਣ ਲਈ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਤੋਂ ਜਾਣੂ ਕਰਵਾਉਣ ਲਈ ਸੂਰਤ ਵਿੱਚ ਹੋਣ ਵਾਲੀਆਂ ਤੁਰੰਤ ਆਈਈਸੀ ਸਰਗਰਮੀਆਂ ਤੋਂ ਇਲਾਵਾ ਆਟੋਮੈਟਿਕ ਰੂਪ ਨਾਲ ਪੈਦਾ ਵੇਰਵਾ, ਇੱਥੇ ਉਸ ਅਨੋਖੇ ਤਰੀਕੇ ਦਾ ਉਲੇਖ ਕਰਨਾ ਲਾਜ਼ਮੀ ਹੋਵੇਗਾ, ਜਿਸ ਦੇ ਜ਼ਰੀਏ ਉਹ ਜਾਗਰੂਕਤਾ ਫੈਲਾਉਣ ਲਈ ਆਪਣੇ ਡੀ2ਡੀ ਵਾਹਨਾਂ ਦੀ ਵਰਤੋਂ ਕਰ ਰਹੇ ਹਨ। ਡੀ2ਡੀ ਵਾਹਨਾਂ ਉੱਤੇ ਸਪੀਕਰ ਲਗਾਏ ਗਏ ਹਨ ਜਿਨ੍ਹਾਂ ਦੀ ਵਰਤੋਂ ਉਨ੍ਹਾਂ ਦੀਆਂ ਨਿਯਮਿਤ ਸੰਗ੍ਰਹਿ ਯਾਤਰਾਵਾਂ ਦੌਰਾਨ ਲੋਕਾਂ ਨੂੰ ਜਾਣਕਾਰੀ ਦੇਣ ਲਈ ਕੀਤੀ ਜਾ ਰਹੀ ਹੈ ਤਾਕਿ ਸੰਦੇਸ਼ ਦਾ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣਾ ਸੰਭਵ ਬਣਾਇਆ ਜਾ ਸਕੇ। ਨਾਗਰਿਕਾਂ ਨੂੰ ਜਾਣਕਾਰੀ ਪ੍ਰਦਾਨ ਕਰਨ ਲਈ ਐੱਸਐੱਮਸੀ ਦਿਨ ਵਿੱਚ ਦੋ ਵਾਰੀ ਮੀਡੀਆ ਬ੍ਰੀਫਿੰਗ ਜਾਂ ਪ੍ਰੈੱਸ ਨੋਟ ਵੀ ਜਾਰੀ ਕਰ ਰਿਹਾ ਹੈ।
ਨਾਗਰਿਕਾਂ ਦਰਮਿਆਨ ਸਮਾਜਿਕ ਦੂਰੀ ਦੇ ਨਿਯਮਾਂ ਦੀ ਵਿਆਖਿਆ ਕਰਨ ਵਾਲਾ ਪੋਸਟਰ (ਲੋਕਾਂ ਦਾ ਇੱਕ ਸਮੂਹ ਗਲੀ ਵਿੱਚ ਜਾ ਰਿਹਾ ਹੈ)
ਵੇਰਵਾ ਆਟੋਮੈਟਿਕ ਤੌਰ ‘ਤੇ ਪੈਦਾ ਹੈ ਅਤੇ ਸੰਕਟ ਪ੍ਰਬੰਧਨ ਲਈ ਵੱਖ-ਵੱਖ ਤਰ੍ਹਾਂ ਦੀਆਂ ਸਰਗਰਮੀਆਂ ਲਈ ਕਰਮੀਆਂ ਲਈ ਜ਼ਰੂਰੀ ਸਮਰੱਥਾ ਨਿਰਮਾਣ ਦੀ ਅਹਿਮ ਲੋੜ ਦੀ ਪਹਿਚਾਣ ਕਰਦੇ ਹੋਏ ਐੱਸਐੱਮਸੀ ਨੇ ਨੋਡਲ ਅਧਿਕਾਰੀਆਂ ਨਾਲ ਇੱਕ ਟਾਸਕ ਫੋਰਸ ਟੀਮ ਅਤੇ ਟ੍ਰੇਨਿੰਗ ਸਮੇਤ ਵਿਸ਼ੇਸ਼ ਕਾਰਜਾਂ ਦੀ ਪਹਿਚਾਣ ਕੀਤੀ ਹੈ ਜਿਨ੍ਹਾਂ ਨੂੰ ਮਹਾਮਾਰੀ ਦੀ ਸਥਿਤੀ ਨਾਲ ਨਜਿੱਠਣ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਇਸ ਤੋਂ ਇਲਾਵਾ ਐੱਸਐੱਮਸੀ ਨੇ ਮੌਜੂਦਾ ਸਥਿਤੀ ਵਿੱਚ ਤੁਰੰਤ ਰਾਹਤ ਪ੍ਰਦਾਨ ਕਰਨ ਲਈ ਇੱਕ ਸ਼ਿਕਾਇਤ ਨਿਵਾਰਨ ਪ੍ਰਣਾਲੀ ਵੀ ਬਣਾਈ ਹੈ। ਸਵੱਛਤਾ ਕਰਮੀਆਂ ਦੀ ਸਿਹਤ ਅਤੇ ਕਲਿਆਣ ਨੂੰ ਧਿਆਨ ਵਿੱਚ ਰੱਖਦੇ ਹੋਏ ਐੱਸਐੱਮਸੀ ਨੇ ਸਾਰੇ ਕਰਮੀਆਂ ਨੂੰ ਮੁਫ਼ਤ ਨਿਜੀ ਸੁਰੱਖਿਆ ਉਪਕਰਣ (ਪੀਪੀਈਜ਼) ਮੁਹੱਈਆ ਕਰਵਾਏ ਹਨ ਅਤੇ ਇਸ ਤਰ੍ਹਾਂ ਕੋਰੋਨਾ ਵਾਇਰਸ ਨਾਲ ਅਗਲੇ ਮੋਰਚੇ ਉੱਤੇ ਲੜ ਰਹੇ ਸਵੱਛਤਾ ਜੋਧਿਆਂ ਦੀ ਰਾਖੀ ਲਈ ਆਪਣੇ ਸੰਕਲਪ ਨੂੰ ਪ੍ਰਦਰਸ਼ਿਤ ਕੀਤਾ ਹੈ।
ਇਸ ਤਰ੍ਹਾਂ ਦਾ ਚੁਣੌਤੀਪੂਰਨ ਸਮਾਂ ਨੇਤਾਵਾਂ ਅਤੇ ਪ੍ਰਮੁੱਖ ਸੰਗਠਨਾਂ ਦੀ ਅਸਲ ਸਮਰੱਥਆ ਦੀ ਪਰੀਖਿਆ ਦੀ ਘਡ਼ੀ ਹੈ। ਐੱਸਐੱਮਸੀ ਦੇ ਸ਼ਾਸਕ ਟ੍ਰਸਟ ਨੇ ਦਰਸਾਇਆ ਹੈ ਕਿ ਉਹ ਲੀਡਰਸ਼ਿਪ ਵਾਲੀ ਭੂਮਿਕਾ ਜਾਰੀ ਰੱਖ ਸਕਦੇ ਹਨ ਅਤੇ ਬਾਕੀ ਦੇਸ਼ ਲਈ ਇਸ ਗੱਲ ਦੀ ਉਦਾਹਰਣ ਪੇਸ਼ ਕਰ ਸਕਦੇ ਹਨ ਕਿ ਪੂਰੀ ਦੁਨੀਆ ਦੇ ਸਾਹਮਣੇ ਮੌਜੂਦ ਸੰਕਟ ਭਰੀ ਸਥਿਤੀ ਤੋਂ ਨਾ ਘਬਰਾਉਂਦੇ ਹੋਏ ਬਿਹਤਰੀਨ ਪ੍ਰਣਾਲੀਆਂ ਨੂੰ ਅਪਣਾਉਂਦੇ ਹੋਏ ਤੁਰੰਤ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਰਹੇ।
****
ਆਰਜੇ/ਆਰਪੀ
(Release ID: 1614595)
Visitor Counter : 203