ਸਿੱਖਿਆ ਮੰਤਰਾਲਾ

ਫਿਟ ਇੰਡੀਆ ਅਤੇ ਸੀਬੀਐੱਸਈ ਨੇ ਲੌਕਡਾਊਨ ਦੇ ਦੂਜੇ ਪੜਾਅ ਵਿੱਚ ਸਕੂਲੀ ਵਿਦਿਆਰਥੀਆਂ ਲਈ ਪਹਿਲੇਲਾਈਵ ਫਿਟਨਸ ਸੈਸ਼ਨ ਆਯੋਜਿਤ ਕੀਤੇ, ਆਯੁਸ਼ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ ਸਾਂਝੇ ਕੀਤੇ ਜਾਣਗੇ

ਲਾਈਵ ਸੈਸ਼ਨ 15 ਅਪ੍ਰੈਲ 2020ਨੂੰ ਸਵੇਰੇ 9:30 ਵਜੇ ਸ਼ੁਰੂ ਹੋਣਗੇ, ਵਿਦਿਆਰਥੀ ਇਨ੍ਹਾਂ ਲਾਈਵ ਸੈਸ਼ਨਾਂ ਨੂੰ ਫਿਟ ਇੰਡੀਆ ਮੂਵਮੈਂਟ ਅਤੇ ਸੀਬੀਐੱਸਈ ਦੇ ਫੇਸਬੁੱਕ ਅਤੇ ਇੰਸਟਾਗ੍ਰਾਮਹੈਂਡਲਾਂਉੱਤੇ ਦੇਖਸਕਣਗੇ
ਲੌਕਡਾਊਨਦੌਰਾਨ ਦੇਸ਼ ਭਰ ਦੇ ਵਿਦਿਆਰਥੀ ਲਾਈਵ ਫਿਟਨਸ ਸੈਸ਼ਨਾਂ ਨਾਲ ਫਿਟ ਰਹਿਣ ਲਈ ਲਾਹੇਵੰਦ ਤਰੀਕੇਨਾਲ ਰੁੱਝੇ ਰਹਿਣਗੇ: ਸ਼੍ਰੀ ਪੋਖਰਿਯਾਲ

Posted On: 14 APR 2020 4:09PM by PIB Chandigarh

ਫਿਟਇੰਡੀਆ ਵੱਲੋਂ ਸ਼ੁਰੂ ਕੀਤੇ ਫਿਟਇੰਡੀਆ ਐਕਟਿਵ ਡੇ ਪ੍ਰੋਗਰਾਮ ਤਹਿਤ ਲਾਈਵ ਫਿਟਨਸ ਸੈਸ਼ਨਾਂ ਨੂੰ ਭਰਵਾਂ ਹੁੰਗਾਰਾ ਮਿਲਣ ਤੋਂ ਬਾਅਦ, ਭਾਰਤ ਸਰਕਾਰ ਦੀ ਮੁੱਖ ਫਿਟਨਸਲਹਿਰ ਫਿਰ ਤੋਂ ਫਿਟਨਸ  ਸੈਸ਼ਨਾਂ ਦੀ ਇੱਕ ਨਵੀਂ ਲੜੀ ਸ਼ੁਰੂ ਕਰਨ ਲਈ ਤਿਆਰ ਹੈ ਇਸ ਵਾਰ ਇਹ ਦੇਸ਼ ਭਰ ਦੇ ਸਕੂਲੀ ਬੱਚਿਆਂ ਲਈ ਕੇਂਦਰੀ ਸੈਕੰਡਰੀ ਸਿੱਖਿਆ ਬੋਰਡ (ਸੀਬੀਐੱਸਈ) ਦੀ ਭਾਈਵਾਲੀ ਨਾਲ ਆਯੋਜਿਤ ਕੀਤਾ ਜਾਵੇਗਾ ਪ੍ਰੋਗਰਾਮ ਦੌਰਾਨ ਆਯੁਸ਼ ਮੰਤਰਾਲੇ ਦੇ ਤੰਦਰੁਸਤ ਰਹਿਣ ਲਈ ਦਿੱਤੇ ਦਿਸ਼ਾ-ਨਿਰਦੇਸ਼ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਜਾਣਗੇ

ਇਸ ਪਹਿਲੀ ਕਿਸਮ ਦੀ ਪਹਿਲ ਬਾਰੇ ਗੱਲ ਕਰਦਿਆਂ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ,ਸ਼੍ਰੀਰਮੇਸ਼ ਪੋਖਰਿਯਾਲਨਿਸ਼ੰਕਨੇ ਕਿਹਾ, “ਸੀਬੀਐੱਸਈ ਨੇ ਸ਼ੁਰੂਆਤ ਤੋਂ ਹੀ ਫਿਟਇੰਡੀਆ ਮੂਵਮੈਂਟ ਦਾ ਸਮਰਥਨ ਕੀਤਾ ਹੈਪਹਿਲਾਂ 13868 ਸੀਬੀਐੱਸਈ ਸਕੂਲ ਫਿਟ ਇੰਡੀਆ ਪ੍ਰੋਗਰਾਮਾਂ ਦਾ ਹਿੱਸਾ ਰਹੇ ਹਨ ਅਤੇ 11682 ਸੀਬੀਐੱਸਈ ਸਕੂਲਾਂ ਨੇਵੀਫਿਟਇੰਡੀਆ ਦਾ ਝੰਡਾ ਚੁੱਕ ਲਿਆ ਹੈ ਹੁਣ, ਇਸ ਵਿਲੱਖਣ ਕੋਸ਼ਿਸ਼ ਨਾਲ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਦੇਸ਼ ਭਰ ਦੇ ਵਿਦਿਆਰਥੀ ਲੌਕਡਾਊਨਦੌਰਾਨ ਨਾ ਸਿਰਫ਼ਲਾਹੇਵੰਦ ਤਰੀਕੇਨਾਲ ਰੁੱਝੇ ਰਹਿਣਗੇ ਬਲਕਿ ਤੰਦਰੁਸਤ ਅਤੇ ਸਿਹਤਮੰਦ ਜੀਵਨ ਜਿਊਣ ਲਈ ਵੀ ਪ੍ਰੇਰਿਤ ਹੋਣਗੇ, ਜੋ ਕਿ ਸਾਡੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀਦਾ ਨਜ਼ਰੀਆ ਹੈ

ਕੇਂਦਰੀ ਯੁਵਾ ਮਾਮਲੇ ਅਤੇ ਖੇਡ ਮੰਤਰੀ ਸ਼੍ਰੀਕਿਰੇਨ ਰਿਜਿਜੂਮਹਿਸੂਸ ਕਰਦੇ ਹਨ ਕਿ ਔਨਲਾਈਨ ਸੈਸ਼ਨ ਸਮੇਂ ਦੀ ਲੋੜ ਹਨ ਉਨ੍ਹਾਂ ਕਿਹਾ, “ਸਾਰੇ ਬੱਚੇ ਘਰ ਵਿੱਚ ਸੀਮਿਤ ਸਰੀਰਕ ਗਤੀਵਿਧੀਆਂ ਕਰਦੇ ਹਨਫਿਟਨਸ  ਮਾਹਿਰਾਂ ਦੁਆਰਾ ਇਹ ਸੈਸ਼ਨ ਇਹ ਪੱਕਾ ਕਰਨਗੇ ਕਿ ਬੱਚੇ ਘਰ ਵਿੱਚ ਵੀ ਫਿਟਨਸ  ਦਾ ਅਭਿਆਸ ਕਰ ਸਕਂ ਇਸ ਸਮੇਂ ਇਹ ਵੀ ਲਾਜ਼ਮੀ ਹੈ ਕਿ ਇਹ ਸੁਨਿਸ਼ਚਿਤ ਕਰੋ ਕਿ ਹਰ ਕੋਈ, ਖ਼ਾਸਕਰਕੇ ਬੱਚੇ ਤੰਦਰੁਸਤ ਰਹਿਣ ਅਤੇ ਉਨ੍ਹਾਂ ਦੀ ਇਮਿਊਨਿਟੀ ਮਜ਼ਬੂਤ ਹੋਵੇ ਇਨ੍ਹਾਂ ਸੈਸ਼ਨਾਂ ਵਿੱਚ ਫਿਟਨਸ  ਨਾਲ ਜੁੜੇ ਵਿਸ਼ਿਆਂ ਤੋਂ ਇਲਾਵਾ, ਇਮਿਊਨਿਟੀਵਧਾਉਣ ਲਈ ਸਧਾਰਨ ਕਦਮਾਂ ਦੀ ਪਾਲਣਾ ਕਰਨ ਦੇ ਸਬੰਧ ਵਿੱਚ ਆਯੁਸ਼ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ ਜਾਵੇਗਾ ਮੈਨੂੰ ਯਕੀਨ ਹੈ ਕਿ ਬੱਚਿਆਂ ਅਤੇ ਮਾਪਿਆਂ ਨੂੰ ਇਨ੍ਹਾਂ ਚੰਗੇ ਸੈਸ਼ਨਾਂ ਤੋਂ ਬਹੁਤ ਲਾਭ ਹੋਵੇਗਾ

ਕੋਵਿਡ - 19 ਕਰਕੇ 3 ਮਈ ਤੱਕ ਦੇਸ਼ਵਿਆਪੀ ਲੌਕਡਾਊਨਕਾਰਨ ਅਤੇ ਪ੍ਰਧਾਨ ਮੰਤਰੀ ਦੁਆਰਾ ਸਾਰੇ ਨਾਗਰਿਕਾਂ ਨੂੰ ਇਮਿਊਨਿਟੀਵਧਾਉਣ ਅਤੇ ਤੰਦਰੁਸਤ ਰਹਿਣ ਲਈ ਦਿੱਤੇ ਸੱਦੇ ਤੋਂ ਬਾਅਦ, ਫਿਟਇੰਡੀਆ ਅਤੇ ਸੀਬੀਐੱਸਈ ਨੇ ਸਾਰੇ ਸਕੂਲੀ ਬੱਚਿਆਂ ਦੀ ਫਿਟਨਸ  ਨੂੰ ਯਕੀਨੀ ਬਣਾਉਣ ਲਈ ਇਹ ਵਿਲੱਖਣ ਪਹਿਲ ਕੀਤੀ ਹੈਫਿਟਨਸ  ਨਾਲ ਜੁੜੇ ਮੁੱਦਿਆਂ ’ਤੇ ਸੈਸ਼ਨਾਂ ਤੋਂ ਇਲਾਵਾ, ਇਸ ਦੌਰਾਨ ਇਮਿਊਨਿਟੀਬਣਾਉਣ ਅਤੇ ਤੰਦਰੁਸਤ ਰਹਿਣ ਦੇ ਤਰੀਕਿਆਂ ਬਾਰੇ ਆਯੁਸ਼ ਮੰਤਰਾਲੇ ਦੇ ਦਿਸ਼ਾ ਨਿਰਦੇਸ਼ ਵੀ ਵਿਦਿਆਰਥੀਆਂ ਨਾਲ ਸਾਂਝੇ ਕੀਤੇ ਜਾਣਗੇ

15 ਅਪ੍ਰੈਲ 2020ਨੂੰ ਸਵੇਰੇ 9:30 ਵਜੇ ਤੋਂ,ਵਿਦਿਆਰਥੀ ਇਨ੍ਹਾਂ ਲਾਈਵ ਸੈਸ਼ਨਾਂ ਨੂੰ ਫਿਟ ਇੰਡੀਆ ਮੂਵਮੈਂਟ ਅਤੇ ਸੀਬੀਐੱਸਈ ਦੇ ਫੇਸਬੁੱਕ ਅਤੇ ਇੰਸਟਾਗ੍ਰਾਮਹੈਂਡਲਾਂਉੱਤੇ ਦੇਖਸਕਦੇ ਹਨਸਾਰੇ ਸੈਸ਼ਨ ਯੂ-ਟਿਊਬ ਉੱਤੇਵੀ ਉਪਲਬਧ ਹੋਣਗੇ ਤਾਂ ਜੋ ਵਿਦਿਆਰਥੀ ਆਪਣੀ ਸਹੂਲਤਅਨੁਸਾਰ ਇਨ੍ਹਾਂ ਨੂੰ ਦੇਖ ਸਕਣ

ਲਾਈਵ ਸੈਸ਼ਨ ਬੱਚਿਆਂ ਦੀ ਫਿਟਨਸ  ਦੇ ਸਾਰੇ ਪਹਿਲੂਆਂ ਨੂੰ ਰੋਜ਼ਾਨਾ ਵਰਕਆਊਟ ਤੋਂ ਲੈ ਕੇ ਯੋਗ ਤੱਕ, ਪੋਸ਼ਣ ਤੋਂ ਲੈ ਕੇ ਭਾਵਨਾਤਮਕ ਫਿਟਨਸ ਤੱਕ ਸ਼ਾਮਲ ਕਰਨਗੇਪ੍ਰਸਿੱਧ ਫਿਟਨਸ  ਮਾਹਰ ਆਲੀਆ ਇਮਰਾਨ, ਪੌਸ਼ਟਿਕ ਮਾਹਰ ਪੂਜਾ ਮਖੀਜਾ, ਭਾਵਨਾਤਮਕ ਫਿਟਨਸ  ਮਾਹਿਰ ਡਾ: ਜਤਿੰਦਰ ਨਾਗਪਾਲ, ਯੋਗਮਾਹਿਰ ਹਿਨਾ ਭੀਮਾਨੀ ਅਤੇ ਕਈ ਹੋਰ ਸ਼ਖਸੀਅਤਾਂ ਸੈਸ਼ਨਾਂ ਦਾ ਹਿੱਸਾ ਹੋਣਗੇ

ਲਾਈਵ ਸਟ੍ਰੀਮਿੰਗ ਸੀਬੀਐੱਸਈ, GOQiiਅਤੇ ਸ਼ਿਲਪਾ ਸ਼ੈੱਟੀ ਐਪ ਦੇ ਸੋਸ਼ਲ ਮੀਡੀਆ ਹੈਂਡਲਾਂ’ਤੇ ਵੀ ਉਪਲਬਧ ਹੋਵੇਗੀ

*****

ਐੱਨਬੀ/ਏਕੇਜੇ/ਏਕੇ/ਓਏ



(Release ID: 1614588) Visitor Counter : 98