ਰਸਾਇਣ ਤੇ ਖਾਦ ਮੰਤਰਾਲਾ

ਰਾਸ਼ਟਰੀ ਪੱਧਰ ਦੇ ਕੋਵਿਡ-19 ਲੌਕਡਾਊਨ ਦੇ ਬਾਵਜੂਦ ਨੈਸ਼ਨਲ ਫਰਟੀਲਾਈਜ਼ਰਸਲਿਮਿਟਿਡ- ਐੱਨਐੱਫਐੱਲ 100 ਪ੍ਰਤੀਸ਼ਤ ਤੋਂ ਵੱਧ ਸਮਰੱਥਾ ਦੇ ਨਾਲ ਕਿਸਾਨ ਭਾਈਚਾਰੇ ਨੂੰ ਖਾਦਾਂ ਦੀ ਉਚਿਤ ਸਪਲਾਈ ਯਕੀਨੀ ਬਣਾ ਰਹੀ ਹੈ ਐੱਨਐੱਫਐੱਲ, ਕਿਸਾਨਾਂ ਨੂੰ ਨਿਰਵਿਘਨ ਯੂਰੀਆ ਖਾਦ ਉਪਲੱਬਧ ਕਰਵਾ ਰਹੀ ਹੈ

Posted On: 14 APR 2020 3:31PM by PIB Chandigarh

ਭਾਰਤ ਸਰਕਾਰ ਦੇ  ਖਾਦ ਅਤੇ ਰਸਾਇਣ ਮੰਤਰਾਲੇ ਦੇਖਾਦ ਵਿਭਾਗਤਹਿਤਇੱਕ ਪ੍ਰਮੁੱਖ ਖਾਦ ਕੰਪਨੀ, ਨੈਸ਼ਨਲ ਫਰਟੀਲਾਈਜ਼ਰਸਲਿਮਿਟਿਡ, ਕੋਵਿਡ  -19  ਦੇ ਕਾਰਨ ਰਾਸ਼ਟਰੀ ਪੱਧਰ ਦੇ ਲੌਕਡਾਊਨ ਦੇ ਬਾਵਜੂਦ ਕਿਸਾਨ ਭਾਈਚਾਰੇ ਨੂੰ ਖਾਦਾਂ ਦੀ ਉਚਿਤ ਸਪਲਾਈ ਯਕੀਨੀ ਬਣਾ ਰਹੀ ਹੈ।

 

ਐੱਨਐੱਫਐੱਲ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ,ਸ਼੍ਰੀ ਮਨੋਜ ਮਿਸ਼ਰਾ ਨੇ ਕਿਹਾ ਹੈ ਕਿ ਐੱਨਐੱਫਐੱਲ ਨੰਗਲ, ਬਠਿੰਡਾ, ਪਾਣੀਪਤ ਅਤੇ ਵਿਜੈਪੁਰ  ਦੀਆਂ ਦੋ ਇਕਾਈਆਂ ਵਿੱਚ ਉਤਪਾਦਨ ਪੂਰੇ ਜ਼ੋਰ-ਸ਼ੋਰ ਨਾਲ ਚਲ ਰਿਹਾ ਹੈ। ਇਹ ਪੰਜ ਪਲਾਂਟ ਰੋਜ਼ਾਨਾ ਦੇ 11 ਹਜ਼ਾਰ ਮੀਟ੍ਰਿਕ ਟਨ ਤੋਂ ਵੱਧ ਖਾਦ ਤਿਆਰ ਕਰ ਰਹੇ ਹਨ ਅਤੇ ਇਨ੍ਹਾਂ ਨੂੰ ਬਾਕਾਇਦਾ ਬਜ਼ਾਰ ਵਿੱਚ ਭੇਜਿਆ ਜਾ ਰਿਹਾ ਹੈ।

ਐੱਨਐੱਫਐੱਲ ਦੁਆਰਾ ਮੁਸ਼ਕਿਲ ਸਮਿਆਂ ਵਿੱਚ ਵੀ ਇਨ੍ਹਾਂ ਪਲਾਂਟਾਂ ਦੇ ਸਰਬੋਤਮ ਸੰਚਾਲਨ ਨੂੰ ਕਾਇਮ ਰੱਖਣਾ , ਖ਼ਾਸਕਰਕੇ ਦੇਸ਼ ਦੇ ਕਿਸਾਨੀ ਭਾਈਚਾਰੇ ਪ੍ਰਤੀ ਸਰਕਾਰ ਦੀ ਪ੍ਰਤੀਬੱਧਤਾ ਨੂੰ ਪੂਰਾ ਕਰਨ ਦੀ ਦਿਸ਼ਾ ਵਿੱਚ, ਇੱਕ ਵੱਡੀ ਸਫ਼ਲਤਾ ਹੈ

ਭਾਰਤ ਸਰਕਾਰ ਨੇਜ਼ਰੂਰੀ ਵਸਤਾਂ ਐਕਟ ਦੇ ਤਹਿਤ ਦੇਸ਼ ਵਿੱਚਖਾਦ ਪਲਾਂਟ ਚਲਾਉਣ ਦੀ ਆਗਿਆ ਦਿੱਤੀ ਹੋਈ ਹੈ ਤਾਂ ਜੋ ਖੇਤੀਬਾੜੀ ਸੈਕਟਰ ਨੂੰ ਲੌਕਡਾਊਨ ਦੇ ਪ੍ਰਭਾਵ ਤੋਂ ਬਚਾਇਆ ਜਾ ਸਕੇ ਅਤੇ ਕਿਸਾਨ ਅਗਾਮੀਖ਼ਰੀਫ ਦੇ ਮੌਸਮ ਵਿੱਚਉਚਿਤ ਮਾਤਰਾ ਵਿੱਚ ਖਾਦ ਪ੍ਰਾਪਤ ਕਰ ਸਕਣ

ਭਾਵੇਂ ਇਨ੍ਹਾਂ ਪਲਾਂਟਾਂ ਵਿੱਚ ਲੋਡਿੰਗ ਅਤੇ ਅਨਲੋਡਿੰਗ, ਡਿਸਪੈਚ ਅਤੇ ਵਿਤਰਣ ਗਤੀਵਿਧੀਆਂ ਜ਼ੋਰ-ਸ਼ੋਰ'ਤੇ ਹਨ, ਫਿਰ ਵੀ ਕੋਵਿਡ-19 ਤੋਂ ਬਚਣ ਲਈ ਸਾਵਧਾਨੀਆਂ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾਂਦਾ ਕੋਵਿਡ -19 ਦੇ ਫੈਲਣ ਵਿਰੁੱਧ ਨਿਵਾਰਕ ਉਪਾਅ ਯਕੀਨੀ ਬਣਾਉਣ ਲਈ ਸਾਰੀਆਂ ਇਕਾਈਆਂ ਵਿੱਚ ਇੱਕ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ ਗਿਆ ਹੈ। ਇਨ੍ਹਾਂ ਪਲਾਂਟਾਂ ਦੇ ਪਰਿਸਰਾਂ ਵਿੱਚ ਕੰਮ ਕਰਦੇ ਮਜ਼ਦੂਰਾਂ ਅਤੇ ਹੋਰ ਸਾਰੇ ਸਟਾਫ ਨੂੰ ਮਾਸਕ ਪ੍ਰਦਾਨ ਕੀਤੇਗਏ ਹਨਇਹ ਵੀ ਸੁਨਿਸ਼ਚਿਤ ਕੀਤਾ ਗਿਆ ਹੈ ਕਿ ਸਾਰੇ ਆਪਣੇ ਹੱਥਾਂ ਨੂੰ ਵਾਰ-ਵਾਰ ਸਾਬਣ ਨਾਲ ਧੋਣ।

ਐੱਨਐੱਫਐੱਲ ਅਤੇ ਇਸਦੇ ਕਰਮਚਾਰੀ ਲੋੜਵੰਦ ਲੋਕਾਂ ਨੂੰ ਭੋਜਨ ਅਤੇ ਦਵਾਈਆਂ ਵਰਗੀਆਂ ਜ਼ਰੂਰੀ ਚੀਜ਼ਾਂ ਵੰਡਣ ਵਿੱਚਸਰਗਰਮ ਹਿੱਸਾ ਲੈ ਕੇ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਲਈ ਸਰਕਾਰ ਦੀ ਕੋਸ਼ਿਸ਼ ਵਿੱਚ ਸਹਾਇਤਾ ਕਰ ਰਹੇ ਹਨ। ਉਨ੍ਹਾਂ ਨੇ ਪੀਐੱਮ-ਕੇਅਰਸ ਫੰਡ ਵਿੱਚ ਆਪਣੀ ਇੱਕ ਮਹੀਨੇ ਦੀ ਤਨਖ਼ਾਹ ਦਾ ਵੀ ਯੋਗਦਾਨ ਪਾਇਆ ਹੈ

*****

 

ਆਰਸੀਜੇ/ਆਰਕੇਐੱਮ(Release ID: 1614540) Visitor Counter : 46