ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਦੇ ਰਾਸ਼ਟਰ ਦੇ ਨਾਮ ਸੰਬੋਧਨ ਦਾ ਮੂਲ-ਪਾਠ

Posted On: 14 APR 2020 11:15AM by PIB Chandigarh

ਮੇਰੇ ਪਿਆਰੇ ਦੇਸ਼ਵਾਸੀਓ,

 

ਕੋਰੋਨਾ ਵੈਸ਼ਵਿਕ ਮਹਾਮਾਰੀ ਦੇ ਖ਼ਿਲਾਫ਼ ਭਾਰਤ ਦੀ ਲੜਾਈ, ਬਹੁਤ ਮਜ਼ਬੂਤੀ ਨਾਲ ਅੱਗੇ ਵਧ ਰਹੀ ਹੈ। ਤੁਹਾਡੀ ਤਪੱਸਿਆਤੁਹਾਡੇ ਤਿਆਗ ਦੀ ਵਜ੍ਹਾ ਨਾਲ ਭਾਰਤ ਹੁਣ ਤੱਕਕੋਰੋਨਾ ਨਾਲ ਹੋਣ ਵਾਲੇ ਨੁਕਸਾਨ ਨੂੰ ਕਾਫ਼ੀ ਹੱਦ ਤੱਕ ਟਾਲਣ ਵਿੱਚ ਸਫ਼ਲ ਰਿਹਾ ਹੈ।  ਤੁਸੀਂ ਲੋਕਾਂ ਨੇ ਕਸ਼ਟ ਸਹਿ ਕੇ ਵੀ ਆਪਣੇ ਦੇਸ਼ ਨੂੰ ਬਚਾਇਆ ਹੈ, ਆਪਣੇ ਭਾਰਤ ਨੂੰ ਬਚਾਇਆ ਹੈ।

ਮੈਂ ਜਾਣਦਾ ਹਾਂਤੁਹਾਨੂੰ ਕਿੰਨੀਆਂ ਦਿੱਕਤਾਂ ਆਈਆਂ ਹਨ।  ਕਿਸੇ ਨੂੰ ਖਾਣ ਦੀ ਪਰੇਸ਼ਾਨੀਕਿਸੇ ਨੂੰ ਆਉਣ - ਜਾਣ ਦੀ ਪਰੇਸ਼ਾਨੀਕੋਈ ਘਰ - ਪਰਿਵਾਰ ਤੋਂ ਦੂਰ ਹੈ।  ਲੇਕਿਨ ਤੁਸੀਂ ਦੇਸ਼ ਦੀ ਖਾਤਿਰਇੱਕ ਅਨੁਸ਼ਾਸਿਤ ਸਿਪਾਹੀ ਦੀ ਤਰ੍ਹਾਂ ਆਪਣੇ ਕਰਤੱਵ ਨਿਭਾ ਰਹੇ ਹੋ। ਅਤੇ ਤੁਹਾਨੂੰ ਸਭ ਨੂੰ ਆਦਰ ਪੂਰਵਕ ਨਮਨ ਕਰਦਾ ਹਾਂ। ਸਾਡੇ ਸੰਵਿਧਾਨ ਵਿੱਚ ਜਿਸ “We the People of India” ਦੀ ਸ਼ਕਤੀ ਦੀ ਗੱਲ ਕਹੀ ਗਈ ਹੈਉਹ ਇਹੀ ਤਾਂ ਹੈ।

ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਦੀ ਜਯੰਤੀ ਤੇਅਸੀਂ ਭਾਰਤ ਦੇ ਲੋਕਾਂ ਦੀ ਤਰਫੋਂ ਆਪਣੀ ਸਮੂਹਿਕ ਸ਼ਕਤੀ ਦਾ ਇਹ ਪ੍ਰਦਰਸ਼ਨਇਹ ਸੰਕਲਪਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੈ। ਬਾਬਾ ਸਾਹਿਬ ਦਾ ਜੀਵਨ ਸਾਨੂੰਹਰ ਚੁਣੌਤੀ ਨੂੰ ਆਪਣੀ ਸੰਕਲਪ ਸ਼ਕਤੀ ਅਤੇ ਮਿਹਨਤ ਦੇ ਬਲਬੂਤੇ ਉੱਤੇਪਾਰ ਕਰਨ ਦੀ ਪ੍ਰੇਰਣਾ ਦਿੰਦਾ ਹੈ।  ਮੈਂ ਸਾਰੇ ਦੇਸ਼ਵਾਸੀਆਂ ਦੀ ਤਰਫੋਂ ਬਾਬਾ ਸਾਹਿਬ ਨੂੰ ਨਮਨ ਕਰਦਾ ਹਾਂ।

ਸਾਥੀਓਇਹ ਦੇਸ਼  ਦੇ ਕਈ ਹਿੱਸਿਆਂ ਵਿੱਚ ਅਲੱਗ-ਅਲੱਗ ਤਿਉਹਾਰਾਂ ਦਾ ਵੀ ਸਮਾਂ ਹੈ।  ਅਤੇ ਵੈਸੇ ਹੀ ਭਾਰਤ ਤਾਂ ਉਤਸਵਾਂ ਨਾਲ ਭਰਿਆ ਰਹਿੰਦਾ ਹੈ। ਅਤੇ ਵੈਸੇ ਹੀ ਭਾਰਤ ਤਾਂ ਉਤਸਵਾਂ ਨਾਲ ਹਰਾ ਰਹਿੰਦਾ ਹੈ ।  ਉਤਸਵਾਂ ਦੇ ਵਿੱਚ ਖਿਲਖਿਲਾਉਂਦਾ ਰਹਿੰਦਾ ਹੈ।   ਬੈਸਾਖੀਪੋਹੇਲਾ ਬੈਸ਼ਾਕਪੁਥਾਂਡੂ ਬੋਹਾਗ ਬਿਹੂਵਿਸ਼ੂ ਨਾਲ ਅਨੇਕ ਰਾਜਾਂ ਵਿੱਚ ਨਵੇਂ ਵਰ੍ਹੇ ਦੀ ਸ਼ੁਰੂਆਤ ਹੋਈ ਹੈ।  ਲੌਕਡਾਊਨ ਦੇ ਇਸ ਸਮੇਂ ਵਿੱਚ ਦੇਸ਼ ਦੇ ਲੋਕ ਜਿਸ ਤਰ੍ਹਾਂ ਨਿਯਮਾਂ ਦਾ ਪਾਲਣ ਕਰ ਰਹੇ ਹਨਜਿੰਨੇ ਸੰਜਮ ਨਾਲ ਆਪਣੇ ਘਰਾਂ ਵਿੱਚ ਰਹਿ ਕੇ ਤਿਉਹਾਰ ਮਨਾ ਰਹੇ ਹਨਉਹ ਬਹੁਤ ਹੀ ਪ੍ਰੇਰਕ ਹੈਬਹੁਤ ਪ੍ਰਸ਼ੰਸਾਯੋਗ ਹੈ। ਮੈਂ ਨਵੇਂ ਵਰ੍ਹੇ ਉੱਤੇ ਤੁਹਾਨੂੰਤੁਹਾਡੇ ਪਰਿਵਾਰ ਦੀ ਉੱਤਮ ਸਿਹਤ ਦੀ ਮੰਗਲ ਕਾਮਨਾ ਕਰਦਾ ਹਾਂ।

ਸਾਥੀਓਅੱਜ ਪੂਰੇ ਵਿਸ਼ਵ ਵਿੱਚ ਕੋਰੋਨਾ ਵੈਸ਼ਵਿਕ ਮਹਾਮਾਰੀ ਦੀ ਜੋ ਸਥਿਤੀ ਹੈ ਤੁਸੀਂ ਉਸ ਤੋਂ ਸਾਰੇ ਭਲੀ -ਭਾਂਤੀ ਜਾਣੂ ਹੋ।  ਹੋਰ ਦੇਸ਼ਾਂ ਦੇ ਮੁਕਾਬਲੇਭਾਰਤ ਨੇ ਕਿਵੇਂ ਆਪਣੇ ਇੱਥੇ ਸੰਕ੍ਰਮਣ ਨੂੰ ਰੋਕਣ ਦੇ ਯਤਨ ਕੀਤੇਤੁਸੀਂ ਇਸ ਦੇ ਸਹਿਭਾਗੀ ਵੀ ਰਹੇ ਹੋ ਅਤੇ ਸਾਕਸ਼ੀ (ਸਾਖੀ) ਵੀ।  ਜਦੋਂ ਸਾਡੇ ਇੱਥੇ ਕੋਰੋਨਾ ਦਾ ਇੱਕ ਵੀ ਕੇਸ ਨਹੀਂ ਸੀ ਉਸ ਤੋਂ ਪਹਿਲਾਂ ਹੀ ਭਾਰਤ ਨੇ ਕੋਰੋਨਾ ਪ੍ਰਭਾਵਿਤ ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਦੀ ਏਅਰਪੋਰਟ ਉੱਤੇ ਸਕਰੀਨਿੰਗ ਸ਼ੁਰੂ ਕਰ ਦਿੱਤੀ ਸੀ।  ਕੋਰੋਨਾ  ਦੇ ਮਰੀਜ਼ ਸੌ ਤੱਕ ਪਹੁੰਚੇਉਸ ਤੋਂ ਪਹਿਲਾਂ ਹੀ ਭਾਰਤ ਨੇ ਵਿਦੇਸ਼ ਤੋਂ ਆਏ ਹਰ ਯਾਤਰੀ ਲਈ 14 ਦਿਨ ਦਾ ਆਈਸੋਲੇਸ਼ਨ ਜ਼ਰੂਰੀ ਕਰ ਦਿੱਤਾ ਸੀਅਨੇਕ ਥਾਵਾਂ ਉੱਤੇ ਮਾਲਕਲੱਬਜਿਮ ਬੰਦ ਕੀਤੇ ਜਾ ਚੁੱਕੇ ਸਨ। ਸਾਥੀਓਜਦੋਂ ਸਾਡੇ ਇੱਥੇ ਕੋਰੋਨਾ ਦੇ ਸਿਰਫ 550 ਕੇਸ ਸਨਉਦੋਂ ਭਾਰਤ ਨੇ 21 ਦਿਨ ਦੇ ਸੰਪੂਰਨ ਲੌਕਡਾਊਨ ਦਾ ਇੱਕ ਵੱਡਾ ਕਦਮ  ਉਠਾ ਲਿਆ ਸੀ।  ਭਾਰਤ ਨੇਸਮੱਸਿਆ ਵਧਣ ਦਾ ਇੰਤਜਾਰ ਨਹੀਂ ਕੀਤਾਬਲਕਿ ਜਿਵੇਂ ਹੀ ਸਮੱਸਿਆ ਦਿਖੀਉਸ ਨੂੰਤੇਜ਼ੀ ਨਾਲ ਫੈਸਲੇ ਲੈ ਕੇ ਉਸੇ ਸਮੇਂ ਰੋਕਣ ਦਾ ਯਤਨ ਕੀਤਾ।

 

ਸਾਥੀਓਵੈਸੇ ਇਹ ਇੱਕ ਅਜਿਹਾ ਸੰਕਟ ਹੈ ਜਿਸ ਵਿੱਚ ਕਿਸੇ ਦੇਸ਼ ਨਾਲ ਤੁਲਨਾ ਕਰਨਾ ਠੀਕ ਨਹੀਂ।  ਲੇਕਿਨ ਇਹ ਵੀ ਇੱਕ ਸਚਾਈ ਹੈ ਕਿ ਅਗਰ ਦੁਨੀਆ ਦੇ ਵੱਡੇ - ਵੱਡੇ ਸਮਰੱਥ ਦੇਸ਼ਾਂ ਵਿੱਚ ਕੋਰੋਨਾ ਨਾਲ ਜੁੜੇ ਅੰਕੜੇ ਦੇਖੀਏ ਤਾਂ ਅੱਜ ਭਾਰਤ ਬਹੁਤ ਸੰਭਲ਼ੀ ਹੋਈ ਸਥਿਤੀ ਵਿੱਚ ਹੈ। ਮਹੀਨਾ-ਡੇਢ ਮਹੀਨਾ ਪਹਿਲਾਂ ਕਈ ਦੇਸ਼ ਕੋਰੋਨਾ ਸੰਕ੍ਰਮਣ ਦੇ ਮਾਮਲੇ ਵਿੱਚ ਇੱਕ ਤਰ੍ਹਾਂ ਨਾਲ ਭਾਰਤ ਦੇ ਬਰਾਬਰ ਖੜ੍ਹੇ ਸਨ ।  ਅੱਜ ਉਨ੍ਹਾਂ ਦੇਸ਼ਾਂ ਵਿੱਚ ਭਾਰਤ ਦੀ ਤੁਲਨਾ ਵਿੱਚ ਕੋਰੋਨਾ ਦੇ cases,  25 ਤੋਂ 30 ਗੁਣਾ ਜ਼ਿਆਦਾ ਹਨ ।  ਉਨ੍ਹਾਂ ਦੇਸ਼ਾਂ ਵਿੱਚ ਹਜ਼ਾਰਾਂ ਲੋਕਾਂ ਦੀ ਦੁਖਦ ਮੌਤ ਹੋ ਚੁੱਕੀ ਹੈ।  ਭਾਰਤ ਨੇ holistic approach ਨਾ ਅਪਣਾਈ ਹੁੰਦੀ,  integrated approach ਨਾ ਅਪਣਾਈ ਹੁੰਦੀਸਮੇਂ ਤੇ  ਤੇਜ਼ ਫੈਸਲੇ ਨਾ ਲਏ ਹੁੰਦੇ ਤਾਂ ਅੱਜ ਭਾਰਤ ਦੀ ਸਥਿਤੀ ਕੀ ਹੁੰਦੀ ਇਸ ਦੀ ਕਲਪਨਾ ਕਰਦੇ ਹੀ ਰੋਮਟੇ (ਰੌਂਗਟੇ) ਖੜ੍ਹੇ ਹੋ ਜਾਂਦੇ ਹਨ। 

ਲੇਕਿਨ ਬੀਤੇ ਦਿਨਾਂ ਦੇ ਅਨੁਭਵਾਂ ਤੋਂ ਇਹ ਸਾਫ਼ ਹੈ ਕਿ ਅਸੀਂ ਜੋ ਰਸਤਾ ਚੁਣਿਆ ਹੈਅੱਜ ਦੀ ਸਥਿਤੀ ਵਿੱਚਉਹ ਹੀ ਸਹੀ ਹੈ। Social Distancing ਅਤੇ Lockdown ਦਾ ਬਹੁਤ ਵੱਡਾ ਲਾਭ ਦੇਸ਼ ਨੂੰ ਮਿਲਿਆ ਹੈ। ਅਗਰ ਸਿਰਫ ਆਰਥਿਕ ਨਜ਼ਰ ਤੋਂ ਦੇਖੀਏ ਤਾਂ ਇਹ ਮਹਿੰਗਾ ਜ਼ਰੂਰ ਲਗਦਾ ਹੈਬਹੁਤ ਵੱਡੀ ਕੀਮਤ ਚੁਕਾਉਣੀ ਪਈ ਹੈਪਰ ਭਾਰਤਵਾਸੀਆਂ ਦੀ ਜ਼ਿੰਦਗੀ ਦੇ ਅੱਗੇਇਸ ਦੀ ਕੋਈ ਤੁਲਨਾ ਨਹੀਂ ਹੋ ਸਕਦੀ।  ਸੀਮਿਤ ਸੰਸਾਧਨਾਂ ਦਰਮਿਆਨਭਾਰਤ ਜਿਸ ਮਾਰਗ ਉੱਤੇ ਚਲਿਆ ਹੈਉਸ ਮਾਰਗ ਦੀ ਚਰਚਾ ਅੱਜ ਦੁਨੀਆ ਭਰ ਵਿੱਚ ਹੋਣਾ ਬਹੁਤ ਸੁਭਾਵਿਕ ਹੈ।   

ਦੇਸ਼ ਦੀਆਂ ਰਾਜ ਸਰਕਾਰਾਂ ਨੇ ਵੀਸਥਾਨਕ ਸਵਰਾਜ ਸੰਸਥਾਨਾਂ ਦੀਆਂ ਇਕਾਈਆਂ ਨੇ ਵੀ ਇਸ ਵਿੱਚ ਬਹੁਤ ਜ਼ਿੰਮੇਦਾਰੀ ਨਾਲ ਕੰਮ ਕੀਤਾ ਹੈਚੌਬੀ  ਘੰਟੇ ਹਰ ਕਿਸੇ ਨੇ ਆਪਣਾ ਜ਼ਿੰਮਾ ਸੰਭਾਲਣ ਦਾ ਯਤਨ ਕੀਤਾ ਹੈ ਅਤੇ ਹਾਲਾਤ ਨੂੰ ਸੰਭਾਲ਼ਿਆ ਹੈ। ਲੇਕਿਨ ਸਾਥੀਓਇਨ੍ਹਾਂ ਸਭ ਯਤਨਾਂ ਵਿੱਚ ਕੋਰੋਨਾ ਜਿਸ ਤਰ੍ਹਾਂ ਫੈਲ ਰਿਹਾ ਹੈਉਸ ਨੇ ਵਿਸ਼ਵ ਭਰ ਵਿੱਚ ਹੈਲਥ ਐਕਸਪਰਟਸ ਨੂੰ ਅਤੇ ਸਰਕਾਰਾਂ ਨੂੰ ਹੋਰ ਜ਼ਿਆਦਾ ਸਤਰਕ ਕਰ ਦਿੱਤਾ ਹੈ।  ਭਾਰਤ ਵਿੱਚ ਵੀ ਕੋਰੋਨਾ ਦੇ ਖ਼ਿਲਾਫ਼ ਲੜਾਈ ਹੁਣ ਅੱਗੇ ਕਿਵੇਂ  ਵਧੇਅਸੀਂ ਜਿੱਤ ਕਿਵੇਂ ਪ੍ਰਾਪਤ ਕਰੀਏ ਸਾਡੇ ਇੱਥੇ ਨੁਕਸਾਨ  ਘੱਟ ਤੋਂ ਘੱਟ ਕਿਵੇਂ ਹੋਵੇਲੋਕਾਂ ਦੀਆਂ ਦਿੱਕਤਾਂ  ਘੱਟ ਕਿਵੇਂ ਕਰੀਏ  ਇਨ੍ਹਾਂ ਗੱਲਾਂ ਨੂੰ ਲੈ ਕੇ ਰਾਜਾਂ ਨਾਲ ਨਿਰੰਤਰ ਚਰਚਾ ਕੀਤੀ ਹੈ। ਅਤੇ ਇਨ੍ਹਾਂ ਸਾਰੀਆਂ  ਚਰਚਾਵਾਂ ਤੋਂ ਇੱਕ ਗੱਲ ਉੱਭਰ ਕੇ ਆਉਂਦੀ  ਹੈਹਰ ਕਿਸੇ ਦਾ ਇੱਕ ਹੀ ਸੁਝਾਅ ਆਉਂਦਾ ਹੈਸਾਰਿਆਂ ਦਾ ਇਹੀ ਸੁਝਾਅ ਹੈ ਕਿ ਲੌਕਡਾਊਨ ਨੂੰ ਵਧਾਇਆ ਜਾਵੇ।  ਕਈ ਰਾਜ ਤਾਂ ਪਹਿਲਾਂ ਤੋਂ ਹੀ ਲੌਕਡਾਊਨ ਨੂੰ ਵਧਾਉਣ ਦਾ ਫੈਸਲਾ ਕਰ ਚੁੱਕੇ ਹਨ।

ਸਾਥੀਓਸਾਰੇ ਸੁਝਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਤੈਅ ਕੀਤਾ ਗਿਆ ਹੈ ਕਿ ਭਾਰਤ ਵਿੱਚ ਲੌਕਡਾਊਨ ਨੂੰ ਹੁਣ 3 ਮਈ ਤੱਕ ਹੋਰ ਵਧਾਉਣਾ ਪਵੇਗਾ।  ਯਾਨੀ 3 ਮਈ ਤੱਕ ਸਾਨੂੰ ਸਾਰਿਆਂ ਨੂੰਹਰ  ਦੇਸ਼ਵਾਸੀ ਨੂੰ ਲੌਕਡਾਊਨ ਵਿੱਚ ਹੀ ਰਹਿਣਾ ਹੋਵੇਗਾ। ਇਸ ਦੌਰਾਨ ਸਾਨੂੰ ਅਨੁਸ਼ਾਸਨ ਦਾ ਉਸੇ ਤਰ੍ਹਾਂ ਪਾਲਣ ਕਰਨਾ ਹੈਜਿਵੇਂ ਅਸੀਂ ਕਰਦੇ ਆ ਰਹੇ ਹਾਂ । 

ਮੇਰੀ ਸਾਰੇ ਦੇਸ਼ਵਾਸੀਆਂ ਨੂੰ ਇਹ ਪ੍ਰਾਰਥਨਾ ਹੈ ਕਿ ਹੁਣ ਕੋਰੋਨਾ ਨੂੰ ਅਸੀਂ ਕਿਸੇ ਵੀ ਕੀਮਤ ਉੱਤੇ ਨਵੇਂ ਖੇਤਰਾਂ ਵਿੱਚ ਫੈਲਣ ਨਹੀਂ ਦੇਣਾ ਹੈ। ਸਥਾਨਕ ਪੱਧਰ ਤੇ ਹੁਣ ਇੱਕ ਵੀ ਮਰੀਜ਼ ਵਧਦਾ ਹੈ ਤਾਂ ਇਹ ਸਾਡੇ ਲਈ ਚਿੰਤਾ ਦਾ ਵਿਸ਼ਾ ਹੋਣਾ ਚਾਹੀਦਾ ਹੈ।  ਕਿਤੇ ਵੀ ਕੋਰੋਨਾ ਨਾਲ ਇੱਕ ਵੀ ਮਰੀਜ਼ ਦੀ ਦੁਖਦ ਮੌਤ ਹੁੰਦੀ ਹੈਤਾਂ ਸਾਡੀ ਚਿੰਤਾ ਹੋਰ ਵਧਣੀ ਚਾਹੀਦੀ ਹੈ।

ਅਤੇ ਇਸ ਲਈ, ਸਾਨੂੰ Hotspots ਦੀ ਸ਼ਨਾਖ਼ਤ ਕਰਕੇ  ਪਹਿਲਾਂ ਤੋਂ ਵੀ ਜ਼ਿਆਦਾ ਬਹੁਤ ਜ਼ਿਆਦਾ ਸਤਰਕਤਾ ਵਰਤਣੀ ਹੋਵੇਗੀ।  ਜਿਨ੍ਹਾਂ ਸਥਾਨਾਂ  ਦੇ Hotspot ਵਿੱਚ ਬਦਲਣ ਦੀ ਆਸ਼ੰਕਾ ਹੈਉਸ ਉੱਤੇ ਵੀ ਸਾਨੂੰ ਸਖ਼ਤ ਨਜ਼ਰ ਰੱਖਣੀ ਹੋਵੇਗੀਕਠੋਰ ਕਦਮ  ਉਠਾਉਣੇ ਹੋਣਗੇ।  ਨਵੇਂ Hotspots ਦਾ ਬਣਨਾਸਾਡੀ ਮਿਹਨਤ ਅਤੇ ਸਾਡੀ ਤਪੱਸਿਆ ਨੂੰ ਹੋਰ ਚੁਣੌਤੀ ਦੇਵੇਗਾਨਵੇਂ ਸੰਕਟ ਪੈਦਾ ਕਰੇਗਾ।  ਇਸ ਲਈਅਗਲੇ ਇੱਕ ਹਫ਼ਤੇ ਵਿੱਚ ਕੋਰੋਨਾ ਦੇ ਖ਼ਿਲਾਫ਼ ਲੜਾਈ ਵਿੱਚ ਕਠੋਰਤਾ ਹੋਰ ਜ਼ਿਆਦਾ ਵਧਾਈ ਜਾਵੇਗੀ ।

 

 

20 ਅਪ੍ਰੈਲ ਤੱਕ ਹਰ ਕਸਬੇ, ਹਰ ਥਾਣੇਹਰ ਜ਼ਿਲ੍ਹੇਹਰ ਰਾਜ ਨੂੰ ਪਰਖਿਆ ਜਾਵੇਗਾਉੱਥੇ ਲੌਕਡਾਊਨ ਦਾ ਕਿੰਨਾ ਪਾਲਣ ਹੋ ਰਿਹਾ ਹੈਉਸ ਖੇਤਰ ਨੇ ਕੋਰੋਨਾ ਤੋਂ ਖੁਦ ਨੂੰ ਕਿੰਨਾ ਬਚਾਇਆ ਹੈਇਸ ਦਾ ਮੁੱਲਾਂਕਣ ਲਗਾਤਾਰ ਕੀਤਾ ਜਾਵੇਗਾ।  

ਜੋ ਖੇਤਰ ਇਸ ਅਗਨੀ ਪ੍ਰੀਖਿਆ ਵਿੱਚ ਸਫਲ ਹੋਣਗੇਜੋ Hotspot ਵਿੱਚ ਨਹੀਂ ਹੋਣਗੇ, ਅਤੇ ਜਿਨ੍ਹਾਂ  ਦੇ Hotspot ਵਿੱਚ ਬਦਲਣ ਦੀ ਆਸ਼ੰਕਾ ਵੀ ਘੱਟ ਹੋਵੇਗੀਉੱਥੇ 20 ਅਪ੍ਰੈਲ ਤੋਂ ਕੁਝ ਜ਼ਰੂਰੀ ਗਤੀਵਿਧੀਆਂ ਦੀ ਆਗਿਆ ਦਿੱਤੀ ਜਾ ਸਕਦੀ ਹੈ।  ਲੇਕਿਨ ਯਾਦ ਰੱਖੋਇਹ ਆਗਿਆ ਬਾਸ਼ਰਤ ਹੋਵੇਗੀ ਬਾਹਰ ਨਿਕਲਣ ਦੇ ਨਿਯਮ ਬਹੁਤ ਸਖ਼ਤ ਹੋਣਗੇ।  ਲੌਕਡਾਊਨ ਦੇ ਨਿਯਮ ਜੇਕਰ ਟੁੱਟਦੇ ਹਨਕੋਰੋਨਾ ਦਾ ਪੈਰ ਸਾਡੇ ਇਲਾਕੇ ਵਿੱਚ ਪੈਂਦਾ ਹੈਤਾਂ ਸਾਰੀ ਆਗਿਆ ਤੁਰੰਤ ਵਾਪਸ ਲੈ ਲਈ ਜਾਵੇਗੀ।  ਇਸ ਲਈਨਾ ਖੁਦ ਕੋਈ ਲਾਪਰਵਾਹੀ ਕਰਨੀ ਹੈ ਅਤੇ ਨਾ ਹੀ ਕਿਸੇ ਹੋਰ ਨੂੰ ਲਾਪਰਵਾਹੀ ਕਰਨ ਦੇਣੀ ਹੈ।  ਕੱਲ੍ਹ ਇਸ ਬਾਰੇ ਸਰਕਾਰ ਦੀ ਤਰਫੋਂ ਇੱਕ ਵਿਸਤ੍ਰਿਤ ਗਾਈਡਲਾਈਨ ਜਾਰੀ ਕੀਤੀ ਜਾਵੇਗੀ।

ਸਾਥੀਓ20 ਅਪ੍ਰੈਲ ਤੋਂ, ਸ਼ਨਾਖ਼ਤ ਕੀਤੇ ਖੇਤਰਾਂ ਵਿੱਚ ਇਸ ਸੀਮਿਤ ਛੂਟ ਦਾ ਪ੍ਰਾਵਧਾਨਸਾਡੇ ਗ਼ਰੀਬ ਭਾਈ - ਭੈਣਾਂ ਦੀ ਆਜੀਵਿਕਾ ਨੂੰ ਧਿਆਨ ਵਿੱਚ ਰੱਖਦੇ ਹੋਏ ਕੀਤਾ ਗਿਆ ਹੈ।  ਜੋ ਰੋਜ਼ ਕਮਾਉਂਦੇ ਹਨਰੋਜ਼ ਦੀ ਕਮਾਈ ਨਾਲ ਆਪਣੀਆਂ ਜ਼ਰੂਰਤਾਂ ਪੂਰੀਆਂ ਕਰਦੇ ਹਨਉਹ ਹੀ ਮੇਰਾ ਵੱਡਾ ਪਰਿਵਾਰ ਹੈ।  ਮੇਰੀ ਸਰਬਉੱਚ ਪ੍ਰਾਥਮਿਕਤਾਵਾਂ ਵਿੱਚ ਇੱਕਇਨ੍ਹਾਂ  ਦੇ ਜੀਵਨ ਵਿੱਚ ਆਈ ਮੁਸ਼ਕਿਲ ਨੂੰ ਘੱਟ ਕਰਨਾ ਹੈ।  ਪ੍ਰਧਾਨ ਮੰਤਰੀ ਗ਼ਰੀਬ ਕਲਿਆਣ ਯੋਜਨਾ ਰਾਹੀਂ ਸਰਕਾਰ ਨੇ ਉਨ੍ਹਾਂ ਦੀ ਮਦਦ ਦਾ ਹਰ ਸੰਭਵ ਯਤਨ ਕੀਤਾ ਹੈ। ਹੁਣ ਨਵੀਆਂ ਗਾਈਡਲਾਈਂਸ ਬਣਾਉਂਦੇ ਸਮੇਂ ਵੀ ਉਨ੍ਹਾਂ  ਦੇ ਹਿਤਾਂ ਦਾ ਪੂਰਾ ਧਿਆਨ ਰੱਖਿਆ ਗਿਆ ਹੈ। 

ਇਸ ਸਮੇਂ ਰਬੀ ਫਸਲ ਦੀ ਕਟਾਈ ਦਾ ਕੰਮ ਵੀ ਜਾਰੀ ਹੈ।  ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਮਿਲ ਕੇ ਯਤਨ ਕਰ ਰਹੀਆਂ ਹਨ ਕਿ ਕਿਸਾਨਾਂ ਨੂੰ ਘੱਟ ਤੋਂ ਘੱਟ ਦਿੱਕਤ ਹੋਵੇ।

ਸਾਥੀਓਦੇਸ਼ ਵਿੱਚ ਦਵਾਈ ਤੋਂ ਲੈ ਕੇ ਰਾਸ਼ਨ ਤੱਕ ਦਾ ਉਚਿਤ ਭੰਡਾਰ ਹੈਸਪਲਾਈ ਚੇਨ ਦੀਆਂ ਰੁਕਾਵਟਾਂ ਲਗਾਤਾਰ ਦੂਰ ਕੀਤੀਆਂ ਜਾ ਰਹੀਆਂ ਹਨ।  ਹੈਲਥ ਇਨਫ੍ਰਾਸਟ੍ਰਕਚਰ ਦੇ ਮੋਰਚੇ ਉੱਤੇ ਵੀ ਅਸੀਂ ਤੇਜ਼ੀ ਨਾਲ ਅੱਗੇ ਵਧ ਰਹੇ ਹਾਂ।  ਜਿੱਥੇ ਜਨਵਰੀ ਵਿੱਚ ਸਾਡੇ ਕੋਲ ਕੋਰੋਨਾ ਦੀ ਜਾਂਚ ਲਈ ਸਿਰਫ ਇੱਕ ਲੈਬ ਸੀ ਉੱਥੇ ਹੀ ਹੁਣ 220 ਤੋਂ  ਅਧਿਕ ਲੈਬਸ ਵਿੱਚ ਟੈਸਟਿੰਗ ਦਾ ਕੰਮ ਹੋ ਰਿਹਾ ਹੈ। ਵਿਸ਼ਵ ਦਾ ਅਨੁਭਵ ਇਹ ਕਹਿੰਦਾ ਹੈ ਕਿ ਕੋਰੋਨਾ  ਦੇ 10 ਹਜ਼ਾਰ ਮਰੀਜ਼ ਹੋਣ ਤੇ ਪੰਦਰਾਂ ਸੌ - ਸੋਲ਼ਾਂ ਸੌ Beds ਦੀ ਜ਼ਰੂਰਤ ਹੁੰਦੀ ਹੈ।  ਭਾਰਤ ਵਿੱਚ ਅੱਜ ਅਸੀਂ ਇੱਕ ਲੱਖ ਤੋਂ ਅਧਿਕ  Beds ਦੀ ਵਿਵਸਥਾ ਕਰ ਚੁੱਕੇ ਹਾਂ।  ਇੰਨਾ ਹੀ ਨਹੀਂ,  600 ਤੋਂ ਵੀ ਅਧਿਕ ਅਜਿਹੇ ਹਸਪਤਾਲ ਹਨ ਜੋ ਸਿਰਫ ਕੋਵਿਡ ਦੇ ਇਲਾਜ ਲਈ ਕੰਮ ਕਰ ਰਹੇ ਹਨ। ਇਨ੍ਹਾਂ ਸੁਵਿਧਾਵਾਂ ਨੂੰ ਹੋਰ ਤੇਜ਼ੀ ਨਾਲ ਵਧਾਇਆ ਜਾ ਰਿਹਾ ਹੈ।

ਸਾਥੀਓਅੱਜ ਭਾਰਤ ਪਾਸ ਭਲੇ ਹੀ ਸੀਮਿਤ ਸੰਸਾਧਨ ਹੋਣਲੇਕਿਨ ਮੇਰੀ ਭਾਰਤ  ਦੇ ਯੁਵਾ ਵਿਗਿਆਨੀਆਂ ਨੂੰ ਵਿਸ਼ੇਸ਼ ਬੇਨਤੀ ਹੈ ਕਿ ਵਿਸ਼ਵ ਕਲਿਆਣ ਲਈ, ਮਾਨਵ ਕਲਿਆਣ ਲਈਅੱਗੇ ਆਓਕੋਰੋਨਾ ਦੀ ਵੈਕਸੀਨ ਬਣਾਉਣ ਦਾ ਬੀੜਾ ਉਠਾਓ।

ਸਾਥੀਓਅਸੀਂ ਧੀਰਜ ਬਣਾ ਕੇ ਰੱਖਾਂਗੇਨਿਯਮਾਂ ਦਾ ਪਾਲਣ ਕਰਾਂਗੇ ਤਾਂ ਕੋਰੋਨਾ ਜਿਹੀ ਮਹਾਮਾਰੀ ਨੂੰ ਵੀ ਹਰਾ ਸਕਾਂਗੇ।  ਇਸ ਵਿਸ਼ਵਾਸ ਨਾਲ ਅੰਤ ਵਿੱਚਮੈਂ ਅੱਜ 7 ਗੱਲਾਂ ਵਿੱਚ ਤੁਹਾਡਾ ਸਾਥ ਮੰਗ ਰਿਹਾ ਹਾਂ। 

 

ਪਹਿਲੀ ਗੱਲ -  ਆਪਣੇ ਘਰ  ਦੇ ਬਜ਼ੁਰਗਾਂ ਦਾ ਵਿਸ਼ੇਸ਼ ਧਿਆਨ ਰੱਖੋ ਵਿਸ਼ੇਸ਼ ਕਰਕੇ ਅਜਿਹੇ ਵਿਅਕਤੀ ਜਿਨ੍ਹਾਂ ਨੂੰ ਪੁਰਾਣੀ ਬਿਮਾਰੀ ਹੋਵੇਉਨ੍ਹਾਂ ਦੀ ਸਾਨੂੰ Extra Care ਕਰਨੀ ਹੈ ਉਨ੍ਹਾਂ ਨੂੰ ਕੋਰੋਨਾ ਤੋਂ ਬਹੁਤ ਬਚਾ ਕੇ ਰੱਖਣਾ ਹੈ।

 

ਦੂਜੀ ਗੱਲ -  ਲੌਕਡਾਊਨ ਅਤੇ Social Distancing ਦੀ ਲਕਸ਼ਮਣ ਰੇਖਾ ਦਾ ਪੂਰੀ ਤਰ੍ਹਾਂ ਪਾਲਣ ਕਰੋਘਰ ਵਿੱਚ ਬਣੇ ਫੇਸਕਵਰ ਜਾਂ ਮਾਸਕ ਦੀ ਜ਼ਰੂਰੀ ਤੌਰ ਤੇ ਵਰਤੋਂ ਕਰੋ।

ਤੀਜੀ ਗੱਲ -  ਆਪਣੀ ਇਮਿਊਨਿਟੀ ਵਧਾਉਣ ਲਈਆਯੁਸ਼ ਮੰਤਰਾਲੇ ਦੁਆਰਾ ਦਿੱਤੇ ਗਏ ਨਿਰਦੇਸ਼ਾਂ ਦਾ ਪਾਲਣ ਕਰੋ ਗਰਮ ਪਾਣੀ ਕਾੜ੍ਹਾ ਇਨ੍ਹਾਂ ਦਾ ਨਿਰੰਤਰ ਸੇਵਨ ਕਰੋ ।

ਚੌਥੀ ਗੱਲ -  ਕੋਰੋਨਾ ਸੰਕ੍ਰਮਣ ਦਾ ਫੈਲਾਅ ਰੋਕਣ ਵਿੱਚ ਮਦਦ ਕਰਨ ਲਈ ਆਰੋਗਯ ਸੇਤੂ ਮੋਬਾਈਲ App ਜ਼ਰੂਰ ਡਾਊਨਲੋਡ ਕਰੋ।  ਦੂਜਿਆਂ ਨੂੰ ਵੀ ਇਸ App ਨੂੰ ਡਾਊਨਲੋਡ ਕਰਨ ਲਈ ਪ੍ਰੇਰਿਤ ਕਰੋ ।

ਪੰਜਵੀ ਗੱਲ -  ਜਿਤਨਾ ਹੋ ਸਕੇ ਉਤਨਾ ਗ਼ਰੀਬ ਪਰਿਵਾਰਾਂ ਦੀ ਦੇਖਭਾਲ ਕਰੋਉਨ੍ਹਾਂ  ਦੇ  ਭੋਜਨ ਦੀ ਜ਼ਰੂਰਤ ਪੂਰੀ ਕਰੋ।

ਛੇਵੀਂ ਗੱਲ -  ਤੁਸੀਂ ਆਪਣੇ ਕਾਰੋਬਾਰ, ਆਪਣੇ ਉਦਯੋਗ ਵਿੱਚ ਆਪਣੇ ਨਾਲ ਕੰਮ ਕਰਦੇ ਲੋਕਾਂ ਪ੍ਰਤੀ ਸੰਵੇਦਨਾ ਰੱਖੋਕਿਸੇ ਨੂੰ ਨੌਕਰੀ ਤੋਂ ਨਾ ਕੱਢੋ।

ਸੱਤਵੀਂ ਗੱਲ -  ਦੇਸ਼  ਦੇ ਕੋਰੋਨਾ ਜੋਧਿਆਂਸਾਡੇ ਡਾਕਟਰਾਂ-ਨਰਸਾਂਸਫਾਈ ਕਰਮੀਆਂ-ਪੁਲਿਸ ਕਰਮੀਆਂ ਦਾ ਪੂਰਾ ਸਨਮਾਨ ਕਰੋ।

ਸਾਥੀਓਇਨ੍ਹਾਂ ਸੱਤ ਗੱਲਾਂ ਵਿੱਚ ਤੁਹਾਡੇ ਨਾਲਇਹ ਸਪਤਪਦੀ,   ਵਿਜੈ ਪ੍ਰਾਪਤ ਕਰਨ ਦਾ ਮਾਰਗ ਹੈ।  ਵਿਜਈ ਹੋਣ ਦਾ ਸਾਡੇ ਲਈ ਨਿਸ਼ਠਾ ਪੂਰਵਕ ਕਰਨ ਵਾਲਾ ਇਹ ਕੰਮ ਹੈ। 

 

ਵਯੰ ਰਾਸ਼ਟਰੇ ਜਾਗਰਯਾਮ

(“VayamRashtreJagrutyaa”

वयं राष्ट्रे जागृयाम”)

 

ਅਸੀਂ ਸਾਰੇ ਰਾਸ਼ਟਰ ਨੂੰ ਜੀਵੰਤ ਅਤੇ ਜਾਗ੍ਰਿਤ ਬਣਾਈ ਰੱਖਾਂਗੇ ਇਸੇ ਕਾਮਨਾ ਨਾਲ ਮੈਂ ਆਪਣੀ ਗੱਲ ਸਮਾਪਤ ਕਰਦਾ ਹਾਂ।

 

ਬਹੁਤ-ਬਹੁਤ ਧੰਨਵਾਦ  !!

 

****

ਵੀਆਰਆਰਕੇ/ਕੇਪੀ(Release ID: 1614337) Visitor Counter : 171