ਘੱਟ ਗਿਣਤੀ ਮਾਮਲੇ ਮੰਤਰਾਲਾ

ਮੁਖਤਾਰ ਅੱਬਾਸ ਨਕਵੀ ਦੁਆਰਾ ਭਾਰਤੀ ਮੁਸਲਮਾਨਾਂ ਨੂੰ ਅਪੀਲ ਕਿ ਉਹ ਕੋਰੋਨਾ ਮਹਾਮਾਰੀ ਦੀਆਂ ਚੁਣੌਤੀਆਂ ਦੇ ਮੱਦੇਨਜ਼ਰ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਲੌਕਡਾਊਨ ਤੇ ਸਮਾਜਿਕ–ਦੂਰੀ ਦੀਆਂ ਹਿਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ

ਰਮਜ਼ਾਨ ਦਾ ਪਵਿੱਤਰ ਮਹੀਨਾ 24 ਅਪ੍ਰੈਲ ਤੋਂ ਸ਼ੁਰੂ ਹੋਣ ਦੀ ਸੰਭਾਵਨਾ

ਮੁਖਤਾਰ ਅੱਬਾਸ ਨਕਵੀ –– ਆਪਣੇ ਘਰਾਂ ਅੰਦਰ ਹੀ ਪੜ੍ਹੋ ਨਮਾਜ਼ ਤੇ ਹੋਰ ਧਾਰਮਿਕ ਰੀਤਾਂ ਵੀ ਅੰਦਰ ਰਹਿ ਕੇ ਹੀ ਕਰੋ

Posted On: 13 APR 2020 5:07PM by PIB Chandigarh

ਘੱਟਗਿਣਤੀਆਂ ਨਾਲ ਸਬੰਧਿਤ ਮਾਮਲਿਆਂ ਬਾਰੇ ਮੰਤਰੀ ਸ਼੍ਰੀ ਮੁਖਤਾਰ ਅੱਬਾਸ ਨਕਵੀ ਨੇ ਅੱਜ ਅਪੀਲ ਕੀਤੀ ਕਿ ਕੋਰੋਨਾ ਮਹਾਮਾਰੀ ਨੂੰ ਧਿਆਨ ਚ ਰੱਖਦਿਆਂ, ਸੰਭਾਵੀ ਤੌਰ ਤੇ 24 ਅਪ੍ਰੈਲ ਤੋਂ ਸ਼ੁਰੂ ਹੋ ਰਹੇ ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਭਾਰਤੀ ਮੁਸਲਮਾਨ ਲੌਕਡਾਊਨ ਅਤੇ ਸਮਾਜਿਕਦੂਰੀ ਦੇ ਦਿਸ਼ਾਨਿਰਦੇਸ਼ਾਂ ਦੀ ਪੂਰੀ ਈਮਾਨਦਾਰੀ ਨਾਲ ਪਾਲਣਾ ਕਰਦੇ ਹੋਏ ਆਪੋਆਪਣੇ ਘਰਾਂ ਚ ਹੀ ਇਬਾਦਤ, ਤਰਾਵੀ ਆਦਿ ਕਰਨ।

ਸ਼੍ਰੀ ਮੁਖਤਾਰ ਅੱਬਾਸ ਨਕਵੀ, ਜੋ ਰਾਜਾਂ ਦੇ ਵਕਫ਼ ਬੋਰਡਾਂ ਦੀ ਰੈਗੂਲੇਟਰੀ ਬਾਡੀ ਸੈਂਟਰਲ ਵਕਫ਼ ਕਾਊਂਸਿਲਦੇ ਚੇਅਰਮੈਨ ਵੀ ਹਨ, ਨੇ ਦੱਸਿਆ ਕਿ ਰਾਜਾਂ ਦੇ ਵੱਖੋਵੱਖਰੇ ਵਕਫ਼ ਬੋਰਡਾਂ ਅਧੀਨ ਦੇਸ਼ ਭਰ 7 ਲੱਖ ਤੋਂ ਵੀ ਵੱਧ ਰਜਿਸਟਰਡ ਮਸਜਿਦਾਂ, ਈਦਗਾਹਾਂ, ਇਮਾਮਬਾੜੇ, ਦਰਗਾਹਾਂ ਤੇ ਹੋਰ ਧਾਰਮਿਕ ਸੰਸਥਾਨ ਆਉਂਦੇ ਹਨ।

ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਸਊਦੀ ਅਰਬ ਸਮੇਤ ਜ਼ਿਆਦਾਤਰ ਮੁਸਲਿਮ ਦੇਸ਼ਾਂ ਨੇ ਰਮਜ਼ਾਨ ਮਹੀਨੇ ਦੌਰਾਨ ਧਾਰਮਿਕ ਸਥਾਨਾਂ ਉੱਤੇ ਇਬਾਦਤ, ਇਫ਼ਤਾਰ ਆਦਿ ਉੱਤੇ ਰੋਕ ਲਾ ਦਿੱਤੀ ਹੈ।

ਸ਼੍ਰੀ ਨਕਵੀ ਨੇ ਦੱਸਿਆ ਕਿ ਉਨ੍ਹਾਂ ਨੇ ਵੱਖੋਵੱਖਰੇ ਧਾਰਮਿਕ ਆਗੂਆਂ, ਸਮਾਜਿਕਧਾਰਮਿਕ ਸੰਗਠਨਾਂ ਦੇ ਨੁਮਾਇੰਦਿਆਂ, ਰਾਜ ਵਕਫ਼ ਬੋਰਡ ਦੇ ਅਧਿਕਾਰੀਆਂਅਹੁਦੇਦਾਰਾਂ ਨਾਲ ਗੱਲ ਕਰਨ ਤੋਂ ਬਾਅਦ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਧਾਰਮਿਕਸਮਾਜਿਕ ਸੰਗਠਨ ਤੇ ਧਾਰਮਿਕ ਆਗੂ ਇਹ ਯਕੀਨੀ ਬਣਾਉਣ ਦੀ ਰਮਜ਼ਾਨ ਦੇ ਮਹੀਨੇ ਮਸਜਿਦਾਂ ਤੇ ਹੋਰ ਧਾਰਮਿਕ ਸਥਾਨਾਂ ਦੀ ਥਾਂ ਲੋਕ ਆਪੋਆਪਣੇ ਘਰਾਂ ਚ ਰਮਜ਼ਾਨ ਦੀਆਂ ਧਾਰਮਿਕ ਜ਼ਿੰਮੇਵਾਰੀਆਂ ਨਿਭਾਉਣ।

ਸ਼੍ਰੀ ਨਕਵੀ ਨੇ ਦੱਸਿਆ ਕਿ ਸੈਂਟਰਲ ਵਕਫ਼ ਕਾਊਂਸਿਲ ਰਾਹੀਂ ਸਾਰੇ ਰਾਜ ਵਕਫ਼ ਬੋਰਡਾਂ ਨੂੰ ਹਿਦਾਇਤ ਕੀਤੀ ਗਈ ਹੈ ਕਿ ਰਮਜ਼ਾਨ ਦੇ ਪਵਿੱਤਰ ਮਹੀਨੇ ਚ ਲੌਕਡਾਊਨ ਅਤੇ ਸਮਾਜਿਕਦੂਰੀ ਦੇ ਦਿਸ਼ਾਨਿਰਦੇਸ਼ਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ, ਕਿਸੇ ਵੀ ਤਰ੍ਹਾਂ ਨਾਲ ਕਿਸੇ ਵੀ ਧਾਰਮਿਕ ਸਥਾਨ ਉੱਤੇ ਲੋਕਾਂ ਦੇ ਇਕੱਠੇ ਹੋਣ ਤੋਂ ਰੋਕਣ ਦੇ ਪ੍ਰਭਾਵੀ ਉਪਾਅ ਕਰਨੇ ਹੋਣਗੇ, ਸਾਰੇ ਧਾਰਮਿਕ ਤੇ ਸਮਾਜਿਕ ਸੰਗਠਨਾਂ ਅਤੇ ਲੋਕਾਂ ਨੂੰ, ਸਥਾਨਕ ਪ੍ਰਸ਼ਾਸਨ ਦੀ ਇਸ ਕੰਮ ਵਿੱਚ ਲੈਣੀ ਤੇ ਦੇਣੀ ਚਾਹੀਦੀ ਹੈ।

ਸ਼੍ਰੀ ਨਕਵੀ ਨੇ ਕਿਹਾ ਕਿ 08–09 ਅਪ੍ਰੈਲ ਨੂੰ ਸ਼ਬਬਾਰਾਤ ਦੇ ਪਵਿੱਤਰ ਮੌਕੇ ਰਾਜ ਵਕਫ਼ ਬੋਰਡਾਂ ਦੇ ਸਰਗਰਮ ਜਤਨਾਂ ਤੇ ਸਮਾਜਿਕ ਤੇ ਧਾਰਮਿਕ ਲੋਕਾਂ ਨੇ ਹਾਂਪੱਖੀ ਜਤਨਾਂ ਨਾਲ ਭਾਰਤੀ ਮੁਸਲਮਾਨਾਂ ਨੇ ਆਪਣੇ ਘਰਾਂ ਚ ਹੀ ਇਬਾਦਤ ਤੇ ਹੋਰ ਧਾਰਮਿਕ ਰੀਤਾਂ ਨੂੰ ਪੂਰਾ ਕੀਤਾ ਸੀ। ਸ਼ਬਬਾਰਾਤ ਮੌਕੇ ਭਾਰਤੀ ਮੁਸਲਮਾਨਾਂ ਨੇ ਕੋਰੋਨਾ ਮਹਾਮਾਰੀ ਨੂੰ ਧਿਆਨ ਚ ਰੱਖਦਿਆਂ ਲੌਕਡਾਊਨ ਤੇ ਸਮਾਜਿਕਦੂਰੀ ਦੀ ਜਿਸ ਈਮਾਨਦਾਰੀ ਨਾਲ ਪਾਲਣਾ ਕੀਤੀ, ਉਹ ਸ਼ਲਾਘਾਯੋਗ ਹੈ।

ਸ਼੍ਰੀ ਨਕਵੀ ਨੇ ਕਿਹਾ ਕਿ ਕੋਰੋਨਾ ਦੀ ਚੁਣੌਤੀ ਨੂੰ ਧਿਆਨ ਚ ਰੱਖਦਿਆਂ ਦੇਸ਼ ਦੇ ਸਾਰੇ ਮੰਦਿਰਾਂ, ਮਸਜਿਦਾਂ, ਗੁਰਦੁਆਰਾ ਸਾਹਿਬਾਨ, ਗਿਰਜਾਘਰਾਂ ਤੇ ਹੋਰ ਧਾਰਮਿਕ ਸਥਾਨਾਂ ਉੱਤੇ ਹੋਣ ਵਾਲੇ ਧਾਰਮਿਕ ਸਮਾਰੋਹ ਪੂਰੀ ਤਰ੍ਹਾਂ ਰੋਕ ਦਿੱਤੇ ਹਨ ਅਤੇ ਲੌਕਡਾਊਨ ਅਤੇ ਸਮਾਜਿਕਦੂਰੀ ਦੀ ਪ੍ਰਭਾਵੀ ਢੰਗ ਨਾਲ ਪਾਲਣਾ ਕੀਤੀ ਜਾ ਰਹੀ ਹੈ।

ਸ਼੍ਰੀ ਨਕਵੀ ਨੇ ਕਿਹਾ ਕਿ ਭਾਰਤ ਚ ਲੱਖਾਂ ਮਸਜਿਦਾਂ, ਦਰਗਾਹਾਂ, ਇਮਾਮਬਾੜੇ, ਈਦਗਾਹਾਂ, ਮਦਰੱਸੇ ਤੇ ਹੋਰ ਧਾਰਮਿਕ ਸਥਾਨ ਹਨ, ਜਿੱਥੇ ਰਮਜ਼ਾਨ ਦੇ ਪਵਿੱਤਰ ਮਹੀਨੇ ਚ ਇਬਾਦਤ, ਤਰਾਵੀ, ਇਫ਼ਤਾਰ ਆਦਿ ਦਾ ਆਯੋਜਨ ਹੁੰਦਾ ਹੈ, ਜਿੱਥੇ ਵੱਡੀ ਗਿਣਤੀ ਚ ਲੋਕਾਂ ਦੇ ਇਕੱਠੇ ਹੋਣ ਦੀ ਪਰੰਪਰਾ ਰਹੀ ਹੈ। ਪਰ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਦੇਸ਼ ਭਰ ਚ ਲੌਕਡਾਊਨ, ਕਰਫ਼ਿਊ, ਸਮਾਜਿਕਦੂਰੀ ਦੇ ਦਿਸ਼ਾਨਿਰਦੇਸ਼ ਕੇਂਦਰ ਤੇ ਸਾਰੀਆਂ ਰਾਜ ਸਰਕਾਰਾਂ ਦੁਆਰਾ ਲਾਗੂ ਕੀਤੇ ਗਏ ਹਨ।

ਸ਼੍ਰੀ ਨਕਵੀ ਨੇ ਕਿਹਾ ਕਿ ਰਾਜ ਵਕਫ਼ ਬੋਰਡਾਂ, ਧਾਰਮਿਕਸਮਾਜਿਕ ਸੰਗਠਨਾਂ ਤੇ ਹੋਰ ਬੁੱਧੀਜੀਵੀਆਂ ਨੂੰ ਘਰਾਂ ਚ ਹੀ ਰਹਿ ਕੇ ਸਮਾਜਿਕਦੂਰੀ ਦੀ ਪਾਲਣਾ ਕਰਦਿਆਂ ਰਮਜ਼ਾਨ ਦੇ ਸਾਰੇ ਧਾਰਮਿਕ ਕਾਰਜ ਪੂਰੇ ਕਰਨ ਲਈ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰ ਵਾਸਤੇ ਪ੍ਰਭਾਵੀ ਕਦਮ ਚੁੱਕਣੇ ਚਾਹੀਦੇ ਹਨ, ਅਜਿਹੇ ਜਤਨ ਸਿਰਫ਼ ਮਸਜਿਦਾਂ ਤੇ ਧਾਰਮਿਕ ਸਥਾਨਾਂ ਤੇ ਹੀ ਨਹੀਂ, ਸਗੋਂ ਹੋਰ ਜਨਤਕਵਿਅਕਤੀਗਤ ਸਥਾਨਾਂ ਉੱਤੇ ਵੀ ਯਕੀਨੀ ਬਣਾਉਣ ਦੀ ਲੋੜ ਹੈ। ਜਿੱਥੇ ਰਮਜ਼ਾਨ ਦੇ ਮਹੀਨੇ ਇਫ਼ਤਾਰ, ਤਰਾਵੀ ਆਦਿ ਲਈ ਲੋਕਾਂ ਦੇ ਇਕੱਠੇ ਹੋਣ ਦੀ ਪਰੰਪਰਾ ਰਹੀ ਹੈ।

ਸ਼੍ਰੀ ਨਕਵੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਪੀਲ ਉੱਤੇ ਲੌਕਡਾਊਨ ਅਤੇ ਸਮਾਜਿਕਦੂਰੀ ਦਾ ਦੇਸ਼ ਗੰਭੀਰਤਾਪੂਰਬਕ ਪਾਲਣ ਕਰ ਰਿਹਾ ਹੈ। ਸਾਡੀ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਸਾਡੇ ਪਰਿਵਾਰ, ਪੂਰੇ ਸਮਾਜ ਤੇ ਦੇਸ਼ ਲਈ ਪਰੇਸ਼ਾਨੀ ਵਧਾ ਸਕਦੀ ਹੈ। ਸਾਨੂੰ ਕੋਰੋਨਾ ਨੂੰ ਹਰਾਉਣ ਦੀ ਹਰੇਕ ਮੁਹਿੰਮ, ਦਿਸ਼ਾਨਿਰਦੇਸ਼ਾਂ ਦੀ ਗੰਭੀਰਤਾ ਤੇ ਪੂਰੀ ਈਮਾਨਦਾਰੀ ਨਾਲ ਪਾਲਣਾ ਕਰਨੀ ਚਾਹੀਦੀ ਹੈ।

***

ਕੇਜੀਐੱਸ


(Release ID: 1614143) Visitor Counter : 225