ਪੇਂਡੂ ਵਿਕਾਸ ਮੰਤਰਾਲਾ

ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ (ਐੱਨਆਰਐੱਲਐੱਮ) ਸੈਲਫ ਹੈਲਪ ਗਰੁੱਪ ਨੈੱਟਵਰਕ ਦੇਸ਼ ਵਿੱਚ ਕੋਵਿਡ-19 ਦੀ ਸਥਿਤੀ ਤੋਂ ਪੈਦਾ ਹੋਈ ਚੁਣੌਤੀ ਨਾਲ ਨਜਿੱਠਣ ਲਈ ਤਿਆਰ

ਸੈਲਫ ਹੈਲਪ ਗਰੁੱਪਾਂ ਦੀਆਂ ਮਹਿਲਾਵਾਂ ਕੋਵਿਡ-19 ਇਨਫੈਕਸ਼ਨ ਉੱਤੇ ਕਾਬੂ ਪਾਉਣ ਲਈ ਇਨੋਵੇਟਿਵ ਸੰਚਾਰ ਅਤੇ ਵਿਵਹਾਰ ਪਰਿਵਰਤਨ ਸਬੰਧੀ ਯੰਤਰਾਂ ਦੀ ਵਰਤੋਂ ਰਾਹੀਂ ਜਾਗਰੂਕਤਾ ਪੈਦਾ ਕਰ ਰਹੀਆਂ ਹਨ

Posted On: 12 APR 2020 4:15PM by PIB Chandigarh

ਕੋਵਿਡ-19 ਮਹਾਮਾਰੀ ਨੇ ਦੁਨੀਆ ਭਰ ਵਿੱਚ ਇੱਕ ਬੇਮਿਸਾਲ ਸਿਹਤ ਐੱਮਰਜੈਂਸੀ ਪੈਦਾ ਕਰ ਦਿੱਤੀ ਹੈ ਭਾਰਤ ਵਿੱਚ ਵੱਡੀ ਗਿਣਤੀ ਵਿੱਚ ਸੰਭਾਵਿਤ ਕੇਸਾਂ ਦੀ ਟੈਸਟਿੰਗ ਕੀਤੀ ਜਾ ਰਹੀ ਹੈ, ਉਨ੍ਹਾਂ ਨੂੰ ਕੁਆਰੰਟੀਨ ਕੀਤਾ ਜਾ ਰਿਹਾ ਹੈ ਜਾਂ ਕੇਸਾਂ ਦੇ ਹਿਸਾਬ ਨਾਲ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਕੋਵਿਡ-19 ਇਨਫੈਸ਼ਨ ਉੱਤੇ ਕਾਬੂ ਪਾਉਣ, ਇਸ ਦੇ ਲੱਛਣਾਂ ਅਤੇ ਕਾਰਨਾਂ ਨੂੰ ਸਮਝਣ ਅਤੇ ਢੁਕਵੀਂ ਸਫਾਈ ਅਤੇ ਸਮਾਜਿਕ ਦੂਰੀ ਦੇ ਕਦਮਾਂ ਨੂੰ ਅਪਣਾਉਣਾ ਸਮੇਂ ਦੀ ਜ਼ਰੂਰਤ ਹੈ

 

ਗ੍ਰਾਮੀਣ ਵਿਕਾਸ ਮੰਤਰਾਲੇ ਦੀ ਦੀਨਦਿਆਲ ਅੰਤਯੋਦਯ ਯੋਜਨਾ - ਨੈਸ਼ਨਲ ਰੂਰਲ ਲਾਈਵਲੀਹੁੱਡ ਮਿਸ਼ਨ (ਡੀਏਵਾਈ-ਐੱਨਆਰਐੱਲਐੱਮ) ਤਹਿਤ ਕਾਇਮ ਕੀਤੇ ਗਏ ਕਰੀਬ 63 ਲੱਖ ਸੈਲਫ ਹੈਲਪ ਗਰੁੱਪਾਂ ਦੀਆਂ ਦੇਸ਼ ਭਰ ਵਿੱਚ ਤਕਰੀਬਨ 690 ਲੱਖ ਸਮਰਪਿਤ, ਉਤਸ਼ਾਹੀ ਅਤੇ ਪ੍ਰਤੀਬੱਧ ਮਹਿਲਾ ਮੈਂਬਰ ਹਨ ਰਾਸ਼ਟਰੀ ਗ੍ਰਾਮੀਣ ਵਿਕਾਸ ਮੰਤਰਾਲੇ ਨੇ ਹਮੇਸ਼ਾ ਹੀ ਭਾਈਚਾਰਕ ਪੱਧਰ ਉੱਤੇ ਉੱਭਰੀਆਂ ਆਰਥਿਕ ਅਤੇ ਸਮਾਜਿਕ ਜ਼ਰੂਰਤਾਂ ਦੇ ਹੱਲ ਵਿੱਚ ਹਮੇਸ਼ਾ ਹੀ ਹਿੱਸਾ ਪਾਇਆ ਹੈ ਇਹ ਮਹਿਲਾਵਾਂ ਰੋਜ਼ੀ-ਰੋਟੀ ਕਮਾਉਣ ਦੀਆਂ ਸਰਗਰਮੀਆਂ ਵਿੱਚ ਲੱਗੀਆਂ ਰਹਿੰਦੀਆਂ ਹਨ ਜਿਸ ਨਾਲ ਸਮਾਜਿਕ ਤਬਦੀਲੀ ਰਾਹੀਂ ਪੀੜ੍ਹੀ ਵਿੱਚ ਜਾਗਰੂਕਤਾ ਆਉਂਦੀ ਹੈ , ਅੰਦੋਲਨਾਂ ਦੀ ਅਗਵਾਈ ਹੁੰਦੀ ਹੈ ਅਤੇ ਕੁਦਰਤੀ ਆਫਤਾਂ ਦਰਮਿਆਨ ਹੁੰਗਾਰਾ ਭਰਿਆ ਜਾਂਦਾ ਹੈ ਇਸ ਚਲ ਰਹੇ ਸਮਾਜਿਕ ਸੰਕਟ ਵਿੱਚ ਵੀ ਸੈਲਫ ਹੈਲਪ ਗਰੁੱਪ ਮੈਂਬਰ ਕਮਿਊਨਟੀ ਵਾਰੀਅਰਸ ਵਜੋਂ ਉੱਭਰੇ ਹਨ ਜੋ ਕਿ ਹਰ ਸੰਭਵ ਢੰਗ ਨਾਲ ਕੋਵਿਡ-19 ਨੂੰ ਫੈਲਣੋਂ ਰੋਕਣ ਵਿੱਚ ਮਦਦ ਪ੍ਰਦਾਨ ਕਰ ਰਹੇ ਹਨ

 

 

ਦੇਸ਼ ਭਰ ਦੇ ਸੈਲਫ ਹੈਲਪ ਗਰੁੱਪਾਂ ਦੇ ਨੈੱਟਵਰਕ ਨੂੰ ਇਸ ਬਿਮਾਰੀ ਦੇ ਵੱਖ-ਵੱਖ ਪਹਿਲੂਆਂ ਤੋਂ ਜਾਣੂ ਕਰਵਾ ਦਿੱਤਾ ਗਿਆ ਹੈ, ਜਿਨ੍ਹਾਂ ਵਿੱਚ ਨਿਜੀ ਸਫਾਈ, ਸਮਾਜਿਕ ਦੂਰੀ ਵਗੈਰਾ ਨੂੰ ਕਾਇਮ ਰੱਖਣ ਬਾਰੇ ਆਡੀਓ ਵਿਜ਼ੂਅਲ(ਏਵੀ) , ਆਈਈਸੀ ਮੈਟੀਰੀਅਲ ਅਤੇ ਸਿਹਤ ਮੰਤਰਾਲੇ ਦੀਆਂ ਸਲਾਹਾਂ ਰਾਹੀਂ ਜਾਣੂ ਕਰਵਾ ਦਿੱਤਾ ਗਿਆ ਹੈਇਹ ਸਾਰੀ ਸਮੱਗਰੀ ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ (ਐੱਸਆਰਐੱਲਐੱਮ) ਰਾਹੀਂ ਵੰਡੀ ਗਈ ਹੈ ਅਜਿਹੀ ਸਾਰੀ ਜਾਣਕਾਰੀ, ਰਾਜ ਸਰਕਾਰਾਂ ਦੁਆਰਾ ਵਿਕਸਤ ਸਮੱਗਰੀ ਨਾਲ ਐੱਸਆਰਐੱਲਐੱਮ ਦੁਆਰਾ ਵਰਤੀ ਜਾ ਰਹੀ ਹੈ ਤਾਕਿ ਇਹ ਯਕੀਨੀ ਬਣ ਸਕੇ ਕਿ ਭਾਈਚਾਰੇ ਤੱਕ ਲੋੜੀਂਦੇ ਇਹਤਿਹਾਤ ਨਾਲ ਸਹੀ ਸੰਦੇਸ਼ ਪਹੁੰਚੇ ਐੱਸਆਰਐੱਲਐੱਮ ਸਟਾਫ ਅਤੇ ਸੈਲਫ ਹੈਲਪ ਗਰੁੱਪ ਦੇ ਮੈਂਬਰ ਸਥਾਨਕ ਭਾਈਚਾਰੇ ਵਿੱਚ ਟੈਲੀਫੋਨ ਕਾਲਾਂ, ਕੰਧ ਲਿਖਤਾਂ, ਪੈਂਫਲੈਟਾਂ/ਫਲਾਇਰਾਂ (fliers) ਆਦਿ ਰਾਹੀਂ ਜਾਗਰੂਕਤਾ ਪੈਦਾ ਕਰ ਰਹੇ ਹਨ ਸੋਸ਼ਲ ਮੀਡੀਆ ਦੀ ਵਿਸਤ੍ਰਿਤ ਢੰਗ ਨਾਲ ਵਰਤੋਂ ਹੋ ਰਹੀ ਹੈ

 

 

ਸੈਲਫ ਹੈਲਪ ਗਰੁੱਪ ਵਲੰਟੀਅਰ ਇਹ ਗੱਲ ਯਕੀਨੀ ਬਣਾ ਰਹੇ ਹਨ ਕਿ ਮਾਰਕਿਟਾਂ, ਜਨਤਕ ਵੰਡ ਪ੍ਰਣਾਲੀ (ਪੀਡੀਐੱਸ) ਵਿੱਚ ਸਮਾਜਿਕ ਦੂਰੀ ਕਾਇਮ ਰਹੇ ਤਮਿਲ ਨਾਡੂ ਵਿੱਚ ਸੈਲਫ ਹੈਲਪ ਗਰੁੱਪ ਦੇ ਦੋ ਵਲੰਟੀਅਰਾਂ ਨੂੰ ਪੀਡੀਐੱਸ ਦੁਕਾਨਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਉਨ੍ਹਾਂ ਨੂੰ ਦਸਤਾਨੇ, ਮਾਸਕ, ਅਤੇ ਸੈਨੇਟਾਈਜ਼ਰ ਪ੍ਰਦਾਨ ਕੀਤੇ ਗਏ ਅਤੇ ਉਨ੍ਹਾਂ ਨੇ ਇਹ ਯਕੀਨੀ ਬਣਾਇਆ ਕਿ ਲੋਕ ਲਾਈਨ ਵਿੱਚ ਸ਼ਾਂਤੀ ਨਾਲ ਖੜ੍ਹੇ ਹੋ ਕੇ ਸਮਾਨ ਲੈਣ

 

ਵੱਖ -ਵੱਖ ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨਾਂ (ਐੱਸਆਰਐੱਲਐੱਮ) ਦੁਆਰਾ ਕੀਤੇ ਕਾਰਜ ਹੇਠ ਲਿਖੇ ਅਨੁਸਾਰ ਹਨ-

 

• ਕੋਵਿਡ-19 ਦੇ ਮਹਾਮਾਰੀ ਐਲਾਨੇ ਜਾਣ ਤੋਂ ਬਾਅਦ ਸੰਗਠਨ ਜੀਵਿਕਾ, ਬਿਹਾਰ ਅੱਗੇ ਆਇਆ ਅਤੇ ਉਸ ਨੇ ਆਈਈਸੀ ਸਮਾਨ ਦਾ ਕੰਮ ਸ਼ੁਰੂ ਕੀਤਾ ਜੋ ਕਿ ਇਕ ਮਹਾਮਾਰੀ ਨੂੰ ਨਜਿੱਠਣ ਦੀ ਤਿਆਰੀ ਪ੍ਰਤੀ ਜਾਗੂਰਕਤਾ ਪੈਦਾ ਕਰਨ ਵਿੱਚ ਮਦਦ ਪ੍ਰਦਾਨ ਕਰੇਗਾ ਜੀਵਿਕਾ ਇੱਕ ਗਿਣੇ-ਮਿੱਥੇ ਢੰਗ ਨਾਲ ਵੱਧ ਤੋਂ ਵੱਧ ਪਰਿਵਾਰਾਂ ਤੱਕ ਆਪਣੇ 1.4 ਲੱਖ ਸੈਲਫ ਹੈਲਪ ਗਰੁੱਪ ਨਾਲ ਪਹੁੰਚਣ ਅਤੇ ਅਹਿਮ ਵਿਸ਼ਿਆਂ, ਜਿਵੇਂ ਕਿ ਹੈਂਡ ਵਾਸ਼, ਸਫਾਈ, ਕੁਆਰੰਟੀਨ ਅਤੇ ਆਈਸੋਲੇਸ਼ਨ ਬਾਰੇ ਜਾਗਰੂਕਤਾ ਪੈਦਾ ਕਰ ਰਿਹਾ ਹੈ ਜੀਵਿਕਾ ਨੇ ਅੱਜ ਤੱਕ 1,00,000 ਕਮਿਊਨਿਟੀ ਮੈਂਬਰਾਂ ਦੇ ਮੋਬਾਈਲ ਨੰਬਰ ਇਕੱਠੇ ਕੀਤੇ ਹਨ ਅਤੇ ਉਹ ਮੋਬਾਈਲ ਵਾਨੀ ਪਲੈਟਫਾਰਮ ਦੀ ਵਰਤੋਂ ਕਰਕੇ ਕੋਵਿਡ-19 ਬਾਰੇ ਜ਼ਬਾਨੀ ਸੰਦੇਸ਼ ਭੇਜ ਰਿਹਾ ਹੈ ਅਤੇ ਭਾਈਚਾਰੇ ਦੇ ਪ੍ਰਸ਼ਨਾਂ ਦੇ ਜਵਾਬ ਵੀ ਇਸ ਰਾਹੀਂ ਹੀ ਭੇਜ ਰਿਹਾ ਹੈ

 

• ਜਾਗਰੂਕਤਾ ਲਈ ਰੰਗੋਲੀਆਂ - ਯੂਪੀ ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ (ਐੱਸਆਰਐੱਲਐੱਮ) 'ਪ੍ਰੇਰਨਾ' ਦੀਆਂ ਸੈਲਫ ਹੈਲਪ ਗਰੁੱਪ ਮਹਿਲਾਵਾਂ ਨੇ ਆਪਣੇ ਹੁਨਰ ਦੀ ਵਰਤੋਂ ਰੰਗੋਲੀਆਂ ਬਣਾਉਣ ਅਤੇ ਚੱਕਰ ਬਣਾਉਣ ਲਈ ਕੀਤੀ ਹੈ ਤਾਂ ਕਿ 'ਸਮਾਜਿਕ ਦੂਰੀ' ਦੀ ਜ਼ਰੂਰਤ ਉੱਤੇ ਜ਼ੋਰ ਦਿੱਤਾ ਜਾ ਸਕੇ ਉਹ ਆਪਣੇ ਭਾਈਚਾਰਿਆਂ ਵਿੱਚ ਕੋਵਿਡ-19 ਤੋਂ ਬਚਾਅ ਬਾਰੇ ਸੰਦੇਸ਼ ਪਹੁੰਚਾਉਣ ਲਈ ਵਾਲ ਪੇਂਟਿੰਗਾਂ ਬਣਾ ਰਹੇ ਹਨ

 

• ਦੀਦੀ ਹੈਲਪਲਾਈਨ - ਦੀਦੀ ਹੈਲਪਲਾਈਨ ਇੱਕ ਟੈਲੀਫੋਨ ਹੈਲਪਲਾਈਨ ਹੈ ਜਿਸ ਦੀ ਸ਼ੁਰੂਆਤ ਝਾਰਖੰਡ ਸਟੇਟ ਰੂਰਲ ਲਾਈਵਲੀਹੁੱਡ ਮਿਸ਼ਨ (ਐੱਸਆਰਐੱਲਐੱਮ) ਦੁਆਰਾ ਕੀਤੀ ਗਈ ਹੈ ਅਤੇ ਜੋ 24 ਘੰਟੇ ਪ੍ਰਵਾਸੀ ਮਜ਼ਦੂਰਾਂ ਦੀ ਮਦਦ ਲਈ ਖੁਲ੍ਹੀ ਰਹਿੰਦੀ ਹੈ ਅਤੇ ਉਨ੍ਹਾਂ ਨੂੰ ਤਸਦੀਕਸ਼ੁਦਾ ਜਾਣਕਾਰੀ ਪ੍ਰਦਾਨ ਕਰਦੀ ਹੈ ਇਹ ਉਨ੍ਹਾਂ ਦਾ ਡਾਟਾ ਰਾਜ ਅਧਿਕਾਰੀਆਂ ਤੱਕ ਪਹੁੰਚਾਉਣ ਵਿੱਚ ਮਦਦ ਕਰਦੀ ਹੈ ਤਾਕਿ ਉਨ੍ਹਾਂ ਨੂੰ ਦੂਜੇ ਰਾਜਾਂ ਤੋਂ ਕੱਢ ਕੇ ਝਾਰਖੰਡ ਵਾਪਸ ਲਿਆਂਦਾ ਜਾ ਸਕੇ

 

• ਝੂਠੀਆਂ ਖ਼ਬਰਾਂ ਨੂੰ ਰੱਦ ਕਰਨ ਦੇ ਯਤਨ - ਕੇਰਲ ਵਿੱਚ ਕੁਟੁੰਬਸ਼੍ਰੀ ਦੀਆਂ ਔਰਤਾਂ ਦੁਆਰਾ ਫੈਲ ਰਹੀਆਂ ਗਲਤ ਖਬਰਾਂ, ਜੋ ਕਿ ਦਹਿਸ਼ਤ ਪੈਦਾ ਕਰਦੀਆਂ ਹਨ, ਨੂੰ ਰੋਕਣ ਵਿੱਚ ਮਦਦ ਕੀਤੀ ਜਾਂਦੀ ਹੈ ਵਟਸ ਐਪ ਗਰੁੱਪਾਂ ਦੇ ਢਾਂਚੇ ਰਾਹੀਂ ਕੁਟੁੰਬਸ਼੍ਰੀ ਇਹ ਕੋਸ਼ਿਸ਼ ਕਰਦੀ ਹੈ ਕਿ ਭਾਈਚਾਰੇ ਤੱਕ ਸਹੀ ਜਾਣਕਾਰੀ ਪਹੁੰਚੇ ਇਸ ਗਰੁੱਪ ਦੀਆਂ 1,16,396 ਮਹਿਲਾ ਮੈਂਬਰ ਹਨ ਇਹ ਪਲੇਟਫਾਰਮ ਲੋਕਾਂ ਤੱਕ ਤੁਰੰਤ, ਸੱਚੀ ਅਤੇ ਅੱਪਡੇਟ ਵਾਲੀ ਜਾਣਕਾਰੀ ਪਹੁੰਚਾਉਣ ਵਿੱਚ ਸਹਾਈ ਸਿੱਧ ਹੁੰਦੇ ਹਨ

 

ਆਪਣੀ ਰੋਜ਼ੀ-ਰੋਟੀ ਨੂੰ ਕਾਇਮ ਰੱਖਦੇ ਹੋਏ ਇਹ ਮਹਿਲਾ ਸੈਲਫ ਹੈਲਪ ਗਰੁੱਪ ਸਮਾਜਿਕ ਹੁੰਗਾਰਾ ਯਤਨਾਂ ਰਾਹੀਂ ਸਬੰਧਿਤ ਭਾਈਚਾਰਿਆਂ ਅੰਦਰ ਸੁਰੱਖਿਅਤ ਸਫਾਈ ਵਾਲੇ ਢੰਗਾਂ ਰਾਹੀਂ ਅਤੇ ਪੂਰੇ ਸਮਰਪਣ ਅਤੇ ਭਗਤੀਭਾਵ ਨਾਲ ਕੋਵਿਡ-19 ਮਹਾਮਾਰੀ ਵਿਰੁੱਧ ਜੰਗ ਜਾਰੀ ਰੱਖ ਰਹੀਆਂ ਹਨ ਬਹੁਤ ਸਾਰੀਆਂ ਇਸੇ ਤਰ੍ਹਾਂ ਦੀਆਂ ਸਾਂਝੀਆਂ ਕਾਰਵਾਈਆਂ ਦੇਸ਼ ਭਰ ਵਿੱਚ ਆਯੋਜਿਤ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਰਾਹੀਂ ਇਹ ਸੀਮਾਂਤੀ ਔਰਤਾਂ ਕੋਰੋਨਾ ਵਾਇਰਸ ਵਿਰੁੱਧ ਜੰਗ ਵਿੱਚ ਅਹਿਮ ਭੂਮਿਕਾ ਸਮਾਜਿਕ ਅਤੇ ਆਰਥਿਕ ਤੌਰ ‘ਤੇ ਨਿਭਾ ਰਹੀਆਂ ਹਨ

 

****

 

 

ਏਪੀਐੱਸ /ਐੱਸਜੀ/ ਪੀਕੇ



(Release ID: 1613714) Visitor Counter : 151