ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਸੀਐੱਸਆਈਆਰ - ਸੈਂਟਰ ਫ਼ਾਰ ਸੈਲੂਲਰ ਐਂਡ ਮੋਲਿਕਿਊਲਰ ਬਾਇਓਲੋਜੀ (ਸੀਸੀਐੱਮਬੀ), ਹੈਦਰਾਬਾਦ ਕੋਵਿਡ – 19 ਖ਼ਿਲਾਫ਼ ਕਈ ਮੋਰਚਿਆਂ ’ਤੇ ਲੜ ਰਿਹਾ ਹੈ

Posted On: 12 APR 2020 11:45AM by PIB Chandigarh

ਸੀਐੱਸਆਈਆਰ ਦੀ ਸੰਘਟਕ ਅਤੇ ਮੋਹਰੀ ਜੀਵ-ਵਿਗਿਆਨ ਪ੍ਰਯੋਗਸ਼ਾਲਾ ਸੀਸੀਐੱਮਬੀ ਕੋਵਿਡ - 19 ਦੇ ਖ਼ਿਲਾਫ਼ ਦੇਸ਼ ਦੀ ਲੜਾਈ ਵਿੱਚ ਵੱਖ-ਵੱਖ ਉਪਕਰਣਾਂ ਅਤੇ ਦ੍ਰਿਸ਼ਟੀਕੋਣਾਂ ਦੀ ਵਰਤੋਂ ਕਰ ਰਹੀ ਹੈ ਇਹ ਪ੍ਰਯੋਗਸ਼ਾਲਾ ਹੈਦਰਾਬਾਦ ਵਿੱਚ ਸਥਿੱਤ ਹੈ

ਹਾਲ ਹੀ ਦੇ ਇਸ ਦੇ ਕੁਝ ਖ਼ਾਸ ਕੰਮ ਹਨ:

ਮਰੀਜ਼ਾਂ ਦੇ ਨਮੂਨਿਆਂ ਦੀ ਜਾਂਚ

ਸੀਸੀਐੱਮਬੀ ਕੋਵਿਡ - 19 ਦੀ ਜਾਂਚ ਦੇ ਲਈ ਅਧਿਕਾਰਿਤ ਟੈਸਟਿੰਗ ਕੇਂਦਰ ਹੈ ਇਸ ਕੇਂਦਰ ਵਿੱਚ ਤੇਲੰਗਾਨਾ ਦੇ 33 ਜ਼ਿਲ੍ਹਿਆਂ ਦੇ ਸਰਕਾਰੀ ਹਸਪਤਾਲਾਂ ਤੋਂ ਮਰੀਜ਼ਾਂ ਦੇ ਨਮੂਨੇ ਸਾਰਸ - ਸੀ.ਓ.ਵੀ. - 2 ਵਾਇਰਸ ਦੀ ਜਾਂਚ ਦੇ ਲਈ ਜਾਂਦੇ ਹਨ ਵਰਤਮਾਨ ਵਿੱਚ ਕੇਂਦਰ ਦੀ ਟੈਸਟਿੰਗ ਸਮਰੱਥਾ ਲਗਭਗ 350 ਨਮੂਨੇ ਰੋਜ਼ਾਨਾ ਹੈ

ਕੋਵਿਡ – 19 ਜਾਂਚ ਦੇ ਲਈ ਟੈਸਟਿੰਗ

ਇਸ ਨੇ ਪੰਜ ਸਰਕਾਰੀ ਹਸਪਤਾਲਾਂ - ਹੈਦਰਾਬਾਦ ਸਥਿਤ ਐੱਨਆਈਐੱਮਐੱਸ, ਆਈਪੀਐੱਮ, ਗਵਰਨਮੈਂਟ ਫੀਵਰ ਹਸਪਤਾਲ ਅਤੇ ਵਾਰੰਗਲ ਸਥਿਤ ਕਾਕਾਤੀਆ ਮੈਡੀਕਲ ਕਾਲਜ ਦੇ 25 ਡਾਕਟਰਾਂ, ਤਕਨੀਕੀ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੂੰ ਸਿਖਲਾਈ ਦਿੱਤੀ ਹੈ ਇਹ ਸਿਖਲਾਈ ਪ੍ਰਾਪਤ ਮੈਡੀਕਲ ਵਿਅਕਤੀ ਆਪਣੇ-ਆਪਣੇ ਹਸਪਤਾਲਾਂ ਵਿੱਚ ਟੈਸਟਿੰਗ ਗਤੀਵਿਧੀਆਂ ਲਈ ਤੈਨਾਤ ਕੀਤੇ ਗਏ ਹਨ ਇਸ ਤੋਂ ਇਲਾਵਾ, ਸੀਐੱਸਆਈਆਰ ਸੀਸੀਐੱਮਬੀ ਨੇ ਸਿਖਲਾਈ ਦੇਣ ਲਈ ਵੀਡੀਓ ਵੀ ਤਿਆਰ ਕੀਤਾ ਹੈ ਜਿਸ ਦੇ ਰਾਹੀਂ ਮਰੀਜ਼ਾਂ ਦੇ ਨਮੂਨਿਆਂ ਨੂੰ ਸੰਭਾਲਣ ਦਾ ਕੰਮ ਕਰਨ ਅਤੇ ਆਰਟੀ ਪੀਸੀਆਰ ਦੀਆਂ ਬਿਹਤਰ ਪਿਰਤਾਂ ਦੀ ਸਿਖਲਾਈ ਪ੍ਰਾਪਤ ਕੀਤੀ ਜਾ ਸਕਦੀ ਹੈ ਇਹ ਵੀਡੀਓ ਅਧਿਕਾਰਿਤ ਕੇਂਦਰਾਂ ਉੱਤੇ ਉਪਲਬਧ ਹਨ ਵੀਡੀਓ director@ccmb.res.in ਨਾਲ ਸੰਪਰਕ ਕਰਕੇ ਪ੍ਰਾਪਤ ਕੀਤੀ ਜਾ ਸਕਦੀ ਹੈ

ਸਾਰਸ ਸੀਓਵੀ - 2 ਜੀਨੋਮ ਦੀ ਸੀਕੁਐਂਸਿੰਗ

ਸੀਐੱਸਆਈਆਰ ਪ੍ਰਯੋਗਸ਼ਾਲਾਵਾਂ ਕੋਰੋਨਾ ਵਾਇਰਸ ਦੇ ਜੀਨੋਮ ਸੀਕੁਐਂਸਿੰਗ ਕੰਮ ਦੀ ਅਗਵਾਈ ਕਰ ਰਹੀਆਂ ਹਨ ਸੀਸੀਐੱਮਬੀਸਾਰਸ ਸੀਓਵੀ - 2 ਵਾਇਰਸ ਦੀ ਅਗਲੀ ਪੀੜ੍ਹੀ ਦੀ ਸੀਕੁਐਂਸਿੰਗ ਅਤੇ ਵਿਸ਼ਲੇਸ਼ਣ ਕਰ ਰਿਹਾ ਹੈ ਤਾਕਿ ਵਾਇਰਸ ਦੇ ਸੰਪੂਰਨ ਜੀਨੋਮ ਸੀਕੁਐਂਸ ਦਾ ਪਤਾ ਲਗਾਇਆ ਜਾ ਸਕੇ ਜਿਨ੍ਹਾਂ ਨਮੂਨਿਆਂ ਵਿੱਚ ਵਾਇਰਸ ਦੀ ਜ਼ਿਆਦਾ ਮੌਜੂਦਗੀ ਹੈ ਉਨ੍ਹਾਂ ਨੂੰ ਸੀਕੁਐਂਸਿੰਗ ਦੇ ਲਈ ਚੁਣਿਆ ਜਾਂਦਾ ਹੈ ਸੀਸੀਐੱਮਬੀ ਨੇ ਕੁਝ ਮਰੀਜ਼ਾਂ ਦੇ ਵਾਇਰਸ ਆਈਸੋਲੇਟਸ ਦੀ ਸੀਕੁਐਂਸਿੰਗ ਕੀਤੀ ਹੈ ਅਤੇ ਅਗਲੇ 3-4 ਹਫ਼ਤਿਆਂ ਵਿੱਚ ਕਈ ਸੌ ਵਾਇਰਸ ਆਈਸੋਲੇਟਸ ਦੀ ਸੀਕੁਐਂਸਿੰਗ ਕਰਨ ਦਾ ਟੀਚਾ ਨਿਰਧਾਰਿਤ ਕੀਤਾ ਗਿਆ ਹੈ

ਜਾਂਚ ਦੇ ਨਵੇਂ ਲੱਛਣਾਂ ਅਤੇ ਨਵੀਆਂ ਦਵਾਈਆਂ ਦੇ ਲਈ ਸਾਰਸ - ਸੀਓਵੀ - 2 ਵਾਇਰਸ ਦਾ ਕਲਚਰ

ਖੋਜ ਤੇ ਵਿਕਾਸ (ਆਰਐਂਡਡੀ) ਕਮਿਊਨਿਟੀ ਦੇ ਕੋਲ ਵਾਇਰਸ ਕਲਚਰ ਰਿਪੋਰਟ ਦੀ ਘਾਟ ਹੈ ਵਾਇਰਸ ਕਲਚਰ ਜਾਂਚ ਦੇ ਨਵੇਂ ਲੱਛਣਾਂ ਜਾਂ ਨਵੀਆਂ ਦਵਾਈਆਂ ਦੀ ਖੋਜ ਜਾਂ ਵੱਖ-ਵੱਖ ਮੋਲਿਕਿਊਲਰ ਮਾਡਲਿੰਗਾਂ ਦੁਆਰਾ ਬਣਾਏ ਗਏ ਅਣੂਆਂ ਦੇ ਲਈ ਬਹੁਤ ਮਹੱਤਵਪੂਰਨ ਉਪਕਰਣ/ਜਾਣਕਾਰੀ ਹੁੰਦਾ ਹੈ ਸੀਐੱਸਆਈਸੀਸੀਐੱਮਬੀ ਇਹ ਕੰਮ ਕਰ ਰਿਹਾ ਹੈ ਅਤੇ ਸਾਰਸ ਸੀਓਵੀ - 2 ਵਾਇਰਸ ਦਾ ਕਲਚਰ ਕਰਨ ਦੇ ਲਈ ਵੀਰੋ ਸੈੱਲ ਲਾਈਨ (Vero cell line) ਵਿੱਚ ਇੱਕ ਪ੍ਰਣਾਲੀ ਦੀ ਸਥਾਪਨਾ ਕਰ ਰਿਹਾ ਹੈ ਜਿੱਥੇ ਵਾਇਰਸ ਦੇ ਵਿਕਾਸ ਦੀ ਆਗਿਆ ਹੈ ਉਮੀਦ ਹੈ ਕਿ ਇਹ ਜਲਦ ਹੀ ਤਿਆਰ ਹੋ ਜਾਵੇਗਾ

ਅੰਤ ਵਿੱਚ, ਸੀਸੀਐੱਮਬੀਨੇ ਨਵੇਂ ਤਰੀਕਿਆਂ ਨੂੰ ਅਪਣਾ ਕੇ ਖੇਤਰੀ ਭਾਸ਼ਾਵਾਂ ਵਿੱਚ ਸੋਸ਼ਲ ਮੀਡੀਆ ਪਲੈਟਫਾਰਮ ਦੀ ਵਰਤੋਂ ਕਰਕੇ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਅਤੇ ਸਬੰਧਿਤ ਸਲਾਹਾਂ ਜਨਤਾ ਤੱਕ ਪਹੁੰਚਾਈਆਂ ਹਨ

Description: C:\Users\acer\AppData\Local\Temp\Rar$DIa0.795\90575701_2928905257169065_6042405363494420480_n.jpg

ਕੋਰੋਨਾ ਨਮੂਨਿਆਂ ਦੀ ਜਾਂਚ

Description: C:\Users\acer\Downloads\90127780_2928905360502388_7786049158095306752_n (1).jpg

ਆਰਟੀ–ਪੀਸੀਆਰ ’ਤੇ ਮੈਡੀਕਲ ਸਟਾਫ਼ ਦੀ ਟ੍ਰੇਨਿੰਗ

*****

ਕੇਜੀਐੱਸ/(ਡੀਐੱਸਟੀ/ਸੀਐੱਸਆਈਆਰ)



(Release ID: 1613701) Visitor Counter : 90