ਵਿਗਿਆਨ ਤੇ ਤਕਨਾਲੋਜੀ ਮੰਤਰਾਲਾ

ਡੀਬੀਟੀ/ਐਂਟੀ-ਕੋਵਿਡ ਕਨਸੋਰਟੀਅਮ-ਕੋਵਿਡ-19ਖ਼ਿਲਾਫ਼ ਉਪਚਾਰਕਐਂਟੀਬਾਡੀ (ਰੋਗਨਾਸ਼ਕ ਅੰਸ਼)ਵਿਕਸਿਤ ਕਰਨ ਲਈ ਯਤਨਸ਼ੀਲ

ਸਾਰਸ-ਸੀਓਵੀ-2, ਕੋਵਿਡ-19 ਨੂੰ ਬੇਅਸਰ ਕਰਨ ਲਈ ਜੀਨ ਐਨਕੋਡਿੰਗ ਐਂਟੀਬਾਡੀ (ਰੋਗਨਾਸ਼ਕ ਅੰਸ਼) ਨੂੰ ਅਲੱਗ ਕਰਨਾ

Posted On: 12 APR 2020 11:43AM by PIB Chandigarh

ਕੋਵਿਡ-19, ਨੋਵੇਲ ਸਾਰਸ ਕੋਰੋਨਾਵਾਇਰਸ-2 (ਸਾਰਸ-ਸੀਓਵੀ-2) ਕਾਰਨ ਹੁੰਦਾ ਹੈ ਅਤੇ ਇਸ ਕਾਰਨ ਕਈ ਮੌਤਾਂ ਹੋ ਰਹੀਆਂ ਹਨ। ਹਾਲਾਂਕਿ ਵੱਡੀ ਸੰਖਿਆ ਵਿੱਚ ਸੰਕ੍ਰਮਿਤ ਲੋਕ ਬਿਨਾ ਕਿਸੇ ਵਿਸ਼ੇਸ਼ ਇਲਾਜ ਠੀਕ ਹੋ ਰਹੇ ਹਨ। ਇਹ ਸਰੀਰ ਤੇ ਵਾਇਰਸ ਦੇ ਹਮਲੇ ਦੀ ਪ੍ਰਤੀਕਿਰਿਆ ਵਿੱਚ ਸਰੀਰ ਦੇ ਅੰਦਰ ਐਂਟੀਬਾਡੀ (ਰੋਗਨਾਸ਼ਕ ਅੰਸ਼) ਉਤਪੰਨ ਹੋਣ ਕਾਰਨ ਹੁੰਦਾ ਹੈ।

ਲੰਘੇ ਸਾਲਾਂ ਵਿੱਚ ਸੰਕ੍ਰਮਣ ਤੋਂ ਠੀਕ ਹੋਏ ਮਰੀਜ਼ਾਂ ਦੇ ਪਲਾਜ਼ਮਾ ਤੋਂ ਪ੍ਰਾਪਤ ਐਂਟੀਬਾਡੀ (ਰੋਗਨਾਸ਼ਕ ਅੰਸ਼) ਨੂੰ ਦੂਜੇ ਮਰੀਜ਼ਾਂ ਜਿਵੇਂ ਡਿਪਥੀਰੀਆ, ਟੈਟਨਸ, ਰੈਬੀਜ਼ ਅਤੇ ਇਬੋਲਾ ਦੇ ਇਲਾਜ ਲਈ ਵਰਤਿਆ ਗਿਆ ਸੀ। ਅੱਜ ਇਸ ਤਰ੍ਹਾਂ ਦੇ ਐਂਟੀਬਾਡੀ (ਰੋਗਨਾਸ਼ਕ ਅੰਸ਼) ਦਾ ਉਤਪਾਦਨ ਡੀਐੱਨਏ-ਅਧਾਰਿਤ ਪੁਨਰ ਸੰਯੋਜਕ ਟੈਕਨੋਲੋਜੀ ਰਾਹੀਂ ਪ੍ਰਯੋਗਸ਼ਾਲਾ ਵਿੱਚ ਕੀਤਾ ਜਾ ਸਕਦਾ ਹੇ। ਸਾਰਸ-ਸੀਓਵੀ-2 ਖਿਲਾਫ਼ ਐਂਟੀਬਾਡੀ (ਰੋਗਨਾਸ਼ਕ ਅੰਸ਼) ਪੈਦਾ ਕਰਨ ਲਈ ਵਿਸ਼ਵ ਪੱਧਰ ਤੇ ਕੋਸ਼ਿਸ਼ਾਂ ਜਾਰੀ ਹਨ।

ਭਾਰਤ ਵਿੱਚ ਅਜਿਹੀ ਹੀ ਇੱਕ ਕੋਸ਼ਿਸ਼ ਪ੍ਰੋਫੈਸਰ ਵਿਜੈ ਚੌਧਰੀ ਦੀ ਅਗਵਾਈ ਹੇਠ ਦਿੱਲੀ ਯੂਨੀਵਰਸਿਟੀ ਦੇ ਦੱਖਣੀ ਕੈਂਪਸ ਦੇ ਸੈਂਟਰ ਫਾਰ ਇਨੋਵੇਸ਼ਨ ਇਨ ਇਨਫੈਕਸ਼ੀਅਸ ਡਿਜ਼ੀਜ਼ ਰਿਸਰਚ, ਐਜੂਕੇਸ਼ਨ ਐਂਡ ਟ੍ਰੇਨਿੰਗ (ਯੂਡੀਐੱਸਸੀ-ਸੀਆਈਆਈਡੀਆਰਈਟੀ) ਵਿੱਚ ਭਾਰਤ ਸਰਕਾਰ ਦੇ ਸਾਇੰਸ ਅਤੇ ਟੈਕਨੋਲੋਜੀ ਮੰਤਰਾਲੇ ਦੇ ਬਾਇਓਟੈਕਨੋਲੋਜੀ ਵਿਭਾਗ ਦੇ ਸਹਿਯੋਗ ਨਾਲ ਕੀਤੀ ਜਾ ਰਹੀ ਹੈ।

 

ਪ੍ਰੋਫੈਸਰ ਚੌਧਰੀ ਦਾ ਗਰੁੱਪ ਪਹਿਲਾਂ ਤੋਂ ਹੀ ਮੌਜੂਦ ਵੱਡੀ ਐਂਟੀਬਾਡੀ (ਰੋਗਨਾਸ਼ਕ ਅੰਸ਼) ਲਾਇਬ੍ਰੇਰੀ ਦੇ ਨਾਲ-ਨਾਲ ਕੋਵਿਡ-19 ਸੰਕਰਮਣ ਤੋਂ ਠੀਕ ਹੋਏ ਮਰੀਜ਼ਾਂ ਦੇ ਸੈੱਲਾਂ ਨਾਲ ਤਿਆਰ ਲਾਇਬ੍ਰੇਰੀ ਦੀ ਵਰਤੋਂ ਨਾਲ ਜੀਨ ਐਨਕੋਡਿੰਗ ਐਂਟੀਬਾਡੀ (ਰੋਗਨਾਸ਼ਕ ਅੰਸ਼) ਨੂੰ ਅਲੱਗ ਕਰ ਰਿਹਾ ਹੈ ਜੋ ਸਾਰਸ-ਸੀਓਵੀ-2 ਨੂੰ ਬੇਅਸਰ ਕਰ ਸਕਦਾ ਹੈ।

ਇਨ੍ਹਾਂ ਐਂਟੀਬਾਡੀ (ਰੋਗਨਾਸ਼ਕ ਅੰਸ਼) ਜੀਨਜ਼ ਦਾ ਉਪਯੋਗ ਪ੍ਰਯੋਗਸ਼ਾਲਾ ਵਿੱਚ ਐਂਟੀਬਾਡੀ (ਰੋਗਨਾਸ਼ਕ ਅੰਸ਼) ਦਾ ਉਤਪਾਦਨ ਕਰਨ ਲਈ ਕੀਤਾ ਜਾਵੇਗਾ, ਜੇਕਰ ਇਹ ਵਾਇਰਸ ਨੂੰ ਬੇਅਸਰ ਕਰਨ ਵਿੱਚ ਸਫਲ ਰਿਹਾ ਤਾਂ ਰੋਗਨਿਰੋਧੀ ਅਤੇ ਮੈਡੀਕਲ ਉਦੇਸ਼ਾਂ ਲਈ ਇਸ ਵਾਇਰਸ ਖ਼ਿਲਾਫ਼ ਐਂਟੀਬਾਡੀ (ਰੋਗਨਾਸ਼ਕ ਅੰਸ਼) ਦਾ ਇੱਕ ਸਰੋਤ ਬਣ ਜਾਵੇਗਾ।

ਇਹ ਕੰਮ ਕੋਵਿਡ ਵਿਰੋਧੀ ਕਨਸੋਰਟੀਅਮ ਦੇ ਇੱਕ ਹਿੱਸੇ ਦੇ ਰੂਪ ਵਿੱਚ ਪ੍ਰੋ. ਚੌਧਰੀ ਦੀ ਅਗਵਾਈ ਵਿੱਚ ਕੀਤਾ ਜਾ ਰਿਹਾ ਹੈ। ਇਸ ਟੀਮ ਵਿੱਚ ਨੈਸ਼ਨਲ ਇੰਸਟੀਟਿਊਟਆਵ੍ ਇਮਿਊਨੋਲੋਜੀ ਦੇ ਡਾ. ਅਮੁਲਯ ਪਾਂਡਾ ਅਤੇ ਜੈਨੋਵਾ ਬਾਇਓਫਾਰਮਾਸਿਊਟੀਕਲ ਲਿਮਿਟਿਡ, ਪੁਣੇ (ਜੀਬੀਆਈ) ਦੇ ਸੰਜੈ ਸਿੰਘ ਵੀ ਸ਼ਾਮਲ ਹਨ।

 

(ਸੰਪਰਕ: ਪ੍ਰੋ. ਵਿਜੈ ਕੇ ਚੌਧਰੀ, ਈਮੇਲ :vkchaudhary@south.du.ac.in]

 

                                                            *****

 

ਕੇਜੀਐੱਸ/(ਡੀਐੱਸਟੀ/ਵਿਗਿਆਨ ਸਮਾਚਾਰ)


(Release ID: 1613595) Visitor Counter : 173