ਰੱਖਿਆ ਮੰਤਰਾਲਾ
ਸੀਮਾ ਸੜਕ ਸੰਗਠਨ(ਬੀਆਰਓ) ਨੇ ਚਾਰ ਮਹੀਨਿਆਂ ਬਾਅਦ ਰਣਨੀਤਕ ਸ੍ਰੀਨਗਰ-ਲੇਹ ਹਾਈਵੇ ਨੂੰ ਖੋਲਿ੍ਹਆ
Posted On:
12 APR 2020 11:01AM by PIB Chandigarh
ਸੀਮਾ ਸੜਕ ਸੰਗਠਨ (ਬੀਆਰਓ) ਨੇ ਸ਼ਨੀਵਾਰ ਨੂੰ ਲੱਦਾਖ ਨੂੰ ਬਾਕੀ ਦੁਨੀਆ ਨਾਲ ਜੋੜਨ ਵਾਲੇ ਰਣਨੀਤਕ ਸ੍ਰੀਨਗਰ-ਲੇਹ ਹਾਈਵੇ ਨੂੰ ਖੋਲ੍ਹ ਦਿੱਤਾ ਹੈ। ਸ਼ੁਰੂਆਤ ਵਿੱਚ ਲਗਭਗ 18ਤੇਲ ਟੈਂਕਰਾਂ ਅਤੇ ਹੋਰ ਜ਼ਰੂਰੀ ਵਸਤਾਂ ਨੂੰ ਜ਼ੋਜਿਲਾ ਦੱਰੇ ਤੋਂ ਲੇਹ/ਲੱਦਾਖ ਵੱਲ ਜਾਣ ਦੀ ਪ੍ਰਵਾਨਗੀ ਦਿੱਤੀ ਗਈ। ਜ਼ੋਜਿਲਾ ਦੱਰੇ ਵਿੱਚ ਤਾਜ਼ਾ ਬਰਫ਼ਬਾਰੀ ਦੇ ਬਾਵਜੂਦ ਇਸਦਾ ਪ੍ਰਬੰਧ ਕੀਤਾ ਗਿਆ।
ਪਿਛਲੇ ਸਾਲ ਦਸੰਬਰ ਤੋਂ ਜ਼ੋਜਿਲਾ ਦੱਰੇ’ਤੇ ਭਾਰੀ ਬਰਫ਼ਬਾਰੀ ਕਾਰਨ ਇਸ 425 ਕਿਲੋਮੀਟਰ ਲੰਬੀ ਸੜਕ ਨੂੰ ਬੰਦ ਕਰ ਦਿੱਤਾ ਗਿਆ ਸੀ। ਲੱਦਾਖ ਦੇ ਡਿਵੀਜ਼ਨਲ ਕਮਿਸ਼ਨਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਵਿੱਚ ਲਾਜ਼ਮੀ ਵਸਤਾਂਨੂੰ ਭੰਡਾਰ ਕਰਨ ਦੀ ਐਮਰਜੈਂਸੀ ਹਾਲਤ ਵਿੱਚ ਲੋੜ ਸੀ। ਇਸਨੂੰ ਧਿਆਨ ਵਿੱਚ ਰੱਖਦੇ ਹੋਏ, ਪ੍ਰੋਜੈਕਟ ਬੀਕਨ ਅਤੇ ਪ੍ਰੋਜੈਕਟ ਵਿਜਯਕ (Project Beacon and Project Vijayak) ਦੀ ਟੀਮ ਨੇ 11,500 ਫੁੱਟ ਦੀ ਉਚਾਈ ’ਤੇ ਜ਼ੋਜਿਲਾ ਦੇ ਆਸ-ਪਾਸ ਪਈ ਹੋਈ ਤਾਜ਼ਾ ਬਰਫ਼ ਨੂੰ ਸਾਫ਼ ਕੀਤਾ ਅਤੇ ਸੜਕ ਨੂੰ ਚਲਣ ਯੋਗ ਬਣਾਇਆ।
ਇਸ ਸਾਲ ਬਰਫ਼ਬਾਰੀ ਨੇ ਪਿਛਲੇ ਛੇ ਦਹਾਕਿਆਂ ਦੇ ਰਿਕਾਰਡ ਨੂੰ ਤੋੜ ਦਿੱਤਾ ਸੀ। ਸੀਮਾ ਸੜਕ ਸੰਗਠਨ (ਬੀਆਰਓ) ਦੇ ਪ੍ਰੋਜੈਕਟ ਬੀਕਨ (Project Beacon) ਨੇ ਗਗਨਗੀਰ ਤੋਂ ਜ਼ੀਰੋ ਪੁਆਇੰਟ ਤੱਕ ਅਤੇ ਦੂਜੇ ਪਾਸੇ, ਪ੍ਰੋਜੈਕਟ ਵਿਜਯਕ(Project Vijayak)ਨੇ ਦਰਾਸ ਤੋਂ ਜ਼ੀਰੋ ਪੁਆਇੰਟ ਤੱਕ ਬਰਫ਼ ਹਟਾਉਣ ਦਾ ਕੰਮ ਕੀਤਾ।
*****
ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ
(Release ID: 1613594)
Visitor Counter : 127