ਰੱਖਿਆ ਮੰਤਰਾਲਾ

ਕੋਵਿਡ-19 ਦੇ ਖ਼ਿਲਾਫ਼ ਲੜਾਈ ਵਿੱਚ ਲਗਭਗ 2,000 ਐੱਨਸੀਸੀ ਕੈਡਿਟ ਕਾਰਜਰਤ ਅਤੇ 50,000 ਹੋਰ ਸਵੈਇੱਛਾ ਨਾਲ ਸੇਵਾ ਕਾਰਜ ਲਈ ਤਿਆਰ

Posted On: 11 APR 2020 4:20PM by PIB Chandigarh

ਨੈਸ਼ਨਲ ਕੈਡਿਟ ਕੋਰ (ਐੱਨਸੀਸੀ) ਦੇ ਵਲੰਟੀਅਰ ਕੈਡਿਟ 01 ਅਪ੍ਰੈਲ 2020 ਤੋਂ ਕੋਰੋਨਾ ਵਾਇਰਸ (ਕੋਵਿਡ-19) ਮਹਾਮਾਰੀ ਦੇ ਖ਼ਿਲਾਫ਼ ਲੜਨ ਲਈ "ਐਕਸਰਸਾਈਜ਼ ਐੱਨਸੀਸੀ ਯੋਗਦਾਨ" (‘Exercise NCC Yogdan’) ਅਪੀਲ ਤਹਿਤ ਸਿਵਲ, ਰੱਖਿਆ ਅਤੇ ਪੁਲਿਸ ਕਰਮਚਾਰੀਆਂ ਨਾਲ ਮੋਢੇ ਨਾਲ ਮੋਢਾ ਮਿਲਾ ਕੇ ਸਿਵਲ ਪ੍ਰਸ਼ਾਸਨ ਦੀ ਸਹਾਇਤਾ ਕਰ ਰਹੇ ਹਨ। ਲਗਭਗ 2,000 ਕੈਡਿਟਾਂ ਨੂੰ ਪਹਿਲਾਂ ਹੀ 12 ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਵਿੱਚ ਨਿਯੁਕਤ ਕੀਤਾ ਜਾ ਚੁੱਕਿਆ ਹੈ ਜਿਨ੍ਹਾ ਵਿੱਚ ਸਭ ਤੋਂ ਵੱਧ 306 ਤਮਿਲ ਨਾਡੂ ਵਿੱਚ ਵੱਖ-ਵੱਖ ਡਿਊਟੀਆਂ ਨਿਭਾ ਰਹੇ ਹਨ। ਇਹ ਗਿਣਤੀ ਦਿਨੋ-ਦਿਨ ਵਧਦੀ ਜਾ ਰਹੀ ਹੈ।

ਜਿਵੇਂ ਕਿ ਲੌਕਡਾਊਨ ਜਾਰੀ ਹੈ, ਬਹੁਤ ਸਾਰੇ ਰਾਜ ਵੱਖ-ਵੱਖ ਕਾਰਜਾਂ ਲਈ ਐੱਨਸੀਸੀ ਕੈਡਿਟਾਂ ਦੀ ਨਿਰੰਤਰ ਮੰਗ ਕਰ ਰਹੇ ਹਨ। ਡਾਇਰੈਕਟੋਰੇਟ ਜਨਰਲ ਐੱਨਸੀਸੀ ਹੈੱਡਕੁਆਰਟਰ, ਸਵੈ ਇੱਛਾ ਨਾਲ ਕੰਮ ਕਰਨ ਵਾਲੇ ਕੈਡਿਟਾਂ ਦੀ ਨਿਗਰਾਨੀ ਕਰ ਰਿਹਾ ਹੈ। ਹੁਣ ਤੱਕ 50,000 ਕੈਡਿਟਾਂ ਨੇ "ਐਕਸਰਸਾਈਜ਼ ਐੱਨਸੀਸੀ ਯੋਗਦਾਨ" ਵਿੱਚ ਯੋਗਦਾਨ ਪਾਉਣ ਲਈ ਸਵੈ-ਇੱਛਾ ਪ੍ਰਗਟਾਈ ਹੈ।

18 ਸਾਲ ਤੋਂ ਵੱਧ ਉਮਰ ਦੇ ਵਲੰਟੀਅਰ ਐੱਨਸੀਸੀ ਕੈਡਿਟ ਅਤੇ ਸੀਨੀਅਰ ਡਿਵੀਜ਼ਨ (ਲੜਕੇ ਕੈਡਿਟਾਂ ਲਈ) ਅਤੇ ਸੀਨੀਅਰ ਵਿੰਗ (ਲੜਕੀ ਕੈਡਿਟਾਂ ਲਈ) ਤੋਂ ਇਨ੍ਹਾਂ ਡਿਊਟੀਆਂ ਲਈ ਤੈਨਾਤ ਕੀਤੇ ਜਾ ਰਹੇ ਹਨ। ਇਹ ਕੈਡਿਟ ਸਵੈਇੱਛਾ ਨਾਲ ਇਨ੍ਹਾਂ ਕਾਰਜਾਂ ਵਿੱਚ ਯੋਗਦਾਨ ਪਾ ਰਹੇ ਹਨ। ਇਹ ਸੁਨਿਸ਼ਚਿਤ ਕੀਤਾ ਜਾਂਦਾ ਹੈ ਕਿ ਕੈਡਿਟ ਸਿੱਖਿਅਤ ਹੋਣ ਅਤੇ ਤੈਨਾਤ ਕੀਤੇ ਜਾਣ ਤੋਂ ਪਹਿਲਾਂ ਕਾਰਜਾਂ ਬਾਰੇ ਉਨ੍ਹਾਂ ਨੂੰ ਸਹੀ ਢੰਗ ਨਾਲ ਜਾਣਕਾਰੀ ਦਿੱਤੀ ਜਾਵੇ।

ਸਟੇਟ ਮਸ਼ੀਨਰੀ ਇਹ ਸੁਨਿਸ਼ਚਿਤ ਕਰ ਰਹੀ ਹੈ ਕਿ ਸਾਰੇ ਕੈਡਿਟਾਂ ਨੂੰ ਉਨ੍ਹਾਂ ਦੀ ਤੈਨਾਤੀ ਦੌਰਾਨ ਸੁਰੱਖਿਆ ਦੇ ਸਹੀ ਉਪਕਰਣ ਜਿਵੇਂ ਮਾਸਕ,ਦਸਤਾਨੇ ਆਦਿ ਪ੍ਰਦਾਨ ਕੀਤੇ ਜਾਣ। ਕੈਡਿਟਾਂ ਦੀ ਸਲਾਮਤੀ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਐੱਨਸੀਸੀ ਦੇ ਜੂਨੀਅਰ ਕਮਿਸ਼ਨਡ ਅਫਸਰ, ਪੀਆਈ ਸਟਾਫ ਅਤੇ ਏਐੱਨਓਜ਼ ਦੀ ਨਿਗਰਾਨੀ ਹੇਠ ਕੈਡਿਟ ਤੈਨਾਤ ਕੀਤੇ ਜਾ ਰਹੇ ਹਨ ਅਤੇ ਉਨ੍ਹਾਂ ਨੂੰ ਅਜਿਹੇ ਖੇਤਰਾਂ ਵਿੱਚ ਤੈਨਾਤ ਨਹੀਂ ਕੀਤਾ ਜਾ ਰਿਹਾ ਜਿਨ੍ਹਾਂ ਨੂੰ ਸਬੰਧਿਤ ਰਾਜ ਸਰਕਾਰਾਂ ਦੁਆਰਾ ਸੀਲ ਕੀਤਾ ਗਿਆ ਹੈ ਜਾਂ ਹੌਟਸਪੌਟ ਵਜੋਂ ਨਿਰਧਾਰਿਤ ਕੀਤਾ ਗਿਆ ਹੈ।

ਕੈਡਿਟਾਂ ਨੂੰ ਵੱਖ-ਵੱਖ ਡਿਊਟੀਆਂ ਜਿਵੇਂ ਕਿ ਟ੍ਰੈਫਿਕ ਪ੍ਰਬੰਧਨ, ਸਪਲਾਈ ਚੇਨ ਮੈਨੇਜਮੈਂਟ,ਖਾਣ-ਪੀਣ ਦੀਆ ਚੀਜ਼ਾਂ ਦੀ ਤਿਆਰੀ ਅਤੇ ਪੈਕਿੰਗ,ਖਾਣ-ਪੀਣ ਦੀਆ ਚੀਜ਼ਾਂ ਦੀ ਵੰਡ ਅਤੇ ਕਤਾਰਾਂ ਵਿੱਚ ਖੜ੍ਹੇ ਕਰਨ ਦੇ ਪ੍ਰਬੰਧਨ, ਸਮਾਜਿਕ ਦੂਰੀ, ਪ੍ਰਬੰਧਨ ਕੰਟਰੋਲ ਕੇਂਦਰਾਂ ਅਤੇ ਕੰਟਰੋਲ ਰੂਮਾਂ ਲਈ ਤੈਨਾਤ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਐੱਨਸੀਸੀ ਕੈਡਿਟ ਸ਼ੋਸਲ ਮੀਡੀਆ ਪਲੇਟਫਾਰਮਾਂ ਜਿਵੇਂ ਕਿ ਟਵਿੱਟਰ, ਇੰਸਟਾਗ੍ਰਾਮ ਅਤੇ ਵਟਸਐਪ ਆਦਿ 'ਤੇ ਸੰਦੇਸ਼ ਭੇਜ ਕੇ ਲੋਕਾਂ ਨੂੰ ਕੋਵਿਡ-19 ਖ਼ਿਲਾਫ਼ ਸੰਵੇਦਨਸ਼ੀਲ ਕਰ ਰਹੇ ਹਨ।

ਐੱਨਸੀਸੀ ਇੱਕ ਵਾਰ ਫਿਰ ਰਾਸ਼ਟਰ ਨੂੰ ਆਪਣਾ ਉਦਾਰ ਸਮਰਥਨ ਦੇਣ ਲਈ ਸਾਹਮਣੇ ਆਈ ਹੈ ਜਦੋਂ ਇਹ ਸਭ ਤੋਂ ਜ਼ਿਆਦਾ ਮਾਅਨੇ ਰੱਖਦਾ ਹੈ। ਇਹ ਅੱਜ ਤਕਰੀਬਨ 14 ਲੱਖ ਦੀ ਮਜ਼ਬੂਤ ਗਿਣਤੀ ਵਿੱਚ ਹੈ ਅਤੇ ਪੂਰੇ ਦੇਸ਼ ਵਿੱਚ ਇਸ ਦੀ ਪਹੁੰਚ ਹੈ, ਇਸ ਦੇ 17 ਡਾਇਰੈਕਟੋਰੇਟ ਸਾਰੇ 29 ਰਾਜਾਂ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਨੂੰ ਕਵਰ ਕਰਦੇ ਹਨ। ਇਸ ਡਾਇਰੈਟੋਰੇਟ ਨੂੰ ਅੱਗੇ 99 ਗਰੁੱਪਾਂ ਅਤੇ 826 ਇਕਾਈਆਂ ਵਿੱਚ ਵੰਡਿਆ ਗਿਆ ਹੈ, ਇਸ ਤਰ੍ਹਾਂ ਸਾਰੇ ਰਾਜਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨਾਂ ਨੂੰ ਕੈਡਿਟ ਉਪਲੱਬਧ ਹਨ। ਜਿਵੇਂ ਕਿ ਨਿਰਦੇਸ਼ ਵੱਖ-ਵੱਖ ਹੈੱਡਕੁਆਰਟਰਾਂ ਤੱਕ ਪਹੁੰਚ ਗਏ ਹਨ, ਜ਼ਿਲ੍ਹਾ ਪ੍ਰਸ਼ਾਸਨ ਸਹਾਇਤਾ ਲਈ, ਕੈਡਿਟਾਂ ਨੂੰ ਯੋਜਨਾਬੰਦੀ ਅਤੇ ਸਪਲਾਈ ਚੇਨ ਮੈਨੇਜਮੈਂਟ ਦੀਆਂ ਡਿਊਟੀਆਂ 'ਤੇ ਲਾਉਣ ਲਈ, ਐੱਨਸੀਸੀ ਡਾਇਰੈਕਟੋਰੇਟ ਤੋਂ ਮੰਗ ਕਰ ਰਹੇ ਹਨ।

 

****

ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ/ਏਡੀਏ



(Release ID: 1613484) Visitor Counter : 187