ਖੇਤੀਬਾੜੀ ਮੰਤਰਾਲਾ

ਰੇਲਵੇ ਵੱਲੋਂ ਫਲਾਂ, ਸਬਜ਼ੀਆਂ, ਦੁੱਧ ਤੇ ਡੇਅਰੀ ਉਤਪਾਦਾਂ ਜਿਹੀਆਂ ਛੇਤੀ ਨਸ਼ਟ ਹੋਣ ਯੋਗ ਵਸਤਾਂ ਤੇ ਬੀਜਾਂ ਦੀ ਸਪਲਾਈ ਲਈ ਲੌਕਡਾਊਨ ਦੇ ਸ਼ੁਰੂ ਤੋਂ ਪਾਰਸਲ ਸਪੈਸ਼ਲ ਟ੍ਰੇਨਾਂ ਲਈ ਕੀਤੀ 67 ਰੂਟਾਂ (134 ਟ੍ਰੇਨਾਂ) ਦੀ ਸ਼ਨਾਖ਼ਤ

ਖੇਤੀਬਾੜੀ, ਸਹਿਕਾਰਤਾ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਬਾਗ਼ਬਾਨੀ ਦੇ ਮਿਸ਼ਨ ਡਾਇਰੈਕਟਰਾਂ ਤੇ ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਬੰਧਿਤ ਸਕੱਤਰਾਂ ਨੂੰ ਇਨ੍ਹਾਂ ਖਾਸ ਟ੍ਰੇਨਾਂ ਦਾ ਲਾਭ ਲੈਣ ਲਈ ਆਪਣੇ ਹੋਰ ਸਾਰੇ ਸੰਸਾਧਨਾਂ ਨੂੰ ਲਾਮਬੰਦ ਕਰਨ ਦਾ ਸੱਦਾ

Posted On: 11 APR 2020 5:44PM by PIB Chandigarh

ਭਾਰਤੀ ਰੇਲਵੇ ਨੇ ਲੌਕਡਾਊਨ ਦੇ ਸ਼ੁਰੂ ਤੋਂ ਫਲਾਂ, ਸਬਜ਼ੀਆਂ, ਦੁੱਧ ਤੇ ਡੇਅਰੀ ਉਤਪਾਦਾਂ ਜਿਹੀਆਂ ਛੇਤੀ ਨਸ਼ਟ ਹੋਣ ਵਾਲੀਆਂ ਵਸਤਾਂ ਸਮੇਤ ਖੇਤੀਬਾੜੀ ਦੇ ਮੰਤਵ ਲਈ ਬੀਜਾਂ ਦੀ ਸਪਲਾਈ ਲਈ ਪਾਰਸਲ ਸਪੈਸ਼ਲ ਟ੍ਰੇਨਾਂ ਵਾਸਤੇ 67 ਰੂਟਾਂ (134 ਟ੍ਰੇਨਾਂ) ਦੀ ਸ਼ਨਾਖ਼ਤ ਕੀਤੀ ਹੈ।

10 ਅਪ੍ਰੈਲ ਤੱਕ 62 ਰੂਟਾਂ ਨੂੰ ਨੋਟੀਫ਼ਾਈ ਕੀਤਾ ਜਾ ਚੁੱਕਾ ਹੈ ਅਤੇ ਇਨ੍ਹਾਂ ਰੂਟਾਂ ਤੇ 171 ਟ੍ਰੇਨਾਂ ਟਾਈਮਟੇਬਲ ਦੇ ਅਧਾਰ ਉੱਤੇ ਚਲ ਰਹੀਆਂ ਹਨ।

ਪਾਰਸਲ ਸਪੈਸ਼ਲ ਟ੍ਰੇਨਾਂ ਦੀ ਯੋਜਨਾ ਦੇਸ਼ ਦੇ ਸਾਰੇ ਪ੍ਰਮੁੱਖ ਸ਼ਹਿਰਾਂ ਨੂੰ ਜੋੜਨ ਲਈ ਕੀਤੀ ਗਈ ਹੈ; ਜਿਵੇਂ ਕਿ ਦਿੱਲੀ, ਮੁੰਬਈ, ਕੋਲਕਾਤਾ, ਚੇਨਈ, ਹੈਦਰਾਬਾਦ ਤੇ ਬੰਗਲੁਰੂ। ਇਸ ਤੋਂ ਇਲਾਵਾ ਦੇਸ਼ ਦੇ ਉੱਤਰਪੂਰਬੀ ਖੇਤਰ ਵਿੱਚ ਸਪਲਾਈਜ਼ ਨੂੰ ਯਕੀਨੀ ਬਣਾਉਣ ਲਈ ਗੁਵਾਹਾਟੀ ਤੱਕ ਵੀ ਵਾਜਬ ਕਨੈਕਟੀਵਿਟੀ ਯਕੀਨੀ ਬਣਾਈ ਗਈ ਹੈ। ਇਨ੍ਹਾਂ ਟ੍ਰੇਨਾਂ ਰਾਹੀਂ ਜਿਹੜੇ ਹੋਰ ਮਹੱਤਵਪੂਰਨ ਸ਼ਹਿਰਾਂ ਨੂੰ ਜੋੜਿਆ ਗਿਆ ਹੈ, ਉਹ ਹਨ: ਭੋਪਾਲ, ਇਲਾਹਾਬਾਦ, ਦੇਹਰਾਦੂਨ, ਵਾਰਾਣਸੀ, ਅਹਿਮਦਾਬਾਦ, ਵਡੋਦਰਾ, ਰਾਂਚੀ, ਗੋਰਖਪੁਰ, ਤਿਰੂਵਨੰਤਪੁਰਮ, ਸਲੇਮ, ਵਾਰੰਗਲ, ਵਿਜੈਵਾੜਾ, ਵਿਸ਼ਾਖਾਪਟਨਮ, ਰਾਉਰਕੇਲਾ, ਬਿਲਾਸਪੁਰ, ਭੁਸਾਵਾਲ, ਟਾਟਾਨਗਰ, ਜੈਪੁਰ, ਝਾਂਸੀ, ਆਗਰਾ, ਨਾਸਿਕ, ਨਾਗਪੁਰ, ਅਕੋਲਾ, ਜਲਗਾਓਂ, ਸੂਰਤ, ਪੁਣੇ, ਰਾਏਪੁਰ, ਪਟਨਾ, ਆਸਨਸੋਲ, ਕਾਨਪੁਰ, ਜੈਪੁਰ, ਬੀਕਾਨੇਰ, ਅਜਮੇਰ, ਗਵਾਲੀਅਰ, ਮਥੁਰਾ, ਨੈਲੋਰ, ਜਬਲਪੁਰ ਆਦਿ।

ਟ੍ਰੇਨਾਂ ਉਨ੍ਹਾਂ ਰੂਟਾਂ ਤੇ ਵੀ ਚਲਾਈਆਂ ਜਾ ਰਹੀਆਂ ਹਨ, ਜਿੱਥੇ ਮੰਗ ਘੱਟ ਹੈ, ਤਾਂ ਜੋ ਦੇਸ਼ ਦਾ ਕੋਈ ਵੀ ਹਿੱਸਾ ਬਿਨਾ ਜੁੜੇ ਨਾ ਰਹੇ। ਇਨ੍ਹਾਂ ਟ੍ਰੇਨਾਂ ਨੂੰ ਰਾਹ ਵਿੱਚ ਸਾਰੇ ਵਿਵਹਾਰਕ ਸਥਾਨਾਂ ਉੱਤੇ ਠਹਿਰਾਅ ਦਿੱਤੇ ਗਏ ਹਨ, ਤਾਂ ਜੋ ਪਾਰਸਲਾਂ ਦੀ ਵੱਧ ਤੋਂ ਵੱਧ ਸੰਭਵ ਕਲੀਅਰੈਂਸ ਹੋ ਸਕੇ।

ਫਲਾਂ, ਸਬਜ਼ੀਆਂ, ਦੁੱਧ ਤੇ ਡੇਅਰੀ ਉਤਪਾਦਾਂ ਸਮੇਤ ਨਸ਼ਟ ਹੋਣ ਯੋਗ ਵਸਤਾਂ ਤੇ ਖੇਤੀਬਾੜੀ ਦੇ ਮੰਤਵ ਲਈ ਬੀਜਾਂ ਦੀ ਆਵਾਜਾਈ ਵਾਸਤੇ ਸਪੈਸ਼ਲ ਟ੍ਰੇਨਾਂ ਦੀ ਉਪਲਬਧਤਾ ਬਾਰੇ ਸਾਰੇ ਰਾਜਾਂ / ਕੇਂਦਰ ਸ਼ਾਸਿਤ  ਪ੍ਰਦੇਸ਼ਾਂ ਦੇ ਸਕੱਤਰਾਂ ਤੇ ਮਿਸ਼ਨ ਡਾਇਰੈਕਟਰਾਂ ਨਾਲ ਇੱਕ ਵੀਡੀਓ ਕਾਨਫ਼ਰੰਸ ਕੀਤੀ ਗਈ ਹੈ। ਇਸ ਵੀਡੀਓ ਕਾਨਫ਼ਰੰਸ ਚ ਸਮੁੱਚੇ ਦੇਸ਼ ਦੇ 76 ਅਧਿਕਾਰੀਆਂ ਨੇ ਭਾਗ ਲਿਆ ਸੀ ਤੇ ਇਸ ਨੂੰ ਡੀਏਸੀ ਐਂਡ ਐੱਫ਼ਡਬਲਿਊ ਦੇ ਵਧੀਕ ਸਕੱਤਰ, ਰੇਲਵੇ ਬੋਰਡ (ਕਮਰਸ਼ੀਅਲ) ਦੇ ਵਧੀਕ ਮੈਂਬਰ, ਰੇਲਵੇ ਬੋਰਡ ਤੇ ਸੀਓਐੱਨਸੀਓਆਰ, ਐੱਸਐੱਫ਼ਏਸੀ, ਐੱਨਐੱਚਬੀ ਦੇ ਈਡੀਜ਼ ਤੇ ਵਿਭਾਗ ਦੇ ਬਹੁਗਿਣਤੀ ਸੀਨੀਅਰ ਅਧਿਕਾਰੀਆਂ ਨੇ ਸੰਬੋਧਨ ਕੀਤਾ ਸੀ।

ਸਾਰੇ ਰਾਜ ਮਿਸ਼ਨ ਡਾਇਰੈਕਟਰਾਂ ਤੇ ਰਾਜਾਂ / ਕੇਂਦਰ ਸ਼ਾਸਿਤ  ਪ੍ਰਦੇਸ਼ਾਂ ਦੇ ਸਬੰਧਿਤ ਸਕੱਤਰਾਂ ਨੂੰ ਬੇਨਤੀ ਕੀਤੀ ਗਈ ਸੀ ਕਿ ਉਹ ਰੇਲਵੇ ਵੱਲੋਂ ਚਲਾਈਆਂ ਜਾ ਰਹੀਆਂ ਇਨ੍ਹਾਂ ਟ੍ਰੇਨਾਂ ਦਾ ਲਾਭ ਲੈਣ ਲਈ ਆਪਣੇ ਸਾਰੇ ਸਰੋਤ ਲਾਮਬੰਦ ਕਰਨ।

ਰੇਲਵੇ ਬੋਰਡ ਦੇ ਵਧੀਕ ਮੈਂਬਰ (ਕਮਰਸ਼ੀਅਲ) ਨੇ ਇਹ ਪੇਸ਼ਕਸ਼ ਕੀਤੀ ਹੈ ਕਿ ਜੇ ਉਨ੍ਹਾਂ ਰਾਜਾਂ ਤੋਂ ਕਿਸੇ ਨਵੇਂ ਰੂਟਾਂ ਜਾਂ ਠਹਿਰਾਅ ਬਾਰੇ ਕੋਈ ਮੰਗ ਪ੍ਰਾਪਤ ਹੁੰਦੀ ਹੈ, ਤਾਂ ਉਹ ਇਸ ਸਬੰਧੀ ਤੁਰੰਤ ਹਰ ਲੋੜੀਂਦੀ ਕਾਰਵਾਈ ਕਰਨਗੇ।

ਵੱਖੋਵੱਖਰੇ ਜ਼ੋਨਾਂ ਦੇ ਸਾਰੇ ਪ੍ਰਿੰਸੀਪਲ  ਚੀਫ਼ ਕਮਰਸ਼ੀਅਲ ਮੈਨੇਜਰਾਂ/ ਚੀਫ਼ ਕਮਰਸ਼ੀਅਲ ਮੈਨੇਜਰਾਂ ਦੀ ਸੂਚੀ, ਬੁਕਿੰਗ ਦੀ ਕਾਰਜਵਿਧੀ, ਇਨ੍ਹਾਂ ਸਪੈਸ਼ਲ ਟ੍ਰੇਨਾਂ  ਦਾ ਟਾਈਮਟੇਬਲ ਤੇ ਮਾਲਭਾੜੇ ਦਾ ਕੈਲਕੂਲੇਟਰ ਵੀ ਸਾਰੇ ਅਧਿਕਾਰੀਆਂ ਨਾਲ ਸ਼ੇਅਰਿੰਗ ਤੇ ਵਿਆਪਕ ਪ੍ਰਚਾਰਪ੍ਰਸਾਰ ਲਈ ਸ਼ੇਅਰ ਕੀਤੇ ਗਏ ਹਨ।

ਪਾਰਸਲ ਸਪੈਸ਼ਲ ਟ੍ਰੇਨਾਂ ਨਾਲ ਸਬੰਧਿਤ ਵੇਰਵਿਆਂ ਦਾ ਲਿੰਕ ਭਾਰਤੀ ਰੇਲਵੇ ਦੀ ਵੈੱਬਸਾਈਟ ਉੱਤੇ ਉਪਲਬਧ ਹੈ:

indianrailways.gov.in
 

ਪਾਰਸਲ ਸਪੈਸ਼ਲ ਟ੍ਰੇਨਾਂ ਦੇ ਵੇਰਵਿਆਂ ਲਈ ਸਿੱਧਾ ਲਿੰਕ ਨਿਮਨ ਅਨੁਸਾਰ ਹੈ:

https://enquiry.indianrail.gov.in/mntes/q?opt=TrainRunning&subOpt=splTrnDtl

 

*****

ਏਪੀਐੱਸ/ਪੀਕੇ/ਐੱਮਐੱਸ/ਬੀਏ


(Release ID: 1613482) Visitor Counter : 166