ਸਿੱਖਿਆ ਮੰਤਰਾਲਾ

ਮਾਨਵ ਸੰਸਾਧਨ ਵਿਕਾਸ ਮੰਤਰਾਲੇ ਦੀ ਸਲਾਹ ਅਨੁਸਾਰ, ਕੇਂਦਰੀ ਵਿਦਿਆਲਯ ਸੰਗਠਨ, ਦਿੱਲੀ ਖੇਤਰ ਨੇ ਕੋਵਿਡ-19 ਵਾਲੀ ਸਥਿਤੀ ਵਿੱਚ ਵਿਦਿਆਰਥੀਆਂ ਤੱਕ ਸਿੱਖਿਆ (ਪੜ੍ਹਾਈ) ਪਹੁੰਚਾਉਣ ਲਈ ਕਈ ਉਪਰਾਲੇ ਕੀਤੇ

ਅਸੀਂ ਦੇਸ਼ ਭਰ ਵਿੱਚ ਵਿਦਿਆਰਥੀਆਂ ਦੀ ਸੁਰੱਖਿਆ ਅਤੇ ਵਿੱਦਿਅਕ ਭਲਾਈ ਯਕੀਨੀ ਬਣਾਉਣ ਲਈ ਪ੍ਰਤੀਬੱਧ ਹਾਂ- ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ

ਕੇਂਦਰੀ ਵਿਦਿਆਲਯ ਸੰਗਠਨ ਦਿੱਲੀ ਖੇਤਰ 6ਵੀਂ ਤੋਂ 8ਵੀਂ ਕਲਾਸ ਤੱਕ ਦੀਆਂ ਔਨਲਾਈਨ ਲਾਈਵ ਕਲਾਸਾਂ ਸੋਮਵਾਰ ਤੋਂ ਸ਼ੁਰੂ ਕਰਨ ਲਈ ਪ੍ਰਤੀਬੱਧ, 9ਵੀਂ ਤੋਂ 12ਵੀਂ ਦੀਆਂ ਔਨਲਾਈਨ ਲਾਈਵ ਕਲਾਸਾਂ ਪਹਿਲਾਂ ਤੋਂ ਹੀ ਜਾਰੀ

Posted On: 11 APR 2020 6:35PM by PIB Chandigarh

ਵਿਸ਼ਵ ਇਸ ਵੇਲੇ ਕੋਵਿਡ-19 ਮਹਾਮਾਰੀ ਨਾਲ ਜੂਝ ਰਿਹਾ ਹੈ ਅਤੇ ਲੌਕਡਾਊਨ ਦਾ ਸਮਾਂ ਮਾਪਿਆਂ, ਵਿਦਿਆਰਥੀਆਂ ਅਤੇ ਉਨ੍ਹਾਂ ਦੇ ਅਧਿਆਪਕਾਂ ਲਈ ਪਰਖ ਦਾ ਸਮਾਂ ਹੈ ਕੇਂਦਰੀ ਮਾਨਵ ਸੰਸਾਧਨ ਵਿਕਾਸ ਮੰਤਰੀ, ਸ਼੍ਰੀ ਰਮੇਸ਼ ਪੋਖਰਿਯਾਲ 'ਨਿਸ਼ੰਕ' ਨੇ ਦੇਸ਼ ਦੀਆਂ ਸਾਰੀਆਂ ਵਿੱਦਿਅਕ ਸੰਸਥਾਵਾਂ ਦੇ ਮੁਖੀਆਂ ਨੂੰ ਸਲਾਹ ਦਿੱਤੀ ਹੈ ਕਿ ਉਹ ਬੱਚਿਆਂ ਦੇ ਸਮੇਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਲਈ ਡਿਜੀਟਲ ਪਲੈਟਫਾਰਮਾਂ ਦੀ ਜ਼ਿਆਦਾ ਤੋਂ ਜ਼ਿਆਦਾ ਵਰਤੋਂ ਕਰਨ ਅਤੇ ਅਕਾਦਮਿਕ ਕੈਲੰਡਰ ਅਨੁਸਾਰ ਚਲਣ ਉਨ੍ਹਾਂ ਕਿਹਾ ਕਿ ਮਾਨਵ ਸੰਸਾਧਨ ਵਿਕਾਸ ਮੰਤਰਾਲਾ ਬੱਚਿਆਂ ਦੀ ਸੁਰੱਖਿਆ, ਵਿੱਦਿਅਕ ਭਲਾਈ ਯਕੀਨੀ ਬਣਾਉਣ ਲਈ ਪ੍ਰਤੀਬੱਧ ਹੈ ਮਾਨਵ ਸੰਸਾਧਨ ਵਿਕਾਸ ਮੰਤਰਾਲਾ ਦੀ ਸਲਾਹ ਉੱਤੇ ਕੇਂਦਰੀ ਵਿਦਿਆਲਯ ਸੰਗਠਨ, ਖੇਤਰੀ ਦਫ਼ਤਰ, ਦਿੱਲੀ ਖੇਤਰ ਨੇ ਫੇਸਬੁੱਕ ਅਤੇ ਯੂ-ਟਿਊਬ ਉੱਤੇ ਆਈਡੀਜ਼ ਸਥਾਪਿਤ ਕਰਨ ਲਈ ਪਹਿਲਕਦਮੀ ਸ਼ੁਰੂ ਕੀਤੀ ਹੈ ਤਾਕਿ 6ਵੀਂ ਤੋਂ 12ਵੀਂ ਤੱਕ ਦੇ ਵਿਦਿਆਰਥੀਆਂ ਦੀਆਂ ਸਾਰੇ ਵਿਸ਼ਿਆਂ ਦੀਆਂ ਔਨਲਾਈਨ ਕਲਾਸਾਂ ਸ਼ੁਰੂ ਹੋ ਸਕਣ

 

6ਵੀਂ ਤੋਂ 8ਵੀਂ ਤੱਕ ਦੀਆਂ ਔਨਲਾਈਨ ਲਾਈਵ ਕਲਾਸਾਂ ਸੋਮਵਾਰ ਤੋਂ ਸ਼ੁਰੂ ਹੋਣਗੀਆਂ ਕੇਂਦਰੀ ਵਿਦਿਆਲਯ ਸੰਗਠਨ  ਦਿੱਲੀ ਖੇਤਰ ਦੀਆਂ 9ਵੀਂ ਤੋਂ 12ਵੀਂ ਤੱਕ ਦੀਆਂ ਕਲਾਸਾਂ ਫੇਸਬੁੱਕ ਅਤੇ ਯੂ-ਟਿਊਬ ਉੱਤੇ ਪਹਿਲਾਂ ਹੀ ਸ਼ੁਰੂ ਹੋ  ਚੁੱਕੀਆਂ ਹਨ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਤੋਂ ਇਨ੍ਹਾਂ ਕਲਾਸਾਂ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਅਤੇ ਕਲਾਸਾਂ ਸ਼ੁਰੂ ਹੋਣ ਦੇ ਪਹਿਲੇ ਦੋ ਦਿਨਾਂ ਵਿੱਚ ਹੀ ਤਕਰੀਬਨ 90,000 ਲੋਕਾਂ ਨੇ ਇਨ੍ਹਾਂ ਕਲਾਸਾਂ ਨੂੰ ਵੇਖਿਆ ਹੈ ਅਤੇ 40,000 ਨੇ ਆਪਣੀਆਂ ਟਿੱਪਣੀਆਂ ਕੀਤੀਆਂ ਹਨ ਦਿੱਲੀ ਖੇਤਰ ਦੇ ਯੂ-ਟਿਊਬ ਚੈਨਲ ਉੱਤੇ 13343 ਸਬਸਕ੍ਰਾਈਬਰ ਹਨ ਸਾਰੇ ਵਿਸ਼ਿਆਂ ਅਤੇ ਕਲਾਸਾਂ ਲਈ ਅਧਿਆਪਕਾਂ ਦੀ ਇੱਕ ਟੀਮ ਦੀ ਚੋਣ ਕੀਤੀ ਗਈ ਹੈ ਤਾਕਿ ਲਾਈਵ ਇੰਟਰੈਕਟਿਵ ਕਲਾਸਾਂ ਸ਼ੁਰੂ ਹੋ ਸਕਣ ਸਾਰੇ ਵਿਸ਼ਿਆਂ ਲਈ ਟਾਈਮ-ਟੇਬਲ ਬਣਾ ਕੇ ਵਟਸ-ਐਪ ਸਕੂਲ ਗਰੁੱਪਾਂ ਅਤੇ ਯੂ-ਟਿਊਬ ਉੱਤੇ ਵਿਦਿਆਰਥੀਆਂ ਨਾਲ ਸਾਂਝਾ ਕੀਤਾ ਗਿਆ ਹੈ ਇਨ੍ਹਾਂ ਲਾਈਵ ਕਲਾਸਾਂ ਬਾਰੇ ਵਿਸ਼ੇਸ਼ ਹਿਦਾਇਤਾਂ ਕੇਂਦਰੀ ਵਿਦਿਆਲਯ ਸੰਗਠਨ  ਦਿੱਲੀ ਖੇਤਰ ਦੇ ਪ੍ਰਿੰਸੀਪਲਾਂ ਨੂੰ ਜਾਰੀ ਕੀਤੀਆਂ ਗਈਆਂ ਹਨ ਅਤੇ ਉਨ੍ਹਾਂ ਨੇ ਇਸ ਨੂੰ ਅਧਿਆਪਕਾਂ ਅਤੇ ਵਿਦਿਆਰਥੀਆਂ ਨਾਲ ਸਾਂਝਾ ਕਰ ਦਿੱਤਾ ਹੈ ਯੂ-ਟਿਊਬ ਉੱਤੇ ਵਿਦਿਆਰਥੀਆਂ ਲਈ ਇੱਕ ਪਲੇਅ ਲਿਸਟ ਬਣਾ ਦਿੱਤੀ ਗਈ ਹੈ ਤਾਕਿ ਉਹ ਆਪਣੇ ਪਾਠਾਂ, ਕਲਾਸਾਂ ਅਤੇ ਵਿਸ਼ੇ ਅਨੁਸਾਰ ਉਸ ਨੂੰ ਵੇਖ ਸਕਣ

 

ਇਸ ਵੇਲੇ ਅਧਿਆਪਕ ਵੱਖ-ਵੱਖ ਸੌਫਟਵੇਅਰਾਂ, ਜਿਵੇਂ ਕਿ ਪਾਵਰ ਪੁਆਇੰਟ ਵਿੰਡੋ, ਮੂਵੀ ਮੇਕਰਸ ਅਤੇ ਸਕ੍ਰੀਨ ਰਿਕਾਰਡਰਾਂ ਆਦਿ ਨਾਲ ਪਾਠ ਤਿਆਰ ਕਰ ਰਹੇ ਹਨ ਤਾਕਿ ਵਿੱਦਿਅਕ ਵੀਡੀਓਜ਼ ਤਿਆਰ ਕੀਤੀਆਂ ਜਾ ਸਕਣ ਇਹ ਪਾਵਰ ਪੁਆਇੰਟ ਪੇਸ਼ਕਸ਼ਾਂ ਆਡੀਓ ਨੈਰੇਸ਼ਨ ਨਾਲ ਤਿਆਰ ਕਰ ਲਈਆਂ ਗਈਆਂ ਹਨ ਅਤੇ ਇਨ੍ਹਾਂ ਨੂੰ ਵੀਡੀਓ ਫਾਰਮੈਟ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ ਫਿਰ ਇਹ ਲੈਕਚਰ ਸਮਰਪਤ ਯੂ-ਟਿਊਬ ਚੈਨਲ ਉੱਤੇ ਅੱਪਲੋਡ ਕਰ ਦਿੱਤੇ ਗਏ ਹਨ ਅਧਿਆਪਕ ਘਰ ਦੇ ਕੰਮ ਲਈ ਸਵਾਲ, ਅਸਾਈਨਮੈਂਟਾਂ ਤਿਆਰ ਕਰਕੇ ਵਿਦਿਆਰਥੀਆਂ ਨੂੰ ਵੱਖ-ਵੱਖ ਐਪਸ ਸਾਫਟਵੇਅਰ ਜਿਵੇਂ ਕਿ ਗੂਗਲ ਫੋਰਮ, ਕਾਹੂਤ.ਕਾਮ (ਐੱਮਸੀਕਿਊਜ਼ ਲਈ) ਹੌਟ ਪੋਟੈਟੋਜ਼ ਅਤੇ ਕੁਇਜ਼ਿਜ਼.ਕਾਮ (Google Form, Kahoot.com (For MCQ), Hot potatoes and Quizzes.com) ਰਾਹੀਂ ਭੇਜ ਰਹੇ ਹਨ ਵਿਦਿਆਰਥੀ ਇਸ ਤਰ੍ਹਾਂ ਦੀਆਂ ਅਸਾਈਨਮੈਂਟਸ ਨੂੰ ਪਸੰਦ ਕਰ ਰਹੇ ਹਨ ਕਿਉਂਕਿ ਇਹ ਉਨ੍ਹਾਂ ਦੇ ਰੈਗੂਲਰ ਹੋਮਵਰਕ ਤੋਂ ਵੱਖਰੇ ਹਨ ਅਤੇ ਇਨ੍ਹਾਂ ਵਿੱਚ ਸਮਾਂ ਵੀ ਘੱਟ ਜ਼ਾਇਆ ਹੁੰਦਾ ਹੈ ਅਤੇ ਇਹ ਕੰਮ ਚੁਣੌਤੀਪੂਰਨ ਵੀ ਹੈ

A close up of a logoDescription automatically generated

A screenshot of a cell phoneDescription automatically generated

A screenshot of a cell phoneDescription automatically generatedA close up of a mans faceDescription automatically generated

A screenshot of a cell phoneDescription automatically generated

 

ਪ੍ਰਾਇਮਰੀ ਸੈਕਸ਼ਨਾਂ ਦੇ ਨੰਨੇ-ਮੁੰਨਿਆਂ ਲਈ ਅਧਿਆਪਕਾਂ ਨੇ ਵੀਡੀਓ ਰਿਕਾਰਡ ਕੀਤਆਂ ਹਨ ਜੋ ਕਿ ਵਟਸ-ਐਪ ਉੱਤੇ ਅਤੇ ਯੂ-ਟਿਊਬ ਉੱਤੇ ਉਨ੍ਹਾਂ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ ਤਾਕਿ ਬੱਚਿਆਂ ਅਤੇ ਮਾਤਾ-ਪਿਤਾ ਨੂੰ ਸੌਖ ਰਹੇ ਮਾਪਿਆਂ ਦੀਆਂ ਪੁੱਛਾਂ ਨੂੰ ਅਧਿਆਪਕਾਂ ਦੁਆਰਾ ਕੁਮੈਂਟ ਸੈਕਸ਼ਨ ਵਿੱਚ ਜਾਂ ਵਟਸ-ਐਪ ਚੈਟਸ ਰਾਹੀਂ ਹੱਲ ਕੀਤਾ ਜਾਵੇਗਾ ਸਾਰੇ ਵਿਦਿਆਰਥੀਆਂ ਨੂੰ ਹਿਦਾਇਤ ਕੀਤੀ ਜਾਂਦੀ ਹੈ ਕਿ ਉਹ ਹਰ ਵਿਸ਼ੇ ਦੀ ਵੱਖਰੀ ਨੋਟਬੁੱਕ ਤਿਆਰ ਕਰਨ

 

ਸਮਾਜਿਕ ਦੂਰੀ ਅਤੇ ਘਰਾਂ ਜਾਂ ਹੋਸਟਲਾਂ ਵਿੱਚ ਵੱਖਰੇ ਤੌਰ ‘ਤੇ ਰਹਿਣ ਦੇ ਹਿੱਸੇ ਵਜੋਂ ਮਾਨਵ ਸੰਸਾਧਨ ਵਿਕਾਸ ਮੰਤਰਾਲੇ/ਐੱਨਸੀਈਆਰਟੀ/ ਸੀਬੀਐੱਸਈ ਨੇ ਖੁੱਲ੍ਹੇ ਪਹੁੰਚ ਵਾਲੇ ਸੰਸਾਧਨਾਂ ਜਿਵੇਂ ਕਿ ਸਵਯੰ, ਦੀਕਸ਼ਾ, ਈ-ਪਾਠਸ਼ਾਲਾ ਪੋਰਟਲ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ ਅਤੇ ਵਿਦਿਆਰਥੀ ਆਪਣੇ ਗਿਆਨ ਦੇ ਦਾਇਰੇ ਨੂੰ ਵਧਾਉਣ ਲਈ ਇਨ੍ਹਾਂ ਵਿੱਚੋਂ ਵਧੀਆ ਆਈਸੀਟੀ ਪਹਿਲਾਂ ਦੀ ਮਦਦ ਭਾਰਤ ਅਤੇ ਵਿਦੇਸ਼ਾਂ ਵਿੱਚ ਆਪਣੇ ਪਹੁੰਚ ਲਿੰਕ ਦੀ ਮਦਦ ਨਾਲ ਲੈ ਸਕਦੇ ਹਨ

 

ਅਧਿਆਪਨ ਲਰਨਿੰਗ ਪ੍ਰੌਸੈੱਸ ਦੇ ਹਿੱਸੇ ਵਜੋਂ ਅਸਾਈਨਮੈਂਟਸ ਦਿੱਤੀਆਂ ਜਾ ਰਹੀਆਂ ਹਨ ਅਤੇ ਇਸ ਅਮਲ ਉੱਤੇ ਸਬੰਧਿਤ  ਵਿਸ਼ਾ ਅਧਿਆਪਕ ਦੁਆਰਾ ਨਿਗਰਾਨੀ ਰੱਖੀ ਜਾਂਦੀ ਹੈ ਹਰ ਵਿਸ਼ੇ ਦਾ ਅਧਿਆਪਕ ਰੋਜ਼ਾਨਾ ਘੱਟੋ-ਘੱਟ 5 ਬੱਚਿਆਂ ਨਾਲ ਫੋਨ ਤੇ ਸੰਪਰਕ ਕਰੇਗਾ ਤਾਕਿ ਉਨ੍ਹਾਂ ਦੇ ਕੰਮ ਉੱਤੇ ਨਿਗਰਾਨੀ ਰੱਖੀ ਜਾ ਸਕੇ

 

ਇਸ ਗੱਲ ਦੀ ਆਸ ਹੈ ਕਿ ਐਜੂਕੇਟਰਾਂ ਦੇ ਸਾਂਝੇ ਯਤਨਾਂ ਅਤੇ ਪਹਿਲਕਦਮੀਆਂ ਨਾਲ ਵਿਦਿਆਰਥੀਆਂ ਨੂੰ ਸਵੈ-ਸਿੱਖਿਆ ਵਿੱਚ ਅਤੇ ਆਪਣੇ ਸਿਖਲਾਈ ਦੇ ਰਸਤੇ ਤਿਆਰ ਕਰਨ ਵਿੱਚ ਮਦਦ ਮਿਲੇਗੀ, ਉਹ ਆਪਣੇ ਘਰਾਂ ਵਿੱਚ ਇਕੱਲੇ ਤੌਰ ‘ਤੇ ਸੁਰੱਖਿਅਤ ਢੰਗ ਨਾਲ ਪੜ੍ਹਾਈ ਜਾਰੀ ਰੱਖ ਸਕਣਗੇ ਸਗੋਂ ਆਪਣੇ ਅਧਿਆਪਕਾਂ ਨਾਲ ਵੀ ਸੰਪਰਕ ਵਿੱਚ ਰਹਿਣਗੇ

****

 

ਐੱਨਬੀ/ਏਕੇਜੇ/ਏਕੇ



(Release ID: 1613481) Visitor Counter : 156