ਰੱਖਿਆ ਮੰਤਰਾਲਾ
ਕੋਵਿਡ- 19 ਦੇ ਵਿਰੁੱਧ ਲੜਾਈ ਵਿੱਚ ਕਵਰਆਲ ਤਿਆਰ ਕਰਨ ਲਈ ਉੱਤਰ ਪ੍ਰਦੇਸ਼ ਅਤੇ ਤਮਿਲ ਨਾਡੂ ਵਿੱਚ ਆਰਡਨੈਂਸ ਫੈਕਟਰੀ ਬੋਰਡ (ਓਐੱਫਬੀ) ਯੂਨਿਟਾਂ ਨੇ ਫੈਬਰਿਕ ਦੇ ਟੈਸਟ ਲਈ ਐੱਨਏਬੀਐੱਲ ਤੋਂ ਪ੍ਰਵਾਨਗੀ ਲਈ
Posted On:
11 APR 2020 5:13PM by PIB Chandigarh
ਇੱਕ ਮਹੱਤਵਪੂਰਨ ਘਟਨਾ-ਚੱਕਰ ਵਿੱਚ, ਆਰਡਨੈਂਸ ਫੈਕਟਰੀ ਬੋਰਡ (ਓਐੱਫਬੀ) ਦੇ ਦੋ ਯੂਨਿਟ ਅਰਥਾਤ ਉੱਤਰ ਪ੍ਰਦੇਸ਼ ਵਿੱਚ ਸਮਾਲ ਆਰਮਜ਼ ਫੈਕਟਰੀ (ਐੱਸਏਐੱਫ਼) ਕਾਨਪੁਰ ਅਤੇ ਤਮਿਲਨਾਡੂ ਵਿੱਚ ਹੈਵੀ ਵਹੀਕਲ ਫੈਕਟਰੀ (ਐੱਚਵੀਐੱਫ਼) ਆਵੜੀ ਨੂੰ ਨੈਸ਼ਨਲ ਐਕਰੀਡੇਸ਼ਨ ਬੋਰਡ ਫ਼ਾਰ ਟੈਸਟਿੰਗ ਐਂਡ ਕੈਲੀਬ੍ਰੇਸ਼ਨ ਲੈਬਾਰਟ੍ਰੀਜ਼ (ਐੱਨਏਬੀਐੱਲ) ਦੁਆਰਾ ਅੱਜ ‘ਟੈਸਟ ਫ਼ਾਰ ਬਲੱਡ ਪੈਨੇਟ੍ਰੇਸ਼ਨ ਰਜਿਸਟੈੱਸ’ ਕਰਨ ਦੀ ਮਾਨਤਾ ਦਿੱਤੀ ਗਈ ਹੈ। ਕਿਉਂਕਿ ਉਨ੍ਹਾਂ ਦੁਆਰਾ ਨਿਰਮਿਤ ਟੈਸਟ ਉਪਕਰਣ ਏਐੱਸਟੀਐੱਮਐੱਫ 1670:2003 ਅਤੇ ਆਈਐੱਸਓ 16603:2004 ਦੇ ਮਾਪਦੰਡਾਂ ਨੂੰ ਪੂਰਾ ਕਰਦੇ ਹਨ। ਉਪਕਰਣ ਨੂੰ ਦੋ ਹਫ਼ਤੇ ਦੇ ਰਿਕਾਰਡ ਸਮੇਂ ਵਿੱਚ ਇੱਕ ਮੁਕਾਬਲੇ ਵਾਲੇ ਮਿਸ਼ਨ ਢੰਗ ਵਿੱਚ ਕਈ ਆਰਡਨੈਂਸ ਫੈਕਟਰੀਆਂ ਦੁਆਰਾ ਵਿਕਸਿਤ ਕੀਤਾ ਗਿਆ ਸੀ।
ਟੈਸਟ ਦਾ ਮੁੱਢਲਾ ਸਿਧਾਂਤ ਫੈਬਰਿਕ ਦੀ ਜਾਂਚ ਕਰਨਾ ਹੈ, ਜੋ ਨਿਰਧਾਰਿਤ ਸਮੇਂ ਲਈ ਵੱਖ-ਵੱਖ ਦਬਾਅ ਦੇ ਪੱਧਰਾਂ ’ਤੇ ‘ਸਿੰਥੈਟਿਕ ਖੂਨ’ ਦੇ ਕਵਰਆਲ ਨੂੰ ਬਣਾਉਣ ਲਈ ਕੱਚੇ ਮਾਲ ਦੇ ਤੌਰ ’ਤੇ ਵਰਤਿਆ ਜਾਂਦਾ ਹੈ। ਟੈਸਟ ਲਾਜ਼ਮੀ ਤੌਰ ’ਤੇ ਸਿਹਤ ਕਰਮਚਾਰੀਆਂ ਅਤੇ ਕੋਰੋਨਾਵਾਇਰਸ (ਕੋਵਿਡ-19) ਤੋਂ ਪੀੜਤ ਮਰੀਜ਼ਾਂ ਨਾਲ ਸਾਹਮਣਾ ਕਰਨ ਵਾਲਿਆਂ ਲਈ ਵੱਡੀ ਗਿਣਤੀ ਵਿੱਚ ਦੇਸ਼ ਭਰ ਦੇ ਨਿਰਮਾਤਾਵਾਂ ਦੁਆਰਾ ਵੱਡੇ ਪੱਧਰ ’ਤੇ ਕਵਰਆਲ ਤਿਆਰ ਕਰਨ ਦੀ ਸੁਵਿਧਾ ਲਈ ਜ਼ਰੂਰੀ ਹੈ।
ਹੁਣ ਤੱਕ, ਇਹ ਟੈਸਟ ਸਾਰੇ ਦੇਸ਼ ਵਿੱਚੋਂ ਸਿਰਫ਼ ਦੱਖਣੀ ਇੰਡੀਆ ਟੈਕਸਟਾਈਲ ਰਿਸਰਚ ਐਸੋਸੀਏਸ਼ਨ (ਐੱਸਆਈਟੀਆਰਏ), ਕੋਇੰਬਟੂਰ ਕੋਲ ਉਪਲਬਧ ਸੀ ਅਤੇ ਕਵਰਆਲ ਬਣਾਉਣ ਲਈ ਫੈਬਰਿਕ ਦੀ ਜਾਂਚ ਖ਼ਾਸ ਤੌਰ ’ਤੇ ਦੇਸ਼ਵਿਆਪੀ ਲੌਕਡਾਊਨ ਦੌਰਾਨ ਅਤੇ ਲੌਜਿਸਟਿਕਸ ਦੀ ਅਣਹੋਂਦ ਵਿੱਚ ਇੱਕ ਮਹੱਤਵਪੂਰਨ ਰੁਕਾਵਟ ਵਜੋਂ ਸਾਹਮਣੇ ਆਈ ਸੀ।
ਦੱਖਣੀ ਭਾਰਤ ਵਿੱਚ ਇੱਕ ਹੋਰ ਟੈਸਟ ਦੀ ਸੁਵਿਧਾ ਬਣਾਈ ਗਈ ਹੈ ਅਤੇ ਉੱਤਰ ਭਾਰਤ ਵਿੱਚ ਅਜਿਹੀ ਪਹਿਲੀ ਸੁਵਿਧਾ ਸਥਾਪਿਤ ਕੀਤੀ ਗਈ ਹੈ।
ਇਹ ਨਾ ਸਿਰਫ਼ ਕੱਪੜਾ ਫੈਕਟਰੀਆਂ ਵਿੱਚ ਕਵਰਆਲ ਦਾ ਉਤਪਾਦਨ ਵਧਾਉਣ ਦੇ ਲਈ ਆਰਡਨੈਂਸ ਫੈਕਟਰੀ ਬੋਰਡ (ਓਐੱਫਬੀ) ਨੂੰ ਯੋਗ ਬਣਾਏਗਾ, ਜਿਨ੍ਹਾਂ ਵਿੱਚੋਂ ਚਾਰ ਉੱਤਰ ਪ੍ਰਦੇਸ਼ ਵਿੱਚ ਹਨ ਅਤੇ ਇੱਕ ਤਮਿਲ ਨਾਡੂ ਵਿੱਚ ਹੈ, ਬਲਕਿ ਕਵਰਆਲ ਤਿਆਰ ਕਰਨ ਵਿੱਚ ਜੁੜੀਆਂ ਹੋਰ ਏਜੰਸੀਆਂ ਨੂੰ ਵੀ ਇਸ ਮਹੱਤਵਪੂਰਨ ਟੈਸਟਿੰਗ ਸੁਵਿਧਾ ਦਾ ਲਾਭ ਲੈਣ ਦੇ ਯੋਗ ਕਰੇਗੀ।
****
ਏਬੀਬੀ/ਐੱਸਐੱਸ/ਨੈਂਪੀ/ਕੇਏ/ਡੀਕੇ/ਸਾਵੀ
(Release ID: 1613418)
Visitor Counter : 186