ਖੇਤੀਬਾੜੀ ਮੰਤਰਾਲਾ
ਲੌਕਡਾਊਨ ਦੀਆਂ ਪਾਬੰਦੀਆਂ ਦੇ ਬਾਵਜੂਦ ਗਰਮੀਆਂ ਦੀਆਂ ਫ਼ਸਲਾਂ ਦੀ ਹੋ ਰਹੀ ਬੇਰੋਕ ਬਿਜਾਈ
ਗਰਮੀਆਂ ਦੀਆਂ ਫ਼ਸਲਾਂ ਦੇ ਬਿਜਾਈ ਅਧੀਨ ਖੇਤਰ ’ਚ 11.64% ਦਾ ਵੱਡਾ ਵਾਧਾ, ਝੋਨੇ ਦੀ ਲਵਾਈ ਹੇਠ ਆਇਆ 8.77% ਵੱਧ ਰਕਬਾ
Posted On:
11 APR 2020 5:37PM by PIB Chandigarh
ਕੋਰੋਨਾ–ਵਾਇਰਸ ਦੀ ਮਹਾਮਾਰੀ ਫੈਲੇ ਹੋਣ ਕਾਰਨ ਕਈ ਤਰ੍ਹਾਂ ਦੀਆਂ ਔਕੜਾਂ ਦੇ ਬਾਵਜੂਦ ਗਰਮੀਆਂ ਦੀਆਂ ਫ਼ਸਲਾਂ ਦੀ ਬਿਜਾਈ ਤਸੱਲੀਬਖ਼ਸ਼ ਢੰਗ ਨਾਲ ਹੋ ਰਹੀ ਹੈ, ਜਦ ਕਿ ਇਸ ਵੇਲੇ ਕੋਵਿਡ–19 ਬਿਮਾਰੀ ਨਾਲ ਜੰਗ ਲਈ 24 ਮਾਰਚ ਦੀ ਅੱਧੀ ਰਾਤ ਤੋਂ 21 ਦਿਨਾਂ ਦਾ ਲੌਕਡਾਊਨ ਚਾਲੂ ਹੈ। ਖੇਤੀਬਾੜੀ, ਸਹਿਕਾਰਤਾ ਤੇ ਕਿਸਾਨ ਭਲਾਈ ਵਿਭਾਗ ਵੱਲੋਂ 10 ਅਪ੍ਰੈਲ, 2020 ਨੂੰ ਇਕੱਠੇ ਕੀਤੇ ਅੰਕੜਿਆਂ ਤੋਂ ਪਤਾ ਲੱਗਦਾ ਹੈ ਕਿ ਗਰਮੀਆਂ ਦੀਆਂ ਫ਼ਸਲਾਂ (ਚਾਵਲ, ਦਾਲ਼ਾਂ, ਮੋਟੇ ਅਨਾਜ ਤੇ ਤੇਲ ਬੀਜਾਂ) ਦੀ ਕਾਸ਼ਤ ਅਧੀਨ ਆਉਣ ਵਾਲਾ ਕੁੱਲ ਰਕਬਾ ਕਾਫ਼ੀ ਜ਼ਿਆਦਾ ਵਧ ਗਿਆ ਹੈ, ਜੋ ਕਿ ਪਿਛਲੇ ਵਰ੍ਹੇ ਨਾਲੋਂ 11.64% ਵੱਧ ਹੈ; ਜਦ ਕਿ ਪਿਛਲੇ ਮਹੀਨੇ ਲੌਕਡਾਊਨ ਲਾਗੂ ਹੋਣ ਦੇ ਬਾਅਦ ਤੋਂ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਹਨ ਤੇ ਸਮਾਜਿਕ–ਦੂਰੀ ਦੇ ਨੇਮ ਦੀ ਪਾਲਣਾ ਵੀ ਕੀਤੀ ਜਾ ਰਹੀ ਹੈ। ਸਾਲ 2018–19 ’ਚ ਕੁੱਲ ਕਾਸ਼ਤਯੋਗ ਰਕਬਾ 37.12 ਲੱਖ ਹੈਕਟੇਅਰ ਸੀ, ਜਦ ਕਿ ਇਸ ਵਰ੍ਹੇ 2019–20 ’ਚ 48.76 ਲੱਖ ਹੈਕਟੇਅਰ ਰਕਬੇ ’ਚ ਗਰਮੀਆਂ ਦੀਆਂ ਫ਼ਸਲਾਂ ਬੀਜੀਆਂ ਜਾ ਚੁੱਕੀਆਂ ਹਨ। ਪਿਛਲੇ ਸਾਲ 10 ਅਪ੍ਰੈਲ ਨੂੰ ਇਸੇ ਹਫ਼ਤੇ ਇਹ ਰਕਬਾ 41.81 ਲੱਖ ਹੈਕਟੇਅਰ ਸੀ।
ਗਰਮੀਆਂ ਦੀਆਂ ਫ਼ਸਲਾਂ ’ਚ, ਇਹ ਵਾਧਾ ਮੁੱਖ ਤੌਰ ’ਤੇ ਝੋਨੇ ਦੀ ਕਾਸ਼ਤ ਹੇਠਲੇ ਰਕਬੇ ’ਚ ਵੇਖਿਆ ਜਾ ਰਿਹਾ ਹੈ ਕਿਉਂਕਿ ਝੋਨੇ ਦੀ ਕਾਸ਼ਤ ਹੇਠਲੇ ਰਕਬੇ ’ਚ 8.77% ਦਾ ਵੱਡਾ ਵਾਧਾ ਹੋਇਆ ਹੈ। ਹੋਰ ਸਾਰੀਆਂ ਫ਼ਸਲਾਂ ਦੇ ਕਾਸ਼ਤ ਹੇਠਲੇ ਰਕਬੇ ਵਿੱਚ 1% ਤੋਂ ਘੱਟ ਦਾ ਵਾਧਾ ਦਰਜ ਕੀਤਾ ਗਿਆ ਹੈ ਪਰ ਮੋਟੇ ਅਨਾਜ ਰਾਗੀ ਦੀ ਫ਼ਸਲ ਦੀ ਕਾਸ਼ਤ ਅਧੀਨ ਰਕਬੇ ’ਚ ਪਿਛਲੇ ਵਰ੍ਹੇ ਦੇ ਮੁਕਾਬਲੇ 0.06% ਦੀ ਕਮੀ ਦਰਜ ਹੋਈ ਹੈ। ਗਰਮੀਆਂ ਦੀ ਫ਼ਸਲ ਝੋਨੇ ਦੀ ਕਾਸ਼ਤ ਹੇਠਲਾ ਰਕਬਾ 32.58 ਲੱਖ ਹੈਕਟੇਅਰ ਦਰਜ ਹੋਇਆ ਹੈ, ਜਦ ਕਿ ਪਿਛਲੇ ਵਰ੍ਹੇ ਇਹ ਰਕਬਾ 23.81 ਲੱਖ ਹੈਕਟੇਅਰ ਸੀ। ਇਹ ਰਕਬਾ ਮੁੱਖ ਤੌਰ ’ਤੇ ਪੱਛਮੀ ਬੰਗਾਲ (11.25 ਲੱਖ ਹੈਕਟੇਅਰ), ਤੇਲੰਗਾਨਾ (7.45 ਲੱਖ ਹੈਕਟੇਅਰ), ਓਡੀਸ਼ਾ (3.13 ਲੱਖ ਹੈਕਟੇਅਰ), ਅਸਾਮ (2.73 ਲੱਖ ਹੈਕਟੇਅਰ), ਕਰਨਾਟਕ (1.64 ਲੱਖ ਹੈਕਟੇਅਰ), ਛੱਤੀਸਗੜ੍ਹ (1.50 ਲੱਖ ਹੈਕਟੇਅਰ), ਤਮਿਲ ਨਾਡੂ (1.30 ਲੱਖ ਹੈਕਟੇਅਰ), ਬਿਹਾਰ (1.22 ਲੱਖ ਹੈਕਟੇਅਰ), ਮਹਾਰਾਸ਼ਟਰ (0.65 ਲੱਖ ਹੈਕਟੇਅਰ), ਮੱਧ ਪ੍ਰਦੇਸ਼ (0.59 ਲੱਖ ਹੈਕਟੇਅਰ), ਗੁਜਰਾਤ (0.54 ਲੱਖ ਹੈਕਟੇਅਰ) ਤੇ ਕੇਰਲ (0.46 ਲੱਖ ਹੈਕਟੇਅਰ) ਰਾਜਾਂ ਵਿੱਚ ਦਰਜ ਕੀਤਾ ਗਿਆ ਹੈ।
ਦਾਲ਼ਾਂ ਦੀ ਕਾਸ਼ਤ ਹੇਠ ਰਕਬਾ 3.97 ਲੱਖ ਹੈਕਟੇਅਰ ਦਰਜ ਕੀਤਾ ਗਿਆ ਹੈ, ਜਦ ਕਿ ਪਿਛਲੇ ਵਰ੍ਹੇ ਇਸੇ ਸਮੇਂ ਇਹ 3.01 ਲੱਖ ਹੈਕਟੇਅਰ ਸੀ। ਇਹ ਰਕਬਾ ਮੁੱਖ ਤੌਰ ’ਤੇ ਤਮਿਲ ਨਾਡੂ (1.46 ਲੱਖ ਹੈਕਟੇਅਰ), ਉੱਤਰ ਪ੍ਰਦੇਸ਼ (0.73 ਲੱਖ ਹੈਕਟੇਅਰ), ਪੱਛਮੀ ਬੰਗਾਲ (0.59 ਲੱਖ ਹੈਕਟੇਅਰ), (0.51 ਲੱਖ ਹੈਕਟੇਅਰ), ਛੱਤੀਸਗੜ੍ਹ (0.24 ਲੱਖ ਹੈਕਟੇਅਰ), ਬਿਹਾਰ (0.18 ਲੱਖ ਹੈਕਟੇਅਰ), ਕਰਨਾਟਕ (0.08 ਲੱਖ ਹੈਕਟੇਅਰ), ਪੰਜਾਬ (0.05 ਲੱਖ ਹੈਕਟੇਅਰ), ਮਹਾਰਾਸ਼ਟਰ (0.04 ਲੱਖ ਹੈਕਟੇਅਰ), ਮੱਧ ਪ੍ਰਦੇਸ਼ (0.03 ਲੱਖ ਹੈਕਟੇਅਰ), ਝਾਰਖੰਡ (0.03), ਤੇਲੰਗਾਨਾ (0.02 ਲੱਖ ਹੈਕਟੇਅਰ) ਅਤੇ ਉੱਤਰਾਖੰਡ (0.01 ਲੱਖ ਹੈਕਟੇਅਰ) ਰਾਜਾਂ ’ਚ ਦਰਜ ਕੀਤਾ ਗਿਆ ਹੈ।
ਮੋਟੇ ਅਨਾਜਾਂ ਦੀ ਕਾਸ਼ਤ ਹੇਠ ਰਕਬਾ 5.54 ਲੱਖ ਹੈਕਟੇਅਰ ਦਰਜ ਹੋਇਆ ਹੈ, ਜਦ ਕਿ ਪਿਛਲੇ ਵਰ੍ਹੇ ਇਸੇ ਸਮੇਂ ਦੌਰਾਨ ਇਹ ਰਕਬਾ 4.33 ਲੱਖ ਹੈਕਟੇਅਰ ਸੀ। ਇਹ ਰਕਬਾ ਮੁੱਖ ਤੌਰ ’ਤੇ ਗੁਜਰਾਤ (2.27 ਲੱਖ ਹੈਕਟੇਅਰ), ਪੱਛਮੀ ਬੰਗਾਲ (1.21 ਲੱਖ ਹੈਕਟੇਅਰ), ਮਹਾਰਾਸ਼ਟਰ (0.63 ਲੱਖ ਹੈਕਟੇਅਰ), ਬਿਹਾਰ (0.41 ਲੱਖ ਹੈਕਟੇਅਰ), ਕਰਨਾਟਕ (0.39 ਲੱਖ ਹੈਕਟੇਅਰ), ਛੱਤੀਸਗੜ੍ਹ (0.29 ਲੱਖ ਹੈਕਟੇਅਰ), ਤਮਿਲ ਨਾਡੂ (0.26 ਲੱਖ ਹੈਕਟੇਅਰ), ਮੱਧ ਪ੍ਰਦੇਸ਼ (0.08 ਲੱਖ ਹੈਕਟੇਅਰ) ਅਤੇ ਝਾਰਖੰਡ (0.01 ਲੱਖ ਹੈਕਟੇਅਰ) ਰਾਜਾਂ ਵਿੱਚ ਦਰਜ ਹੋਇਆ ਹੈ।
ਤੇਲ–ਬੀਜਾਂ ਦੀ ਕਾਸ਼ਤ ਹੇਠਲਾ ਰਕਬਾ 6.66 ਲੱਖ ਹੈਕਟੇਅਰ ਦਰਜ ਹੋਇਆ ਹੈ, ਜਦ ਕਿ ਪਿਛਲੇ ਸਾਲ ਇਸੇ ਸਮੇਂ ਦੌਰਾਨ ਇਹ 5.97 ਲੱਖ ਹੈਕਟੇਅਰ ਸੀ। ਇਹ ਰਕਬਾ ਮੁੱਖ ਤੌਰ ਉੱਤੇ ਪੱਛਮੀ ਬੰਗਾਲ (1.33 ਲੱਖ ਹੈਕਟੇਅਰ), ਕਰਨਾਟਕ (1.30 ਲੱਖ ਹੈਕਟੇਅਰ), ਗੁਜਰਾਤ (1.09 ਲੱਖ ਹੈਕਟੇਅਰ), ਓੜੀਸ਼ਾ (0.62 ਲੱਖ ਹੈਕਟੇਅਰ), ਮਹਾਰਾਸ਼ਟਰ (0.58 ਲੱਖ ਹੈਕਟੇਅਰ), ਤਮਿਲ ਨਾਡੂ (0.53 ਲੱਖ ਹੈਕਟੇਅਰ), ਆਂਧਰਾ ਪ੍ਰਦੇਸ਼ (0.41 ਲੱਖ ਹੈਕਟੇਅਰ), ਉੱਤਰ ਪ੍ਰਦੇਸ਼ (0.28 ਲੱਖ ਹੈਕਟੇਅਰ), ਤੇਲੰਗਾਨਾ (0.21 ਲੱਖ ਹੈਕਟੇਅਰ), ਛੱਤੀਸਗੜ੍ਹ (0.18 ਲੱਖ ਹੈਕਟੇਅਰ), ਹਰਿਆਣਾ (0.06 ਲੱਖ ਹੈਕਟੇਅਰ) ਅਤੇ ਮੱਧ ਪ੍ਰਦੇਸ਼ (0.02 ਲੱਖ ਹੈਕਟੇਅਰ) ਰਾਜਾਂ ਵਿੱਚ ਦਰਜ ਹੋਇਆ ਹੈ।
‘ਗਰਮੀਆਂ ਦੀਆਂ ਫ਼ਸਲਾਂ ਦੀ ਕਾਸ਼ਤ ਹੇਠਲੇ ਰਕਬੇ ਦੀ ਪ੍ਰਗਤੀ’ ਬਾਰੇ ਟੇਬਲ ਲਈ ਇੱਥੇ ਕਲਿੱਕ ਕਰੋ
*****
ਏਪੀਐੱਸ/ਪੀਕੇ/ਐੱਮਐੱਸ/ਬੀਏ
(Release ID: 1613416)
Visitor Counter : 183