ਕਾਨੂੰਨ ਤੇ ਨਿਆਂ ਮੰਤਰਾਲਾ

ਕੋਵਿਡ–19 ਲੌਕਡਾਊਨ ਦੌਰਾਨ, ਇਨਕਮ ਟੈਕਸ ਅਪੀਲੇਟ ਟ੍ਰਿਬਿਊਨਲ ਵੱਲੋਂ ਉੱਘੇ ਪ੍ਰਚਾਰਕ ਸ੍ਰੀ ਸ੍ਰੀ ਰਵੀ ਸ਼ੰਕਰ ਨਾਲ ਕੋਵਿਡ–19 ਬਾਰੇ ਗੱਲਬਾਤ ਦਾ ਸੈਸ਼ਨ

ਸ੍ਰੀ ਸ੍ਰੀ ਨੇ ਕਿਹਾ ‘ਦੁਨੀਆ ਨੇ ਅਜਿਹੀਆਂ ਬਹੁਤ ਮਹਾਮਾਰੀਆਂ ਵੇਖੀਆਂ ਹਨ; ਮਨੁੱਖ ਜਾਤੀ ਨੇ ਉਨ੍ਹਾਂ ਸਭਨਾਂ ’ਤੇ ਜਿੱਤ ਹਾਸਲ ਕੀਤੀ ਹੈ’

Posted On: 11 APR 2020 3:30PM by PIB Chandigarh

ਇਸ ਵੇਲੇ ਜਦੋਂ ਪੂਰੀ ਦੁਨੀਆ, ਇਤਿਹਾਸ ਦੇ ਸਭ ਤੋਂ ਔਖੇ ਸਮਿਆਂ ਚੋਂ ਇੱਕ ਵਿੱਚੋਂ ਲੰਘ ਰਹੀ ਹੈ ਅਤੇ ਸਮੁੱਚੀ ਮਨੁੱਖਤਾ ਚ ਭਵਿੱਖ ਨੂੰ ਲੈ ਕੇ ਡਰ ਪਾਇਆ ਜਾ ਰਿਹਾ ਹੈ। ਅਜਿਹੇ ਵੇਲੇ ਇਨਕਮ ਟੈਕਸ ਅਪੀਲੇਟ ਟ੍ਰਿਬਿਊਨਲ’ (ਆਈਟੀਏਟੀ) ਨੇ ਇਸ ਤਣਾਅ ਨੂੰ ਘਟਾਉਣ ਲਈ ਕਦਮ ਚੁੱਕਦਿਆਂ ਸਾਰੀਆਂ ਸਬੰਧਤ ਧਿਰਾਂ/ਵਿਅਕਤੀਆਂ, ਉਨ੍ਹਾਂ ਦੇ ਪਰਿਵਾਰਾਂ, ਦੋਸਤਾਂ ਤੇ ਪੂਰੇ ਦੇਸ਼ ਦੇ ਸਮਾਜ ਦੇ ਅਜਿਹੇ ਵੱਡੇ ਹਿੱਸੇ ਦੀ ਸਰੀਰਕ, ਭਾਵਨਾਤਮਕ ਤੇ ਮਾਨਸਿਕ ਸਲਾਮਤੀ ਲਈ ਇੱਥੇ ਕੱਲ੍ਹ ਵਿਡੀਓ ਕਾਨਫ਼ਰੰਸ ਰਾਹੀਂ ਇੱਕ ਰਾਸ਼ਟਰਪੱਧਰੀ ਸੈਮੀਨਾਰ ਦਾ ਆਯੋਜਨ ਕੀਤਾ, ਜਿਹੜੇ ਅਧਿਆਤਮਕ ਰਾਹ ਦੀ ਭਾਲ ਚ ਹਨ। ਉੱਘੇ ਅਧਿਆਤਮਕ ਸਿੱਖਿਅਕ ਤੇ ਪ੍ਰਚਾਰਕ ਸ੍ਰੀ ਸ੍ਰੀ ਰਵੀ ਸ਼ੰਕਰ ਜੀ ਨੇ ਇਸ ਸੈਮੀਨਾਰ ਦੀ ਸ਼ੋਭਾ ਵਧਾਈ ਤੇ ਦਫ਼ਤਰ ਚ ਡਿਊਟੀ ਨਿਭਾਉਂਦਿਆਂ, ਪਰਿਵਾਰ ਨਾਲ ਤੇ ਸਮਾਜ ਚ ਖੁਸ਼ ਕਿਵੇਂ ਰਹੀਏਵਿਸ਼ੇ ਉੱਤੇ ਸੰਦੇਸ਼ ਦਿੱਤਾ। ਆਈਟੀਏਟੀ ਦੇ ਪ੍ਰਧਾਨ ਸ੍ਰੀਮਾਨ ਜਸਟਿਸ ਪੀ.ਪੀ. ਭੱਟ ਨੇ ਇਸ ਸਮਾਰੋਹ ਦੀ ਪ੍ਰਧਾਨਗੀ ਕੀਤੀ। ਟ੍ਰਿਬਿਊਨਲ ਦੇ ਸਾਰੇ ਮੀਤਪ੍ਰਧਾਨ, ਮੈਂਬਰ, ਰਜਿਸਟ੍ਰੀ ਦੇ ਸਟਾਫ਼ ਆਪੋਆਪਣੇ ਪਰਿਵਾਰਾਂ ਨਾਲ ਇਸ ਸਮਾਰੋਹ ਚ ਭਾਗ ਲਿਆ। ਜਸਟਿਸ ਭੱਟ ਨੇ ਸਮਾਜ ਦੇ ਵਿਸ਼ਾਲ ਵਰਗ ਨੂੰ ਇਸ ਦਾ ਲਾਭ ਲੈਣ ਦਾ ਮੌਕਾ ਦਿੰਦਿਆਂ ਆਮਦਨ ਟੈਕਸ ਬਾਰ ਐਸੋਸੀਏਸ਼ਨਾਂ ਦੇ ਮੈਂਬਰਾਂ, ਆਮਦਨ ਟੈਕਸ ਵਿਭਾਗ ਦੇ ਮੈਂਬਰਾਂ ਤੇ ਸਮੁੱਚੇ ਦੇਸ਼ ਦੇ ਹੋਰਨਾਂ ਲੋਕਾਂ ਨੂੰ ਵੀ ਇਸ ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਸੀ। ਜਿਹੜੇ ਹੋਰ ਪਤਵੰਤੇ ਸੱਜਣਾਂ ਨੇ ਇਸ ਸਮਾਰੋਹ ਚ ਭਾਗ ਲਿਆ, ਉਨ੍ਹਾਂ ਚ ਵੱਖੋਵੱਖਰੀਆਂ ਹਾਈ ਕੋਰਟਸ ਦੇ ਮੌਜੂਦਾ ਤੇ ਸੇਵਾਮੁਕਤ ਜੱਜ, ਕੇਂਦਰੀ ਕਾਨੂੰਨ ਸਕੱਤਰ ਤੇ ਸਮਾਜ ਦੇ ਵਿਭਿੰਨ ਵਰਗਾਂ ਦੀਆਂ ਹੋਰ ਅਹਿਮ ਸ਼ਖ਼ਸੀਅਤਾਂ ਸ਼ਾਮਲ ਸਨ।

ਜਸਟਿਸ ਪੀ.ਪੀ. ਭੱਟ ਨੇ ਆਪਣੇ ਸੁਆਗਤੀ ਸੰਬੋਧਨ ਚ ਕਿਹਾ ਕਿ ਗੁਰੂ ਜੀ ਕਿਸੇ ਜਾਣਪਛਾਣ ਦੇ ਮੁਥਾਜ ਨਹੀਂ ਹਨ ਅਤੇ ਉਨ੍ਹਾਂ ਦੇ ਜੀਵਨ, ਦੂਰਦ੍ਰਿਸ਼ਟੀ, ਪਰਉਪਕਾਰ ਤੇ ਅਧਿਆਤਮਕਤਾ ਤੋਂ ਸਭ ਜਾਣੂ ਹਨ। ਉਨ੍ਹਾਂ ਗੁਰੂ ਜੀ ਦੀ ਦਿਆਲਤਾ ਤੇ ਅਧਿਆਤਮਕਤਾ ਦੀ ਸ਼ਲਾਘਾ ਕੀਤੀ, ਜਿਸ ਦਾ ਪ੍ਰਭਾਵ ਦੇਸ਼ਵਿਦੇਸ਼ ਦੇ ਕਰੋੜਾਂ ਲੋਕਾ ਤੇ ਪਿਆ ਹੈ। ਜਸਟਿਸ ਭੱਟ ਨੇ ਮੌਜੂਦਾ ਮਹਾਮਾਰੀ ਦੇ ਔਖੇ ਸਮਿਆਂ ਚ ਗੁਰੂ ਜੀ ਦੇ ਅਧਿਆਤਮਕ ਤੇ ਪ੍ਰੇਰਨਾਦਾਇਕ ਮਾਰਗਦਰਸ਼ਨ ਦੀ ਲੋੜ ਤੇ ਜ਼ੋਰ ਦਿੱਤਾ। ਜਸਟਿਸ ਭੱਟ ਨੇ ਕਿਹਾ ਕਿ ਗੁਰੂ ਜੀ ਵੱਲੋਂ ਕੀਤੇ ਮਹਾਨ ਅਧਿਆਤਮਕ ਤੇ ਮਨੁੱਖਤਾ ਲਈ ਕੀਤੇ ਕਾਰਜਾਂ ਦੇ ਮੱਦੇਨਜ਼ਰ ਹੀ ਉਨ੍ਹਾਂ ਨੂੰ ਭਾਰਤ ਸਰਕਾਰ ਨੇ ਪਦਮ ਵਿਭੂਸ਼ਨ ਨਾਲ ਸਨਮਾਨਿਤ ਕੀਤਾ ਹੈ। ਉਨ੍ਹਾਂ ਸਾਰੇ ਮੀਤਪ੍ਰਧਾਨਾਂ, ਟ੍ਰਿਬਿਊਨਲ, ਬਾਰ ਐਸੋਸੀਏਸ਼ਨਾਂ ਦੇ ਮੈਂਬਰਾਂ ਸਮੇਤ ਸਮੂਹ ਪਤਵੰਤੇ ਸੱਜਣਾਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਸੁਆਗਤ ਕਰਦਿਆਂ ਉਨ੍ਹਾਂ ਗੁਰੂ ਜੀ ਨੂੰ ਦਰਸ਼ਕਾਂ ਲਈ ਆਪਣਾ ਆਸ਼ੀਰਵਾਦ ਤੇ ਸੰਦੇਸ਼ ਦੇਣ ਦੀ ਬੇਨਤੀ ਕੀਤੀ।

ਆਪਣੇ ਸੰਦੇਸ਼ ਚ ਗੁਰੂਦੇਵ ਸ੍ਰੀ ਸ੍ਰੀ ਰਵੀ ਸ਼ੰਕਰ ਜੀ ਨੇ ਇਸ ਆਫ਼ਤ ਕਾਰਨ ਉਪਜੀ ਨਿਰਾਸ਼ਾ ਦੀ ਥਾਂ ਸਕਾਰਾਤਮਕ ਪੱਖ ਨੂੰ ਵੀ ਵੇਖਣ ਦਾ ਸੱਦਾ ਦਿੰਦਿਆਂ ਲੋਕਾਂ ਨੂੰ ਕਿਹਾ ਕਿ ਉਹ ਇਸ ਲੌਕਡਾਊਨ ਰਾਹੀਂ ਲੁਕਵੇਂ ਰੂਪ ਚ ਮਿਲੇ ਤੋਹਫ਼ਿਆਂ ਦਾ ਲਾਭ ਉਠਾਉਣ। ਉਨ੍ਹਾਂ ਕਿਹਾ ਕਿ ਇਸ ਮਹਾਮਾਰੀ ਨੇ ਸਭ ਨੂੰ ਅਚਾਨਕ ਹੀ ਸਾਰੇ ਅਧਿਕਾਰਖੇਤਰਾਂ, ਸਭਿਆਚਾਰਾਂ, ਸਭਿਅਤਾਵਾਂ ਤੇ ਇੱਥੋਂ ਤੱਕ ਕਿ ਸ਼ਖ਼ਸੀਅਤਾਂ ਦੀਆਂ ਹੱਦਾਂ ਦਾ ਖਾਤਮਾ ਕਰ ਕੇ ਮਨੁੱਖੀ ਜੀਵਨ ਦੀ ਅਖੰਡਤਾ ਤੇ ਇੱਕਮਿੱਕਤਾ ਤੋਂ ਜਾਣੂ ਕਰਵਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਆਫ਼ਤ ਨੇ ਸਾਡੇ ਮਨਾਂ ਚ ਇੱਕਦੂਜੇ ਦੀ ਮਦਦ ਕਰਨ ਦੀ ਲੋੜ ਦਾ ਵਿਚਾਰ ਵੀ ਲਿਆਂਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਇਸ ਮਹਾਮਾਰੀ ਨੇ ਮਨੁੱਖ ਦਾ ਧਿਆਨ ਜੀਵਨ ਦੀਆਂ ਜ਼ਰੂਰਤਾਂ ਤੋਂ ਹਟਾ ਕੇ ਜੀਵਨ ਦੀਆਂ ਬਾਰੀਕੀਆਂ ਵੱਲ ਲਿਆਂਦਾ ਹੈ ਤੇ ਆਪਣੇ ਅੰਦਰ ਝਾਕਣ ਤੇ ਇਹ ਸਮਝਣ ਦਾ ਇੱਕ ਮੌਕਾ ਦਿੱਤਾ ਹੈ ਕਿ ਅਸੀਂ ਕੌਣ ਹਾਂ, ਅਸੀਂ ਕੀ ਹਾਂ ਅਤੇ ਜੀਵਨਸ਼ਕਤੀ  ਦੀ ਪੱਧਤੀ ਕੀ ਹੈ। ਉਨ੍ਹਾਂ ਊਰਜਾ ਦੇ ਸਰੋਤਾਂ ਨੂੰ ਸੰਗਠਤ ਕਰਨ ਤੇ ਮਨ ਦੀ ਉਸ ਚੌਥੀ ਅਵਸਥਾ ਦਾ ਅਨੁਭਵ ਕਰਨ ਦੀ ਲੋੜ ਉੱਤੇ ਜ਼ੋਰ ਦਿੱਤਾ ਜੋ ਜਾਗਰੂਕਤਾ ਸੌਣ ਤੇ ਸੁਫ਼ਨੇ ਲੈਣ ਦੀ ਹਾਲਤ ਤੋਂ ਕੁਝ ਵੱਖਰੀ ਹੈ, ਉਹ ਹੈ ਮੈਡੀਟੇਸ਼ਨ ਭਾਵ ਚਿੰਤਨਮਨਨ। ਉਨ੍ਹਾਂ ਸਰੀਰਕ ਤੇ ਮਨੋਵਿਗਿਆਨਕ ਵਿਗਾੜ ਪੈਦਾ ਕਰਨ ਵਾਲੀ ਕਿਸੇ ਵੀ ਤਰ੍ਹਾਂ ਗੜਬੜੀ ਨੂੰ ਭੋਜਨ, ਨੀਂਦਰ, ਸਾਹ ਤੇ ਚਿੰਤਨਧਿਆਨ ਦੀ ਸਹੀ ਮਾਤਰਾ ਨਾਲ ਸੰਤੁਲਿਤ ਕਰਨ ਦੀ ਲੋੜ ਤੇ ਜ਼ੋਰ ਦਿੱਤਾ।

ਇਸ ਸੰਬੋਧਨ ਤੋਂ ਬਾਅਦ ਪ੍ਰਸ਼ਨ ਤੇ ਉੱਤਰ ਦਾ ਸੈਸ਼ਨ ਸੀ। ਜਦੋਂ ਜਸਟਿਸ ਭੱਟ ਨੇ ਬੇਨਤੀ ਕੀਤੀ ਕਿ ਕੋਰੋਨਾ ਦੀ ਮਹਾਮਾਰੀ ਨਾਲ ਲੜ ਰਹੇ ਮੈਡੀਕਲ, ਪੈਰਾਮੈਡੀਕਲ ਤੇ ਪੁਲਿਸ ਬਲਾਂ ਨੂੰ ਤਾਕਤ ਬਖ਼ਸ਼ਣ ਤੇ ਆਤਮਵਿਸ਼ਵਾਸ ਨਾਲ ਭਰਪੂਰ ਕਰਨ ਦਾ ਰਾਹ ਵਿਖਾਓ, ਤਾਂ ਗੁਰੂ ਜੀ ਨੇ ਮਹਾਮਾਰੀ ਨਾਲ ਜੂਝ ਰਹੇ ਸਮੂਹ ਬਲਾਂ ਨੂੰ ਕੰਮ ਦੇ ਦਬਾਅ ਤੇ ਨਿਜੀ ਜ਼ਰੂਰਤਾਂ ਵਿਚਾਲੇ ਸੰਤੁਲਨ ਬਣਾ ਕੇ ਰੱਖਣ ਦਾ ਸੱਦਾ ਦਿੱਤਾ ਤੇ ਮੌਜੂਦਾ ਹਾਲਾਤ ਚ ਕਿਸੇ ਵੀ ਤਰ੍ਹਾਂ ਘੋਰਨਿਰਾਸ਼ਾ ਤੇ ਚਿੰਤਾਵਾਂ ਚ ਨਾ ਜਾਣ ਦੀ ਸਲਾਹ ਦਿੱਤੀ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਯੋਗਾ ਤੇ ਚਿੰਤਨ/ਧਿਆਨ ਨਾਲ ਉਨ੍ਹਾਂ ਨੂੰ ਬਹੁਤ ਸਾਰੀ ਰਾਹਤ ਮਿਲੇਗੀ। ਉਨ੍ਹਾਂ ਕਿਹਾ ਕਿ ਚਿੰਤਨ (ਮੈਡੀਟੇਸ਼ਨ) ਦਵਾਈ (ਮੈਡੀਕੇਸ਼ਨ) ਦਾ ਵੀ ਕੰਮ ਕਰਦੀ ਹੈ। ਉਨ੍ਹਾਂ ਦੱਸਿਆ ਕਿ ਬੰਗਲੁਰੂ ਦੇ ਨਿਮਹੰਸ ਇਸ ਤੱਥ ਨੂੰ ਸਿੱਧ ਕਰ ਚੁੱਕੇ ਹਨ।

ਕੇਂਦਰੀ ਕਾਨੂੰਨ ਸਕੱਤਰ ਸ਼੍ਰੀ ਅਨੂਪ ਕੁਮਾਰ ਮੈਂਦੀਰੱਤਾ ਵੱਲੋਂ ਮਹਾਮਾਰੀ ਦੇ ਇਸ ਜੁੱਗ ਚ ਜੀਵਨ ਤੇ ਕਰੀਅਰ ਦੀਆਂ ਅਨਿਸ਼ਚਤਤਾਵਾਂ ਬਾਰੇ ਪੁੱਛੇ ਸੁਆਲ ਦੇ ਜੁਆਬ ਚ ਗੁਰੂ ਜੀ ਨੇ ਹਰੇਕ ਨੂੰ ਚੇਤੇ ਕਰਵਾਇਆ ਕਿ ਇਹ ਦੁਨੀਆ ਪਹਿਲਾਂ ਬਹੁਤ ਸਾਰੀਆਂ ਮਹਾਮਾਰੀਆਂ ਵੇਖ ਚੁੱਕੀ ਹੈ, ਜਿਨ੍ਹਾਂ ਉੱਤੇ ਮਨੁੱਖ ਜਾਤੀ ਨੇ ਹੀ ਸਦਾ ਸਫ਼ਲਤਾਪੂਰਬਕ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਆਸ ਦਾ ਦੀਵਾ ਬਾਲਣ ਦਾ ਸੁਝਾਅ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਆਲੇਦੁਆਲੇ ਦੇ ਲੋੜਵੰਦਾਂ ਦੀ ਮਦਦ ਕਰਨੀ ਚਾਹੀਦੀ ਹੈ।

ਆਈਟੀਏਟੀ ਦੇ ਮੀਤਪ੍ਰਧਾਨ ਸ੍ਰੀ ਪ੍ਰਮੋਦ ਜਗਤਾਪ ਨੇ ਜਦੋਂ ਰੋਜ਼ਮੱਰਾ ਦੀਆਂ ਗਤੀਵਿਧਾਂ ਚ ਅੰਦਰੂਨੀ ਸ਼ਾਂਤੀ ਤੇ ਇੱਕਸੁਰਤਾ ਦਾ ਅੰਦਰੂਨੀਕਰਨ ਦੇ ਮਾਮਲੇ ਵਿੱਚ ਗੁਰੂ ਜੀ ਦਾ ਮਾਰਗਦਰਸ਼ਨ ਚਾਹਿਆ, ਤਾਂ ਗੁਰੂ ਜੀ ਨੇ ਮਨੁੱਖੀ ਸਰੀਰ ਦੀਆਂ ਸੱਤ ਪ੍ਰਣਾਲੀਆਂ ਨੂੰ ਊਰਜਾਭਰਪੂਰ ਕਰਨ ਲਈ ਸਹੀ ਮਾਤਰਾ ਚ 6 ਤੋਂ 8 ਘੰਟਿਆਂ ਦੀ ਨੀਂਦ ਲੈਣ ਤੇ 15 ਮਿੰਟ ਯੋਗਾ ਕਰਨ ਦੇ ਮਹੱਤਵ ਨੂੰ ਉਜਾਗਰ ਕੀਤਾ।

ਆਈਟੀਏਟੀ ਦੇ ਮੀਤਪ੍ਰਧਾਨ ਸ੍ਰੀ ਐੱਨ.ਵੀ. ਵਾਸੂਦੇਵਨ ਵੱਲੋਂ ਮਾਨਸਿਕ ਸੰਤੁਲਨ ਕਾਇਮ ਰੱਖਣ ਤੇ ਪਦਾਰਥਵਾਦੀ ਵਸਤਾਂ ਤੋਂ ਤੋੜਵਿਛੋੜੇ ਬਾਰੇ ਪੁੱਛੇ ਸੁਆਲ ਦੇ ਜੁਆਬ ਚ ਗੁਰੂ ਜੀ ਨੇ ਵਿਸਥਾਰਪੂਰਬਕ ਸਾਡੇ ਅਤੀਤ, ਵਰਤਮਾਨ ਤੇ ਭਵਿੱਖ ਦੀ ਛਿਣਭੰਗਰਤਾ ਬਾਰੇ ਸਮਝਾਇਆ। ਉਨ੍ਹਾਂ ਇਹ ਵੀ ਚੇਤੇ ਕਰਵਾਇਆ ਕਿ ਇਸ ਸੰਸਾਰ ਚ ਅਸੀਂ ਬਹੁਤ ਸੀਮਤ ਸਮੇਂ ਲਈ ਆਏ ਹਾਂ ਅਤੇ ਉਨ੍ਹਾਂ ਹਰੇਕ ਨੂੰ ਆਸਵੰਦ ਰਹਿਣ ਤੇ ਮਾਨਸਿਕ ਸੰਤੁਲਨ ਕਾਇਮ ਰੱਖਣ ਲਈ ਕਿਹਾ।

ਆਈਟੀਏਟੀ ਦੇ ਮੀਤਪ੍ਰਧਾਨ ਸੁਸ਼੍ਰੀ ਸੁਸ਼ਮਾ ਚਾਓਵਲਾ ਨੇ ਸੁਆਲ ਪੁੱਛਿਆ ਕਿ ਹੋਂਦ ਤੇ ਜਿਊਣ ਲਈ ਸਾਡੇ ਸੰਘਰਸ਼ ਦਾ ਅੰਦਰੂਨੀ ਸ਼ਾਂਤੀ ਉੱਤੇ ਕੀ ਅਸਰ ਪੈਂਦਾ ਹੈ। ਗੁਰੂ ਜੀ ਨੇ ਜਵਾਬ ਚ ਜ਼ੋਰ ਦੇ ਕੇ ਆਖਿਆ ਕਿ ਸਾਨੂੰ ਕਿਸੇ ਵੀ ਸਥਿਤੀ ਨੂੰ ਆਪਣੀ ਅਸੀਮਿਤ ਊਰਜਾ ਤੋਂ ਵਧਾ ਕੇ ਕਦੇ ਨਹੀਂ ਵੇਖਣਾ ਚਾਹੀਦਾ। ਉਨ੍ਹਾਂ ਅਨੁਸਾਰ, ਇਹ ਸੰਸਾਰ ਕਈ ਊਣਤਾਈਆਂ ਦੇ ਬਾਵਜੂਦ ਅਨੰਤਕਾਲ ਤੋਂ ਹੀ ਬਹੁਤ ਸੁਖਾਵੇਂ ਢੰਗ ਨਾਲ ਚਲਦਾ ਜਾ ਰਿਹਾ ਹੈ ਤੇ ਇੰਝ ਹੀ ਚੱਲਦਾ ਰਹੇਗਾ। ਅੰਦਰੂਨੀ ਸ਼ਾਂਤੀ ਦਾ ਭੇਤ ਇਹ ਸਮਝ ਲੈਣ ਵਿੱਚ ਹੈ ਕਿ ਅੱਜ ਭਾਵੇਂ ਹਾਲਾਤ ਸਾਡੇ ਹੱਕ ਚ ਨਹੀਂ ਹਨ ਪਰ ਭਲਕੇ ਜ਼ਰੂਰ ਸਾਡੇ ਮੁਤਾਬਕ ਹੋ ਜਾਣਗੇ। ਉਨ੍ਹਾਂ ਇਹ ਵੀ ਸੁਝਾਅ ਦਿੱਤਾ ਕਿ ਮਨ ਦੀ ਸ਼ੁੱਧੀ ਲਈ ਚਿੰਤਨਮਨਨ ਦਾ ਅਭਿਆਸ ਕਰਨਾ ਚਾਹੀਦਾ ਹੈ ਅਤੇ ਮਾਨਸਿਕ ਸ਼ੁੱਧੀ ਨੂੰ ਮੁਕਤੀ ਦਾ ਰਾਹ ਮੰਨਣਾ ਚਾਹੀਦਾ ਹੈ।

ਜਦੋਂ ਬਾਰ ਦੇ ਇੱਕ ਟੈਕਸ ਪ੍ਰੈਕਟੀਸ਼ਨਰ ਸ੍ਰੀ ਤੁਸ਼ਾਰ ਹੇਮਾਨੀ ਨੇ ਪੁੱਛਿਆ ਕਿ ਸਾਡੇ ਰੁਝੇਵਿਆਂ ਵਿੱਚ ਅਧਿਆਤਮਕਤਾ ਦਾ ਮਿਸ਼ਰਣ ਕਿਵੇਂ ਕੀਤਾ ਜਾਵੇ, ਤਾਂ ਗੁਰੂ ਜੀ ਨੇ ਜਵਾਬ ਦਿੱਤਾ ਕਿ ਚਿੰਤਨਮਨਲ ਲਈ ਕੁਝ ਸਮਾਂ ਕੱਢਣਾ ਕੋਈ ਅਸੰਭਵ ਕਾਰਜ ਨਹੀਂ ਹੈ; ਇਸ ਲਈ ਜੀਵਨ ਦੇ ਅਧਿਆਤਮਕ ਪੱਖਾਂ ਦੀ ਡੂੰਘਾਈ ਚ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਂਝ ਵੀ ਤਾਂ ਸਾਡੇ ਕੋਲ ਰੋਜ਼ ਸਵੇਰੇ ਦੰਦਾਂ ਤੇ ਬਰੱਸ਼ ਕਰਨ ਤੇ ਨਹਾਉਣ ਤੇ ਰੋਜ਼ਮੱਰਾ ਦੇ ਕੰਮਾਂ ਲਈ ਸਮਾਂ ਹੁੰਦਾ ਹੈ। ਅੰਤਰਗਿਆਨ ਦੀ ਊਰਜਾ ਨੂੰ ਤਿੱਖਾ ਕਰਨਾ ਅਤੇ ਮਨੁੱਖਤਾ ਦੀ ਸੇਵਾ ਵਿੱਚ ਅਧਿਆਤਮਕ ਬਹੁਲਤਾ ਨਾਲ ਜੀਵਨ ਜਿਊਣਾ ਕਿਤੇ ਸਰਮਾਇਆ ਲਾਉਣ ਵਾਂਗ ਹੀ ਹੁੰਦਾ ਹੈ।

ਅੰਤ ਚ ਆਈਟੀਏਟੀ ਦੇ ਮੀਤਪ੍ਰਧਾਨ ਸ੍ਰੀ ਪ੍ਰਮੋਦ ਕੁਮਾਰ ਨੇ ਗੁਰੂ ਜੀ ਤੋਂ ਪੁੱਛਿਆ ਕਿ ਕੀ ਜਨਮ ਤੇ ਜ਼ਿੰਦਗੀ ਦਾ ਕੋਈ ਉਦੇਸ਼ ਤੇ ਕਾਰਨ ਹੁੰਦਾ ਹੈ, ਜੇ ਹੁੰਦਾ ਹੈ ਤਾਂ ਇਸ ਦਿਸ਼ਾ ਚ ਅੱਗੇ ਕਿਵੇਂ ਵਧਣਾ ਚਾਹੀਦਾ ਹੈ। ਗੁਰੂ ਜੀ ਨੇ ਉਨ੍ਹਾਂ ਨੂੰ ਦੱਸਿਆ ਕਿ ਇਸ ਪੱਖ ਬਾਰੇ ਕਿਸੇ ਹੋਰ ਤੋਂ ਪੁੱਛਣ ਦੀ ਲੋੜ ਨਹੀਂ ਹੁੰਦੀ, ਸਗੋਂ ਸਾਨੂੰ ਸਭ ਨੂੰ ਜ਼ਰੂਰ ਹੀ ਇਹ ਸੁਆਲ ਵਾਰਵਾਰ ਖੁਦ ਤੋਂ ਹੀ ਪੁੱਛਣਾ ਚਾਹੀਦਾ ਹੈ, ਜੁਆਬ ਜ਼ਰੂਰ ਮਿਲੇਗਾ। ਇਸ ਸੁਆਲ ਦਾ ਜੁਆਬ ਦਿੰਦਿਆਂ ਉਨ੍ਹਾਂ ਸਮਝਾਇਆ ਕਿ ਕਿਸ ਵਾਹਨ ਤੇ ਚੜ੍ਹ ਕੇ ਕੋਈ ਆਪਣੇ ਨਿਸ਼ਾਨੇ ਤੱਕ ਪੁੱਜ ਸਕਦਾ ਹੈ। ਉਨ੍ਹਾਂ ਕਿਹਾ ਕਿ ਜੀਵਨ ਦਾ ਮੰਤਵ ਨਾ ਤਾਂ ਖੁਦ ਨੂੰ ਬਿਪਤਾਵਾਂ ਚ ਪਾਉਣਾ ਤੇ ਹੋਰਨਾਂ ਨੂੰ ਪਰੇਸ਼ਾਨ ਕਰਨਾ ਹੁੰਦਾ ਹੈ ਅਤੇ ਨਾ ਹੀ ਸਿਰਫ਼ ਪਦਾਰਥਵਾਦੀ ਖੁਸ਼ੀਆਂ ਹਾਸਲ ਕਰਨਾ ਹੁੰਦਾ ਹੈ।

ਦਰਸ਼ਕ ਜਿਸ ਉਤਸ਼ਾਹ ਨਾਲ ਇਸ ਸਮਾਰੋਹ ਚ ਭਾਗ ਲੈ ਰਹੇ ਸਨ, ਇਹ ਸਭ ਨਿਜੀ ਮਾਰਗਦਰਸ਼ਨ ਤੋਂ ਲੈ ਕੇ ਸਮੁੱਚੀ ਮਨੁੱਖਤਾ, ਖਾਸ ਤੌਰ ਤੇ ਭਾਰਤੀਆਂ ਦਾ ਮਨੋਬਲ ਉੱਚਾ ਚੁੱਕਣ ਦੀਆਂ ਰੋਜ਼ਮੱਰਾ ਦੀਆਂ ਜ਼ਿੰਮੇਵਾਰੀਆਂ ਤੱਕ ਬਾਰੇ ਪੁੱਛੇ ਅਨੇਕ ਤਰ੍ਹਾਂ ਦੇ ਸੁਆਲਾਂ ਤੋਂ ਜ਼ਾਹਿਰ ਹੋ ਰਿਹਾ ਸੀ। ਉਨ੍ਹਾਂ ਇਸ ਰੂਹਾਨੀ ਆਤਮਾ ਤੋਂ ਇਹ ਗਿਆਨ ਵੀ ਲੈਣਾ ਚਾਹਿਆ ਕਿ ਅੰਦਰੂਨੀ ਸ਼ਾਂਤੀ ਨੂੰ ਕਿਵੇਂ ਕਾਇਮ ਰੱਖਣਾ ਹੈ ਤੇ ਰੋਜ਼ਮੱਰਾ ਦੇ ਜੀਵਨ ਦੇ ਕੰਮਾਂ ਅਤੇ ਅਧਿਆਤਮਕਤਾ ਵਿਚਾਲੇ ਸੰਤੁਲਨ ਕਾਇਮ ਰੱਖਦਿਆਂ ਉਨ੍ਹਾਂ ਦਾ ਮਿਸ਼ਰਣ ਕਿਵੇਂ ਹਾਸਲ ਕਰਨਾ ਹੈ।

ਉਸ ਤੋਂ ਬਾਅਦ, ਚਿੰਤਨਮਨਨ ਦਾ ਇੱਕ ਸੈਸ਼ਨ 20 ਮਿੰਟਾਂ ਤੱਕ ਚਲਿਆ। ਇਸ ਪ੍ਰਕਿਰਿਆ ਵਿੱਚ ਹਰੇਕ ਨੇ ਆਪਣੇ ਅੰਦਰ ਨਾਲ ਜੁੜਨਾ ਸੀ ਤੇ ਮਨ ਚ ਚੱਲ ਰਹੇ ਵਿਚਾਰਾਂ ਤੇ ਇਸ ਪਦਾਰਥਵਾਦੀ ਵਿਸ਼ਵ ਤੋਂ ਖੁਦ ਨੂੰ ਵੱਖ ਕਰ ਕੇ ਪੂਰੀ ਤਰ੍ਹਾਂ ਚੇਤੰਨ ਮਨ ਦੇ ਸਾਗਰ ਚ ਗੋਤੇ ਲਾਉਣਾ ਸੀ। ਉਸ ਸਾਗਰ ਤੱਕ ਪੁੱਜ ਕੇ ਗੁਰੂ ਜੀ ਦੇ ਆਵਾਜ਼ ਨੇ ਮਾਰਗ ਵਿਖਾਇਆ ਤੇ ਜਦੋਂ ਸਭ ਨੇ ਆਪਣੀਆਂ ਅੱਖਾਂ ਖੋਲ੍ਹੀਆਂ, ਤਾਂ ਸਾਰੇ ਨਾਂਹਪੱਖੀ ਵਿਚਾਰ ਖ਼ਤਮ ਹੋ ਗਏ ਸਨ।

ਆਈਟੀਏਟੀ ਦੇ ਦਿੱਲੀ ਜ਼ੋਨ ਦੇ ਮੀਤਪ੍ਰਧਾਨ ਸ੍ਰੀ ਜੀ.ਐੱਸ. ਪਨੂੰ ਨੇ ਇਸ ਸੈਸ਼ਨ ਦਾ ਖਾਤਮਾ ਕਰਦਿਆਂ ਵਡਮੁੱਲਾ ਸਮਾਂ ਕੱਢਣ ਤੇ ਆਪਣੀ ਸੂਝਬੂਝ ਦੇ ਖ਼ਜ਼ਾਨੇ ਦੇ ਦਰਸ਼ਨ ਕਰਵਾਉਣ ਲਈ ਗੁਰੂ ਜੀ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸ੍ਰੀ ਪਨੂੰ ਨੇ ਚਿੰਤਨਮਨਨ ਦੇ ਇਸ ਸੈਸ਼ਨ ਬਾਰੇ ਆਪਣਾ ਤਜਰਬਾ ਵੀ ਸਾਂਝਾ ਕੀਤਾ। ਉਨ੍ਹਾਂ ਦੱਸਿਆ ਕਿ ਹੁਣ ਉਹ ਆਪਣੇ ਮਨ ਤੇ ਸਰੀਰ ਨੂੰ ਬਿਲਕੁਲ ਹੌਲਾ ਤੇ ਤੈਰਦੀ ਅਵਸਥਾ ਚ ਤੇ ਮੁਕੰਮਲ ਏਕੀਕਰਨ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦਰਸ਼ਕਾਂ ਨੂੰ ਬੇਨਤੀ ਕੀਤੀ ਕਿ ਉਹ ਇੱਕ ਅਰਥਪੂਰਨ ਤੇ ਉਦੇਸ਼ਮੁਖੀ ਜੀਵਨ ਲਈ ਗੁਰੂ ਜੀ ਦਾ ਸੰਦੇਸ਼ ਸਦਾ ਚੇਤੇ ਰੱਖਣ। ਸ੍ਰੀ ਪਨੂੰ ਨੇ ਸਮੂਹ ਸੰਗਤ ਵੱਲੋਂ ਵੀ ਉਨ੍ਹਾਂ ਦਾ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਸਰਬਸ਼ਕਤੀਮਾਨ ਪਰਮਾਤਮਾ, ਸਾਡੇ ਆਪਣੇਆਪ ਵਿੱਚ ਸਾਡਾ ਵਿਸ਼ਵਾਸ ਮੁੜ ਮਜ਼ਬੂਤ ਕੀਤਾ ਤੇ ਸਮਾਜ ਵਿੱਚ ਸਦਾ ਚੰਗਿਆਈ ਦੇ ਰਾਹ ਤੇ ਚਲਣ ਦੀ ਦਿਆਲਤਾਪੂਰਨ ਸਲਾਹ ਦਿੱਤੀ।

*******

ਏਪੀਐੱਸ/ਪੀਕੇ


(Release ID: 1613400) Visitor Counter : 204