ਰਾਸ਼ਟਰਪਤੀ ਸਕੱਤਰੇਤ

ਰਾਸ਼ਟਰਪਤੀ ਨੇ ਈਸਟਰ ਦੀਆਂ ਵਧਾਈਆਂ ਦਿੱਤੀਆਂ

Posted On: 11 APR 2020 5:13PM by PIB Chandigarh

ਭਾਰਤ ਦੇ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਨੇ ਈਸਟਰ ਦੀ ਪੂਰਵ ਸੰਧਿਆ ਤੇ ਆਪਣੇ ਸੰਦੇਸ਼ ਵਿੱਚ ਕਿਹਾ ਹੈ: -

ਈਸਟਰ ਦੇ ਪਾਵਨ ਅਵਸਰ ਤੇ ਮੈਂ ਭਾਰਤ ਅਤੇ ਵਿਦੇਸ਼ਾਂ ਵਿੱਚ ਰਹਿ ਰਹੇ ਸਾਰੇ ਦੇਸ਼ਵਾਸੀਆਂ ਨੂੰ ਵਿਸ਼ੇਸ਼ ਤੌਰ ਤੇ ਈਸਾਈ ਭਾਈਚਾਰੇ ਦੇ ਲੋਕਾਂ ਨੂੰ, ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੰਦਾ ਹਾਂ।

ਅਜਿਹੀ ਮਾਨਤਾ ਹੈ ਕਿ ਅੱਜ ਦੇ ਦਿਨ ਹੀ ਯੀਸ਼ੂ ਮਸੀਹ (ਈਸਾ ਮਸੀਹ) ਨੇ ਦੁਬਾਰਾ ਅਵਤਾਰ ਧਾਰਿਆ ਸੀ। ਇਸੇ ਸ਼ੁਭ ਅਵਸਰ ਦੀ ਯਾਦ ਵਿੱਚ ਈਸਟਰਦਾ ਤਿਉਹਾਰ ਮਨਾਇਆ ਜਾਂਦਾ ਹੈ। ਯੀਸ਼ੂ ਦੇ ਪੈਰੋਕਾਰਾਂ ਲਈ ਅਤਿ ਪਵਿੱਤਰ ਇਹ ਤਿਉਹਾਰ ਸਾਨੂੰ ਪ੍ਰੇਮ, ਤਿਆਗ ਅਤੇ ਖਿਮਾ ਦੇ ਮਾਰਗ ਕੇ ਚਲਣ ਲਈ ਪ੍ਰੇਰਿਤ ਕਰਦਾ ਹੈ। ਆਓ, ਅਸੀਂ ਯੀਸ਼ੂ ਮਸੀਹ ਦੀਆਂ ਸਿੱਖਿਆਵਾਂ ਤੋਂ ਪ੍ਰੇਰਣਾ ਲਈਏ ਅਤੇ ਸੰਪੂਰਨ ਮਾਨਵਤਾ ਦੀ ਭਲਾਈ ਲਈ ਇੱਕਠੇ ਮਿਲ ਕੇ ਕੰਮ ਕਰੀਏ।

ਮੇਰੀ ਕਾਮਨਾ ਹੈ ਕਿ ਇਸ ਤਿਉਹਾਰ ਜ਼ਰੀਏ ਸਾਡੇ ਦਰਮਿਆਨ ਆਪਸੀ ਏਕਤਾ ਦੀ ਭਾਵਨਾ ਮਜ਼ਬੂਤ ਹੋਵੇ ਅਤੇ ਸਾਡੇ ਰਾਸ਼ਟਰ ਅਤੇ ਸਮਾਜ ਦੀ ਖੁਸ਼ਹਾਲੀ ਅਤੇ ਸਮ੍ਰਿੱਧੀ ਲਈ ਅਸੀਂ ਸਾਰੇ ਪ੍ਰਤੀਬੱਧ ਹੋ ਕੇ ਅੱਗੇ ਵਧਦੇ ਰਹੀਏ। ਇਸ ਸਮੇਂ ਅਸੀਂ ਇਹ ਵੀ ਸੰਕਲਪ ਲਈਏ ਕਿ ਕੋਵਿਡ-19 ਤੋਂ ਪੈਦਾ ਆਪਦਾ ਦਾ ਸਾਹਮਣਾ ਕਰਨ ਵਿੱਚ ਅਸੀਂ ਸਾਰੇ ਸੋਸ਼ਲ ਡਿਸਟੈਂਸਿੰਗਅਤੇ ਹੋਰ ਸਰਕਾਰੀ ਨਿਰਦੇਸ਼ਾਂ ਦਾ ਪਾਲਣ ਕਰਦੇ ਹੋਏ ਇਸ ਪਵਿੱਤਰ ਉਤਸਵ ਨੂੰ ਘਰ ਵਿੱਚ ਰਹਿ ਕੇ ਪਰਿਵਾਰ ਦੇ ਨਾਲ ਮਨਾਈਏ।

 

Click here to see President's message in Hindi

 

******

ਵੀਆਰਆਰਕੇ/ਕੇਪੀ



(Release ID: 1613392) Visitor Counter : 82