ਰੇਲ ਮੰਤਰਾਲਾ

ਰੇਲਵੇ ਕਰਮਚਾਰੀਆਂ ਨੇ ਲੌਕਡਾਊਨ ਦੇ ਪਹਿਲੇ ਦੋ ਹਫ਼ਤਿਆਂ ਦੌਰਾਨ ਹੈਲਪਲਾਈਨਾਂ (138-139), ਸੋਸ਼ਲ ਮੀਡੀਆ ਅਤੇ ਈਮੇਲ ’ਤੇ 2,05,000 ਪ੍ਰਸ਼ਨਾਂ ਦਾ ਜਵਾਬ ਦਿੱਤਾ

ਇਨ੍ਹਾਂ ਵਿੱਚੋਂ 1,85,000 ਤੋਂ ਜ਼ਿਆਦਾ ਪ੍ਰਸ਼ਨਾਂ ਨੂੰ ਸਿੱਧੀ ਗੱਲਬਾਤ ਰਾਹੀਂ ਸੁਲਝਾਇਆ ਗਿਆ

ਰੇਲਵੇ ਹੈਲਪਲਾਈਨਾਂ (138 ਤੇ 139), ਸੋਸ਼ਲ ਮੀਡੀਆ ਅਤੇ ਈਮੇਲ ’ਤੇ 24x7 ਜਵਾਬ ਦਿੱਤੇ ਜਾ ਰਹੇ ਹਨ

Posted On: 11 APR 2020 2:54PM by PIB Chandigarh

ਨੈਸ਼ਨਲ ਰੇਲ ਮਦਦ ਹੈਲਪਲਾਈਨ 139 ਦੀਆਂ ਸੇਵਾਵਾਂ ਲਗਾਤਾਰ ਜਾਰੀ, ਜਦੋਂ ਕਿ ਖੇਤਰ ਅਧਾਰਿਤ ਹੈਲਪਲਾਈਨ 138 ਸਥਾਨਕ ਮੁੱਦਿਆਂ ਦੇ ਹੱਲ ਲਈ ਇਸ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਸਥਾਨਕ ਭਾਸ਼ਾਵਾਂ ਵਿੱਚ ਜਨਤਕ ਰੂਪ ਨਾਲ ਜਨਤਾ ਤੱਕ ਪਹੁੰਚ ਰਹੀ ਹੈ

 

ਭਾਰਤੀ ਰੇਲਵੇ ਨੇ ਰੇਲਵੇ ਯਾਤਰੀਆਂ, ਦੂਜੇ ਨਾਗਰਿਕਾਂ ਅਤੇ ਮਾਲ ਸੰਚਾਲਨ ਦੇ ਮੁੱਦਿਆਂ ਨੂੰ ਸੁਲਝਾਉਣ ਵਿੱਚ ਮਦਦ ਕਰਨ ਦੇ ਨਾਲ ਹੀ ਲੌਕਡਾਊਨ ਦੇ ਐਲਾਨ ਤੋਂ ਬਾਅਦ ਆਪਣੀਆਂ ਹੈਲਪਲਾਈਨ ਸੁਵਿਧਾਵਾਂ ਨੂੰ ਵਧਾ ਦਿੱਤਾ ਹੈ। ਕੁਝ ਦਿਨ ਪਹਿਲਾਂ ਇਸ ਦੀ ਸਥਾਪਨਾ ਦੇ ਬਾਅਦ ਹੀ ਇਹ ਸੁਵਿਧਾ ਇੰਨੀ ਵੱਡੀ ਪ੍ਰਬੰਧਨ ਸਫਲਤਾ ਬਣ ਗਈ ਹੈ ਕਿ ਰੇਲਵੇ ਕਰਮਚਾਰੀਆਂ ਨੇ ਨਿਰਧਾਰਿਤ ਸੰਚਾਰ ਪਲੈਟਫਾਰਮਾਂ ਤੇ ਲੌਕਡਾਊਨ ਦੇ ਪਹਿਲੇ ਦੋ ਹਫ਼ਤਿਆਂ ਵਿੱਚ 2,05,000 ਤੋਂ ਜ਼ਿਆਦਾ ਪ੍ਰਸ਼ਨਾਂ ਦਾ ਜਵਾਬ ਦਿੱਤਾ ਹੈ, 90% (1,85,000 ਤੋਂ ਜ਼ਿਆਦਾ ਪ੍ਰਸ਼ਨਾਂ) ਦਾ ਸਿੱਧੇ ਫੋਨ ਤੇ ਗੱਲਬਾਤ ਰਾਹੀਂ ਜਵਾਬ ਦਿੱਤਾ ਗਿਆ ਹੈ।

 

ਰੇਲਵੇ ਕੰਟਰੋਲ ਦਫ਼ਤਰ ਚਾਰ ਸੰਚਾਰ ਅਤੇ ਫੀਡਬੈਕ ਪਲੈਟਫਾਰਮਾਂ-ਹੈਲਪਲਾਈਨ-139, 138, ਸੋਸ਼ਲ ਮੀਡੀਆ (ਵਿਸ਼ੇਸ਼ ਤੌਰ ਤੇ ਟਵਿੱਟਰ) ਅਤੇ ਈਮੇਲ (railmadad@rb.railnet.gov.in) ਦੀ 24 ਘੰਟੇ ਨਿਗਰਾਨੀ ਕਰ ਰਿਹਾ ਹੈ। ਇਹ ਲੌਕਡਾਊਨ ਦੌਰਾਨ ਰੇਲਵੇ ਪ੍ਰਸ਼ਾਸਨ ਅਤੇ ਆਮ ਜਨਤਾ ਵਿਚਕਾਰ ਸੂਚਨਾ ਅਤੇ ਸੁਝਾਵਾਂ ਦੇ ਨਿਰੰਤਰ ਪ੍ਰਵਾਹ ਨੂੰ ਯਕੀਨੀ ਕਰਨ ਲਈ ਹੈ।

 

ਹੈਲਪਲਾਈਨ ਸੰਚਾਲਨ ਨੂੰ ਡਾਇਰੈਕਟਰ ਪੱਧਰ ਦੇ ਅਧਿਕਾਰੀਆਂ ਵੱਲੋਂ 24 ਘੰਟੇ ਚਲਾਇਆ ਜਾ ਰਿਹਾ ਹੈ। ਇਹ ਅਧਿਕਾਰੀ ਸੋਸ਼ਲ ਮੀਡੀਆ ਅਤੇ ਈਮੇਲ ਤੇ ਪ੍ਰਾਪਤ ਨਾਗਰਿਕਾਂ ਦੀਆਂ ਪ੍ਰਤੀਕਿਰਿਆਵਾਂ ਅਤੇ ਉਨ੍ਹਾਂ ਦੇ ਸੁਝਾਵਾਂ ਦੀ ਨਿਗਰਾਨੀ ਕਰਦੇ ਹਨ ਅਤੇ ਇਹ ਯਕੀਨੀ ਬਣਾਉਂਦੇ ਹਨ ਕਿ ਲੌਕਡਾਊਨ ਦੀ ਮਿਆਦ ਦੌਰਾਨ ਰੇਲਵੇ ਗਾਹਕਾਂ (ਵਿਸ਼ੇਸ਼ ਤੌਰ ਤੇ ਮਾਲ ਢੋਆ-ਢੁਆਈ) ਵਿੱਚ ਆਉਣ ਵਾਲੀ ਕਿਸੇ ਵੀ ਮੁਸ਼ਕਿਲ ਨੂੰ ਦੂਰ ਕਰਨ ਲਈ ਉਚਿਤ ਕਾਰਵਾਈ ਕੀਤੀ ਜਾਵੇ। ਏਡੀਆਰਐੱਮਐੱਸ ਪੱਧਰ ਦੇ ਫੀਲਡ ਅਧਿਕਾਰੀ ਇਸ ਟੀਮ ਦੇ ਇੱਕ ਹਿੱਸੇ ਵਜੋਂ ਆਪਣੇ ਮੰਡਲ ਪੱਧਰ ਤੇ ਨਿਗਰਾਨੀ ਕਰਦੇ ਹਨ।

ਲੌਕਡਾਊਨ ਦੇ ਪਹਿਲੇ ਦੋ ਹਫ਼ਤਿਆਂ ਵਿੱਚ ਰੇਲਮਦਦ ਹੈਲਪਲਾਈਨ 139 ’ਤੇ 1,40,000 ਤੋਂ ਜ਼ਿਆਦਾ ਪ੍ਰਸ਼ਨਾਂ ਦੇ ਉੱਤਰ ਦਿੱਤੇ ਗਏ ਹਨ।

ਇੱਥੇ ਕੀਤੇ ਜਾ ਰਹੇ ਜ਼ਿਆਦਾ ਸਵਾਲ ਸੇਵਾਵਾਂ ਦੇ ਸ਼ੁਰੂ ਹੋਣ ਅਤੇ ਰਿਫੰਡ ਨਿਯਮਾਂ (ਜੋ ਜਨਤਾ ਵੱਲੋਂ ਮਿਲੀ ਪ੍ਰਤੀਕਿਰਿਆ ਦੇ ਅਧਾਰ ਤੇ ਤੈਅ ਕੀਤੇ ਗਏ ਸਨ) ਵਿੱਚ ਦਿੱਤੀ ਛੂਟ  ਸਬੰਧੀ ਹਨ ਸੋਸ਼ਲ ਮੀਡੀਆ ਉੱਤੇ ਸਮੇਂ ਸਿਰ ਕੀਤੀਆਂ ਰੇਲਵੇ ਦੀਆਂ ਇਨ੍ਹਾਂ ਕੋਸ਼ਿਸ਼ਾਂ ਦੀ ਸ਼ਲਾਘਾ ਹੋ ਰਹੀ ਹੈ। ਕੋਵਿਡ-19 ਨਾਲ ਲੜਨ ਲਈ ਕੀਤੇ ਗਏ ਉਪਰਾਲਿਆਂ ਵਿੱਚ ਸ਼ਾਮਲ ਹਨ-ਜ਼ਰੂਰੀ ਸਮਾਨ ਲਈ ਮਾਲ ਦੀ ਢੋਆ-ਢੁਆਈ, ਡੱਬਿਆਂ ਨੂੰ ਦੇਰੀ ਨਾਲ ਜਾਰੀ ਕਰਨ ਤੇ ਜੁਰਮਾਨੇ ਨੂੰ ਮੁਆਫ਼ ਕਰਨਾ, ਕੋਚਾਂ ਨੂੰ ਹਸਪਤਾਲਾਂ ਦੇ ਵਾਰਡਾਂ ਵਿੱਚ ਤਬਦੀਲ ਕਰਨਾ, ਭੋਜਨ ਦੇ ਪੈਕੇਟਾਂ ਦੀ  ਵੰਡ, ਪੀਪੀਈ, ਸੈਨੇਟਾਈਜ਼ਰ ਅਤੇ ਹੋਰ ਉਪਕਰਣ ਤਿਆਰ ਕਰਨੇ ਆਦਿ।

 

ਹੈਲਪਲਾਈਨ 138 ’ਤੇ ਪ੍ਰਾਪਤ ਕਾਲ ਖੇਤਰ ਅਧਾਰਿਤ ਹੈ ਯਾਨੀ ਕਿ ਨਜ਼ਦੀਕੀ ਰੇਲਵੇ ਡਿਵੀਜ਼ਨਲ ਕੰਟਰੋਲ ਦਫ਼ਤਰ ਤੇ ਫੋਨ (ਰੇਲਵੇ ਕਰਮਚਾਰੀਆਂ ਵੱਲੋਂ 24 ਘੰਟੇ, ਜੋ ਸਥਾਨਕ ਭਾਸ਼ਾ ਤੋਂ ਚੰਗੀ ਤਰ੍ਹਾਂ ਵਾਕਿਫ਼ ਹਨ ਅਤੇ ਸਥਾਨਕ ਮੁੱਦਿਆਂ ਤੋਂ ਜਾਣੂ ਹਨ) ਉਸ ਸਥਾਨ ਅਨੁਸਾਰ ਆਉਂਦੇ ਹਨ। ਇਹ ਯਕੀਨੀ ਬਣਾਉਂਦਾ ਹੈ ਕਿ ਫੋਨ ਕਰਨ ਵਾਲਿਆਂ ਨੂੰ ਉਨ੍ਹਾਂ ਦੀ ਭਾਸ਼ਾ ਵਿੱਚ ਜਾਣਕਾਰੀ ਅਤੇ ਮਾਰਗ ਦਰਸ਼ਨ ਪ੍ਰਾਪਤ ਹੋਵੇ ਜਿਸ ਨੂੰ ਬੋਲਣ ਵਿੱਚ ਉਹ ਸਹਿਜ ਹੋਣ। ਇਹ ਨਵੀਂ ਸੁਵਿਧਾ ਭਾਸ਼ਾ ਸਬੰਧੀ ਰੁਕਾਵਟਾਂ ਨੂੰ ਸਮਾਪਤ ਕਰ ਦਿੰਦੀ ਹੈ ਅਤੇ ਰੇਲਵੇ ਗਾਹਕਾਂ ਅਤੇ ਹੋਰ ਲੋਕਾਂ ਨੂੰ ਸੂਚਨਾ ਦੇ ਪ੍ਰਵਾਹ ਨੂੰ ਤੇਜ਼ ਬਣਾਉਂਦੀ ਹੈ ਕਿਉਂਕਿ ਡਿਵੀਜ਼ਨ ਨਾਲ ਸਬੰਧਿਤ ਜਾਣਕਾਰੀ ਅਸਾਨੀ ਨਾਲ ਉਪਲੱਬਧ ਹੋ ਜਾਂਦੀ ਹੈ।

ਇੱਥੇ ਇਹ ਕਹਿਣਾ ਵੀ ਉਚਿਤ ਹੋਵੇਗਾ ਕਿ ਭਾਰਤੀ ਰੇਲਵੇ ਨੇ ਯਾਤਰੀਆਂ ਅਤੇ ਸਾਰੇ ਵਪਾਰਕ ਗਾਹਕਾਂ ਦੇ ਹਿਤਾਂ ਨੂੰ ਧਿਆਨ ਵਿੱਚ ਰੱਖਣ ਅਤੇ ਰਾਸ਼ਟਰੀ ਸਪਲਾਈ ਚੇਨ ਦੀ ਹਰ ਸਮੇਂ ਨਿਰਵਿਘਨ ਸੁਨਿਸ਼ਚਿਤ ਕਰਨ ਲਈ ਹਰ ਕੋਸ਼ਿਸ਼ ਕੀਤੀ ਹੈ।

****

 

ਐੱਸਜੀ/ਐੱਮਕੇਵੀ


(Release ID: 1613384) Visitor Counter : 156