ਆਯੂਸ਼

ਆਯੁਸ਼ ਨੇ ਕੋਵਿਡ–19 ਸੰਕਟ ਦੌਰਾਨ ਖੁਦ ਦੀ ਦੇਖਭਾਲ਼ ਲਈ ਰੋਗ ਪ੍ਰਤੀਰੋਧਕ ਸ਼ਕਤੀ ਵਧਾਉਣ ਦੇ ਨੁਕਤਿਆਂ ’ਤੇ ਮੁੜ ਜ਼ੋਰ ਦਿੱਤਾ

Posted On: 10 APR 2020 9:38PM by PIB Chandigarh

ਆਯੁਸ਼ ਮੰਤਰਾਲੇ ਨੇ ਆਯੁਰਵੇਦ ਦੀਆਂ ਸਮੇਂ ਨਾਲ ਪਰਖੀਆਂ ਪਹੁੰਚਾਂ ਤੋਂ ਰੋਗਪ੍ਰਤੀਰੋਧਕ ਸ਼ਕਤੀ ਵਧਾਉਣ ਦੇ ਵੱਖੋਵੱਖਰੇ ਕਦਮਾਂ ਬਾਰੇ ਇੱਕ ਅਡਵਾਈਜ਼ਰੀ ਜਾਰੀ ਕੀਤੀ ਸੀ। ਇਨ੍ਹਾਂ ਔਖੇ ਸਮਿਆਂ ਵੇਲੇ ਇਹ ਅਡਵਾਈਜ਼ਰੀ ਮੁੜ ਦੁਹਰਾਈ ਜਾਂਦੀ ਹੈ, ਤਾਂ ਜੋ ਜਿਸ ਦੀ ਮਦਦ ਨਾਲ ਰੋਗਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਚੁੱਕੇ ਜਾਣ ਵਾਲੇ ਜਤਨਾਂ ਚ ਮਦਦ ਮਿਲ ਸਕੇ।

31 ਮਾਰਚ 2020 ਨੂੰ ਜਾਰੀ ਕੀਤੀ ਗਈ ਐਡਵਾਈਜ਼ਰੀ ਚ ਨਿਮਨਲਿਖਤ ਪੰਜ ਵਿਆਪਕ ਖੇਤਰਾਂ ਨੂੰ ਕਵਰ ਕੀਤਾ ਗਿਆ ਹੈ:

1.        ਉਹ ਪਿਛੋਕੜ ਜਿਸ ਦੇ ਆਧਾਰ ਤੇ ਅਡਵਾਈਜ਼ਰੀ ਜਾਰੀ ਕੀਤੀ ਗਈ ਹੈ:

ਕੋਵਿਡ–19 ਮਹਾਮਾਰੀ ਕਾਰਨ ਸਮੁੱਚੇ ਵਿਸ਼ਵ ਦੀ ਮਨੁੱਖਤਾ ਇਸ ਵੇਲੇ ਪੀੜਤ ਹੈ। ਸਰੀਰ ਦੀ ਕੁਦਰਤੀ ਰੱਖਿਆ ਪ੍ਰਣਾਲੀ (ਰੋਗਪ੍ਰਤੀਰੋਧਕ ਸ਼ਕਤੀ) ਤੰਦਰੁਸਤ ਸਿਹਤ ਨੂੰ ਕਾਇਮ ਰੱਖਣ ਚ ਅਹਿਮ ਭੂਮਿਕਾ ਨਿਭਾਉਂਦੀ ਹੈ।

ਆਪਾਂ ਸਾਰੇ ਜਾਣਦੇ ਹਾਂ ਕਿ ਇਲਾਜ ਨਾਲੋਂ ਪਰਹੇਜ਼ ਬਿਹਤਰ ਹੁੰਦਾ ਹੈ। ਹੁਣ ਜਦੋਂ ਕੋਵਿਡ–19 ਦੀ ਕੋਈ ਦਵਾਈ ਨਹੀਂ ਹੈ, ਇਨ੍ਹਾਂ ਸਮਿਆਂ ਚ ਆਪਣੀ ਰੋਗਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਕੁਝ ਇਹਤਿਹਾਤੀ ਕਦਮ ਚੁੱਕਣਾ ਚੰਗਾ ਹੋਵੇਗਾ।

ਆਯੁਰਵੇਦ ਕਿਉਂਕਿ ਜੀਵਨ ਦਾ ਵਿਗਿਆਨ ਹੈ, ਤੇ ਇਹ ਤੰਦਰੁਸਤ ਤੇ ਖੁਸ਼ਹਾਲ ਜੀਵਨ ਬਰਕਰਾਰ ਰੱਖਣ ਲਈ ਕੁਦਰਤ ਦੇ ਤੋਹਫ਼ੇ ਵੰਡਦਾ ਹੈ। ਇਹਤਿਹਾਤੀ ਦੇਖਭਾਲ਼ ਤੇ ਰੋਕਥਾਮ ਬਾਰੇ ਆਯੁਰਵੇਦ ਦਾ ਵਿਆਪਕ ਗਿਆਨ ਆਧਾਰ; ‘ਦਿਨਚਰਯਾਭਾਵ ਰੋਜ਼ਮੱਰਾ ਦੇ ਜੀਵਨ ਦੀਆਂ ਆਦਤਾਂ  ਤੇ ਰਿਤੁਚਰਯਾਭਾਵ ਮੌਸਮਾਂ ਦੀ ਸਥਿਤੀ ਦੀਆਂ ਧਾਰਨਾਵਾਂ ਚੋਂ ਨਿਕਲਿਆ ਹੈ। ਇਹ ਮੁੱਖ ਤੌਰ ਤੇ ਜੜ੍ਹੀਆਂਬੂਟੀਆਂ ਉੱਤੇ ਆਧਾਰਤ ਵਿਗਿਆਨ ਹੈ। ਖੁਦ ਬਾਰੇ ਜਾਗਰੂਕਤਾ ਦੀ ਸਾਦਗੀ ਅਤੇ ਇੱਕਸੁਰਤਾ ਹਰੇਕ ਵਿਅਕਤੀ ਵੱਲੋਂ ਆਪਣੀ ਰੋਗਪ੍ਰਤੀਰੋਧਕ ਸ਼ਕਤੀ ਵਿੱਚ ਵਾਧਾ ਕਰ ਕੇ ਤੇ ਉਸ ਨੂੰ ਕਾਇਮ ਰੱਖ ਕੇ ਹਾਸਲ ਕੀਤੀ ਜਾ ਸਕਦੀ ਹੈ। ਆਯੁਰਵੇਦ ਦੇ ਸਾਰੇ ਹੀ ਪ੍ਰਾਚੀਨ ਗ੍ਰੰਥਾਂ ਚ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਹੈ।

ਆਯੁਸ਼ ਮੰਤਰਾਲਾ ਸਵੈਦੇਖਭਾਲ਼ ਬਾਰੇ ਕੁਝ ਦਿਸ਼ਾਨਿਰਦੇਸ਼ਾਂ (ਇੱਥੇ ਬਾਅਦ ਦੇ ਸੈਕਸ਼ਨਾਂ ਚ ਦਿੱਤੇ ਗਏ ਹਨ) ਦੀ ਸਿਫ਼ਾਰਸ਼ ਕਰਦਾ ਹੈ, ਜਿਨ੍ਹਾਂ ਵਿੱਚ ਸਿਹਤ ਠੀਕ ਰੱਖਣ ਲਈ ਰੋਕਥਾਮ ਤੇ ਰੋਗਪ੍ਰਤੀਰੋਧਕ ਸ਼ਕਤੀ ਵਧਾਉਣ ਦੇ ਕੁਝ ਕਦਮ ਹਨ ਤੇ ਇਸ ਦੌਰਾਨ ਸਾਹ ਪ੍ਰਣਾਲੀ ਨੂੰ ਤੰਦਰੁਸਤ ਰੱਖਣ ਉੱਤੇ ਖਾਸ ਜ਼ੋਰ ਦਿੱਤਾ ਗਿਆ ਹੈ। ਆਯੁਰਵੇਦ ਦਾ ਸਾਹਿਤ ਤੇ ਵਿਗਿਆਨਕ ਪ੍ਰਕਾਸ਼ਨਾਵਾਂ ਇਨ੍ਹਾਂ ਸਾਰੀਆਂ ਗੱਲਾਂ ਦੀ ਹਾਮੀ ਭਰਦੀਆਂ ਹਨ।

2.        ਰੋਗਪ੍ਰਤੀਰੋਧਕ ਸ਼ਕਤੀ ਵਧਾਉਣ ਲਈ ਆਮ ਕਦਮ:

i.          ਸਾਰਾ ਦਿਨ ਗਰਮ ਪਾਣੀ ਪੀਓ।

ii.         ਯੋਗਆਸਣ, ਪ੍ਰਾਣਯਾਮ ਤੇ ਧਿਆਨ/ਚਿੰਤਨ ਦਾ ਰੋਜ਼ਾਨਾ ਘੱਟੋਘੱਟ 30 ਮਿੰਟਾਂ ਲਈ ਅਭਿਆਸ, ਜਿਵੇਂ ਕਿ ਆਯੁਸ਼ ਮੰਤਰਾਲੇ ਵੱਲੋਂ ਸਲਾਹਾ ਦਿੱਤੀ ਗਈ ਹੈ

iii.        ਖਾਣਾ ਪਕਾਉਂਦੇ ਸਮੇਂ ਹਲਦੀ, ਜੀਰਾ, ਧਨੀਆ ਤੇ ਲੱਸਣ ਵਰਤਣ ਦੀ ਸਿਫ਼ਾਰਸ਼ ਕੀਤੀ ਜਾਂਦੀ ਹੈ।

3.        ਰੋਗਪ੍ਰਤੀਰੋਧਕ ਸ਼ਕਤੀ ਵਧਾਉਣ ਦੇ ਆਯੁਰਵੇਦਿਕ ਉਪਾਅ:

i.          10 ਗ੍ਰਾਮ ਚਯਵਨਪ੍ਰਾਸ਼ (ਇੱਕ ਚਮਚਾ) ਸਵੇਰੇ ਲਵੋ। ਡਾਇਬਟੀਜ਼ ਦੇ ਰੋਗੀਆਂ ਨੂੰ ਬਿਨਾ ਖੰਡ ਦੇ ਚਯਵਨਪ੍ਰਾਸ਼ ਲੈਣਾ ਚਾਹੀਦਾ ਹੈ।

ii.         ਹਰਬਲ ਚਾਹ / ਤੁਲਸੀ, ਦਾਲਚੀਨੀ, ਕਾਲੀਮਿਰਚ, ਸ਼ੁੰਥੀ (ਸੁੱਕੀ ਅਦਰਕ) ਤੇ ਮੁਨੱਕੇ ਦਾ ਕਾੜ੍ਹਾ ਇੱਕ ਦਿਨ ਚ ਇੱਕ ਜਾਂ ਦੋ ਵਾਰ ਲਵੋ। ਜੇ ਜ਼ਰੂਰਤ ਹੋਵੇ, ਤਾਂ ਆਪਣੇ ਸੁਆਦ ਮੁਤਾਬਕ ਗੁੜ ਅਤੇ / ਜਾਂ ਨਿੰਬੂ ਦਾ ਤਾਜ਼ਾ ਰਸ ਪਾਓ।

iii.        ਸੁਨਹਿਰੀ ਦੁੱਧ ਅੱਧਾ ਚਮਚਾ ਪੀਸੀ ਹੋਈ ਹਲਦੀ 100 ਮਿਲੀ ਲਿਟਰ ਗਰਮ ਦੁੱਧ ਵਿੱਚ ਪਾਓ ਦਿਨ ਚ ਇੱਕ ਜਾਂ ਦੋ ਵਾਰ ਲਵੋ।

4.        ਸਾਦੀਆਂ ਆਯੁਰਵੇਦਿਕ ਕਾਰਜਵਿਧੀਆਂ

(i)        ਨੱਕ ਵਿੱਚ ਲਾਉਣਾ ਤਿਲ ਦਾ ਤੇਲ / ਨਾਰੀਅਲ ਦਾ ਤੇਲ ਜਾਂ ਘਿਓ ਦੋਵੇਂ ਨਾਸਾਂ ਵਿੱਚ ਸਵੇਰੇ ਤੇ ਸ਼ਾਮੀਂ ਲਾਓ (ਪ੍ਰਤੀਮਾਰਸ਼ਨਾਸਯ)।

(ii)       ਤੇਲ ਖਿੱਚਣ ਦੀ ਥੈਰਾਪੀ ਮੂੰਹ ਵਿੱਚ ਤਿਲ ਜਾਂ ਨਾਰੀਅਲ ਦੇ ਤੇਲ ਦਾ ਇੱਕ ਚਮਚਾ ਰੱਖੋ। ਉਸ ਨੂੰ ਪੀਣਾ ਨਹੀਂ ਹੈ। ਉਸ ਨੂੰ 2 ਜਾਂ 3 ਵਾਰ ਮੂੰਹ ਚ ਇੱਧਰਉੱਧਰ ਹਿਲਾਓ ਤੇ ਬਾਅਦ ਚ ਬਾਅਦ ਚ ਉਸ ਨੂੰ ਬਾਹਰ ਸੁੱਟ ਦੇਵੋ ਤੇ ਫਿਰ ਗਰਮ ਪਾਣੀ ਨਾਲ ਹੀ ਇੰਝ ਕਰੋ। ਅਜਿਹਾ ਦਿਨ ਚ ਇੱਕ ਜਾਂ ਦੋ ਵਾਰ ਕੀਤਾ ਜਾ ਸਕਦਾ ਹੈ।

5.        ਖੁਸ਼ਕ ਖੰਘ / ਗਲਾ ਦੁਖਣ ਦੌਰਾਨ ਕਾਰਜਵਿਧੀਆਂ

(i)        ਪੁਦੀਨੇ ਦੇ ਤਾਜ਼ਾ ਪੱਤਿਆਂ ਜਾਂ ਅਜਵਾਇਣ ਨਾਲ ਭਾਫ਼ ਲਵੋ, ਅਜਿਹਾ ਅਭਿਆਸ ਦਿਨ ਚ ਇੱਕ ਵਾਰ ਕੀਤਾ ਜਾ ਸਕਦਾ ਹੈ।

(ii)       ਲੌਂਗ ਨੂੰ ਪੀਸ ਕੇ ਉਸ ਵਿੱਚ ਗੁੜ / ਸ਼ਹਿਦ ਮਿਲਾਓ। ਖੰਘ ਜਾਂ ਗਲੇ ਚ ਖ਼ਰਾਸ਼ ਦੀ ਸ਼ਿਕਾਇਤ ਦੌਰਾਨ ਦਿਨ ਚ ਇਸ ਨੂੰ 2–3 ਵਾਰ ਲਿਆ ਜਾ ਸਕਦਾ ਹੈ।

(iii)      ਅਜਿਹੇ ਉਪਾਵਾਂ ਨਾਲ ਆਮ ਤੌਰ ਤੇ ਖੁਸ਼ਕ ਖੰਘ ਤੇ ਗਲਾ ਦੁਖਣੋਂ ਹਟ ਜਾਂਦੇ ਹਨ। ਜੇ ਇਹ ਲੱਛਣ ਨਾ ਜਾ ਰਹੇ ਹੋਣ, ਡਾਕਟਰੀ ਸਲਾਹ ਲੈਣਾ ਹੀ ਵਧੀਆ ਹੁੰਦਾ ਹੈ।

ਆਯੁਸ਼ ਮੰਤਰਾਲੇ ਦੀ ਪਹਿਲਕਦਮੀ ਤੋਂ ਬਾਅਦ ਬਹੁਤ ਸਾਰੀਆਂ ਰਾਜ ਸਰਕਾਰਾਂ ਨੇ ਵੀ ਰੋਗਪ੍ਰਤੀਰੋਧਕ ਸ਼ਕਤੀ ਵਧਾਉਣ ਤੇ ਰੋਗਾਂ ਦੀ ਰੋਕਥਾਮ ਲਈ ਰਵਾਇਤੀ ਦਵਾਈਆਂ ਦੇ ਹੱਲਾਂ ਬਾਰੇ ਸਿਹਤਸੰਭਾਲ਼ ਦੀ ਸਲਾਹ ਦਿੱਤੀ ਸੀ, ਜੋ ਕਿ ਕੋਵਿਡ–19 ਦੀ ਵਿਸ਼ਵਪੱਧਰੀ ਮਹਾਮਾਰੀ ਦੇ ਪਿਛੋਕੜ ਖਾਸ ਤੌਰ ਤੇ ਵਾਜਬ ਹੈ।

ਉਪਰੋਕਤ ਅਡਵਾਈਜ਼ਰੀ ਤੋਂ ਇਲਾਵਾ ਆਯੁਸ਼ ਮੰਤਰਾਲੇ ਨੇ ਵੀ ਸਮੁੱਚੇ ਦੇਸ਼ ਦੇ ਸਾਰੇ ਜ਼ਿਲ੍ਹਿਆਂ ਚ ਕੋਵਿਡ–19 ਦਾ ਫੈਲਣਾ ਰੋਕਣ ਲਈ ਜ਼ਿਲ੍ਹਾ ਪੱਧਰੀ ਹੰਗਾਮੀ ਯੋਜਨਾਵਾਂ ਵਿੱਚ ਆਯੁਸ਼ ਦੇ ਸਮਾਧਾਨਾਂ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਮੰਤਰਾਲੇ ਨੇ ਕੋਵਿਡ–19 ਦੇ ਮੱਦੇਨਜ਼ਰ ਵਿਭਿੰਨ ਆਯੁਸ਼ ਪ੍ਰਣਾਲੀਆਂ ਦੇ ਪ੍ਰੈਕਟੀਸ਼ਨਰਾਂ ਲਈ ਵੀ ਦਿਸ਼ਾਨਿਰਦੇਸ਼ ਜਾਰੀ ਕੀਤੇ ਹਨ, ਜਿਨ੍ਹਾਂ ਨੂੰ ਜਨਸਿਹਤ ਮਾਹਿਰਾਂ ਵੱਲੋਂ ਨਿਰੀਖਣ ਤੋਂ ਬਾਅਦ ਛੇਤੀ ਹੀ ਪ੍ਰਕਾਸ਼ਿਤ ਕੀਤੇ ਜਾਣ ਦੀ ਸੰਭਾਵਨਾ ਹੈ।

***

ਆਰਜੇ/ਐੱਸਕੇ



(Release ID: 1613173) Visitor Counter : 301